ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਟੋਕਿਓ ਜਾਣ ਵਾਲੇ ਭਾਰਤੀ ਦਲ ਦੇ ਲਈ ਵਰਚੁਅਲ ਮਾਧਿਅਮ ਨਾਲ ਅਧਿਕਾਰਿਕ ਚੀਅਰ ਸੌਂਗ ਲਾਂਚ ਕੀਤਾ
Posted On:
14 JUL 2021 7:29PM by PIB Chandigarh
ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਟੋਕਿਓ ਜਾਣ ਵਾਲੇ ਭਾਰਤੀ ਦਲ ਦੇ ਲਈ ਅਧਿਕਾਰਿਕ ਚੀਅਰ ਸੌਂਗ (ਉਤਸ਼ਾਹ ਵਧਾਉਣ ਵਾਲਾ ਗੀਤ) ਨੂੰ ਲਾਂਚ ਕੀਤਾ। ਇਸ ਪ੍ਰੋਗਰਾਮ ਵਿੱਚ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ, ਭਾਰਤੀ ਓਲੰਪਿਕ ਸੰਘ ਦੇ ਮੈਂਬਰ ਸ਼੍ਰੀ ਨਰਿੰਦਰ ਬਤਰਾ, ਭਾਰਤੀ ਓਲੰਪਿਕ ਸੰਘ ਦੇ ਮਹਾਸਕੱਤਰ ਸ਼੍ਰੀ ਰਾਜੀਵ ਮਹਿਤਾ, ਭਾਰਤੀ ਖੇਡ ਪ੍ਰਾਧਿਕਰਨ ਦੇ ਮਹਾਨਿਦੇਸ਼ਕ ਸ਼੍ਰੀ ਸੰਦੀਪ ਪ੍ਰਧਾਨ ਅਤੇ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਦੇ ਸੀਈਓ ਕਮਾਂਡਰ ਰਾਜਗੋਪਾਲਨ ਵੀ ਮੌਜੂਦ ਰਹੇ। ‘ਹਿੰਦੁਸਤਾਨੀ ਵੇ’ ਸਿਰਲੇਖ ਗੀਤ ਨੂੰ ਯੁਵਾ ਪੌਪ ਗਾਇਕ ਅਨੰਨਯਾ ਬਿੜਲਾ ਨੇ ਗਾਇਆ ਹੈ ਅਤੇ ਇਸ ਨੂੰ ਅਨੁਭਵੀ ਭਾਰਤੀ ਸੰਗੀਤਕਾਰ ਏ ਆਰ ਰਹਿਮਾਨ ਨੇ ਸੰਗੀਤਬੱਧ ਕੀਤਾ ਹੈ।

ਸ਼੍ਰੀ ਅਨੁਰਾਗ ਠਾਕੁਰ ਨੇ ਕਠਿਨ ਸਮੇਂ ਵਿੱਚ ਇਕੱਠੇ ਆਉਣ ਅਤੇ ਪੂਰੇ ਜੋਸ਼ ਦੇ ਨਾਲ ਇਸ ਚੀਅਰ ਸੌਂਗ (ਗੀਤ) ਨੂੰ ਬਣਾਉਣ ਦੇ ਲਈ ਕਲਾਕਾਰਾਂ ਨੂੰ ਵਧਾਈ ਦਿੱਤੀ। “ਮੈਂ ਏ ਆਰ ਰਹਿਮਾਨ ਅਤੇ ਅਨੰਨਯਾ ਬਿੜਲਾ ਨੂੰ ਇਸ ਪਹਿਲ ਦੇ ਲਈ ਧੰਨਵਾਦ ਦਿੰਦਾ ਹਾਂ। ਉਨ੍ਹਾਂ ਨੇ ਪੂਰੇ ਜੋਸ਼ ਅਤੇ ਲਗਨ ਦੇ ਨਾਲ ਇਸ ਗਾਣੇ ਨੂੰ ਕੰਪੋਜ਼ ਕੀਤਾ ਹੈ, ਕੋਵਿਡ-19 ਦੇ ਸੰਕਟ ਦੇ ਸਮੇਂ ਵੀ ਇਸ ਗਾਣੇ ਨੂੰ ਬਣਾਉਣ ਵਿੱਚ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ। ਇਹ ਗਾਣਾ ਅਸੀਂ ਟੀਮ ਇੰਡੀਆ ਦਾ ਉਤਸ਼ਾਹ ਵਧਾਉਣ ਦੇ ਲਈ ਬਣਾਇਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ।” ਸ਼੍ਰੀ ਠਾਕੁਰ ਨੇ ਕਿਹਾ “ਮੈਂ ਸਾਰਿਆਂ ਨੂੰ ਅਨੁਰੋਧ ਕਰਦਾ ਹਾਂ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ।”
https://twitter.com/Anurag_Office/status/1415276579563839489

https://youtu.be/oWqIc2dbU9I

ਸ਼੍ਰੀ ਨਿਸਿਥ ਪ੍ਰਮਾਣਿਕ ਨੇ ਦੱਸਿਆ ਕਿ ਇਹ ਗੀਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਟੋਕਿਓ ਜਾਣ ਵਾਲੇ ਅਥਲੀਟਾਂ ਦੇ ਲਈ ਹਰ ਸੰਭਵ ਤਰੀਕੇ ਨਾਲ ਚੀਅਰ ਕਰਨ ਦੀ ਤਾਕੀਦ ਨੂੰ ਅੱਗੇ ਵਧਾਉਣ ਦੇ ਲਈ ਇੱਕ ਹੋਰ ਉਤਸ਼ਾਹਜਨਕ ਕਦਮ ਹੈ। ਸ਼੍ਰੀ ਪ੍ਰਮਾਣਿਕ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਟੋਕਿਓ ਜਾਣ ਵਾਲੇ ਅਥਲੀਟਾਂ ਦੇ ਲਈ ਹੈਸ਼ ਟੈਗ ਚੀਅਰ ਫਾਰ ਇੰਡੀਆ, #Cheer4India ਅਭਿਯਾਨ ਦੀ ਸ਼ੁਰੂਆਤ ਕੀਤੀ। ਇਸ ਤਾਕੀਦ ਦਾ ਸਮਰਥਨ ਕਰਨ ਦੇ ਅਤੇ ਇੱਕਜੁਟਤਾ ਦਿਖਾਉਣ ਦੇ ਲਈ ਦੇਸ਼ ਪੂਰੇ ਜੋਸ਼ ਦੇ ਨਾਲ ਅੱਗੇ ਆਇਆ। ਮੈਂ ਸੰਗੀਤਕਾਰ ਏ ਆਰ ਰਹਿਮਾਨ ਅਤੇ ਯੂਥ ਆਈਕਨ ਅਨੰਨਯਾ ਬਿੜਲਾ ਨੂੰ ਇਸ ਅਦਭੁੱਤ ਗੀਤ ਦੀ ਰਚਨਾ ਦੇ ਲਈ ਧੰਨਵਾਦ ਦਿੰਦਾ ਹਾਂ।”
*******
ਐੱਨਬੀ/ਓਏ
(Release ID: 1735931)