ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਐੱਨਟੀਪੀਸੀ ਕੱਛ ਦੇ ਰਣ ਵਿਖੇ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਾਰਕ ਸਥਾਪਤ ਕਰੇਗਾ
ਐੱਨਟੀਪੀਸੀ ਨੇ ਸਿਮ੍ਹਾਦਰੀ ਥਰਮਲ ਪਾਵਰ ਪਲਾਂਟ ਦੇ ਜਲ ਭੰਡਾਰ ਉਪਰ ਭਾਰਤ ਦੇ ਸਭ ਤੋਂ ਵੱਡੇ 10 ਮੈਗਾਵਾਟ ਦੇ ਫਲੋਟਿੰਗ ਸੋਲਰ ਪ੍ਰੋਜੈਕਟ ਨੂੰ ਸਫਲਤਾਪੂਰਵਕ ਕਮਿਸ਼ਨ ਕੀਤਾ
ਐੱਨਟੀਪੀਸੀ ਨੇ 2032 ਤੱਕ 60 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦੇ ਨਿਰਮਾਣ ਵੱਲ ਕਦਮ ਵਧਾਏ
Posted On:
13 JUL 2021 4:34PM by PIB Chandigarh
ਐੱਨਟੀਪੀਸੀ ਦੀ 100% ਸਹਾਇਕ ਕੰਪਨੀ ਐੱਨਟੀਪੀਸੀ ਰਿਨਿਊਏਬਲ ਐਨੱਰਜੀ ਲਿਮਟਿਡ ਨੂੰ ਗੁਜਰਾਤ ਦੇ ਖਵਾਡਾ (Khavada) ਵਿੱਚ ਕੱਛ ਦੇ ਰਣ ਵਿੱਚ 4750 ਮੈਗਾਵਾਟ ਸਮਰੱਥਾ ਵਾਲਾ ਅਖੁੱਟ ਊਰਜਾ ਪਾਰਕ ਸਥਾਪਤ ਕਰਨ ਲਈ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਤੋਂ ਮਨਜ਼ੂਰੀ ਮਿਲ ਗਈ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਦੁਆਰਾ ਬਣਾਇਆ ਜਾਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਾਰਕ ਹੋਵੇਗਾ।
ਐੱਨਟੀਪੀਸੀ ਅਖੁੱਟ ਊਰਜਾ ਲਿਮਟਿਡ (ਐੱਨਟੀਪੀਸੀ ਆਰਈਐੱਲ), ਨੂੰ ਸੋਲਰ ਪਾਰਕ ਸਕੀਮ ਦੇ ਮੋਡ 8 (ਅਲਟਰਾ ਮੈਗਾ ਰੀਨਿਊਏਬਲ ਐੱਨਰਜੀ ਪਾਵਰ ਪਾਰਕ) ਅਧੀਨ 12 ਜੁਲਾਈ 2021 ਨੂੰ ਐੱਮਐੱਨਆਰਈ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ। ਐੱਨਟੀਪੀਸੀ ਆਰਈਐੱਲ ਦੀ ਇਸ ਪਾਰਕ ਤੋਂ ਵਪਾਰਕ ਪੱਧਰ 'ਤੇ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਦੀ ਯੋਜਨਾ ਹੈ।
ਇਸ ਦੇ ਗ੍ਰੀਨ ਊਰਜਾ ਪੋਰਟਫੋਲੀਓ ਨੂੰ ਅੱਗੇ ਵਧਾਉਣ ਦੇ ਹਿੱਸੇ ਵਜੋਂ, ਭਾਰਤ ਦੀ ਸਭ ਤੋਂ ਵੱਡੀ ਊਰਜਾ ਏਕੀਕ੍ਰਿਤ ਕੰਪਨੀ, ਐੱਨਟੀਪੀਸੀ ਲਿਮਟਿਡ ਦਾ ਟੀਚਾ 2032 ਤੱਕ 60 ਗੀਗਾਵਾਟ ਦੀ ਅਖੁੱਟ ਊਰਜਾ ਸਮਰੱਥਾ ਦਾ ਨਿਰਮਾਣ ਕਰਨਾ ਹੈ। ਮੌਜੂਦਾ ਸਮੇਂ, ਰਾਜ ਦੀ ਮਾਲਕੀਅਤ ਵਾਲੀ ਇਸ ਵੱਡੀ ਬਿਜਲੀ ਕੰਪਨੀ ਦੀ 70 ਬਿਜਲੀ ਪ੍ਰੋਜੈਕਟਾਂ ਵਿੱਚ 66 ਗੀਗਾਵਾਟ (GW) ਦੀ ਸਥਾਪਤ ਸਮਰੱਥਾ ਹੈ, ਜਿਸ ਵਿੱਚ ਹੋਰ 18 ਗੀਗਾਵਾਟ ਉਸਾਰੀ ਅਧੀਨ ਹੈ।
ਹਾਲ ਹੀ ਵਿੱਚ, ਐੱਨਟੀਪੀਸੀ ਨੇ ਆਂਧਰ ਪ੍ਰਦੇਸ਼ ਦੇ ਸਿੰਮਹਾਦਰੀ ਥਰਮਲ ਪਾਵਰ ਪਲਾਂਟ ਵਿਖੇ ਜਲ ਭੰਡਾਰ 'ਤੇ ਭਾਰਤ ਦੇ ਸਭ ਤੋਂ ਵੱਡੇ 10 ਮੈਗਾਵਾਟ (ਏਸੀ) ਸੋਲਰ ਪ੍ਰੋਜੈਕਟ ਨੂੰ ਕਮਿਸ਼ਨ ਕੀਤਾ ਹੈ। ਇੱਕ ਹੋਰ 15 ਮੈਗਾਵਾਟ (ਏਸੀ) ਪ੍ਰੋਜੈਕਟ ਅਗਸਤ 2021 ਤੱਕ ਚਾਲੂ ਹੋ ਜਾਵੇਗਾ।
ਇਸ ਤੋਂ ਇਲਾਵਾ, ਰਾਮਾਗੁੰਡਮ ਥਰਮਲ ਪਾਵਰ ਪਲਾਂਟ, ਤੇਲੰਗਾਨਾ ਦੇ ਜਲਭੰਡਾਰ 'ਤੇ 100 ਮੈਗਾਵਾਟ ਦਾ ਫਲੋਟਿੰਗ ਸੋਲਰ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਦੇ ਐਡਵਾਂਸਡ ਪੜਾਅ ’ਤੇ ਹੈ।
ਇਸ ਦੇ ਨਾਲ ਹੀ, ਐੱਨਟੀਪੀਸੀ ਆਰਈ ਲਿਮਟਿਡ ਨੇ ਹਾਲ ਹੀ ਵਿੱਚ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਅਤੇ ਐੱਫਸੀਈਵੀ ਬੱਸਾਂ ਦੀ ਤੈਨਾਤੀ ਲਈ ਕੇਂਦਰ ਸ਼ਾਸਤ ਪ੍ਰਦੇਸ਼, ਲੱਦਾਖ ਅਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (ਐੱਲਏਐੱਚਡੀਸੀ) ਨਾਲ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ (MoU) 'ਤੇ ਦਸਤਖਤ ਹੋਣ ਦੇ ਨਾਲ ਹੀ ਲੇਹ ਵਿਖੇ ਸੋਲਰ ਟ੍ਰੀ ਅਤੇ ਸੋਲਰ ਕਾਰ ਪੋਰਟ ਦੇ ਰੂਪ ਵਿੱਚ ਐੱਨਟੀਪੀਸੀ ਦੀ ਪਹਿਲੀ ਸੋਲਰ ਸਥਾਪਨਾ ਦਾ ਵੀ ਉਦਘਾਟਨ ਹੋ ਗਿਆ ਹੈ।
ਐੱਨਟੀਪੀਸੀ ਦੇ ਆਰਈ ਕਾਰੋਬਾਰ ਵਿੱਚ ਤੇਜ਼ੀ ਲਿਆਉਣ ਲਈ 07.10.2020 ਨੂੰ ਇੱਕ ਸਹਾਇਕ ਕੰਪਨੀ ਐੱਨਟੀਪੀਸੀ ਆਰਈਐੱਲ ਨੂੰ ਸ਼ਾਮਲ ਕੀਤਾ ਗਿਆ ਸੀ।
**********
ਐੱਸਐੱਸ / ਆਈਜੀ
(Release ID: 1735494)
Visitor Counter : 246