PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
14 JUL 2021 10:05PM by PIB Chandigarh
-
ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਟੀਕੇ ਦੀਆਂ 38.76 ਕਰੋੜ ਖੁਰਾਕਾਂ ਲਗਾਈਆਂ ਗਈਆਂ
-
ਦੇਸ਼ ਵਿੱਚ ਹੁਣ ਤੱਕ ਕੁੱਲ 3,01,04,720 ਲੋਕ ਠੀਕ ਹੋਏ
-
ਰਿਕਵਰੀ ਰੇਟ ਵਧ ਕੇ 97.28% ਪਹੁੰਚੀ
-
ਪਿਛਲੇ 24 ਘੰਟਿਆਂ ਦੇ ਦੌਰਾਨ 41,000 ਮਰੀਜ਼ ਠੀਕ ਹੋਏ
-
ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 38,792 ਨਵੇਂ ਕੇਸ ਸਾਹਮਣੇ ਆਏ
-
ਹੁਣ ਭਾਰਤ ਵਿੱਚ ਸੰਕ੍ਰਮਣ ਦੇ ਕੁੱਲ ਕੇਸਾਂ ਦੀ ਸੰਖਿਆ 4,29,946 ਹੈ
-
ਐਕਟਿਵ ਕੇਸ ਕੁੱਲ ਕੇਸਾਂ ਦਾ 1.39% ਹਨ
-
ਸਪਤਾਹਿਕ ਪਾਜ਼ਿਟਿਵਿਟੀ ਰੇਟ 5% ਤੋਂ ਹੇਠਾਂ, ਹੁਣ 2.25% ਹੈ
-
ਰੋਜ਼ਾਨਾ ਪਾਜ਼ਿਟਿਵਿਟੀ ਰੇਟ 2.10%, ਲਗਾਤਾਰ 23ਵੇਂ ਦਿਨ 3% ਤੋਂ ਵੀ ਘੱਟ
-
ਟੈਸਟ ਸਮਰੱਥਾ ਵਿੱਚ ਵਿਸਤਾਰ, 43.59 (ਕੁੱਲ) ਟੈਸਟ ਕੀਤੇ ਗਏ
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
ਰਾਸ਼ਟਰੀ ਕੋਵਿਡ-19 ਕੁੱਲ ਟੀਕਾਕਰਣ ਕਵਰੇਜ 38.76 ਕਰੋੜ ਤੋਂ ਅਧਿਕ
ਰਿਕਵਰੀ ਦਰ ਵੱਧ ਕੇ 97.28 % ਤੱਕ ਪਹੁੰਚੀ
ਪਿਛਲੇ 24 ਘੰਟਿਆਂ ਵਿੱਚ 38,792 ਰੋਜ਼ ਨਵੇਂ ਕੇਸ ਦਰਜ ਕੀਤੇ ਗਏ
ਭਾਰਤ ਦੇ ਐਕਟਿਵ ਕੇਸ (4,29,946) ਵਰਤਮਾਨ ਵਿੱਚ ਕੁੱਲ ਕੇਸਾਂ ਦੇ ਕੇਵਲ 1.39%
ਲਗਾਤਾਰ 23ਵੇਂ ਦਿਨ ਰੋਜ਼ਾਨਾ ਪਾਜ਼ਿਟਿਵਿਟੀ ਦਰ (2.10%) 3% ਤੋਂ ਘੱਟ ਰਹੀ
ਭਾਰਤ ਦਾ ਕੁੱਲ ਟੀਕਾਕਰਣ ਕਵਰੇਜ 38.76 ਕਰੋੜ ਤੋਂ ਅਧਿਕ ਹੋ ਚੁੱਕੀ ਹੈ। ਅੱਜ ਸੱਤ ਵਜੇ ਸਵੇਰੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ, 49,10,876 ਸੈਸ਼ਨਾ ਦੇ ਜ਼ਰੀਏ ਕੁੱਲ 38,76,97,935 ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 37,14,441 ਟੀਕੇ ਲਗਾਏ ਗਏ।
ਇਨ੍ਹਾਂ ਵਿੱਚ ਸ਼ਾਮਲ ਹਨ :
ਹੈਲਥਕੇਅਰ ਵਰਕਰਸ
|
ਪਹਿਲੀ ਖੁਰਾਕ
|
1,02,56,229
|
ਦੂਸਰੀ ਖੁਰਾਕ
|
74,47,783
|
ਫ੍ਰੰਟਲਾਈਨ ਵਰਕਰਸ
|
ਪਹਿਲੀ ਖੁਰਾਕ
|
1,77,30,845
|
ਦੂਸਰੀ ਖੁਰਾਕ
|
1,00,52,409
|
18-44 ਉਮਰ ਸਮੂਹ
|
ਪਹਿਲੀ ਖੁਰਾਕ
|
11,64,12,064
|
ਦੂਸਰੀ ਖੁਰਾਕ
|
40,30,999
|
45 ਤੋਂ 59 ਸਾਲ ਦੇ ਦਰਮਿਆਨ ਦਾ ਉਮਰ ਸਮੂਹ
|
ਪਹਿਲੀ ਖੁਰਾਕ
|
9,56,42,767
|
ਦੂਸਰੀ ਖੁਰਾਕ
|
2,54,39,376
|
60 ਸਾਲ ਤੋਂ ਅਧਿਕ
|
ਪਹਿਲੀ ਖੁਰਾਕ
|
7,13,45,634
|
दूसरी खुराक
|
2,93,39,829
|
ਕੁੱਲ
|
|
38,76,97,935
|
ਕੋਵਿਡ-19 ਟੀਕਾਕਰਣ ਦਾ ਨਵਾਂ ਪੜਾਅ 21 ਜੂਨ, 2021 ਤੋਂ ਸ਼ੁਰੂ ਹੋਇਆ ਹੈ। ਕੇਂਦਰ ਸਰਕਾਰ ਪੂਰੇ ਦੇਸ਼ ਵਿੱਚ ਕੋਵਿਡ-19 ਟੀਕਾਕਰਣ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਦਾਅਰੇ ਨੂੰ ਵਧਾਉਣ ਲਈ ਪ੍ਰਤੀਬੱਧ ਹੈ।
ਮਹਾਮਾਰੀ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਸੰਕ੍ਰਮਿਤ ਹੋਏ ਕੁੱਲ ਲੋਕਾਂ ਵਿੱਚੋਂ 3,01,04,720 ਵਿਅਕਤੀ ਪਹਿਲਾਂ ਹੀ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 41,000 ਮਰੀਜ਼ ਠੀਕ ਹੋਏ ਹਨ। ਇਹ ਕੁੱਲ ਰਿਕਵਰੀ ਦਰ ਦਾ 97.28% ਹੈ, ਜਿਸ ਵਿੱਚ ਨਿਰੰਤਰ ਵਾਧੇ ਦਾ ਰੁਝਾਣ ਦੇਖਿਆ ਜਾ ਰਿਹਾ ਹੈ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 38,792 ਰੋਜ਼ ਨਵੇਂ ਕੇਸ ਦਰਜ ਕੀਤੇ ਗਏ ਹਨ।
ਪਿਛਲੇ 17 ਦਿਨਾਂ ਤੋਂ ਲਗਾਤਾਰ 50,000 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਅਤੇ ਸਹਿਯੋਗਤਮਕ ਯਤਨਾਂ ਦਾ ਨਤੀਜਾ ਹੈ।
ਭਾਰਤ ਦੇ ਐਕਟਿਵ ਕੇਸ ਅੱਜ 4,29,946 ਹਨ ਅਤੇ ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਹੁਣ ਕੇਵਲ 1.39% ਹਨ।
ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਜ਼ਿਕਰਯੋਗ ਰੂਪ ਨਾਲ ਵਾਧੇ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 19,15,501 ਟੈਸਟ ਕੀਤੇ ਗਏ। ਕੁੱਲ ਮਿਲਾ ਕੇ, ਭਾਰਤ ਨੇ ਹੁਣ ਤੱਕ 43.59 ਕਰੋੜ ਤੋਂ ਅਧਿਕ (43,59,73,639) ਟੈਸਟ ਕੀਤੇ ਹਨ।
ਜਿੱਥੇ ਇੱਕ ਪਾਸੇ, ਟੈਸਟਿੰਗ ਸਮਰੱਥਾ ਦੇਸ਼ ਭਰ ਵਿੱਚ ਵੱਧ ਗਈ ਹੈ, ਸਪਤਾਹਿਕ ਕੇਸ ਪਾਜ਼ਿਟਿਵਿਟੀ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਹੈ। ਸਪਤਾਹਿਕ ਪਾਜ਼ਿਟਿਵਿਟੀ ਰੇਟ ਵਰਤਮਾਨ ਵਿੱਚ 2.25% ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਰੇਟ ਅੱਜ 2.10% ਹੈ। ਲਗਾਤਾਰ 23ਵੇਂ ਦਿਨ ਰੋਜ਼ਾਨਾ ਪਾਜ਼ਿਟਿਵਿਟੀ ਦਰ 3% ਤੋਂ ਘੱਟ ਰਹੀ ਹੈ ਅਤੇ ਹੁਣ ਪਿਛਲੇ 37 ਦਿਨਾਂ ਤੋਂ 5% ਤੋਂ ਘੱਟ ਰਹੀ ਹੈ।
https://pib.gov.in/PressReleasePage.aspx?PRID=1735285
ਕੋਵਿਡ-19 ਟੀਕਾਕਰਣ ਦੀ ਤਾਜ਼ਾ ਜਾਣਕਾਰੀ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 39.59 ਕਰੋੜ ਤੋਂ ਅਧਿਕ ਖੁਰਾਕਾਂ ਦਿੱਤੀਆਂ ਗਈਆਂ
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਪਾਸ ਅਜੇ ਵੀ ਟੀਕੇ ਦੀਆਂ 1.51 ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਮੌਜੂਦ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਪਾਸ ਅਜੇ ਵੀ ਟੀਕੇ ਦੀ 1.51 ਕੇਂਦਰ ਸਰਕਾਰ ਦੁਆਰਾ ਸਾਰੇ ਪ੍ਰਕਾਰ ਦੇ ਸਰੋਤਾਂ ਰਾਹੀਂ ਹੁਣ ਤੱਕ ਵੈਕਸੀਨ ਦੀਆਂ 39.59 ਕਰੋੜ ਤੋਂ ਅਧਿਕ (39,59,21,220 ) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਦੇ ਇਲਾਵਾ 30,250 ਖੁਰਾਕਾਂ ਭੇਜੇ ਜਾਣ ਦੀ ਤਿਆਰੀ ਹੈ।
ਅੱਜ ਅੱਠ ਵਜੇ ਸਵੇਰੇ ਤੱਕ ਉਪਲਬਧ ਅੰਕੜਿਆਂ ਦੇ ਹਿਸਾਬ ਨਾਲ ਉਪਰੋਕਤ ਖੁਰਾਕਾਂ ਵਿੱਚੋਂ ਬੇਕਾਰ ਹੋ ਜਾਣ ਵਾਲੀਆਂ ਖੁਰਾਕਾਂ ਨੂੰ ਮਿਲਾ ਕੇ ਕੁੱਲ 38,07,68,770 ਖੁਰਾਕਾਂ ਦੀ ਖਪਤ ਹੋ ਚੁੱਕੀ ਹੈ।
ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਦੇ ਕੋਲ ਕੋਵਿਡ-19 ਟੀਕੇ ਦੀ 1.51 ਕਰੋੜ ਤੋਂ ਅਧਿਕ (1,51,52,450 ) ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਬਚੀਆਂ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ। ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਮੌਜੂਦ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ
https://pib.gov.in/PressReleasePage.aspx?PRID=1735274
ਕੋਵਿਡ-19 ਟੀਕਾਕਰਣ ਅੱਪਡੇਟ - 180ਵਾਂ ਦਿਨ
ਭਾਰਤ ਦਾ ਕੋਵਿਡ-19 ਟੀਕਾਕਰਣ ਕਵਰੇਜ 39 ਕਰੋੜ ਦੇ ਇਤਿਹਾਸਿਕ ਪੜਾਅ ਦੇ ਪਾਰ
ਅੱਜ ਸ਼ਾਮ 7 ਵਜੇ ਤੱਕ 32.10 ਲੱਖ ਤੋਂ ਅਧਿਕ ਟੀਕੇ ਦੀਆਂ ਖੁਰਾਕ ਦਿੱਤੀਆਂ ਗਈਆਂ
18 ਤੋਂ 44 ਸਾਲ ਉਮਰ ਵਰਗ ਵਿੱਚ ਹੁਣ ਤੱਕ 12.19 ਕਰੋੜ ਤੋਂ ਅਧਿਕ ਟੀਕੇ ਦੀ ਖੁਰਾਕ ਦਿੱਤੀ ਗਈ
ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ, ਭਾਰਤ ਦਾ ਕੁੱਲ ਕੋਵਿਡ-19 ਟੀਕਾਕਰਣ ਕਵਰੇਜ 39 ਕਰੋੜ (39,10,53,156) ਨੂੰ ਪਾਰ ਕਰ ਗਈ। ਸਾਰਿਆਂ ਲਈ ਕੋਵਿਡ-19 ਟੀਕਾਕਰਣ ਨਵਾਂ ਪੜਾਅ 21 ਜੂਨ ਤੋਂ ਸ਼ੁਰੂ ਹੋਇਆ। ਸ਼ਾਮ 7 ਵਜੇ ਦੀ ਆਰਜੀ ਰਿਪੋਰਟ ਦੇ ਅਨੁਸਾਰ, ਅੱਜ 32.10 ਲੱਖ (32,10,451) ਤੋਂ ਅਧਿਕ ਟੀਕਿਆਂ ਦੀਆਂ ਖੁਰਾਕ ਦਿੱਤੀਆਂ ਗਈਆਂ।
ਅੱਜ 18 ਤੋਂ 44 ਸਾਲ ਦੇ ਉਮਰ ਵਰਗ ਵਿੱਚ ਟੀਕੇ ਦੀ 13,82,467 ਪਹਿਲੀ ਖੁਰਾਕ ਅਤੇ 1,57,660 ਦੂਜੀ ਖੁਰਾਕ ਦਿੱਤੀ ਗਈ। ਟੀਕਾਕਰਣ ਮੁਹਿੰਮ ਦੇ ਤੀਸਰੇ ਪੜਾਅ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਕੁੱਲ ਮਿਲਾ ਕੇ, 37 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 18 ਤੋਂ 44 ਉਮਰ ਵਰਗ ਦੇ 11,78,70,724 ਲੋਕਾਂ ਨੂੰ ਪਹਿਲੀ ਖੁਰਾਕ ਅਤੇ 41,92,141 ਲੋਕਾਂ ਨੂੰ ਦੂਜੀ ਖੁਰਾਕ ਮਿਲ ਚੁੱਕੀ ਹੈ। ਅੱਠ ਰਾਜਾਂ - ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ - ਨੇ 18 ਤੋਂ 44 ਸਾਲ ਦੇ ਉਮਰ ਵਰਗ ਵਿੱਚ 50 ਲੱਖ ਤੋਂ ਅਧਿਕ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਹੈ। ਇਸ ਦੇ ਇਲਾਵਾ, ਆਂਧ੍ਰ ਪ੍ਰਦੇਸ਼, ਅਸਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ, ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉੱਤਰਾਖੰਡ ਅਤੇ ਪੱਛਮ ਬੰਗਾਲ ਨੇ ਪਹਿਲੀ ਖੁਰਾਕ ਲਈ 18 ਤੋਂ 44 ਸਾਲ ਉਮਰ ਵਰਗ ਦੇ 10 ਲੱਖ ਤੋਂ ਅਧਿਕ ਲਾਭਾਰਥੀਆਂ ਦਾ ਕੋਵਿਡ-19 ਟੀਕਾਕਰਣ ਕੀਤਾ ਹੈ।
https://pib.gov.in/PressReleseDetail.aspx?PRID=1735596
ਕੇਂਦਰੀ ਸਿਹਤ ਮੰਤਰਾਲੇ ਨੇ ਨਿਜੀ ਕੋਵਿਡ ਟੀਕਾਕਰਣ ਕੇਂਦਰਾਂ (ਪੀਸੀਵੀਸੀ) ਦੁਆਰਾ ਟੀਕੇ ਦੀ ਖਰੀਦ ਦੀ ਸਥਿਤੀ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ
ਕੁਝ ਰਾਜਾਂ ਵਿੱਚ ਪੀਸੀਵੀਸੀ ਦੁਆਰਾ ਟੀਕੇ ਦੀ ਖਰੀਦ ਅਤੇ ਟੀਕਾਕਰਣ ਦੀ ਧੀਮੀ ਗਤੀ ‘ਗੰਭੀਰ ਚਿੰਤਾ’ ਦਾ ਵਿਸ਼ਾ
ਰਾਜਾਂ ਨੂੰ ਨਿਜੀ ਕੋਵਿਡ-19 ਟੀਕਾਕਰਣ ਕੇਂਦਰਾਂ ਦੁਆਰਾ ਟੀਕੇ ਦੀ ਖਰੀਦ ਅਤੇ ਟੀਕਾਕਰਣ ਵਿੱਚ ਮਦਦ ਕਰਨ ਲਈ ਰੋਜ਼ਾਨਾ ਸਮੀਖਿਆ ਦੀ ਸਲਾਹ ਦਿੱਤੀ ਗਈ
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਵੀਡੀਓ ਕਾਨਫਰੰਸ (ਵੀਸੀ) ਦੇ ਜ਼ਰੀਏ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਓਡੀਸ਼ਾ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਪੱਛਮ ਬੰਗਾਲ, ਦਿੱਲੀ, ਪੰਜਾਬ ਅਤੇ ਹਰਿਆਣਾ ਸਹਿਤ 15 ਰਾਜਾਂ/ਕੇਂਦਰ ਸ਼ਾਸਿਤ ਖੇਤਰਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਟੀਕਾਕਰਣ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਦੋ ਕੋਵਿਡ-19 ਟੀਕਾ ਨਿਰਮਾਤਾਵਾਂ– ਮੈਸਰਸ ਭਾਰਤ ਬਾਇਓਟੈਕ ਅਤੇ ਮੈਸਰਸ ਸੀਰਮ ਇੰਸਟੀਟਿਊਟ ਆਵ੍ ਇੰਡਿਆ (ਐੱਸਆਈਆਈ) ਦੇ ਨੋਡਲ ਪ੍ਰਤਿਨਿਧੀ ਵੀ ਮੌਜੂਦ ਸਨ।
ਦੇਸ਼ਵਿਆਪੀ ਕੋਵਿਡ ਟੀਕਾਕਰਣ ਪ੍ਰੋਗਰਾਮ ਦੇ ਦਾਇਰੇ ਵਿੱਚ ਸਾਰਿਆਂ ਨੂੰ ਸ਼ਾਮਲ ਕਰਨ ਲਈ ਸੋਧ ਕੇ ਦਿਸ਼ਾ ਨਿਰਦੇਸ਼ਾਂ ਅਤੇ ਹਾਲ ਵਿੱਚ ਜਾਰੀ ਮਸ਼ਵਰਿਆਂ ਦੇ ਆਲੋਕ ਵਿੱਚ, ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਖੇਤਰਾਂ ਵਿੱਚ ਨਿਜੀ ਕੋਵਿਡ ਟੀਕਾਕਰਣ ਕੇਂਦਰਾਂ (ਪੀਸੀਵੀਸੀ) ਦੁਆਰਾ ਟੀਕੇ ਦੀ ਖਰੀਦ ਅਤੇ ਟੀਕਾਕਰਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਰਾਜਾਂ ਨੂੰ ਆਰਡਰ ਪਲੇਸਮੈਂਟ ਲਈ ਬੈਕਐਂਡ ਮੈਨੇਜਮੈਂਟ ਟੂਲ ਦੇ ਰੂਪ ਵਿੱਚ ਕੋ-ਵਿਨ ਪਲੇਟਫਾਰਮ ਦੇ ਇਸਤੇਮਾਲ ਬਾਰੇ ਫਿਰ ਤੋਂ ਸੂਚਿਤ ਕੀਤਾ ਗਿਆ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮੰਗ ਨੂੰ ਸੰਤੁਲਿਤ ਕਰਨ ਨੂੰ ਵੀ ਕਿਹਾ ਗਿਆ ਹੈ।
https://pib.gov.in/PressReleasePage.aspx?PRID=1735338
ਕੋਵਿਡ-19 ਦੇ ਮੌਤ ਦੇ ਅੰਕੜਿਆਂ ‘ਤੇ ਭਰਮ ਅਤੇ ਤੱਥ
ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਅਤੇ ਜਨਮ-ਮੌਤ ਰਜਿਸਟ੍ਰੀਕਰਨ ਪ੍ਰਣਾਲੀ ਦੇ ਅੰਕੜਿਆਂ ਦੀ ਤੁਲਨਾ ਨਾਲ ਕੱਢੇ ਜਾਣ ਵਾਲੇ ਨਤੀਜੇ ਗੁੰਮਰਾਹ ਅਤੇ ਗਲਤ ਹਨ
ਕੋਵਿਡ-19 ਨਾਲ ਹੋਣ ਵਾਲੀ ਮੌਤ ਦਾ ਰਿਕਾਰਡ ਰੱਖਣ ਲਈ ਭਾਰਤ ਦੇ ਪਾਸ ਸਟੀਕ ਪ੍ਰਣਾਲੀ ਮੌਜੂਦ
ਇਹ ਗੱਲ ਫਿਰ ਦੋਹਰਾਈ ਜਾਂਦੀ ਹੈ ਕਿ ਕੋਵਿਡ ਦੇ ਅੰਕੜਿਆਂ ਦੇ ਪ੍ਰਬੰਧਨ ਦੇ ਕੇਸ ਵਿੱਚ ਕੇਂਦਰ ਸਰਕਾਰ ਪੂਰੀ ਪਾਰਦਰਸ਼ਿਤਾ ਨਾਲ ਕੰਮ ਕਰ ਰਹੀ ਹੈ ਅਤੇ ਕੋਵਿਡ-19 ਸਬੰਧੀ ਮੌਤ ਨੂੰ ਦਰਜ ਕਰਨ ਲਈ ਉਸ ਦੇ ਕੋਲ ਪਹਿਲਾਂ ਤੋਂ ਇੱਕ ਸਟੀਕ ਅਤੇ ਮਜ਼ਬੂਤ ਪ੍ਰਣਾਲੀ ਮੌਜੂਦ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ ਕਿ ਉਹ ਇਸ ਵਿਸ਼ੇਸ਼ ਪ੍ਰਣਾਲੀ ਵਿੱਚ ਲਗਾਤਾਰ ਅੰਕੜਿਆਂ ਨੂੰ ਅਪਡੇਟ ਕਰਦੇ ਰਹਿਣ। ਮੌਤ ਦੀ ਸੰਖਿਆ ਵਿੱਚ ਕੋਈ ਗੜਬੜੀ ਨਾ ਹੋ ਪਾਏ, ਇਸ ਦੇ ਲਈ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਨੇ ਸਾਰੀਆਂ ਮੌਤਾਂ ਨੂੰ ਠੀਕ-ਠੀਕ ਦਰਜ ਕਰਨ ਲਈ “ਭਾਰਤ ਵਿੱਚ ਕੋਵਿਡ-19 ਸਬੰਧੀ ਮੌਤ ਨੂੰ ਉੱਚਿਤ ਤਰੀਕੇ ਨਾਲ ਦਰਜ ਕਰਨ ਲਈ ਦਿਸ਼ਾ-ਨਿਰਦੇਸ਼” ਜਾਰੀ ਕੀਤੇ ਹਨ। ‘ਮਾਰਟੀਲਿਟੀ ਕੋਡਿੰਗ’ ਦੇ ਸਬੰਧ ਵਿੱਚ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਿਸ਼ ਕੀਤੇ ਗਏ ਆਸੀਡੀ-10 ਦੇ ਅਧਾਰ ‘ਤੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਦਰਜ ਕੀਤਾ ਜਾਂਦਾ ਹੈ, ਜਿਸ ਦੇ ਬਾਰੇ ਵਿੱਚ ਆਈਸੀਐੱਮਆਰ ਦਾ ਨਿਰਦੇਸ਼ ਹੈ।
https://pib.gov.in/PressReleasePage.aspx?PRID=1735295
ਕੋਵਿਡ-19 ਟੀਕਾਕਰਣ : ਮਿੱਥ ਬਨਾਮ ਤੱਥ
ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਕੋਵਿਡ ਟੀਕੇ ਦੀ ਕਮੀ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਲਸਿਲੇਵਾਰ ਟਵੀਟ ਕੀਤੇ
“ਕੁਪ੍ਰਬੰਧਨ ਤੋਂ ਬਚਣ ਲਈ ਟੀਕਾਕਰਣ ਮੁਹਿੰਮ ਦੀ ਪ੍ਰਭਾਵੀ ਅਡਵਾਂਸ ਯੋਜਨਾ ਸੁਨਿਸ਼ਚਿਤ ਕਰਨ ਨੂੰ ਲੈ ਕੇ ਟੀਕੇ ਦੀ ਉਪਲਬਧਤਾ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ
ਗ਼ੈਰ ਜ਼ਿੰਮੇਦਾਰ ਬਿਆਨਾਂ ਦੇ ਜ਼ਰੀਏ ਲੋਕਾਂ ਦੇ ਵਿੱਚ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਨੂੰ ਆਤਮਨਿਰੀਖਣ ਕਰਨ ਦੀ ਸਲਾਹ ਦਿੱਤੀ
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਗਵਾਹ ਅਤੇ ਤੱਥਾਂ ਦੇ ਅਧਾਰ ‘ਤੇ ਮੌਜੂਦਾ ਸਥਿਤੀ ਦੇ ਵਿਸ਼ਲੇਸ਼ਣ ਨਾਲ ਵਰਤਮਾਨ ਸਥਿਤੀ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਰਾਹੀਂ ਟੀਕਾਕਰਣ ਨੂੰ ਸਮਰੱਥ ਬਣਾਉਣ ਲਈ ਜੂਨ 2021 ਵਿੱਚ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 11.46 ਕਰੋੜ ਖੁਰਾਕਾਂ ਉਪਲਬਧ ਕਰਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੁਲਾਈ ਵਿੱਚ ਇਹ ਉਪਲਬਧਤਾ ਵਧਾਕੇ 13 . 50 ਕਰੋੜ ਖੁਰਾਕਾਂ ਕਰ ਦਿੱਤੀ ਗਈਆਂ ਹਨ।
https://pib.gov.in/PressReleasePage.aspx?PRID=1735362
ਕੈਬਨਿਟ ਨੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ
ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਬੇਮਿਸਾਲ ਸਥਿਤੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ (ਡੀਆਰ) ਦੀਆਂ ਤਿੰਨ ਅਤਿਰਿਕਤ ਕਿਸ਼ਤਾਂ, ਜੋ 01.01.2020, 01.07.2020 ਅਤੇ 01.01.2021 ਤੋਂ ਬਕਾਇਆ (due) ਸਨ, ਉੱਤੇ ਰੋਕ (ਫ੍ਰੀਜ਼) ਲਗਾ ਦਿੱਤੀ ਗਈ ਸੀ।
ਹੁਣ, ਸਰਕਾਰ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ 01.07.2021 ਤੋਂ ਵਧਾ ਕੇ 28% ਕਰਨ ਦਾ ਫੈਸਲਾ ਕੀਤਾ ਹੈ, ਜੋ ਮੁੱਢਲੀ ਤਨਖ਼ਾਹ/ਪੈਨਸ਼ਨ ਦੇ 17% ਦੀ ਮੌਜੂਦਾ ਦਰ ਵਿੱਚ 11% ਦੇ ਵਾਧੇ ਨੂੰ ਦਰਸਾਉਂਦਾ ਹੈ। ਇਹ ਵਾਧਾ 01.01.2020, 01.07.2020 ਅਤੇ 01.01.2021 ਨੂੰ ਬਕਾਇਆ (due) ਅਤਿਰਿਕਤ ਕਿਸ਼ਤਾਂ ਨੂੰ ਦਰਸਾਉਂਦਾ ਹੈ। 01.01.2020 ਤੋਂ 30.06.2021 ਤੱਕ ਦੀ ਮਿਆਦ ਦੇ ਲਈ ਮਹਿੰਗਾਈ ਭੱਤਾ/ ਮਹਿੰਗਾਈ ਰਾਹਤ ਦੀ ਦਰ 17% ’ਤੇ ਹੀ ਰਹੇਗੀ।
https://pib.gov.in/PressReleasePage.aspx?PRID=1735374
ਸਰਕਾਰ ਨੇ ਪੰਜ ਚਿਕਿਤਸਾ ਉਪਕਰਣਾਂ ‘ਤੇ ਕੀਮਤ ਨਾਲ ਵੰਡ ਪੱਧਰ ਤੱਕ ਟ੍ਰੇਡ ਮਾਰਜਿਨ 70 ਫੀਸਦੀ ਤੱਕ ਸੀਮਿਤ ਕੀਤਾ
ਕੋਵਿਡ-19 ਮਹਾਮਾਰੀ ਦੇ ਵਧਦੇ ਕੇਸਾਂ ਦੀ ਵਜ੍ਹਾ ਨਾਲ ਚਿਕਿਤਸਾ ਉਪਕਰਣਾਂ ਦੀ ਮੰਗ ਨਿਰੰਤਰ ਵੱਧ ਰਹੀ ਹੈ, ਮੰਗ ਨੂੰ ਦੇਖਦੇ ਹੋਏ, ਸਰਕਾਰ ਨੇ ਸਸਤੇ ਸਿਹਤ ਦੇਖਭਾਲ ਅਤੇ ਕੋਵਿਡ-19 ਪ੍ਰਬੰਧਨ ਲਈ ਉਨ੍ਹਾਂ ਦੀਆਂ ਕੀਮਤਾਂ ਨੂੰ ਨਿਯਮਿਤ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਤਹਿਤ ਵਿਆਪਕ ਜਨਹਿਤ ਨੂੰ ਦੇਖਦੇ ਹੋਏ ਰਾਸ਼ਟਰੀ ਔਸ਼ਧੀ ਮੁੱਲ ਨਿਰਧਾਰਣ ਏਜੰਸੀ (ਐੱਨਪੀਪੀਏ) ਨੇ ਡੀਪੀਸੀਓ, 2013 ਦੇ ਪੈਰਾ 19 ਦੇ ਤਹਿਤ ਮਿਲੀਆਂ ਅਧਾਰਨ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਤਾਰੀਖ਼ 13.07.2021 ਨੂੰ ਅਧਿਸੂਚਨਾ ਜਾਰੀ ਕੀਤੀ ਹੈ। ਇਸ ਦੇ ਤਹਿਤ (1) ਪਲੱਸ ਆਕਸੀਮੀਟਰ, (2) ਬਲਡ ਪ੍ਰੈਸ਼ਰ ਮੌਨੀਟਰਿੰਗ ਮਸ਼ੀਨ, (3) ਨੇਬੀਉਲੌਈਜ਼ਰ, (4) ਡਿਜੀਟਲ ਥਰਮਾਮੀਟਰ, ਅਤੇ (5) ਗਲੂਕੋਮੀਟਰ ਦੀ ਕੀਮਤ ਤੋਂ ਲੈ ਕੇ ਵੰਡ ਪੱਧਰ ‘ਤੇ ਟ੍ਰੇਡ ਮਾਰਜਿਨ ਨੂੰ ਅਧਿਕਤਮ 70 ਫੀਸਦੀ ਤੱਕ ਤੈਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ, ਫਰਵਰੀ 2019 ਵਿੱਚ ਐੱਨਪੀਪੀਏ ਨੇ ਕੈਂਸਰ ਰੋਧੀ ਦਵਾਈਆਂ ‘ਤੇ ਟ੍ਰੇਡ ਮਾਰਜਿਨ ਅਤੇ 3 ਜੂਨ 2021 ਨੂੰ ਆਕਸੀਜਨ ਕੰਸਨਟ੍ਰੇਟਰ ਲਈ ਟ੍ਰੇਡ ਮਾਰਜਿਨ ਦੀ ਅਧਿਕਤਮ ਸੀਮਾ ਨੂੰ ਤੈਅ ਕਰ ਦਿੱਤਾ ਸੀ। ਅਧਿਸੂਚਿਤ ਟ੍ਰੇਡ ਮਾਰਜਿਨ ਲਈ ਜਾਰੀ ਅਧਿਸੂਚਨਾ ਦੇ ਅਧਾਰ ‘ਤੇ, ਐੱਨਪੀਪੀਏ ਨੇ ਨਿਰਮਾਤਾਵਾਂ/ਅਯਾਤਕਾਂ ਨੂੰ ਸੱਤ ਦਿਨਾ ਦੇ ਅੰਦਰ ਸੋਧ ਕੇ ਐੱਮਆਰਪੀ ਨੂੰ ਰਿਪੋਰਟ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਬਾਅਦ ਐੱਨਪੀਪੀਏ ਦੁਆਰਾ ਸੋਧ ਕੇ ਐੱਮਆਰਪੀ ਨੂੰ ਜਨਤਕ ਰੂਪ ਨਾਲ ਸੂਚਿਤ ਕੀਤਾ ਜਾਵੇਗਾ। ਸੋਧ ਕੇ ਕੀਮਤਾਂ 20 ਜੁਲਾਈ 2021 ਤੋਂ ਲਾਗੂ ਹੋਣਗੀਆਂ।
https://pib.gov.in/PressReleasePage.aspx?PRID=1735430
ਪੀਐੱਮਜੀਕੇਏਵਾਈ ਦੇ ਤਹਿਤ ਉੱਤਰ ਪ੍ਰਦੇਸ਼ ਦੇ 14.71 ਕਰੋੜ ਲਾਭਾਰਥੀਆਂ ਨੂੰ ਮੁਫ਼ਤ ਵੰਡ ਲਈ ਰਿਕਾਰਡ 109.33 ਐੱਲਐੱਮਟੀ ਅਨਾਜ ਦੀ ਵੰਡ
40,093 ਕਰੋੜ ਰੁਪਏ ਮੁੱਲ ਦੇ ਅਨਾਜ ਦੀ ਵੰਡ
ਜਨਤਕ ਵੰਡ ਵਿੱਚ ਆਟੋਮੇਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਯੋਜਨਾ ਦਾ ਲਾਭ ਅਸਲੀ ਲਾਭਾਰਥੀਆਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਯੋਗਤਾ ਦਾ ਪੂਰਾ ਕੋਟਾ ਵੀ ਮਿਲੇ
ਸਭ ਤੋਂ ਕਮਜ਼ੋਰ ਲੋਕਾਂ ਨੂੰ ਰਾਹਤ ਦੇਣ ਲਈ ਪੀਐੱਮਜੀਕੇਏਵਾਈ ਦੇ ਤਹਿਤ ਉੱਤਰ ਪ੍ਰਦੇਸ਼ ਨੂੰ ਮੁਫ਼ਤ ਵੰਡ ਲਈ 109.33 ਐੱਲਐੱਮਟੀ ਅਨਾਜ ਦੀ ਰਿਕਾਰਡ ਵੰਡ ਕੀਤੀ ਗਈ ਹੈ। ਇਸ ਯੋਜਨਾ ਰਾਹੀਂ ਉੱਤਰ ਪ੍ਰਦੇਸ਼ ਦੇ 14.71 ਕਰੋੜ ਤੋਂ ਅਧਿਕ ਲੋਕਾਂ ਨੂੰ ਲਾਭਾਂਵਿਤ ਕੀਤਾ ਜਾ ਰਿਹਾ ਹੈ। ਇਸ ਅਨਾਜ ਦੀ ਲਾਗਤ 40,093 ਕਰੋੜ ਰੁਪਏ ਹੈ।
ਭਾਰਤ ਸਰਕਾਰ ਅਨਾਜ ਸਬਸਿਡੀ, ਇੰਟਰਸਟੇਟ ਟ੍ਰਾਂਸਪੋਰਟ, ਡੀਲਰ ਮਾਰਜਿਨ / ਅਤਿਰਿਕਤ ਡੀਲਰ ਮਾਰਜਿਨ ਆਦਿ ਸਹਿਤ ਇਸ ਤਰ੍ਹਾਂ ਦੀ ਵੰਡ ਲਈ ਪੂਰੀ ਲਾਗਤ ਵਹਨ ਕਰ ਰਹੀ ਹੈ ਅਤੇ ਭਾਰਤੀ ਅਨਾਜ ਨਿਗਮ ਦੁਆਰਾ ਰਾਜ ਸਰਕਾਰ ਨੂੰ ਅਨਾਜ ਮੁਫ਼ਤ ਜਾਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਪ੍ਰਤੀ ਵਿਅਕਤੀ 5 ਕਿੱਲੋ ਅਨਾਜ ( ਜਿਸ ਵਿੱਚ 3 ਕਿੱਲੋ ਕਣਕ ਅਤੇ 2 ਕਿੱਲੋ ਚਾਵਲ ਸ਼ਾਮਲ ਹੈ ) ਨੂੰ ਅਤਿਰਿਕਤ ਰੂਪ ਨਾਲ ਐੱਨਐੱਫਐੱਸਏ ਲਾਭਾਰਥੀਆਂ ਨੂੰ ਵੰਡੀ ਗਈ। ਐੱਨਐੱਫਐੱਸਏ ਦੇ ਤਹਿਤ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵੰਡ ਉੱਤਰ ਪ੍ਰਦੇਸ਼ ਵਿੱਚ ਹੋਈ ਹੈ।
https://pib.gov.in/PressReleasePage.aspx?PRID=1735329
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 597821 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 1427 ਹੈ। ਕੁੱਲ ਮੌਤਾਂ ਦੀ ਗਿਣਤੀ 16199ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 1353538 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 403714 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 3599231 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ| 45 ਸਾਲ ਤੋਂ ਵੱਧ ਉਮਰ ਦੇ 955600 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ|
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 769343 ਹੈ। ਕੁੱਲ ਐਕਟਿਵ ਕੋਵਿਡ ਕੇਸ 872 ਹਨ। ਮੌਤਾਂ ਦੀ ਗਿਣਤੀ 9563 ਹੈ। ਹੁਣ ਤੱਕ ਕੁੱਲ 10056163 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 61844 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 77 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 809 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 203869ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 1203ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 3480ਹੈ।
-
ਮਹਾਰਾਸ਼ਟਰ: ਰਾਜ ਵਿੱਚ ਕੱਲ੍ਹ ਕੋਵਿਡ-19 ਦੇ 7243 ਨਵੇਂ ਕੇਸ ਆਏ ਜਦਕਿ ਪਿਛਲੇ 24 ਘੰਟਿਆਂ ਦੌਰਾਨ 10,978 ਮਰੀਜ਼ ਠੀਕ ਹੋਏ ਹਨ। ਮਹਾਰਾਸ਼ਟਰ ਵਿੱਚ ਕੋਵਿਡ-19 ਤੋਂ ਹੁਣ ਤੱਕ ਕੁੱਲ 59,38,734 ਮਰੀਜ਼ ਰਿਕਵਰ ਕੀਤੇ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਕਾਰਨ 196 ਮੌਤਾਂ ਹੋਈਆਂ। ਮਹਾਰਾਸ਼ਟਰ ਵਿੱਚ ਇਸ ਸਮੇਂ 1,04,406 ਐਕਟਿਵ ਕੇਸ ਹਨ। ਹੁਣ ਤੱਕ ਕੁੱਲ 4,43,83,113 ਟੈਸਟ ਕੀਤੇ ਜਾ ਚੁੱਕੇ ਹਨ।
-
ਗੁਜਰਾਤ: ਗੁਜਰਾਤ ਵਿੱਚ ਕੱਲ ਕੋਵਿਡ-19 ਦੇ 31 ਨਵੇਂ ਕੇਸ ਆਏ। ਪਿਛਲੇ 24 ਘੰਟਿਆਂ ਦੌਰਾਨ 113 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਗੁਜਰਾਤ ਵਿੱਚ ਕੋਵਿਡ-19 ਤੋਂ ਹੁਣ ਤੱਕ ਕੁੱਲ 8,13,512 ਮਰੀਜ਼ ਰਿਕਵਰ ਕੀਤੇ ਗਏ ਹਨ। ਰਿਕਵਰੀ ਦੀ ਦਰ 98.69% ਹੈ। ਅਹਿਮਦਾਬਾਦ ਤੋਂ ਸਭ ਤੋਂ ਵੱਧ 9 ਨਵੇਂ ਕੇਸ ਸਾਹਮਣੇ ਆਏ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ-19 ਕਾਰਨ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ। ਗੁਜਰਾਤ ਵਿੱਚ ਇਸ ਵੇਲੇ 719 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 6 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਇਸ ਦੌਰਾਨ ਰਾਜ ਵਿੱਚ ਕੱਲ 2,53,308 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਜੁੜੀ ਕੋਈ ਨਵੀਂ ਮੌਤ ਦੀ ਖ਼ਬਰ ਨਹੀਂ ਮਿਲੀ ਹੈ, ਹਾਲਾਂਕਿ ਰਾਜ ਵਿੱਚ 28 ਨਵੇਂ ਮਾਮਲਿਆਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,53,187 ਹੋ ਗਈ ਹੈ। ਰਾਜਸਥਾਨ ਵਿੱਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 8,945 ਹੈ। ਰਾਜ ਵਿੱਚ ਕੁੱਲ 9,43,629 ਲੋਕ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ ਅਤੇ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 613 ਹੈ।
-
ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ-19 ਦੇ 23 ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਮੰਗਲਵਾਰ ਨੂੰ 7,91,583 ਤੱਕ ਪਹੁੰਚ ਗਈ ਹੈ, ਜਦਕਿ ਦੋ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 10,508 ਹੋ ਗਈ। ਹੁਣ ਤੱਕ ਕੁਲ 7,80,796 ਮਰੀਜ਼ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ ਅਤੇ ਰਾਜ ਵਿੱਚ 279 ਐਕਟਿਵ ਕੇਸ ਹਨ। ਅਧਿਕਾਰੀ ਨੇ ਅੱਗੇ ਦੱਸਿਆ ਕਿ ਦਿਨ ਵੇਲੇ 72,511 ਨਮੂਨਿਆਂ ਦੀ ਜਾਂਚ ਕੀਤੀ ਗਈ, ਰਾਜ ਵਿੱਚ ਕੀਤੇ ਗਏ ਕੁੱਲ ਟੈਸਟਾਂ ਦੀ ਗਿਣਤੀ 1.3 ਕਰੋੜ ਨੂੰ ਪਾਰ ਕਰ ਗਈ ਹੈ। ਹੁਣ ਤੱਕ ਕੀਤੇ ਗਏ ਟੈਸਟਾਂ ਦੀ ਕੁੱਲ ਗਿਣਤੀ 1,30,96,671 ਹੈ।
-
ਛੱਤੀਸਗੜ੍ਹ: ਮੰਗਲਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19ਦੇ 295 ਨਵੇਂ ਕੇਸ ਆਏ ਅਤੇ 4 ਹੋਰ ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 9,98,565 ਹੋ ਗਈ ਅਤੇ ਮੌਤਾਂ ਦੀ ਗਿਣਤੀ 13,482 ਹੋ ਗਈ ਹੈ। 122 ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲਣ ਤੋਂ ਬਾਅਦ ਰਿਕਵਰਡ ਕੇਸਾਂ ਦੀ ਗਿਣਤੀ 9,80,933 ਤੱਕ ਪਹੁੰਚ ਗਈ ਹੈ, ਜਦਕਿ 536ਮਰੀਜ਼ਾਂ ਨੇ ਦਿਨ ਦੇ ਦੌਰਾਨ ਹੋਮ ਆਈਸੋਲੇਸ਼ਨ ਨੂੰ ਪੂਰਾ ਕੀਤਾ ਹੈ। ਰਾਜ ਵਿੱਚ ਹੁਣ 4,150 ਐਕਟਿਵ ਕੇਸ ਹਨ। ਰਾਏਪੁਰ ਜ਼ਿਲ੍ਹੇ ਵਿੱਚ21 ਨਵੇਂ ਕੇਸ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 1,57,452 ਹੋ ਗਈ, ਜਿਸ ਵਿੱਚ3,134 ਮੌਤਾਂ ਸ਼ਾਮਲ ਹਨ। ਇਸ ਦੌਰਾਨ ਸੋਮਵਾਰ (12 ਜੁਲਾਈ) ਤੱਕ ਰਾਜ ਵਿੱਚ ਸਾਰੀਆਂ ਯੋਗ ਸ਼੍ਰੇਣੀਆਂ ਦੇ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ 1.06 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
-
ਗੋਆ: ਮੰਗਲਵਾਰ ਨੂੰ ਗੋਆ ਵਿੱਚ ਕੋਵਿਡ-19 ਕਾਰਨ ਕੋਈ ਮੌਤ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਰਿਕਵਰਡ ਮਰੀਜ਼ਾਂ ਦੀ ਗਿਣਤੀ 1,64,155 ਤੱਕ ਪਹੁੰਚ ਗਈ ਹੈ ਜਦਕਿ 3101 ਲੋਕਾਂ ਨੇ ਹੁਣ ਤੱਕ ਆਪਣੀਆਂ ਜਾਨਾਂ ਗੁਆਈਆਂ ਹਨ। ਰਾਜ ਵਿੱਚ ਹੁਣ 1,732 ਐਕਟਿਵ ਕੇਸ ਹਨ ਅਤੇ ਹੁਣ ਤੱਕ ਆਏ ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ 1,68,988 ਹੈ।
-
ਕੇਰਲ: ਰਾਜ ਵਿੱਚ ਕੱਲ ਕੋਵਿਡ-19 ਦੇ 14,539 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜੋ ਟੈਸਟ ਪਾਜ਼ਿਟਿਵ ਦਰ ਨੂੰ 10.46% ਤੱਕ ਲੈ ਗਏ ਹਨ। ਰਾਜ ਵਿੱਚ 124 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 14,810 ਹੋ ਚੁੱਕੀ ਹੈ। ਹੁਣ ਤੱਕ ਰਾਜ ਵਿੱਚ ਕੁੱਲ 1,61,31,687 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 1,17,52,429 ਲੋਕਾਂ ਨੇ ਪਹਿਲੀ ਖੁਰਾਕ ਅਤੇ 43,79,258 ਲੋਕਾਂ ਨੇ ਆਪਣੀ ਦੂਜੀ ਖੁਰਾਕ ਲੈ ਲਈ ਹੈ।
-
ਤਮਿਲ ਨਾਡੂ: ਮੰਗਲਵਾਰ ਨੂੰ ਰਾਜ ਵਿੱਚ ਕੋਵਿਡ ਦੇ 2,505 ਹੋਰ ਮਾਮਲੇ ਸਾਹਮਣੇ ਆਏ ਹਨ।
-
ਕਰਨਾਟਕ: 13-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 1,913; ਕੁੱਲ ਐਕਟਿਵ ਕੇਸ: 34,234; ਨਵੀਆਂ ਕੋਵਿਡ ਮੌਤਾਂ: 48; ਕੁੱਲ ਕੋਵਿਡ ਮੌਤਾਂ: 35,944; ਰਾਜ ਵਿੱਚ ਕੱਲ ਤਕਰੀਬਨ 1,24,443 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 2,60,12,043 ਟੀਕੇ ਲਗਾਏ ਜਾ ਚੁੱਕੇ ਹਨ।
-
ਆਂਧਰ ਪ੍ਰਦੇਸ: ਰਾਜ ਵਿੱਚ 81763 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਕੋਵਿਡ-19 ਦੇ 2567 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 18 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 3034 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 19,26,988; ਐਕਟਿਵ ਕੇਸ: 26,710; ਡਿਸਚਾਰਜ: 18,87,236; ਮੌਤਾਂ: 13,042. ਰਾਜ ਵਿੱਚ ਕੱਲ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,78,36,272 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚੋਂ 1,40,63,743 ਲੋਕਾਂ ਨੇ ਪਹਿਲੀ ਖੁਰਾਕ ਅਤੇ 37,72,529 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
-
ਤੇਲੰਗਾਨਾ: ਕੱਲ੍ਹ ਰਾਜ ਵਿੱਚ ਕੁੱਲ 767 ਨਵੇਂ ਕੇਸ ਆਏ ਅਤੇ ਤਿੰਨ ਮੌਤਾਂ ਹੋਈਆਂ,ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 6,33,146 ਹੋ ਗਈ ਅਤੇ ਕੁੱਲ ਮੌਤਾਂ ਦੀ ਗਿਣਤੀ 3,738 ਹੋ ਗਈ ਹੈ। ਪਾਜ਼ਿਟਿਵ ਦਰ ਰਾਸ਼ਟਰੀ ਔਸਤ 97.24 ਫੀਸਦੀ ਦੇ ਮੁਕਾਬਲੇ 97.82 ਫੀਸਦੀ ਹੋ ਗਈ ਹੈ। ਰਾਸ਼ਟਰੀ ਔਸਤ 1.3 ਫੀਸਦੀ ਦੇ ਮੁਕਾਬਲੇ ਕੇਸ ਮੌਤ ਦਰ (ਸੀਐੱਫਆਰ) 0.59 ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 10,064 ਹੈ। ਰਾਜ ਵਿੱਚ ਟੀਕਾਕਰਣ ਦੇ ਅੰਕੜਿਆਂ ਦੀ ਗੱਲ ਕਰਦਿਆਂ, ਕੱਲ ਸਾਰੇ ਵਰਗਾਂ ਦੇ ਕੁੱਲ 92,906 ਲੋਕਾਂ ਨੂੰ ਪਹਿਲੀ ਖੁਰਾਕ ਅਤੇ 63,904 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਰਾਜ ਵਿੱਚ ਪਹਿਲੀ ਖੁਰਾਕ ਲੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹੁਣ 1,06,25,404 ਅਤੇ ਦੂਜੀ ਖੁਰਾਕ ਲੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ 21,19,921 ਹੈ।
-
ਅਸਾਮ: ਮੰਗਲਵਾਰ ਨੂੰਰਾਜ ਵਿੱਚ ਲਗਭਗ 2,169 ਨਵੇਂ ਕੋਵਿਡ-19 ਕੇਸ ਪਾਏ ਗਏ ਹਨ, ਜਦਕਿ ਕੋਵਿਡ ਕਾਰਨ 23 ਲੋਕਾਂ ਦੀ ਮੌਤ ਹੋ ਗਈ ਹੈ। ਦਿਨ ਵੇਲੇ ਰਾਜ ਵਿੱਚ ਪਾਜ਼ਿਟਿਵ ਦਰ 1.74 ਫੀਸਦੀ ਹੈ।
-
ਮਣੀਪੁਰ: ਰਾਜ ਵਿੱਚ ਕੋਵਿਡ-19 ਦੇ 796 ਹੋਰ ਕੇਸ ਸਾਹਮਣੇ ਆਉਣ ਨਾਲ ਰੋਜ਼ਾਨਾ ਪਾਜ਼ਿਟਿਵ ਦਰ 16 ਫੀਸਦੀ ਤੱਕ ਚਲੀ ਗਈ ਹੈ, 22 ਹੋਰ ਮੌਤਾਂ ਹੋਈਆਂ ਹਨ, ਜੋ ਦੂਜੀ ਵਾਰ ਕਿਸੇ ਦਿਨ ਦੀਆਂ ਸਭ ਤੋਂ ਵੱਧ ਮੌਤਾਂ ਹਨ। 12 ਜੁਲਾਈ ਨੂੰ ਰਾਜ ਵਿੱਚ ਕੁੱਲ 14,369 ਲੋਕਾਂ ਨੇ ਟੀਕੇ ਲਗਵਾਏ, ਜਿਸ ਨਾਲ ਟੀਕੇ ਲਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 8,90,643 ਹੋ ਗਈ ਹੈ। ਕੁੱਲ ਖੁਰਾਕਾਂ ਵਿੱਚੋਂ 95,971 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
-
ਮੇਘਾਲਿਆ: ਰਾਜ ਸਰਕਾਰ ਨੇ ਹੁਣ ਤੱਕ 35.69% ਲੋਕਾਂ ਦਾ ਟੀਕਾਕਰਣ ਕਰ ਲਿਆ ਹੈ। ਮੇਘਾਲਿਆ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਦੋ ਮਹੀਨਿਆਂ ਬਾਅਦ 4,000 ਤੋਂ ਹੇਠਾਂ ਆ ਗਈ ਹੈ। 506 ਮਰੀਜ਼ ਠੀਕ ਹੋਏ ਹਨ ਅਤੇ 365 ਤਾਜ਼ਾ ਕੇਸ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਘਟ ਕੇ 3,964 ਰਹਿ ਗਈ ਹੈ। ਇਲਾਜ ਕੀਤੇ/ ਛੁੱਟੀ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 50,000 ਦੇ ਅੰਕ ਨੂੰ ਪਾਰ ਕਰਕੇ 50,336 ’ਤੇ ਖੜੀ ਹੈ। ਹੁਣ ਮਰਨ ਵਾਲਿਆਂ ਦੀ ਗਿਣਤੀ 918 ਹੈ।
-
ਨਾਗਾਲੈਂਡ: ਮੰਗਲਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19ਦੇ 88 ਨਵੇਂ ਕੇਸ ਆਏ ਅਤੇ 3 ਮੌਤਾਂ ਹੋਈਆਂ ਹਨ। ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 962 ਹੈ ਜਦਕਿ ਕੁੱਲ ਕੇਸਾਂ ਦੀ ਗਿਣਤੀ 26,140 ਤੱਕ ਪਹੁੰਚ ਗਈ ਹੈ।
-
ਸਿੱਕਿਮ: 796 ਨਮੂਨਿਆਂ ਦੀ ਜਾਂਚ ਤੋਂ ਬਾਅਦ 226 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ; ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 22,623 ਤੱਕ ਹੋ ਗਈ ਹੈ। ਰਾਜ ਵਿੱਚ ਇਸ ਸਮੇਂ 2,281 ਐਕਟਿਵ ਕੇਸ ਹਨ, ਜਦਕਿ ਇਸ ਸਮੇਂ ਦੌਰਾਨ 170 ਮਰੀਜ਼ ਰਿਕਵਰ ਹੋਏ ਹਨ; ਜਿਸ ਨਾਲ ਰਿਕਵਰਡ ਕੇਸਾਂ ਦਾ ਕੁੱਲ ਅੰਕੜਾ 19,767 ਹੋ ਗਿਆ ਹੈ। ਮੰਗਲਵਾਰ ਨੂੰ ਕੋਈ ਮੌਤ ਹੋਣ ਦੀ ਖ਼ਬਰ ਨਹੀਂ ਮਿਲੀ, ਜਿਸ ਨਾਲ ਮੌਤਾਂ ਦੀ ਗਿਣਤੀ 317 ’ਤੇ ਹੀ ਬਣੀ ਰਹੀ।
-
ਤ੍ਰਿਪੁਰਾ: ਪ੍ਰਧਾਨ ਮੰਤਰੀ ਨੇ ਉੱਤਰ ਪੂਰਬ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਹ ਬਹੁਤ ਵੱਡੀ ਚਿੰਤਾ ਹੈ ਕਿ ਲੋਕ ਪਹਾੜੀ ਸਟੇਸ਼ਨਾਂ ਅਤੇ ਬਜ਼ਾਰਾਂ ਵਾਲੇ ਖੇਤਰਾਂ ਵਿੱਚ ਮਾਸਕ ਅਤੇ ਸਮਾਜਿਕ ਦੂਰੀ ਤੋਂ ਬਿਨਾ ਘੁੰਮ ਰਹੇ ਹਨ।
ਮਹੱਤਵਪੂਰਨ ਟਵੀਟ
https://twitter.com/PMOIndia/status/1415205765338439680
https://twitter.com/PMOIndia/status/1415204950662008835
https://twitter.com/PMOIndia/status/1415205368934764548
https://twitter.com/COVIDNewsByMIB/status/1415229745420136449
https://twitter.com/COVIDNewsByMIB/status/1415209223827251200
https://twitter.com/COVIDNewsByMIB/status/1415203152454819841
https://twitter.com/COVIDNewsByMIB/status/1415171457642995721
https://twitter.com/COVIDNewsByMIB/status/1415167594026307586
https://twitter.com/COVIDNewsByMIB/status/1415164418682359810
*********
ਐੱਮਵੀ/ਏਐੱਸ
(Release ID: 1736011)
Visitor Counter : 208