ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਦੇਸ਼ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਆਵਾਜਾਈ ਪ੍ਰੋਜੈਕਟ ਦੀ ਸਥਾਪਨਾ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਐੱਲਏਐੱਚਡੀਸੀ ਨਾਲ ਸਮਝੌਤੇ ’ਤੇ ਹਸਤਾਖਰ ਕਰਨ ਲਈ ਐੱਨਟੀਪੀਸੀ ਨੂੰ ਵਧਾਈ ਦਿੱਤੀ

Posted On: 13 JUL 2021 4:30PM by PIB Chandigarh

ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਦੇਸ਼ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਆਵਾਜਾਈ ਪ੍ਰੋਜੈਕਟ ਦੀ ਸਥਾਪਨਾ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਐੱਲਏਐੱਚਡੀਸੀ ਨਾਲ ਸਮਝੌਤੇ ’ਤੇ ਹਸਤਾਖਰ ਕਰਨ ਲਈ ਊਰਜਾ ਮੰਤਰਾਲੇ ਤਹਿਤ ਜਨਤਕ ਖੇਤਰ ਦੀ ਕੰਪਨੀ, ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਨੂੰ ਵਧਾਈ ਦਿੱਤੀ ਹੈ। ਐੱਨਟੀਪੀਸੀ ਦਾ ਇਹ ਯਤਨ ਅਕਸ਼ੈ ਸਰੋਤਾਂ ਅਤੇ ਗ੍ਰੀਨ ਹਾਈਡ੍ਰੋਜਨ ’ਤੇ ਅਧਾਰਿਤ ਕਾਰਬਨ ਮੁਕਤ ਅਰਥਵਿਵਸਥਾ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਊਰਜਾ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਲੇਹ ਜਲਦੀ ਹੀ ਜ਼ੀਰੋ ਕਾਰਬਨ ਨਿਕਾਸੀ ਨਾਲ ਗ੍ਰੀਨ ਹਾਈਡ੍ਰੋਜਨ ਅਧਾਰਿਤ ਆਵਾਜਾਈ ਪ੍ਰੋਜੈਕਟ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਸ਼ਹਿਰ ਬਣਨ ਜਾ ਰਿਹਾ ਹੈ।

ਐੱਨਟੀਪੀਸੀ ਦੀ 100 ਪ੍ਰਤੀਸ਼ਤ ਸਹਾਇਕ ਕੰਪਨੀ ਆਈਈਐੱਲ ਨੇ ਅੱਜ ਇਸ ਖੇਤਰ ਵਿੱਚ ਦੇਸ਼ ਦੇ ਪਹਿਲੇ ਗ੍ਰੀਨ ਹਾਈਡ੍ਰੋਜਨ ਆਵਾਜਾਈ ਪ੍ਰੋਜੈਕਟ ਸਥਾਪਿਤ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨਾਲ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ। ਐੱਮਓਯੂ ’ਤੇ ਹਸਤਾਖਰ ਨੂੰ ਲੇਹ ਵਿੱਚ ਸੌਰ ਦਰੱਖਤ ਅਤੇ ਸੋਲਰ ਕਾਰ ਪੋਰਟ ਦੇ ਰੂਪ ਵਿੱਚ ਐੱਨਟੀਪੀਸੀ ਦੇ ਪਹਿਲੇ ਸੌਰ ਸੰਸਥਾਨ ਦੇ ਉਦਘਾਟਨ ਨਾਲ ਚਿੰਨ੍ਹਤ ਕੀਤਾ ਗਿਆ ਸੀ।

ਮਾਣਯੋਗ ਉਪ ਰਾਜਪਾਲ ਸ਼੍ਰੀ ਆਰ. ਕੇ. ਮਾਥੁਰ ਦੀ ਮੌਜੂਦਗੀ ਵਿੱਚ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਇਸ ਮੌਕੇ ’ਤੇ ਸਰਕਾਰ ਅਤੇ ਐੱਨਟੀਪੀਸੀ ਦੇ ਸੀਨੀਅਰ ਸਨਮਾਨਤ ਵਿਅਕਤੀ ਅਤੇ ਜਨ ਪ੍ਰਤੀਨਿਧੀ ਵੀ ਮੌਜੂਦ ਸਨ। ਸਮਝੌਤਾ ਐੱਨਟੀਪੀਸੀ ਨੂੰ ਅਕਸ਼ੈ ਸਰੋਤਾਂ ਅਤੇ ਗ੍ਰੀਨ ਹਾਈਡ੍ਰੋਜਨ ਦੇ ਅਧਾਰ ’ਤੇ ਲੱਦਾਖ ਨੂੰ ਕਾਰਬਨ ਮੁਕਤ ਅਰਥਵਿਵਸਥਾ ਵਿਕਸਤ ਕਰਨ ਵਿੱਚ ਮਦਦ ਕਰੇਗਾ। ਇਹ ਪ੍ਰਧਾਨ ਮੰਤਰੀ ਦੇ ‘ਕਾਰਬਨ ਮੁਕਤ’ ਲੱਦਾਖ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਵੀ ਹੈ। ਉਪ ਰਾਜਪਾਲ ਨੇ ਜ਼ਿਕਰ ਕੀਤਾ ਕਿ ਉਹ ਚਾਹੁੰਦੇ ਹਨ ਕਿ ਲੱਦਾਖ ਇੱਕ ਹਾਈਡ੍ਰੋਜਨ ਰਾਜ ਬਣੇ ਅਤੇ ਇਸ ਲੰਬੇ ਸਮੇਂ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐੱਨਟੀਪੀਸੀ ਨਾਲ ਸਾਂਝੇਦਾਰੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ।

ਐੱਨਟੀਪੀਸੀ ਨੇ ਇਸ ਖੇਤਰ ਵਿੱਚ ਸ਼ੁਰੂਆਤ ਕਰਨ ਲਈ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ 5 ਬੱਸਾਂ ਚਲਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਲੇਹ ਵਿੱਚ ਇੱਕ ਸੌਰ ਪਲਾਂਟ ਅਤੇ ਇੱਕ ਗ੍ਰੀਨ ਹਾਈਡ੍ਰੋਜਨ ਉਤਪਾਦਨ ਇਕਾਈ ਵੀ ਸਥਾਪਿਤ ਕਰੇਗੀ। ਇਸ ਨਾਲ ਲੇਹ ਗ੍ਰੀਨ ਹਾਈਡ੍ਰੋਜਨ ਅਧਾਰਿਤ ਆਵਾਜਾਈ ਪ੍ਰੋਜੈਕਟ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਜਾਵੇਗਾ। ਇਹ ਸਹੀ ਅਰਥਾਂ ਵਿੱਚ ਜ਼ੀਰੋ ਕਾਰਬਨ ਨਿਕਾਸੀ ਵਾਲੀ ਆਵਾਜਾਈ ਹੋਵੇਗੀ। 

ਐੱਨਟੀਪੀਸੀ ਆਪਣੇ ਪੋਰਟਫੋਲਿਓ ਨੂੰ ਗ੍ਰੀਨ ਕਰਨ ਲਈ ਜ਼ੋਰ ਸ਼ੋਰ ਨਾਲ ਯਤਨ ਕਰ ਰਿਹਾ ਹੈ ਅਤੇ ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟ ਘੱਟ ਕਾਰਬਨ ਨਿਕਾਸੀ ਦਾ ਟੀਚਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਐੱਨਟੀਪੀਸੀ ਆਵਾਜਾਈ, ਊਰਜਾ, ਰਸਾਇਣ, ਖਾਦ, ਇਸਪਾਤ ਆਦਿ ਜਿਹੇ ਖੇਤਰਾਂ ਵਿੱਚ ਗ੍ਰੀਨ ਹਾਈਡ੍ਰੋਜਨ ਅਧਾਰਿਤ ਸਮਾਧਾਨਾਂ ਦੇ ਉਪਯੋਗ ਨੂੰ ਪ੍ਰੋਤਸਾਹਨ ਦੇ ਰਿਹਾ ਹੈ।

ਐੱਨਟੀਪੀਸੀ ਨੇ ਹਾਲ ਹੀ ਵਿੱਚ 2032 ਤੱਕ 60 ਗੀਗਾ ਵਾਟ ਦੀ ਨਵੀਨੀਕਰਨ ਊਰਜਾ ਸਮਰੱਥਾ ਪ੍ਰਾਪਤ ਕਰਨ ਦੇ ਆਪਣੇ ਟੀਚੇ ਵਿੱਚ ਸੋਧ ਕੀਤੀ ਹੈ, ਜੋ ਪਿਛਲੇ ਟੀਚੇ ਨੂੰ ਲਗਭਗ ਦੁੱਗਣਾ ਕਰ ਦਿੰਦਾ ਹੈ। ਹਾਲ ਹੀ ਵਿੱਚ ਐੱਨਟੀਪੀਸੀ ਨੇ ਵਿਸ਼ਾਖਾਪਟਨਮ ਵਿੱਚ ਭਾਰਤ ਦੀ 10 ਮੈਗਾਵਾਟ ਦਾ ਸਭ ਤੋਂ ਵੱਡਾ ਫਲੋਟਿੰਗ ਸੌਰ ਪ੍ਰੋਜੈਕਟ ਸ਼ੁਰੂ ਕੀਤਾ ਹੈ।

***

 

ਐੱਸਐੱਸ/ਆਈਜੀ


(Release ID: 1735498) Visitor Counter : 231


Read this release in: Urdu , English , Hindi , Tamil , Telugu