ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਹਰੇਕ ਵਿਅਕਤੀ ਨੂੰ ਜਲਵਾਯੂ ਦੀ ਸੁਰੱਖਿਆ ਲਹਿਰ ਵਿੱਚ ਇੱਕ ਜੋਧਾ ਬਣਨ ਦੀ ਬੇਨਤੀ ਕੀਤੀ

ਪ੍ਰਦੂਸ਼ਣ ਕਾਨੂੰਨਾਂ ਦੇ ਉਲੰਘਣਾਕਾਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ‘ਪ੍ਰਦੂਸ਼ਣ ਫੈਲਾਉਣ ਵਾਲਾ ਹੀ ਹਰਜਾਨਾ ਭਰੇ’ ਦਾ ਸਿਧਾਂਤ ਸਖ਼ਤੀ ਨਾਲ ਲਾਗੂ ਕਰਨ ਬਾਰੇ ਵਿਚਾਰ ਕਰਨ ਦੀ ਲੋੜ: ਉਪ ਰਾਸ਼ਟਰਪਤੀਸ਼੍ਰੀ ਨਾਇਡੂ ਨੇ ਜਲਵਾਯੂ ਸੰਕਟ ਨਾਲ ਜੁੜੀਆਂ ਮੌਸਮੀ ਘਟਨਾਵਾਂ ਦੀ ਅਤਿ ਵਧਣ ’ਤੇ ਪ੍ਰਗਟਾਈ ਚਿੰਤਾ‘ਵਾਤਾਵਰਣ ਤੇ ਸਿਹਤ ਆਪਸ ’ਚ ਜੁੜੇ ਹੋਏ ਹਨ’: ਉਪ ਰਾਸ਼ਟਰਪਤੀ ਨੇ ਸਭ ਦੀ ਸਲਾਮਤੀ ਲਈ ਕੁਦਰਤ ਨਾਲ ਵਧੇਰੇ ਸਮਾਂ ਬਿਤਾਉਣ ਦਾ ਦਿੱਤਾ ਸੁਝਾਅਸ਼੍ਰੀ ਨਾਇਡੂ ਨੇ ਬੱਚਿਆਂ ’ਚ ਦੂਰ ਦੀ ਨਜ਼ਰ ਖ਼ਰਾਬ ਹੋਣ ਦੇ ਵਧਦੇ ਮਾਮਲਿਆਂ ਉੱਤੇ ਪ੍ਰਗਟਾਈ ਚਿੰਤਾਉਪ ਰਾਸ਼ਟਰਪਤੀ ਨੇ ਸਕੂਲਾਂ ’ਚ ਇੱਕ ਘੰਟਾ ਕਲਾਸਾਂ ਤੋਂ ਬਾਹਰ ਲਾਜ਼ਮੀ ਤੌਰ ’ਤੇ ਖੇਡਣ ਦਾ ਸਮਾਂ ਰੱਖਣ ਦਾ ਕੀਤਾ ਸਮਰਥਨ, ਪਾਠਕ੍ਰਮ ਵਿੱਚ ਬਾਗ਼ਬਾਨੀ ਜਿਹੀਆਂ ਕੁਦਰਤ ਨਾਲ ਜੁੜਨ ਵਾਲੀਆਂ ਗਤੀਵਿਧੀਆਂ ਰੱਖਣ ਦਾ ਦਿੱਤਾ ਸੱਦਾਚੌਥੇ ਉਦਯੋਗਿਕ ਇਨਕਲਾਬ ਲਈ ਹੁਨਰਮੰਦ ਕਾਰਜ–ਬਲਾਂ ਦੀ ਲੋੜ; ਉਦਯੋਗ ਜ਼ਰੂਰ ਕਰੇ ਹੁਨਰ ਅੱਪਗ੍ਰੇਡੇਸ਼ਨ ਦੀ ਪਹਿਲ: ਉਪ ਰਾਸ਼ਟਰਪਤੀਸ਼੍ਰੀ ਨਾਇਡੂ ਨੇ ਸਵਰਣ ਭਾਰਤ ਟ੍ਰੱਸਟ, ਹੈਦਰਾਬਾਦ ਦੇ ਟ੍ਰੇਨੀਜ਼ ਨਾਲ ਕੀਤੀ ਗੱਲਬਾਤ

Posted On: 16 JUL 2021 2:09PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਇਸ ਵੇਲੇ ਪੂਰੀ ਦੁਨੀਆ ਨੂੰ ਦਰਪੇਸ਼ ਜਲਵਾਯੂ ਸੰਕਟ ਦੇ ਮੱਦੇਨਜ਼ਰ ਹਰੇਕ ਵਿਅਕਤੀ ਨੂੰ ਜ਼ਰੂਰ ਹੀ ਵਾਤਾਵਰਣ ਦੀ ਰਾਖੀ ਦੀ ਮੁਹਿੰਮ ਵਿੱਚ ਇੱਕ ਜੋਧਾ ਬਣਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ, ‘ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਸਾਰੀਆਂ ਸਬੰਧਿਤ ਧਿਰਾਂ ਨੂੰ ਜ਼ਰੂਰ ਹੀ ਵਾਤਾਵਰਣ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ।

 

ਉਨ੍ਹਾਂ ਪ੍ਰਦੂਸ਼ਣ ਨਾਲ ਸਬੰਧਿਤ ਕਾਨੂੰਨ ਦੇ ਉਲੰਘਣਾਕਾਰਾਂ ਨਾਲ ਸਖ਼ਤੀ ਨਾਲ ਨਿਪਟਣ ਅਤੇ ਪ੍ਰਦੂਸ਼ਣ ਫੈਲਾਉਣ ਵਾਲਾ ਹੀ ਹਰਜਾਨਾ ਭਰੇਦੇ ਸਿਧਾਂਤ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਹਿਮਾਚਲ ਪ੍ਰਦੇਸ਼ ਵਿੱਚ ਆਏ ਹੜ੍ਹ, ਉੱਤਰਾਖੰਡ ਚ ਢਿੱਗਾਂ ਡਿੱਗਣ ਅਤੇ ਅਮਰੀਕਾ ਤੇ ਕੈਨੇਡਾ ਚ ਲੂ ਚਲਣ ਜਿਹੀਆਂ ਹਾਲੀਆ ਤਬਾਹੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਾਰਕ ਤਪਸ਼ ਤੇ ਜਲਵਾਯੂ ਵਿੱਚ ਤਬਦੀਲੀ ਕਾਰਨ ਮੌਸਮੀ ਘਟਨਾਵਾਂ ਦੀ ਅੱਤ ਦੀ ਬਾਰੰਬਾਰਤਾ ਵਿੱਚ ਵਾਧੇ ਦੀਆਂ ਉਦਾਹਰਣਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਘਟਨਾਵਾਂ ਇਸ ਤੱਥ ਦੀਆਂ ਸੂਚਕ ਹਨ ਜਲਵਾਯੂ ਪਰਿਵਰਤਨ ਸੱਚਮੁਚ ਹੋ ਚੁੱਕੀ ਹੈ ਤੇ ਉਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ।

 

ਸ਼੍ਰੀ ਨਾਇਡੂ ਨੇ ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਏ ਜਾਨੀ ਨੁਕਸਾਨ ਉੱਤੇ ਵੀ ਚਿੰਤਾ ਪ੍ਰਗਟਾਈ ਅਤੇ ਆਖਿਆ ਕਿ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਚ ਇਹ ਵਾਧਾ (ਪਿਛਲੇ ਸਾਲ ਦੇ ਮੁਕਾਬਲੇ 2020–21 ਦੌਰਾਨ ਭਾਰਤ ਵਿੱਚ 34 ਫ਼ੀ ਸਦੀ ਵੱਧ) ਵੀ ਵਿਗਿਆਨੀਆਂ ਵੱਲੋਂ ਜਲਵਾਯੂ ਸੰਕਟ ਨਾਲ ਹੀ ਜੋੜਿਆ ਜਾ ਰਿਹਾ ਹੈ।

 

ਹੈਦਰਾਬਾਦ ਸਥਿਤ ਸਵਰਣ ਭਾਰਤ ਟ੍ਰੱਸਟ’ ’ਚ ਟ੍ਰੇਨੀਜ਼ ਨਾਲ ਗੱਲਬਾਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਚਿੰਤਾਜਨਕ ਰੁਝਾਨਾਂ ਸਦਕਾ, ਸਾਡੇ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਅਸੀਂ ਕੁਦਰਤ ਨਾਲ ਇੱਕਸੁਰਤਾ ਬਣਾ ਕੇ ਚਲੀਏ ਅਤੇ ਸਭ ਦੀ ਸਲਾਮਤੀ ਲਈ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਈਏ। ਇਸ ਤੋਂ ਅਗਾਂਹ ਜਾ ਕੇ ੳਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਸਾਡੀਆਂ ਵਿਕਾਸਾਤਮਕ ਜ਼ਰੂਰਤਾਂ ਦਾ ਵਾਤਾਵਰਣ ਸੁਰੱਖਿਆ ਨਾਲ ਸੰਤੁਲਨ ਬਣਾਉਣਾ ਬਹੁਤ ਅਹਿਮ ਹੈ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ, ‘ਇਹ ਕੋਈ ਆਮ ਜਿਹਾ ਵਰਤਾਰਾ ਨਹੀਂ ਹੈ।

 

ਭਾਰਤੀ ਸੱਭਿਅਤਾ ਵਿੱਚ ਕੁਦਰਤ ਨੂੰ ਦਿੱਤੇ ਮਹੱਤਵ ਨੂੰ ਚੇਤੇ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਗਾਂਧੀ ਜੀ ਦੀ ਸਲਾਹ ਅਨੁਸਾਰ ਸਾਡੇ ਕੁਦਰਤੀ ਵਾਤਾਵਰਣ ਦੇ ਟ੍ਰੱਸਟੀਜ਼ਵਜੋਂ ਵਿਚਰਨਾ ਚਾਹੀਦਾ ਹੈ। ਉਨ੍ਹਾਂ ਪੈਰਿਸ ਜਲਵਾਯੂ ਸਮਝੌਤੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ, ‘ਇੰਟਰਨੈਸ਼ਨਲ ਸੋਲਰ ਅਲਾਇੰਸਕਰਨ ਵਿੱਚ ਭਾਰਤ ਦੇ ਮੋਹਰੀ ਰਹਿਣ ਦਾ ਜ਼ਿਕਰ ਕਰਦਿਆਂ ਜਲਵਾਯੂ ਪਰਿਵਰਤਨ ਦੇ ਅਸਰ ਘਟਾਉਣ ਲਈ ਵਿਸ਼ਵ ਪੱਧਰ ਉੱਤੇ ਇਸ ਤੋਂ ਕਿਤੇ ਜ਼ਿਆਦਾ ਠੋਸ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਕਿਵੇਂ ਵਾਤਾਵਰਣ ਤੇ ਸਿਹਤ ਇੱਕਦੂਸਰੇ ਨਾਲ ਡੂੰਘੀ ਤਰ੍ਹਾਂ ਜੁੜੇ ਹਨ। ਉਨ੍ਹਾਂ ਕਿਹਾ, ‘ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਕੁਦਰਤ ਚ ਸਮਾਂ ਬਤੀਤ ਕਰਨ ਨਾਲ ਬਲੱਡਪ੍ਰੈਸ਼ਰ ਘੱਟ ਹੁੰਦਾ ਹੈ, ਤਣਾਅ ਘਟਦਾ ਹੈ ਤੇ ਭਾਵਨਾਤਮਕ ਕਲਿਆਣ ਵਿੱਚ ਵਾਧਾ ਹੁੰਦਾ ਹੈ। ਕੁਦਰਤ ਦੇ ਨੇੜੇ ਹੋਣ ਨਾਲ ਸਾਡੀ ਕਾਇਆਕਲਪ ਹੋ ਜਾਂਦੀ ਹੈ।ਉਨ੍ਹਾਂ ਘੱਟ ਉਮਰ ਤੋਂ ਹੀ ਕੁਦਰਤ ਨਾਲ ਤਾਲਮੇਲ ਦੀ ਲੋੜ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਹ ਵੀ ਪਾਇਆ ਗਿਆ ਕਿ ਜਿਹੜੇ ਬੱਚਿਆਂ ਨੇ ਬਾਹਰੀ ਸਿਖਲਾਈ ਹਾਸਲ ਕੀਤੀ, ਉਹ ਵਧੇਰੇ ਸੰਤੁਸ਼ਟ ਤੇ ਭਾਵਨਾਤਮਕ ਤੌਰ ਉੱਤੇ ਵੱਧ ਸੰਤੁਲਤ ਸਨ। ਹਰ ਸਕੂਲ ਨੂੰ ਬਾਗ਼ਬਾਨੀ ਤੇ ਟ੍ਰੈਕਿੰਗ ਜਿਹੀਆਂ ਆਊਟਡੋਰ ਗਤੀਵਿਧੀਆਂ ਨੂੰ ਪਾਠਕ੍ਰਮ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।

 

ਟ੍ਰੱਸਟ ਚ ਨੌਜਵਾਨ ਟ੍ਰੇਨੀਜ਼ ਨਾਲ ਗੱਲਬਾਤ ਕਰਦਿਆਂ ਸ਼੍ਰੀ ਨਾਇਡੂ ਨੇ ਬੱਚਿਆਂ ਵਿੱਚ ਦੂਰ ਦੀ ਨਜ਼ਰ ਖ਼ਰਾਬ ਹੋਣ (ਮਾਇਓਪੀਆ) ਦੇ ਵਧਦੇ ਮਾਮਲਿਆਂ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਐੱਲ.ਵੀ. ਪ੍ਰਸਾਦ ਨੇਤਰ ਸੰਸਥਾਨ ਦੇ ਮਾਹਿਰਾਂ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕਰਦਿਆਂ ਸਾਵਧਾਨ ਕੀਤਾ ਕਿ ਜੇ ਮਾਇਓਪੀਆ ਨੂੰ ਰੋਕਣ ਲਈ ਛੇਤੀ ਹੀ ਕੋਈ ਉਪਾਅ ਨਾ ਕੀਤਾ ਗਿਆ, ਤਾਂ ਮਾਹਿਰਾਂ ਅਨੁਸਾਰ ਸਾਲ 2050 ਤੱਕ ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ 6.40 ਕਰੋੜ ਬੱਚਿਆਂ ਨੂੰ ਮਾਇਓਪੀਆ ਹੋਣ ਦਾ ਖ਼ਦਸ਼ਾ ਹੈ।

 

ਮਾਹਿਰਾਂ ਦੀ ਰਾਇ ਦਾ ਜ਼ਿਕਰ ਕਰਦਿਆਂ ਕਿ ਵਰਤਮਾਨ ਡਿਜੀਟਲ ਸਿਸਟਮ ਤੇ ਇਨਡੋਰਕੇਂਦ੍ਰਿਤ ਜੀਵਨਸ਼ੈਲੀ ਬੱਚਿਆਂ ਵਿੱਚ ਮਾਇਓਪੀਆ ਦੇ ਵਧਦੇ ਮਾਮਲਿਆਂ ਦੇ ਸੰਭਾਵੀ ਕਾਰਨ ਹਨ, ਉਪ ਰਾਸ਼ਟਰਪਤੀ ਨੇ ਸਾਰੇ ਸਕੂਲਾਂ ਵਿੱਚ ਇੱਕ ਘੰਟੇ ਦੇ ਲਾਜ਼ਮੀ ਆਊਟਡੋਰ ਖੇਡਣ ਦੇ ਸਮੇਂ ਨੂੰ ਲਾਜ਼ਮੀ ਬਣਾਉਣ ਦੀ ਮਾਹਿਰਾਂ ਦੀ ਸਲਾਹ ਨੂੰ ਲਾਗੂ ਕਰਨ ਦੀ ਅਪੀਲ ਕੀਤੀ।

 

ਸ਼੍ਰੀ ਨਾਇਡੂ ਨੇ ਟ੍ਰੇਨੀਜ਼ ਨੂੰ ਸੰਬੋਧਨ ਕਰਦਿਆਂ ਸੁਝਾਅ ਦਿੱਤਾ ਕਿ ਚੌਥੇ ਉਦਯੋਗਿਕ ਇਨਕਲਾਬ ਦੇ ਸੰਦਰਭ ਵਿੱਚ ਨਵੇਂ ਰੋਜ਼ਗਾਰ ਬਜ਼ਾਰ ਵਿੱਚ ਹੁਨਰ ਵਿਕਾਸ ਤੇ ਹੁਨਰ ਨੂੰ ਅੱਪਗ੍ਰੇਡ ਕਰਨਾ ਜ਼ਰੂਰੀ ਹੈ। ਉਨ੍ਹਾਂ ਨੋਟ ਕੀਤਾ ਕਿ ਨਵੀਂ ਸਿੱਖਿਆ ਨੀਤੀ ਅਰਥਵਿਵਸਥਾ ਦੀਆਂ ਇਨ੍ਹਾਂ ਉੱਭਰਦੀਆਂ ਮੰਗਾਂ ਦੇ ਅਨੁਰੂਪ ਹੈ ਤੇ ਉਦਯੋਗ ਜਗਤ ਤੋਂ ਨੌਜਵਾਨਾਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਸਰਕਾਰ ਨਾਲ ਹੱਥ ਮਿਲਾਉਣ ਦੀ ਅਪੀਲ ਕੀਤੀ। ਸ਼੍ਰੀ ਨਾਇਡੂ ਨੇ ਕਿਹਾ, ‘ਹੁਨਰਮੰਦ ਕਾਰਜਬਲ ਆਉਣ ਵਾਲੇ ਸਾਲਾਂ ਚ ਭਾਰਤ ਦੇ ਤੇਜ਼ਰਫ਼ਤਾਰ ਵਿਕਾਸ ਲਈ ਅਹਿਮ ਹਨ।

 

ਐੱਲ.ਵੀ. ਪ੍ਰਸਾਦ ਨੇਤਰ ਸੰਸਥਾਨ ਦੇ ਬਾਨੀ ਸ਼੍ਰੀ ਜੀਐੱਨ ਰਾਓ, ਐੱਲ.ਵੀ. ਪ੍ਰਸਾਦ ਨੇਤਰ ਸੰਸਥਾਨ ਦੇ ਅੱਖਾਂ ਦੇ ਰੋਗਾਂ ਦੇ ਸੀਨੀਅਰ ਮਾਹਿਰ ਡਾ. ਪ੍ਰਸ਼ਾਂਤ ਗਰਗ, ‘ਸਵਰਣ ਭਾਰਤ ਟ੍ਰੱਸਟਦੇ ਚੇਅਰਮੈਨ ਸ਼੍ਰੀ ਚਿਗੁਰੁਪਤੀ ਕ੍ਰਿਸ਼ਨ ਪਸਾਦ, ਮੱਲਾਰੈੱਡੀ ਵਿੱਦਿਅਕ ਸੰਸਥਾਨਾਂ ਦੇ ਖ਼ਜ਼ਾਨਚੀ ਸ਼੍ਰੀ ਭਦ੍ਰਰੈੱਡੀ, ‘ਸਵਰਣ ਭਾਰਤ ਟ੍ਰੱਸਟ’ ’ਚ ਸਿਖਲਾਈ ਹਾਸਲ ਕਰ ਰਹੇ ਵਿਦਿਆਰਥੀ ਤੇ ਹੋਰ ਵਿਅਕਤੀ ਵੀ ਪ੍ਰੋਗਰਾਮ ਦੌਰਾਨ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ(Release ID: 1736237) Visitor Counter : 19