PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 12 JUL 2021 6:16PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਦੇਸ਼ ਵਿੱਚ ਹੁਣ ਤੱਕ 3 ਕਰੋੜ ਤੋਂ ਵੱਧ ਵਿਅਕਤੀਆਂ ਨੇ ਕੋਵਿਡ ਸੰਕ੍ਰਮਣ ਤੋਂ ਮੁਕਤੀ ਹਾਸਲ ਕੀਤੀ

  • ਰਿਕਵਰੀ ਦਰ ਵਧ ਕੇ 97 .22 ਫੀਸਦੀ ਹੋਈ

  • ਬੀਤੇ 24 ਘੰਟਿਆਂ ਦੌਰਾਨ 36,649 ਵਿਅਕਤੀ ਸਿਹਤਯਾਬ ਹੋਏ

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 37.73 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 37,154 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,50,899 ਹੋਈ

  • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.46 ਫੀਸਦੀ ਹੋਏ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.32 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 2.59 ਫੀਸਦੀ ਹੋਈ; ਲਗਾਤਾਰ 21ਵੇਂ ਦਿਨ 3 ਫੀਸਦੀ ਤੋਂ ਘੱਟ ਦਰਜ

  • ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ- ਹੁਣ ਤੱਕ 43.23 ਕਰੋੜ ਟੈਸਟ ਹੋਏ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\June 2021\24 June\image003F9F8.jpg

G:\Surjeet Singh\June 2021\24 June\image00450TA.jpg

G:\Surjeet Singh\June 2021\24 June\image0051C1L.jpg

ਕੋਵਿਡ-19 ਅੱਪਡੇਟ

ਭਾਰਤ ਵਿੱਚ ਕੁਲ ਰਿਕਵਰੀਆਂ 3 ਕਰੋੜ ਤੋਂ ਪਾਰ
ਰਾਸ਼ਟਰੀ ਕੋਵਿਡ -19 ਟੀਕਾਕਰਣ ਕਵਰੇਜ 37.73 ਕਰੋੜ ਤੋਂ ਪਾਰ ਹੋਈ
ਪਿਛਲੇ 24 ਘੰਟਿਆਂ ਦੌਰਾਨ 37,154 ਨਵੇਂ ਕੇਸ ਆਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,50,899) ਹੋਈ; ਇਸ ਸਮੇਂ ਕੁੱਲ ਮਾਮਲਿਆਂ ਦਾ ਸਿਰਫ 1.47 ਫੀਸਦੀ
ਰੋਜ਼ਾਨਾ ਪਾਜ਼ਿਟਿਵਿਟੀ ਦਰ (2.59 ਫੀਸਦੀ); ਲਗਾਤਾਰ 21ਵੇਂ ਦਿਨ 3 ਫੀਸਦੀ ਤੋਂ ਘੱਟ

 

ਕੋਵਿਡ-19 ਵਿਰੁੱਧ ਲੜਾਈ ਤਹਿਤ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਦਿਆਂ, ਭਾਰਤ ਵਿੱਚ ਕੁੱਲ ਸਿਹਤਯਾਬੀ ਦਾ ਅੰਕੜਾ 3 ਕਰੋੜ ਲੋਕਾਂ ਨੂੰ ਪਾਰ ਕਰ ਗਿਆ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,00,14,731 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 39,649 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.22 ਫੀਸਦੀ ਬਣਦੀ ਹੈ, ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

 

G:\Surjeet Singh\June 2021\24 June\image0016RD5.jpg

 

ਦੂਜੇ ਪਾਸੇ, ਭਾਰਤ ਵਿੱਚ ਟੀਕਾਕਰਣ ਕੁੱਲ ਦਾ ਅੰਕੜਾ 37.73 ਕਰੋੜ ਤੋਂ ਪਾਰ ਹੋ ਗਿਆ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 37,73,52,501 ਵੈਕਸੀਨ ਖੁਰਾਕਾਂ 48,51,209 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 12,35,287 ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ-

 

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,49,021

 

ਦੂਜੀ ਖੁਰਾਕ

74,07,589

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,76,68,922

 

ਦੂਜੀ ਖੁਰਾਕ

99,13,421

18 ਤੋਂ 44 ਉਮਰ ਵਰਗ ਅਧੀਨ

ਪਹਿਲੀ ਖੁਰਾਕ

11,24,48,511

 

ਦੂਜੀ ਖੁਰਾਕ

37,46,523

45 ਤੋਂ 59 ਸਾਲ ਤਕ ਉਮਰ ਵਰਗ ਅਧੀਨ

ਪਹਿਲੀ ਖੁਰਾਕ

9,35,18,992

 

ਦੂਜੀ ਖੁਰਾਕ

2,38,13,758

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,01,33,406

 

ਦੂਜੀ ਖੁਰਾਕ

2,84,52,358

ਕੁੱਲ

 

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 37,154 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 15 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

G:\Surjeet Singh\June 2021\24 June\image002RSZX.jpg

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 4,50,899 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਮਾਮਲਿਆਂ ਵਿੱਚੋਂ ਸਿਰਫ 1.46 ਫੀਸਦੀ ਹਨ।

G:\Surjeet Singh\June 2021\24 June\image00316BC.jpg

 

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 14,32,343 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 43 ਕਰੋੜ (43,23,17,813) ਤੋਂ ਵੱਧ ਟੈਸਟ ਕੀਤੇ ਗਏ ਹਨ। 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.32 ਫੀਸਦੀ 'ਤੇ ਖੜੀ ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.59 ਫੀਸਦੀ ‘ਤੇ ਹੈ। ਇਹ  ਲਗਾਤਾਰ 21 ਦਿਨਾਂ ਤੋਂ 3 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ ਅਤੇ ਹੁਣ ਲਗਾਤਾਰ 35 ਦਿਨਾਂ ਤੋਂ  5 ਫੀਸਦੀ ਤੋਂ ਘੱਟ ਰਹਿ ਗਈ ਹੈ।

https://pib.gov.in/PressReleseDetail.aspx?PRID=1734718

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
 


ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 38.86 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 1.54 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 38.86 ਕਰੋੜ (38,86,09,790) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 63,84,230 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ।  ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 37,31,88,834 ਖੁਰਾਕਾਂ

(ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ। ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 1.54 ਕਰੋੜ (1,54,20,956) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ।

https://pib.gov.in/PressReleseDetail.aspx?PRID=1734696

 

ਮਿੱਥਕ ਬਨਾਮ ਤੱਥ


ਤ੍ਰਿਪੁਰਾ ਵਿੱਚ ਸੈਂਪਲ ਸੀਕੁਐਂਸਿੰਗ ਨਾਲ ਡੈਲਟਾ ਪਲੱਸ ਦਾ ਕੋਈ ਵੀ ਕੇਸ ਨਹੀਂ ਮਿਲਿਆ

ਟੈਸਟ ਕੀਤੇ ਗਏ ਸੈਂਪਲਾਂ ਵਿੱਚ ਡੈਲਟਾ ਵੇਰੀਐਂਟ ਦੇ ਕੇਸ ਮਿਲੇ ਹਨ

 

ਤ੍ਰਿਪੁਰਾ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਕੇਸਾਂ ਵਿੱਚ ਵਾਧੇ ਨੂੰ ਲੈ ਕੇ ਕੁਝ ਮੀਡੀਆ ਰਿਪੋਰਟਾਂ ਆਈਆਂ ਸਨ।  ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਕਿ  : 

• ਸੰਪੂਰਨ ਜੀਨੋਮ ਸੀਕੁਐਂਸਿੰਗ (ਡਬਲਿਊਜੀਐੱਸ) ਲਈ ਤ੍ਰਿਪੁਰਾ ਵੱਲੋਂ ਐੱਨਆਈਬੀਐੱਮਜੀ ਕਲਿਆਣੀ ਨੂੰ 152 ਸੈਂਪਲ ਭੇਜੇ ਗਏ ਸਨ। 

• ਅਪ੍ਰੈਲ ਅਤੇ ਮਈ 2021  ਦੇ ਦਰਮਿਆਨ ਲੋਕਾਂ  ਦੇ ਰੈਂਡਮ ਸੈਂਪਲ ਆਰਟੀ-ਪੀਸੀਆਰ ਟੈਸਟ ਵਿੱਚ ਪਾਜ਼ਿਟਿਵ ਮਿਲੇ ਸਨ

• ਐੱਨਆਈਬੀਐੱਮਜੀ ਕਲਿਆਣੀ ਵਿੱਚ ਕੀਤੇ ਗਏ ਡਬਲਿਊਜੀਐੱਸ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ- 

o ਟੈਸਟ ਵਿੱਚ 3 ਸੈਂਪਲ ਬੀ. 1.1.7 ਲਈ ਪਾਜ਼ਿਟਿਵ ਪਾਏ ਗਏ ਸਨ

o ਟੈਸਟ ਵਿੱਚ 11 ਸੈਂਪਲ ਬੀ. 1.617.1  (ਕੱਪਾ) ਲਈ ਪਾਜ਼ਿਟਿਵ ਪਾਏ ਗਏ ਸਨ

o ਟੈਸਟ ਵਿੱਚ 138 ਸੈਂਪਲ ਬੀ. 1.617.2  (ਡੈਲਟਾ) ਲਈ ਪਾਜ਼ਿਟਿਵ ਪਾਏ ਗਏ ਸਨ

ਜੀਨੋਮ ਸੀਕੁਐਂਸਿੰਗ ਕੀਤੇ ਗਏ ਉਪਰੋਕਤ ਸੈਂਪਲਾਂ ਵਿੱਚ ਡੈਲਟਾ ਪਲੱਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਸੀ।

https://pib.gov.in/PressReleseDetail.aspx?PRID=1734660

 

 

ਸ਼੍ਰੀ ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਗੁਜਰਾਤ ਦੇ ਭਾਵਨਗਰ ਵਿੱਚ ਸਰ ਤਖ਼ਤਾ ਸਿਹੰਜੀ ਹਸਪਤਾਲ ਵਿੱਚ 2 ਪੀਐੱਸਏ ਆਕਸੀਜਨ ਪਲਾਂਟਾਂ ਦਾ ਉਦਘਾਟਨ ਕੀਤਾ

 

ਦੇਸ਼  ਦੇ ਵਿਕਾਸ ਦੇ ਏਜੰਡੇ ਨੂੰ ਹਾਸਲ ਕਰਨ ਲਈ ਸਾਨੂੰ ਇਕਜੁੱਟ ਹੋ ਕੇ ਅਤੇ ਚੌਬੀ ਘੰਟੇ ਕੰਮ ਕਰਨ ਦੀ ਜ਼ਰੂਰਤ ਹੈ :  ਸ਼੍ਰੀ ਸੋਨੋਵਾਲ

 

  • ਇਹ ਪਲਾਂਟ ਯਕੀਨੀ ਬਣਾਏਗਾ ਕਿ ਹਸਪਤਾਲ ਵਿੱਚ ਆਉਂਦੇ 20 ਸਾਲਾਂ ਤੱਕ ਆਕਸੀਜਨ ਦੀ ਕੋਈ ਕਮੀ ਨਾ ਹੋਵੇ : ਸ਼੍ਰੀ ਮਾਂਡਵੀਯਾ

  • ਕੋਵਿਡ ਤੋਂ ਹਰੇਕ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਵਿੱਚ "ਸਮੂਹ ਸਮਾਜ" ਰਾਹੀਂ ਲੋਕ ਭਾਗੀਦਾਰੀ ਦੀ ਭਾਵਨਾ ਨਾਲ ਕੰਮ ਹੋ ਰਿਹਾ ਹੈ

  • 23,000 ਕਰੋੜ ਰੁਪਏ ਦੇ ਕੋਵਿਡ ਪੈਕੇਜ ਰਾਹੀਂ ਅਗਲੇ 6 ਮਹੀਨਿਆਂ ਵਿੱਚ ਸਰਬ ਵਿਆਪਕ ਯੋਜਨਾ ਅਤੇ ਸਮਰੱਥਾ ਉਸਾਰੀ ਕੀਤੀ ਜਾ ਰਹੀ ਹੈ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਭਾਵਨਗਰ ਦੇ ਸਰ ਤਖ਼ਤਾਸਿਹੰਜੀ ਹਸਪਤਾਲ ਵਿੱਚ 2 ਪੀਐੱਸਏ ਪਲਾਟਾਂ ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਹਾਜ਼ਰ ਸਨ। 1,000 ਐੱਲ ਪੀ ਐੱਮ ਸਮਰੱਥਾ ਵਾਲੇ 2 ਆਕਸੀਜਨ ਜਨਰੇਸ਼ਨ ਪਲਾਂਟਾਂ ਦੇ ਉਦਘਾਟਨ ਦੇ ਨਾਲ ਕਾਪਰ ਪਾਈਪਿੰਗ ਨੈੱਟਵਰਕ ਅਤੇ ਇਸ ਨਾਲ ਸਬੰਧਿਤ ਸਹੂਲਤਾਂ ਜਿਵੇਂ ਅੱਗ ਬਝਾਊ ਪ੍ਰਣਾਲੀ ਅਤੇ ਸਵੈ ਚਾਲਕ ਆਕਸੀਜਨ ਸਰੋਤ ਚੇਂਜ ਓਵਰ ਪ੍ਰਣਾਲੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਾਂਤਨੂ ਠਾਕੁਰ ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ ਅਤੇ ਸ਼੍ਰੀਪਦ ਯੈੱਸੋ ਨਾਇਕ, ਟੂਰਿਜ਼ਮ ਤੇ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਰਾਜ ਮੰਤਰੀ ਵੀ ਸੁਸ਼ੋਭਿਤ ਸਨ।

 

https://pib.gov.in/PressReleseDetail.aspx?PRID=1734791

 

ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਦਾ ਪ੍ਰੈੱਸ ਰਿਲੀਜ਼; 

https://pib.gov.in/PressReleseDetail.aspx?PRID=1734791

 

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ

  • ਮਹਾਰਾਸ਼ਟਰ: ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ 8,535 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 61,57,799 ਹੋ ਗਈ। ਅੱਜ 6,013 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਸ ਨਾਲ ਰਿਕਵਰ ਹੋਏ ਮਰੀਜ਼ਾਂ ਦੀ ਗਿਣਤੀ ਨੂੰ 59,12,479ਤੱਕ ਹੋ ਗਈ ਹੈ। ਦੂਜੇ ਪਾਸੇ, 156 ਹੋਰ ਮੌਤਾਂ ਦੇ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 125,878 ਹੋ ਗਈ ਹੈ। ਰਾਜ ਵਿੱਚ ਇਸ ਵੇਲੇ 1,16,165 ਐਕਟਿਵ ਕੇਸ ਹਨ। ਮਹਾਰਾਸ਼ਟਰ ਦੀ ਰਿਕਵਰੀ ਦੀ ਦਰ 96.02 ਫੀਸਦੀ ਹੈ ਜਦਕਿ ਕੇਸਾਂ ਦੀ ਮੌਤ ਦਰ 2.04 ਫੀਸਦੀ ਹੈ। ਮਹਾਰਾਸ਼ਟਰ ਨੇ 11 ਜੁਲਾਈ ਨੂੰ 949 ਕੇਂਦਰਾਂ ਰਾਹੀਂ 1,76,959 ਟੀਕੇ ਲਗਾਏ ਹਨ। ਰਾਜ ਨੇ ਹੁਣ ਤੱਕ 3,65,25,990 ਲੋਕਾਂ ਦਾ ਟੀਕਾਕਰਣ ਕੀਤਾ ਹੈ।

  • ਗੁਜਰਾਤ: ਪਿਛਲੇ ਕੁਝ ਹਫ਼ਤਿਆਂ ਦੌਰਾਨ ਗੁਜਰਾਤ ਵਿੱਚ ਰੋਜ਼ਾਨਾ ਕੋਵਿਡ-19 ਦੇ ਕੇਸ 100 ਤੋਂ ਹੇਠਾਂ ਆ ਗਏ ਹਨ, ਸਕੂਲ ਅਤੇ ਕਾਲਜ ਹੁਣ 15 ਜੁਲਾਈ ਤੋਂ ਇਨ-ਪਰਸਨ ਕਲਾਸਰੂਮ ਦੀ ਪੜ੍ਹਾਈ ਲਈ ਦੁਬਾਰਾ ਖੁੱਲ੍ਹਣਗੇ। ਗੁਜਰਾਤ ਵਿੱਚ18 ਸਾਲ ਤੋਂ ਵੱਧ ਉਮਰ ਵਾਲੇ ਤਕਰੀਬਨ 8.8 ਕਰੋੜ ਲੋਕ ਹਨ। ਇਨ੍ਹਾਂ ਵਿੱਚੋਂ ਲਗਭਗ 2.15 ਕਰੋੜ ਲੋਕਾਂ ਨੇ ਆਪਣੀ ਪਹਿਲੀ ਖੁਰਾਕ ਪਹਿਲਾਂ ਹੀ ਪ੍ਰਾਪਤ ਕਰ ਲਈ ਹੈ, ਜਦਕਿ 63.40 ਲੱਖ ਨੇ ਆਪਣੀ ਦੂਜੀ ਖੁਰਾਕ ਵੀ ਪ੍ਰਾਪਤ ਕੀਤੀ ਹੈ। ਐਤਵਾਰ ਨੂੰ, ਗੁਜਰਾਤ ਵਿੱਚ ਕੋਵਿਡ-19 ਦੇ 42 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8,24,242 ਹੋ ਗਈ ਹੈ। ਐਤਵਾਰ ਨੂੰ ਕਿਸੇ ਤਾਜ਼ੀ ਮੌਤ ਦੀ ਖ਼ਬਰ ਨਹੀਂ ਮਿਲੀ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 10,073 ਰਹੀ ਹੈ।

  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਐਤਵਾਰ ਨੂੰ ਕੋਵਿਡ ਪਾਜ਼ਿਟਿਵ ਮਾਮਲਿਆਂ ਵਿੱਚ ਨਿਰੰਤਰ ਘਟ ਰਹੀ ਗਿਰਾਵਟ ਦੇ ਮੱਦੇਨਜ਼ਰ ਕਰਫਿਊਹਟਾ ਲਿਆ ਅਤੇ ਮਲਟੀਪਲੈਕਸਾਂ ਅਤੇ ਬਾਹਰੀ ਗਤੀਵਿਧੀਆਂ ਨੂੰ ਕੁਝ ਬੰਦਸ਼ਾਂ ਦੇ ਨਾਲ ਮੁੜ ਖੋਲ੍ਹ ਦਿੱਤਾ ਹੈ। ਐਤਵਾਰ ਨੂੰਰਾਜਸਥਾਨ ਵਿੱਚ 52 ਤਾਜ਼ਾ ਕੋਵਿਡ ਮਾਮਲੇ ਆਏ। ਰਾਜ ਵਿੱਚ ਕੋਰੋਨਾਵਾਇਰਸ ਕਾਰਨ ਕਿਸੇ ਦੀ ਮੌਤ ਦੀ ਖਬਰ ਨਹੀਂ ਮਿਲੀ ਹੈ। ਹੁਣ ਤੱਕ ਰਾਜ ਵਿੱਚ 9,53,126 ਲੋਕਾਂ ਨੂੰ ਕੋਵਿਡ ਲਈ ਪਾਜ਼ਿਟਿਵ ਪਇਆ ਗਿਆ ਹੈ ਅਤੇ 8,945 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 702 ਹੈ।

  • ਮੱਧ ਪ੍ਰਦੇਸ਼: ਐਤਵਾਰ ਨੂੰ ਮੱਧ ਪ੍ਰਦੇਸ਼ ਵਿੱਚ 23 ਤਾਜ਼ਾ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,90,175 ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਕੁੱਲ 52 ਜ਼ਿਲ੍ਹਿਆਂ ਵਿੱਚੋਂ, ਸਿਰਫ 9 ਜ਼ਿਲ੍ਹਿਆਂ ਵਿੱਚ ਨਵੇਂ ਕੇਸ ਸਾਹਮਣੇ ਆਏ ਹਨ। 43 ਜ਼ਿਲ੍ਹਿਆਂ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਐਤਵਾਰ ਨੂੰ 188 ਹੋਰ ਕੇਸ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,97,973 ਤੱਕ ਪਹੁੰਚ ਗਈ ਹੈ। ਜਦਕਿ ਤਿੰਨ ਤਾਜ਼ਾ ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 13,478 ਹੋ ਗਈ ਹੈ। 42 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲਣ ਅਤੇ 221 ਹੋਰਾਂ ਨੇ ਦਿਨ ਵੇਲੇ ਹੋਮ ਆਈਸੋਲੇਸ਼ਨ ਨੂੰ ਪੂਰਾ ਕਰ ਲਿਆ ਹੈ ਜਿਸ ਤੋਂ ਬਾਅਦ ਸਿਹਤਯਾਬ ਹੋਏ ਕੇਸਾਂ ਦੀ ਗਿਣਤੀ 9,79,711 ਤੱਕ ਪਹੁੰਚ ਗਈ ਹੈ। ਛੱਤੀਸਗੜ੍ਹ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,784 ਹੈ। ਛੱਤੀਸਗੜ੍ਹ ਵਿੱਚ ਬਲੈਕ ਫੰਗਸ ਦੇ 382 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 180 ਐਕਟਿਵ ਹਨ ਜਦਕਿ 134 ਮਰੀਜ਼ ਠੀਕ ਹੋ ਚੁੱਕੇ ਹਨ। ਰਾਜ ਨੇ ਪਹਿਲੀ ਖੁਰਾਕ ਲਈ 1.05 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਹੈ। ਜੇ ਲੋੜੀਂਦੇ ਟੀਕੇ ਉਪਲਬਧਹੋਣ ਤਾਂ ਰਾਜ ਵਿੱਚ ਹਰ ਰੋਜ਼ ਤਕਰੀਬਨ 3.5 ਲੱਖ ਵਿਅਕਤੀਆਂ ਨੂੰ ਟੀਕਾ ਲਗਾਉਣ ਦੀ ਸਮਰੱਥਾ ਹੈ।

  • ਗੋਆ: ਗੋਆ ਸਰਕਾਰ ਨੇ ਐਤਵਾਰ ਨੂੰ ਰਾਜਵਿਆਪੀ ਕਰਫਿਊਨੂੰ 19 ਜੁਲਾਈ ਤੱਕ ਵਧਾ ਦਿੱਤਾ ਹੈ, ਪਰ ਹੋਰ ਢਿੱਲ ਦੇਣ ਦਾ ਐਲਾਨ ਕੀਤਾ, ਜਿਸ ਦੇ ਨਤੀਜੇ ਵਜੋਂ ਜਿਮਾਂ ਨੂੰ 50 ਫੀਸਦੀ ਸਮਰੱਥਾ ਨਾਲ ਮੁੜ ਖੋਲ੍ਹਣ ਅਤੇ ਸੰਚਾਲਨ ਦੀ ਆਗਿਆ ਦਿੱਤੀ ਗਈ ਹੈ। ਐਤਵਾਰ ਨੂੰ ਗੋਆ ਵਿੱਚ ਕੋਵਿਡ-19ਦੇ 131 ਹੋਰ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,68,716 ਤੱਕ ਪਹੁੰਚ ਗਈ ਹੈ, ਜਦਕਿ ਦੋ ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 3,097 ਹੋ ਗਈ ਹੈ। ਦਿਨ ਦੌਰਾਨ ਕੁੱਲ 241 ਮਰੀਜ਼ ਸੰਕ੍ਰਮਣ ਤੋਂ ਠੀਕ ਹੋ ਗਏ, ਜਿਸ ਨਾਲ ਰਾਜ ਵਿੱਚ ਰਿਕਵਰ ਹੋਣ ਵਾਲੇ ਕੇਸਾਂ ਦੀ ਗਿਣਤੀ 1,63,771ਹੋ ਗਈ ਹੈ। ਐਕਟਿਵ ਕੋਵਿਡ-19 ਮਾਮਲਿਆਂ ਦੀ ਗਿਣਤੀ ਇਸ ਵੇਲੇ 1,848 ਹੈ।

  • ਕੇਰਲ: ਐਤਵਾਰ ਨੂੰਰਾਜ ਵਿੱਚ 12,220 ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 30,65,336 ਹੋ ਗਈ, ਜਦੋਂਕਿ 97 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 14,586 ਹੋ ਗਈ ਹੈ। ਟੈਸਟ ਪਾਜ਼ਿਟਿਵ ਦਰ 10.48 ਫੀਸਦੀ ਸੀ। ਹੁਣ ਤੱਕ ਰਾਜ ਵਿੱਚ ਕੁੱਲ 1,57,52,089 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ1,15,76,108ਲੋਕਾਂ ਨੇ ਪਹਿਲੀ ਖੁਰਾਕ ਅਤੇ 41,75,981ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤਮਿਲ ਨਾਡੂ: ਐਤਵਾਰ ਨੂੰ ਤਮਿਲ ਨਾਡੂ ਵਿੱਚ 2,775 ਨਵੇਂ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 25.18 ਲੱਖ ਹੋ ਗਈ ਹੈ, ਜਦਕਿ 47 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 33,418 ਹੋ ਗਈ ਹੈ। ਆਈਸੀਐੱਮਆਰ ਨੇ ਤਮਿਲ ਨਾਡੂ ਦੇ 1.17 ਲੱਖ ਪੁਲਿਸ ਕਰਮਚਾਰੀਆਂ ਦਾ ਅਧਿਐਨ ਕੀਤਾ, ਜਿਸ ਤੋਂ ਇਹ ਪਤਾ ਲਗਦਾ ਹੈ ਕਿ ਮੌਤ ਨੂੰ ਰੋਕਣ ਲਈ ਕੋਵਿਡ-19 ਟੀਕਾ ਲਗਾਉਣਾ ਪ੍ਰਭਾਵਸ਼ਾਲੀ ਹੈ।

  • ਕਰਨਾਟਕ: 11-07-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 1,978; ਕੁੱਲ ਐਕਟਿਵ ਕੇਸ: 36,737, ਨਵੀਆਂ ਕੋਵਿਡ ਮੌਤਾਂ: 56; ਕੁੱਲ ਕੋਵਿਡ ਮੌਤਾਂ: 35,835; ਰਾਜ ਵਿੱਚ ਕੱਲ੍ਹ ਤਕਰੀਬਨ 89,037 ਟੀਕੇ ਲਗਾਏ ਗਏ ਸਨ ਅਤੇ 12.07.2021 ਤੱਕ ਕੁੱਲ 2,56,10,929 ਟੀਕੇ ਲਗਾਏ ਜਾ ਚੁੱਕੇ ਹਨ।

  • ਆਂਧਰ ਪ੍ਰਦੇਸ: ਰਾਜ ਵਿੱਚ 91,677 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 2665 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਅਤੇ 16 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 3231 ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 19,22,843; ਐਕਟਿਵ ਕੇਸ: 28,680; ਡਿਸਚਾਰਜ: 18,81,161; ਮੌਤਾਂ: 13,002. ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,70,54,774 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚੋਂ 1,35,30,304 ਲੋਕਾਂ ਨੇ ਪਹਿਲੀ ਖੁਰਾਕ ਅਤੇ 35,24,470 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤੇਲੰਗਾਨਾ: ਕੋਵਿਡ ਦੀ ਰੋਜ਼ਾਨਾ ਰਿਪੋਰਟ: (12.07.2021): ਕੱਲ੍ਹ ਰਾਜ ਵਿੱਚ465 ਨਵੇਂ ਕੇਸ ਆਏ ਅਤੇ ਚਾਰ ਮੌਤਾਂ ਹੋਈਆਂ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 6,31,683 ਹੋ ਗਈ ਅਤੇ ਕੁੱਲ ਮੌਤਾਂ ਦੀ ਗਿਣਤੀ 3,729 ਹੋ ਗਈ ਹੈ। ਰਾਜ ਵਿੱਚ ਰਿਕਵਰੀ ਦੀ ਦਰ ਰਾਸ਼ਟਰੀ ਔਸਤ ਦੇ 97.18 ਫੀਸਦੀ ਦੇ ਮੁਕਾਬਲੇ 97.77 ਫੀਸਦੀ ਹੈ। ਰਾਜ ਵਿੱਚ  ਕੇਸ ਮੌਤ ਦਰ (ਸੀਐੱਫ਼ਆਰ) ਰਾਸ਼ਟਰੀ ਔਸਤ 1.3 ਫੀਸਦੀ ਦੇ ਮੁਕਾਬਲੇ 0.59 ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 10,316 ਹੈ।

  • ਅਸਾਮ: ਨੈਸ਼ਨਲ ਹੈਲਥ ਮਿਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਅਨੁਸਾਰ ਐਤਵਾਰ ਨੂੰ ਅਸਾਮ ਵਿੱਚ 16 ਹੋਰ ਕੋਵਿਡ-19 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 4,828 ਹੋ ਗਈ, ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 5,33,663 ਹੋ ਗਈ ਹੈ।

  • ਮਣੀਪੁਰ: ਮਣੀਪੁਰ ਵਿੱਚ 30 ਮਈ ਤੋਂ ਬਾਅਦ ਸਭ ਤੋਂ ਵੱਧ 911 ਕੋਵਿਡ-19 ਦੇ ਮਾਮਲੇ ਆਏ ਹਨ, ਅਤੇ 14 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ, ਹੁਣ ਤੱਕ 205 ਵਿਅਕਤੀ ਡੈਲਟਾ ਵੇਰੀਐਂਟ ਨਾਲ ਸੰਕ੍ਰਮਿਤ ਹਨ। ਰਾਜ ਵਿੱਚ ਟੀਕਾ ਲਗਵਾਉਣ ਵਾਲੇ ਕੁੱਲ ਲੋਕਾਂ ਦੀ ਗਿਣਤੀ 8,71,470 ਹੈ। ਕੁੱਲ ਵਿੱਚੋਂ, 94,268ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਮੇਘਾਲਿਆ: ਐਤਵਾਰ ਨੂੰ ਰਾਜ ਵਿੱਚ ਤਾਜ਼ਾ ਮਾਮਲਿਆਂ ਦੀ ਗਿਣਤੀ ਰਾਜ ਵਿੱਚ ਰਿਕਵਰ ਹੋਏ ਮਰੀਜ਼ਾਂ  ਦੀ ਗਿਣਤੀ ਨਾਲੋਂ ਮਾਮੂਲੀ ਜਿਹੀ ਵੱਧ ਹੋ ਗਈ ਜਦਕਿ ਪਿਛਲੇ 24 ਘੰਟਿਆਂ ਵਿੱਚ ਦੋ ਕੋਵਿਡ-19 ਮੌਤਾਂ ਹੋਈਆਂ। ਰਾਜ ਵਿੱਚ 425 ਤਾਜ਼ਾ ਕੇਸ ਪਾਏ ਗਏ ਜਦਕਿ 421 ਮਰੀਜ਼ ਰਿਕਵਰ ਹੋਏ ਹਨ। ਐਕਟਿਵ ਅੰਕੜੇ ਹੁਣ 4,365 ’ਤੇ ਖੜੇ ਹਨ ਜਦਕਿ ਰਿਕਵਰਡ  ਕੇਸਾਂ ਦੀ ਗਿਣਤੀ 49,307 ਹੋ ਗਈ ਹੈ।

  • ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 78 ਨਵੇਂ ਕੇਸ ਆਏ ਅਤੇ ਕੋਈ ਮੌਤ ਨਹੀਂ ਹੋਈ ਹੈ। ਐਕਟਿਵ ਕੇਸ 971 ਹਨ ਜਦਕਿ ਕੁੱਲ ਕੇਸ 25,976ਹਨ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 6,04,782 ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 5,13,022 ਲੋਕਾਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਜਦਕਿ 91,760 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਸਿੱਕਿਮ: ਕੋਵਿਡ-19 ਦੇ ਨਵੇਂ ਕੇਸ ਆਏ: 144; ਸਿੱਕਿਮ ਵਿੱਚ ਕੁੱਲ ਐਕਟਿਵਕੇਸ: 2267; ਨਵੀਆਂ ਕੋਵਿਡ ਮੌਤਾਂ: 02 (ਹੁਣ ਤੱਕ ਕੁੱਲ ਮੌਤਾਂ - 315), (ਕੁੱਲ ਰਿਕਵਰਡ ਕੇਸ 193467), ਕੁੱਲ ਪੁਸ਼ਟੀ ਕੀਤੇ ਕੇਸ 22307. ਪਾਜ਼ਿਟਿਵ ਦਰ 19.1%, ਰਿਕਵਰੀ ਦਰ 88.2%।

  • ਤ੍ਰਿਪੁਰਾ: ਕੇਂਦਰੀ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਤ੍ਰਿਪੁਰਾ ਵਿੱਚ ਡੈਲਟਾ ਪਲੱਸ ਦਾ ਕੋਈ ਕੇਸ ਨਹੀਂ ਹੈ। ਪਿਛਲੇ 24 ਘੰਟਿਆਂ ਦੌਰਾਨ 6.03 ਫੀਸਦੀ ਦੀ ਪਾਜ਼ਿਟਿਵ ਦਰ ਦੇ ਨਾਲ 518 ਪਾਜ਼ਿਟਿਵ ਕੇਸ ਪਾਏ ਗਏ ਅਤੇ ਕੋਵਿਡ-19 ਕਾਰਨ 3 ਦੀ ਮੌਤ ਹੋ ਗਈ ਹੈ।

 

ਮਹੱਤਵਪੂਰਨ ਟਵੀਟ

 

 

 

 

 

 

 

 

 

 

*********

 

ਐੱਮਵੀ/ਏਐੱਸ



(Release ID: 1735237) Visitor Counter : 169