ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਆਈਏਐੱਚਈ ਨੇ ਸੈਂਟਰ ਆਫ ਐਕਸੀਲੈਂਸ- ਸੈਂਟਰ ਫਾਰ ਅਡਵਾਂਸਡ ਟ੍ਰਾਂਸਪੋਰਟੇਸ਼ਨ ਟੈਕਨੋਲੋਜੀ ਐਂਡ ਸਿਸਟਮਸ (ਸੀਏਟੀਟੀਐੱਸ) ਸਥਾਪਤ ਕਰਨ ਲਈ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਨਾਲ ਸਮਝੌਤੇ 'ਤੇ ਦਸਤਖਤ ਕੀਤੇ

Posted On: 15 JUL 2021 4:31PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (MORTH) ਅਧੀਨ ਇੰਡੀਅਨ ਅਕੈਡਮੀ ਆਫ ਹਾਈਵੇਅ ਇੰਜੀਨੀਅਰਜ਼ (ਆਈਏਐੱਚਈ) ਨੇ, ਨੋਇਡਾ ਸਥਿਤ ਆਈਏਐੱਚਈ ਵਿਖੇ ਐਡਵਾਂਸਡ ਟ੍ਰਾਂਸਪੋਰਟੇਸ਼ਨ ਟੈਕਨੋਲੋਜੀ ਐਂਡ ਸਿਸਟਮਜ਼ (ਸੀਏਟੀਟੀਐੱਸ) ਲਈ ਸੈਂਟਰ ਫਾਰ ਐਡਵਾਂਸਡ ਟ੍ਰਾਂਸਪੋਰਟੇਸ਼ਨ ਅਤੇ ਸਿਸਟਮਜ਼ (ਸੀਏਟੀਟੀਐੱਸ) ਦੀ ਸਥਾਪਨਾ ਲਈ ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ (ਯੂਐੱਨਐੱਸਡਬਲਯੂ) ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਹਨ।

 ਸਮਝੌਤੇ 'ਤੇ ਅੱਜ ਇੱਕ ਵਰਚੁਅਲ ਸਮਾਰੋਹ ਦੌਰਾਨ ਹਸਤਾਖਰ ਕੀਤੇ ਗਏ ਜਿਸ ਵਿੱਚ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾ ਮੁਕਤ) ਡਾ. ਵੀ ਕੇ ਸਿੰਘ, ਡੀਜੀ (ਸੜਕ ਵਿਕਾਸ) ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਆਈ ਕੇ ਪਾਂਡੇ, ਸੰਯੁਕਤ ਸਕੱਤਰ (ਲੌਜਿਸਟਿਕਸ ਅਤੇ ਆਈਏਐੱਚਈ) ਸ੍ਰੀ ਸੁਮਨ ਪ੍ਰਸਾਦ ਸਿੰਘ, ਆਈਏਐੱਚਈ ਡਾਇਰੈਕਟਰ ਸ਼੍ਰੀ ਸੰਜੀਵ ਕੁਮਾਰ, ਯੂਐੱਨਐੱਸਡਬਲਯੂ ਦੇ ਵਾਈਸ ਚਾਂਸਲਰ ਪ੍ਰੋ. ਇਆਨ ਜੈਕੋਬਜ਼, ਰਿਸਰਚ ਸੈਂਟਰ ਫਾਰ ਇੰਟੇਗ੍ਰੇਟਿਡ ਟਰਾਂਸਪੋਰਟ ਇਨੋਵੇਸ਼ਨ (ਯੂਐੱਨਐੱਸਡਬਲਯੂ) ਦੇ ਡਾਇਰੈਕਟਰ ਪ੍ਰੋ.  ਵਿਨਾਇਕ ਦੀਕਸ਼ਿਤ ਤੋਂ ਇਲਾਵਾ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਆਈਏਐੱਚਈ ਅਤੇ ਯੂਐੱਨਐੱਸਡਬਲਯੂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਦੇਸ਼ ਵਿੱਚ ਸੜਕ ਸੁਰੱਖਿਆ ਦੇ ਮਾਹੌਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ। 

 ਇਹ ਸਮਝੌਤਾ ਆਈਏਐੱਚਈ ਵਿੱਚ ਸੀਏਟੀਟੀਐੱਸ ਦੀ ਸਥਾਪਨਾ ਲਈ ਸਮਰੱਥਾ ਵਧਾਉਣ, ਟੈਕਨੋਲੋਜੀ ਟ੍ਰਾਂਸਫਰ ਅਤੇ ਯੋਗ ਵਾਤਾਵਰਣ ਦੀ ਸਿਰਜਣਾ ਲਈ ਇੱਕ ਪ੍ਰੋਜੈਕਟ ਲਈ ਕੀਤਾ ਗਿਆ ਹੈ। ਯੂਐੱਨਐੱਸਡਬਲਯੂ ਸਮਾਰਟ ਟ੍ਰਾਂਸਪੋਰਟ ਪ੍ਰਣਾਲੀਆਂ ਅਤੇ ਮਾਡਲਿੰਗ ਬਾਰੇ ਇੱਕ ਕੋਰਸ ਵੀ ਪ੍ਰਦਾਨ ਕਰੇਗਾ ਜੋ ਇਸ ਦੁਆਰਾ ਪ੍ਰਮਾਣਿਤ ਹੋਵੇਗਾ। 

ਸੀਏਟੀਟੀਐੱਸ ਦਾ ਵਿਆਪਕ ਸਕੋਪ ਹੇਠਾਂ ਦਿੱਤੇ ਖੇਤਰਾਂ ਵਿੱਚ ਹੈ:

1. ਸਿਮੂਲੇਸ਼ਨ ਸੌਫਟਵੇਅਰ ਦੀ ਕੋਡਿੰਗ, ਕੈਲੀਬ੍ਰੇਸ਼ਨ ਅਤੇ ਪ੍ਰਮਾਣੀਕਰਣ ਅਤੇ ਪਰਿਦ੍ਰਿਸ਼ ਵਿਸ਼ਲੇਸ਼ਣ ਸਮੇਤ ਯੂਐੱਨਐੱਸਡਬਲਯੂ ਦੁਆਰਾ ਪੂਰੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਅਤੇ ਸਿਧਾਂਤਕ ਤੌਰ ‘ਤੇ ਨੈਸ਼ਨਲ ਹਾਈਵੇਅ ਲਈ ਭਾਰਤ ਵਿਸ਼ੇਸ਼ ਮੈਕਰੋ ਮਾਡਲ (ਕੰਪਿਊਟੇਬਲ ਇਕਵੀਲਿਬਰੀਅਮ ਮਾਡਲ) ਬਣਾਉਣਾ।

2. ਸਿਮੂਲੇਸ਼ਨ ਸੌਫਟਵੇਅਰ ਦੀ ਕੋਡਿੰਗ, ਕੈਲੀਬ੍ਰੇਸ਼ਨ ਅਤੇ ਪ੍ਰਮਾਣੀਕਰਣ ਅਤੇ ਪਰਿਦ੍ਰਿਸ਼ ਵਿਸ਼ਲੇਸ਼ਣ ਸਮੇਤ ਯੂਐੱਨਐੱਸਡਬਲਯੂ ਦੁਆਰਾ ਸ਼ਹਿਰ ਲਈ ਇੱਕ ਭਾਰਤ ਵਿਸ਼ੇਸ਼ ਅਰਬਨ ਪਰਵੇਸਿਵ ਡੇਟਾ ਮਾਡਲ ਬਣਾਉਣਾ।

3. ਸਮਾਰਟ ਟ੍ਰਾਂਸਪੋਰਟੇਸ਼ਨ ਸਿਸਟਮਜ਼ ਅਤੇ ਮਾਡਲਿੰਗ ਬਾਰੇ ਇੱਕ ਯੂਐੱਨਐੱਸਡਬਲਯੂ ਪ੍ਰਮਾਣਤ ਕੋਰਸ ਯੂਐੱਨਐੱਸਡਬਲਯੂ ਦੁਆਰਾ ਭਾਰਤ ਵਿੱਚ ਤਿੰਨ ਵਰਕਸ਼ਾਪਾਂ ਅਤੇ ਆਸਟਰੇਲੀਆ ਵਿੱਚ ਤਿੰਨ ਵਰਕਸ਼ਾਪਾਂ ਦੇ ਰੂਪ ਵਿੱਚ ਪ੍ਰਦਾਨ ਕੀਤਾ ਜਾਵੇਗਾ। ਹਰ ਵਰਕਸ਼ਾਪ ਪੰਜ ਦਿਨਾਂ ਦੀ ਮਿਆਦ ਦੀ ਹੋਵੇਗੀ ਅਤੇ 40 ਪ੍ਰਤੀਭਾਗੀਆਂ ਨੂੰ ਹਿੱਸਾ ਲੈਣ ਦੀ ਆਗਿਆ ਹੋਵੇਗੀ।

 ਇਹ ਆਵਾਜਾਈ ਖੇਤਰ ਵਿੱਚ ਆਸਟਰੇਲੀਆ ਅਤੇ ਭਾਰਤ ਦੇ ਉਦਯੋਗਾਂ ਅਤੇ ਸਟਾਰਟਅੱਪਸ ਨੂੰ ਉਤਸ਼ਾਹਤ ਕਰੇਗਾ, ਜਿਸ ਵਿੱਚ ਨਵੀਨਤਾ, ਖੋਜ ਅਤੇ ਉੱਨਤ ਟ੍ਰਾਂਸਪੋਰਟ ਸਿਸਟਮਜ਼ ਦੇ ਵਿਕਾਸ ਦੇ ਮੌਕੇ ਸ਼ਾਮਲ ਹਨ।

 

**********

 

  ਐੱਮਜੇਪੀਐੱਸ



(Release ID: 1736032) Visitor Counter : 121