ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਸਥਿਤੀ ਬਾਰੇ ਉੱਤਰ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 13 JUL 2021 3:39PM by PIB Chandigarh

ਆਪ ਸਭ ਨੂੰ ਨਮਸਕਾਰ! ਸਭ ਤੋਂ ਪਹਿਲਾਂ ਤਾਂ ਕੁਝ ਨਵੀਆਂ ਜ਼ਿੰਮੇਵਾਰੀਆਂ ਵਾਲੇ ਲੋਕ ਹਨ ਤਾਂ ਮੈਂ ਪਰਿਚੈ ਕਰਵਾ ਦੇਵਾਂ ਤਾਕਿ ਤੁਹਾਨੂੰ ਵੀ ਸੁਵਿਧਾ ਰਹੇਗੀ ਸ਼੍ਰੀਮਾਨ ਮਨਸੁਖ ਭਾਈ ਮਾਂਡਵੀਯਾ, ਉਹ ਹਾਲੇ ਸਾਡੇ ਨਵੇਂ Health Minister ਬਣੇ ਹਨ, ਉਨ੍ਹਾਂ ਦੇ ਨਾਲ MoS ਦੇ ਰੂਪ ਵਿੱਚ ਡਾ. ਭਾਰਤੀ ਪਵਾਰ ਜੀ ਵੀ ਬੈਠੇ ਹਨ। ਉਹ ਸਾਡੇ Health ਵਿਭਾਗ ਵਿੱਚ MoS ਦੇ ਰੂਪ ਵਿੱਚ ਕੰਮ ਕਰ ਰਹੇ ਹਨ। ਦੋ ਹੋਰ ਲੋਕ ਹਨ ਜਿਨ੍ਹਾਂ ਦਾ ਆਪ ਦਾ ਸਬੰਧ regular ਰਹਿਣ ਵਾਲਾ ਹੈ ਉਹ ਹਨ DONER ਮੰਤਰਾਲੇ ਦੇ ਨਵੇਂ ਮੰਤਰੀ ਸ਼੍ਰੀਮਾਨ ਜੀ. ਕਿਸ਼ਨ ਰੈੱਡੀ ਜੀ ਅਤੇ ਉਨ੍ਹਾਂ ਦੇ ਨਾਲ MoS ਬੈਠੇ ਹਨ ਸ਼੍ਰੀਮਾਨ ਬੀ. ਐੱਲ. ਵਰਮਾ ਜੀ, ਤਾਂ ਇਹ ਪਰਿਚੈ ਵੀ ਆਪ ਲੋਕਾਂ ਲਈ ਜ਼ਰੂਰੀ ਹੈ।

 

ਸਾਥੀਓ,

 

ਕੋਰੋਨਾ ਨਾਲ ਨੌਰਥ-ਈਸਟ ਵਿੱਚ ਆਪ ਸਾਰੇ ਕਿਸ ਤਰ੍ਹਾਂ ਕੁਝ innovative ideas ਦੇ ਨਾਲ ਇਸ ਨਾਲ ਨਿਪਟਣ ਦੇ ਲਈ ਜੋ ਮਿਹਨਤ ਕਰ ਰਹੇ ਹੋ, ਤੁਸੀਂ ਜੋ ਯੋਜਨਾਵਾਂ ਬਣਾਈਆਂ ਹਨ, ਜੋ ਸਾਕਾਰ ਕੀਤਾ ਹੈ, ਉਸ ਦਾ ਵਿਸਤਾਰ ਨਾਲ ਤੁਸੀਂ ਵਰਣਨ ਕੀਤਾ ਤੁਸੀਂ ਲੋਕ ਅਤੇ ਇੱਕ ਤਰ੍ਹਾਂ ਨਾਲ ਪੂਰਾ ਦੇਸ਼ ਅਤੇ ਖਾਸ ਕਰਕੇ ਸਾਡੇ health workers, ਹਰ ਕਿਸੇ ਨੇ ਆਪਣੀ-ਆਪਣੀ ਜ਼ਿੰਮੇਦਾਰੀ ਨਿਭਾਉਣ ਲਈ ਪਿਛਲੇ ਡੇਢ ਸਾਲ ਤੋਂ ਲਗਾਤਾਰ ਮਿਹਨਤ ਕੀਤੀ ਹੈ। ਨੌਰਥ ਈਸਟ ਦੀਆਂ ਭੂਗੋਲਿਕ ਚੁਣੌਤੀਆਂ ਦੇ ਬਾਵਜੂਦ, ਟੈਸਟਿੰਗ ਅਤੇ ਟ੍ਰੀਟਮੈਂਟ ਤੋਂ ਲੈ ਕੇ ਵੈਕਸੀਨੇਸ਼ਨ ਦਾ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ ਅਤੇ ਵਿਸ਼ੇਸ਼ ਰੂਪ ਨਾਲ ਅੱਜ ਮੈਂ ਦੇਖਿਆ ਕਿ ਤੁਸੀਂ ਜਿਸ ਤਰ੍ਹਾਂ ਨਾਲ ਇਹ ਠੀਕ ਹੈ ਚਾਰ ਰਾਜਾਂ ਨੂੰ ਹਾਲੇ improve ਕਰਨਾ ਬਾਕੀ ਹੈ। ਲੇਕਿਨ ਬਾਕੀਆਂ ਨੇ ਬਹੁਤ sensitivity ਦੇ ਨਾਲ wastage ਨੂੰ ਬਹੁਤ ਵੱਡੀ ਮਾਤਰਾ ਵਿੱਚ ਰੋਕਿਆ ਹੈ। ਇਤਨਾ ਹੀ ਨਹੀਂ ਤੁਸੀਂ ਹਰ vial ਵਿੱਚੋਂ maximum utility ਦਾ ਵੀ ਕੰਮ ਕੀਤਾ ਅਤੇ ਇੱਕ ਤਰ੍ਹਾਂ ਨਾਲ ਤੁਸੀਂ ਪਲੱਸ ਦਾ ਜੋ ਕੰਮ ਕੀਤਾ ਤਾਂ ਮੈਂ ਤੁਹਾਡੇ ਇਸ ਪ੍ਰਯਤਨ ਨੂੰ ਅਤੇ ਖਾਸ ਕਰਕੇ ਜੋ ਸਾਡੇ medical field ਦੇ ਲੋਕ ਹਨ, ਜਿਨ੍ਹਾਂ ਨੇ ਇਹ ਕੁਸ਼ਲਤਾ ਦਿਖਾਈ ਹੈ, ਮੈਂ ਉਸ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਵੈਕਸੀਕਨੇਸ਼ਨ ਵਿੱਚ ਵੈਕਸੀਨ ਦਾ ਇਤਨਾ ਮਹੱਤਵ ਹੈ ਅਤੇ ਉਸ ਨੂੰ ਇਸ ਤਰ੍ਹਾਂ ਨਾਲ ਪੂਰੀ ਤਰ੍ਹਾਂ sensitivity ਨਾਲ handle ਕੀਤਾ ਹੈ। ਇਸ ਲਈ ਮੈਂ ਤੁਹਾਡੇ ਸਾਰੇ health sector ਵਿੱਚ ਕੰਮ ਕਰਨ ਵਾਲੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਜਿਨ੍ਹਾਂ ਚਾਰ ਰਾਜਾਂ ਵਿੱਚ ਹਾਲੇ ਕੁਝ ਕਮੀ ਮਹਿਸੂਸ ਹੋ ਰਹੀ ਹੈ ਉੱਥੇ ਵੀ ਬਹੁਤ ਚੰਗੇ ਢੰਗ ਨਾਲ ਇਸ ਕੰਮ ਨੂੰ ਕੀਤਾ ਜਾਵੇਗਾ, ਅਜਿਹਾ ਮੈਨੂੰ ਪੂਰਾ ਵਿਸ਼ਵਾਸ ਹੈ।

 

ਸਾਥੀਓ,

 

ਵਰਤਮਾਨ ਪਰਿਸਥਿਤੀ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ ਕੋਵਿਡ ਦੀ ਦੂਸਰੀ ਲਹਿਰ ਦੇ ਦੌਰਾਨ, ਅਲੱਗ-ਅਲੱਗ ਸਰਕਾਰਾਂ ਦੁਆਰਾ ਮਿਲ ਕੇ ਜੋ ਸਮੂਹਿਕ ਪ੍ਰਯਤਨ ਕੀਤੇ ਹਨ, ਅਤੇ ਉਸ ਦਾ ਨਤੀਜਾ ਵੀ ਦਿਖ ਰਿਹਾ ਹੈ। ਲੇਕਿਨ ਨੌਰਥ ਈਸਟ ਦੇ ਕੁਝ ਜ਼ਿਲ੍ਹੇ ਅਜਿਹੇ ਹਨ, ਜਿੱਥੇ ਸੰਕ੍ਰਮਣ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਨ੍ਹਾਂ ਸੰਕੇਤਾਂ ਨੂੰ ਸਾਨੂੰ ਪਕੜਨਾ ਹੋਵੇਗਾ, ਸਾਨੂੰ ਹੋਰ ਸਤਰਕ ਰਹਿਣ ਦੀ ਜ਼ਰੂਰਤ ਹੈ ਅਤੇ ਲੋਕਾਂ ਨੂੰ ਵੀ ਲਗਾਤਾਰ ਸਤਰਕ ਕਰਦੇ ਰਹਿਣਾ ਪਵੇਗਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਮਾਇਕ੍ਰੋ ਲੈਵਲ ’ਤੇ ਹੋਰ ਸਖ਼ਤ ਕਦਮ ਉਠਾਉਣੇ ਹੋਣਗੇ ਅਤੇ ਹੁਣੇ ਹੇਮੰਤਾ ਜੀ ਦੱਸ ਰਹੇ ਸਨ ਕਿ ਉਨ੍ਹਾਂ ਨੇ ਲੌਕਡਾਊਨ ਦਾ ਰਸਤਾ ਨਹੀਂ ਚੁਣਿਆ, ਮਾਇਕ੍ਰੋ ਕੰਟੇਨਮੈਂਟ ਜ਼ੋਨ ਦਾ ਰਸਤਾ ਚੁਣਿਆ, ਛੇ ਹਜ਼ਾਰ ਤੋਂ ਅਧਿਕ ਮਾਇਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਇਸ ਦੇ ਕਾਰਨ responsibility ਤੈਅ ਹੋ ਸਕਦੀ ਹੈ। ਉਸ ਮਾਇਕ੍ਰੋ ਕੰਟੇਨਮੈਂਟ ਦੇ ਜ਼ੋਨ ਦਾ ਜੋ ਇੰਚਾਰਜ ਹੋਵੇਗਾ ਉਸ ਨੂੰ ਪੁੱਛ ਸਕਦੇ ਹਾਂ ਕਿ ਭਾਈ ਕਿਵੇਂ ਗੜਬੜ ਹੋਇਆ? ਕਿਉਂ ਨਹੀਂ ਹੋਇਆ? ਕਿਵੇਂ ਚੰਗਾ ਹੋਇਆ? ਇਸ ਲਈ ਜਿਤਨਾ ਜ਼ੋਰ ਮਾਇਕ੍ਰੋ ਕੰਟੇਨਮੈਂਟ ਜ਼ੋਨ ’ਤੇ ਅਸੀਂ ਲਗਾਵਾਂਗੇ, ਅਸੀਂ ਇਸ ਪਰਿਸਥਿਤੀ ਤੋਂ ਜਲਦੀ ਬਾਹਰ ਆਵਾਂਗੇ ਅਤੇ ਬੀਤੇ ਡੇਢ ਸਾਲ ਵਿੱਚ ਜੋ ਅਨੁਭਵ ਸਾਨੂੰ ਮਿਲੇ ਹਨ, ਜੋ ਬੈਸਟ ਪ੍ਰੈਕਟਿਸਿਜ਼ ਅਸੀਂ ਦੇਖੀਆਂ ਹਨ, ਸਾਨੂੰ ਉਸ ਦਾ ਵੀ ਪੂਰਾ ਇਸਤੇਮਾਲ ਕਰਨਾ ਹੋਵੇਗਾ ਦੇਸ਼ ਦੇ ਅਲੱਗ-ਅਲੱਗ ਰਾਜਾਂ ਨੇ ਵੀ ਇਹ ਨਵੇਂ-ਨਵੇਂ innovative ਤਰੀਕੇ ਚੁਣੇ ਹਨ ਤੁਹਾਡੇ ਰਾਜ‍ ਵਿੱਚ ਵੀ ਕੁਝ ਜ਼ਿਲ੍ਹੇ ਹੋਣਗੇ, ਕੁਝ ਪਿੰਡ ਹੋਣਗੇ, ਕੁਝ ਅਫ਼ਸਰ ਹੋਣਗੇ ਜਿਨ੍ਹਾਂ ਨੇ ਵੱਡੇ innovative ਤਰੀਕੇ ਨਾਲ ਇਨ੍ਹਾਂ ਚੀਜ਼ਾਂ ਨੂੰ handle ਕੀਤਾ ਹੋਵੇਗਾ ਇਹ ਬੈਸਟ ਪ੍ਰੈਕਟਿਸਿਜ਼ ਨੂੰ identify ਕਰਕੇ ਉਨ੍ਹਾਂ ਨੂੰ ਜਿਤਨਾ ਜ਼ਿਆਦਾ ਅਸੀਂ ਪ੍ਰਚਾਰਿਤ ਕਰਾਂਗੇ, ਸਾਨੂੰ ਸੁਵਿਧਾ ਹੋਵੇਗੀ

 

ਸਾਥੀਓ,

 

ਸਾਨੂੰ ਕੋਰੋਨਾ ਵਾਇਰਸ ਦੇ ਹਰ ਵੇਰੀਐਂਟ ’ਤੇ ਵੀ ਨਜ਼ਰ ਰੱਖਣੀ ਹੋਵੇਗੀ ਕਿਉਂਕਿ ਇਹ ਬਿਲਕੁਲ ਬਹੁਰੂਪੀਆ ਹੈ। ਵਾਰ-ਵਾਰ ਆਪਣੇ ਰੰਗ-ਰੂਪ ਬਦਲ ਦਿੰਦਾ ਹੈ ਅਤੇ ਉਸ ਦੇ ਕਾਰਨ ਸਾਡੇ ਲਈ ਵੀ ਚੁਣੌਤੀਆਂ ਖੜ੍ਹੀਆਂ ਕਰਦਾ ਹੈ ਅਤੇ ਇਸ ਲਈ ਸਾਨੂੰ ਹਰ ਵੇਰੀਐਂਟ ’ਤੇ ਬਹੁਤ ਬਰੀਕੀ ਨਾਲ ਨਜ਼ਰ ਰੱਖਣੀ ਪਵੇਗੀ ਮਿਊਟੇਸ਼ਨ ਦੇ ਬਾਅਦ ਇਹ ਕਿਤਨਾ ਪਰੇਸ਼ਾਨ ਕਰਨ ਵਾਲਾ ਹੋਵੇਗਾ, ਇਸ ਬਾਰੇ ਐਕਸਪਰਟਸ ਲਗਾਤਾਰ ਸਟਡੀ ਕਰ ਰਹੇ ਹਨ ਪੂਰੀ ਟੀਮ ਹਰ ਬਦਲਾਅ ’ਤੇ ਨਜ਼ਰ ਰੱਖ ਰਹੀ ਹੈ। ਅਜਿਹੇ ਵਿੱਚ Prevention ਅਤੇ Treatment, ਇਹ ਬਹੁਤ ਜ਼ਰੂਰੀ ਹਨ। ਇਨ੍ਹਾਂ ਦੋਨਾਂ ਨਾਲ ਜੁੜੇ ਉਪਾਵਾਂ ’ਤੇ ਹੀ ਸਾਨੂੰ ਸਾਡੀ ਪੂਰੀ ਸ਼ਕਤੀ ਲਗਾਉਣੀ ਹੈ, ਪੂਰਾ ਫੋਕਸ ਇਨ੍ਹਾਂ ਹੀ ਚੀਜ਼ਾਂ ’ਤੇ ਕਰਨਾ ਹੈ। ਵਾਇਰਸ ਦਾ ਪ੍ਰਹਾਰ, ਉਹ ਦੋ ਗਜ ਦੀ ਦੂਰੀ, ਮਾਸਕ ਅਤੇ ਵੈਕਸੀਨ ਦੇ ਕਵਚ ਦੇ ਸਾਹਮਣੇ ਕਮਜ਼ੋਰ ਪੈ ਜਾਵੇਗਾ, ਅਤੇ ਇਹ ਅਸੀਂ ਪਿਛਲੇ ਡੇਢ ਸਾਲ ਦੇ ਅਨੁਭਵ ਨਾਲ ਦੇਖਿਆ ਹੈ। ਉੱਥੇ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਇਸ ਦੀ ਜੋ ਸਾਡੀ ਰਣਨੀਤੀ ਹੈ, ਜੋ ਸਾਡਾ ਇਨਫ੍ਰਾਸਟ੍ਰਕਚਰ ਹੈ, ਉਹ ਅਗਰ ਬਿਹਤਰ ਹੋਵੇਗਾ, ਤਾਂ ਜ਼ਿਆਦਾ ਤੋਂ ਜ਼ਿਆਦਾ ਜੀਵਨ ਬਚਾਉਣ ਵਿੱਚ ਅਸੀਂ ਸਫ਼ਲ ਰਹਾਂਗੇ ਇਹ ਪੂਰੀ ਦੁਨੀਆ ਦੇ ਅਨੁਭਵਾਂ ਤੋਂ ਪ੍ਰਮਾਣਿਤ ਹੋ ਚੁੱਕਿਆ ਹੈ ਅਤੇ ਇਸ ਲਈ, ਸਾਨੂੰ ਹਰ ਨਾਗਰਿਕ ਨੂੰ ਕੋਰੋਨਾ ਤੋਂ ਬਚਾਅ ਦੇ ਲਈ ਬਣੇ ਨਿਯਮਾਂ ਦਾ ਪਾਲਨ ਕਰਨ ਲਈ ਲਗਾਤਾਰ ਪ੍ਰੋਤਸਾਹਿਤ ਕਰਦੇ ਰਹਿਣਾ ਹੋਵੇਗਾ ਸਮਾਜ ਦੇ ਵੀ civil society ਦੇ ਲੋਕ ਹੋਣ, ਧਾਰਮਿਕ ਸਮਾਜ ਦੇ ਜੀਵਨ ਦੇ ਅੱਗੇ ਮੁਖੀਆ ਲੋਕ ਹੋਣ, ਇਨ੍ਹਾਂ ਸਭ ਤੋਂ ਵਾਰ-ਵਾਰ ਇਹ ਗੱਲਾਂ ਆਉਂਦੀਆਂ ਰਹਿੰਦੀਆਂ ਹਨ, ਇਸ ਦੇ ਲਈ ਪ੍ਰਯਤਨ ਕਰਨਾ ਪਵੇਗਾ

 

ਸਾਥੀਓ,

 

ਇਹ ਠੀਕ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਟੂਰਿਜ਼ਮ, ਵਪਾਰ-ਕਾਰੋਬਾਰ, ਇਹ ਬਹੁਤ ਪ੍ਰਭਾਵਿਤ ਹੋਇਆ ਹੈ। ਲੇਕਿਨ ਅੱਜ ਮੈਂ ਬਹੁਤ ਜ਼ੋਰ ਦੇ ਕੇ ਕਹਾਂਗਾ ਕਿ ਹਿੱਲ ਸਟੇਸ਼ਨਸ ਵਿੱਚ, ਮਾਰਕਿਟਸ ਵਿੱਚ ਬਿਨਾ ਮਾਸਕ ਪਹਿਨੇ, ਬਿਨਾ ਪ੍ਰੋਟੋਕੋਲ ਦਾ ਅਮਲ ਕੀਤੇ, ਭਾਰੀ ਭੀੜ ਦਾ ਉਮੜਨਾ ਮੈਂ ਸਮਝਦਾ ਹਾਂ ਇਹ ਚਿੰਤਾ ਦਾ ਵਿਸ਼ਾ ਹੈ, ਇਹ ਠੀਕ ਨਹੀਂ ਹੈ। ਕਈ ਵਾਰ ਅਸੀਂ ਇਹ ਤਰਕ ਸੁਣਦੇ ਹਾਂ ਅਤੇ ਕੁਝ ਲੋਕ ਤਾਂ ਵੱਡਾ ਸੀਨਾ ਤਾਣ ਕੇ ਬੋਲਦੇ ਹਨ ਅਰੇ ਭਾਈ ਤੀਸਰੀ ਲਹਿਰ ਆਉਣ ਤੋਂ ਪਹਿਲਾਂ ਅਸੀਂ ਇਨਜੌਏ ਕਰਨਾ ਚਾਹੁੰਦੇ ਹਾਂ ਇਹ ਗੱਲ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਹੈ, ਕਿ ਤੀਸਰੀ ਲਹਿਰ ਆਪਣੇ ਆਪ ਨਹੀਂ ਆਵੇਗੀ। ਕਦੇ-ਕਦੇ ਲੋਕ ਸਵਾਲ ਪੁੱਛਦੇ ਹਨ ਤੀਸਰੀ ਲਹਿਰ ਦੀ ਕੀ ਤਿਆਰੀ ਕੀਤੀ ਹੈ? ਤੀਸਰੀ ਲਹਿਰ ਲਈ ਤੁਸੀਂ ਕੀ ਕਰੋਗੇ? ਅੱਜ ਸਵਾਲ ਇਹ ਹੋਣਾ ਚਾਹੀਦਾ ਹੈ ਸਾਡੇ ਮਨ ਵਿੱਚ ਕਿ ਤੀਸਰੀ ਲਹਿਰ ਨੂੰ ਆਉਣ ਤੋਂ ਕਿਵੇਂ ਰੋਕਣਾ ਹੈ? ਸਾਡੇ ਪ੍ਰੋਟੋਕੋਲ ਨੂੰ ਚੁਸਤੀ ਨਾਲ ਕਿਵੇਂ ਅਮਲ ਕਰਨਾ ਹੈ? ਅਤੇ ਇਹ ਕੋਰੋਨਾ ਅਜਿਹੀ ਚੀਜ਼ ਹੈ, ਉਹ ਆਪਣੇ ਆਪ ਨਹੀਂ ਆਉਂਦੀ ਹੈ, ਕੋਈ ਜਾ ਕੇ ਲੈ ਆਏ ਤਾਂ ਆਉਂਦੀ ਹੈ ਅਤੇ ਇਸ ਲਈ ਅਸੀਂ ਅਗਰ ਇਨ੍ਹਾਂ ਚੀਜ਼ਾਂ ਸਬੰਧੀ ਬਰਾਬਰ ਸਾਵਧਾਨੀ ਕਰਾਂਗੇ, ਤਾਂ ਅਸੀਂ ਤੀਸਰੀ ਲਹਿਰ ਨੂੰ ਵੀ ਰੋਕ ਪਾਵਾਂਗੇ ਆਉਣ ਦੇ ਬਾਅਦ ਕੀ ਕਰਾਂਗੇ ਉਹ ਇੱਕ ਅਲੱਗ ਵਿਸ਼ਾ ਹੈ ਲੇਕਿਨ ਆਉਂਦੇ ਹੋਏ ਰੋਕਣਾ ਇਹ ਇੱਕ ਪ੍ਰਮੁੱਖ ਵਿਸ਼ਾ ਹੈ ਅਤੇ ਇਸ ਦੇ ਲਈ ਸਾਡੇ ਨਾਗਰਿਕਾਂ ਵਿੱਚ ਸਜਗਤਾ, ਸਤਰਕਤਾ, ਪ੍ਰੋਟੋਕੋਲ ਦਾ ਪਾਲਨ, ਇਸ ’ਤੇ ਅਸੀਂ ਥੋੜ੍ਹਾ ਜਿਹਾ ਵੀ compromise ਨਹੀਂ ਕਰਨਾ ਹੈ ਅਤੇ ਐਕਸਪਰਟ ਵੀ ਵਾਰ-ਵਾਰ ਇਹ ਚੇਤਾਵਨੀ ਦੇ ਰਹੇ ਹਨ ਕਿ ਅਸਾਵਧਾਨੀ, ਲਾਪਰਵਾਹੀ, ਭੀੜ-ਭਾੜ, ਅਜਿਹੇ ਕਾਰਨਾਂ ਤੋਂ ਕੋਰੋਨਾ ਸੰਕ੍ਰਮਣ ਵਿੱਚ ਭਾਰੀ ਉਛਾਲ ਆ ਸਕਦਾ ਹੈ। ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਹਰ ਪੱਧਰ ਉੱਤੇ, ਹਰ ਕਦਮ ਗੰਭੀਰਤਾ ਦੇ ਨਾਲ ਉਠਾਏ ਜਾਣ ਅਧਿਕ ਭੀੜ ਵਾਲੇ ਜੋ ਆਯੋਜਨ ਰੁਕ ਸਕਦੇ ਹਨ, ਉਨ੍ਹਾਂ ਨੂੰ ਸਾਨੂੰ ਰੋਕਣ ਦਾ ਪ੍ਰਯਤਨ ਕਰਨਾ ਚਾਹੀਦਾ ਹੈ।

 

ਸਾਥੀਓ ,

 

ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ‘ਸਭ ਨੂੰ ਵੈਕਸੀਨ - ਮੁਫ਼ਤ ਵੈਕਸੀਨ’ ਅਭਿਯਾਨ ਦੀ ਨੌਰਥ ਈਸਟ ਵਿੱਚ ਵੀ ਉਤਨੀ ਹੀ ਅਹਿਮੀਅਤ ਹੈ। ਤੀਸਰੀ ਲਹਿਰ ਨਾਲ ਮੁਕਾਬਲੇ ਲਈ ਸਾਨੂੰ ਵੈਕਸੀਨੇਸ਼ਨ ਦੀ ਪ੍ਰਕਿਰਿਆ ਤੇਜ਼ ਕਰਦੇ ਰਹਿਣਾ ਹੈ। ਸਾਨੂੰ ਵੈਕਸੀਨੇਸ਼ਨ ਨਾਲ ਜੁੜੇ ਭਰਮ ਨੂੰ ਦੂਰ ਕਰਨ ਲਈ ਸਮਾਜਿਕ, ਸੱਭਿਆਚਾਰਕ, ਧਾਰਮਿਕ, ਵਿੱਦਿਅਕ, ਜਿਤਨੇ ਵੀ ਲੋਕ ਹਨ, ਜਿਤਨੇ ਵੀ celebrities ਹਨ, ਸਭ ਨੂੰ ਅਸੀਂ ਜੋੜਨਾ ਹੈ। ਹਰ ਇੱਕ ਦੇ ਮੂੰਹ ਤੋਂ ਇਸ ਗੱਲ ਨੂੰ ਨੀਚੇ ਪ੍ਰਚਾਰਿਤ ਕਰਨਾ ਹੈ ਅਤੇ ਲੋਕਾਂ ਨੂੰ Mobilise ਵੀ ਕਰਨਾ ਹੈ। ਹੁਣ ਨੌਰਥ ਈਸਟ ਦੇ ਕੁਝ ਰਾਜਾਂ ਵਿੱਚ ਟੀਕਾਕਰਣ ਨੂੰ ਲੈ ਕੇ ਸ਼ਲਾਘਾਯੋਗ ਕੰਮ ਹੋਇਆ ਹੈ, ਮੈਂ ਸ਼ੁਰੂ ਵਿੱਚ ਵੀ ਕਿਹਾ ਜਿੱਥੇ ਕੋਰੋਨਾ ਦਾ ਸੰਕ੍ਰਮਣ ਫੈਲਣ ਦਾ ਖਤਰਾ ਜ਼ਿਆਦਾ ਹੈ, ਉੱਥੇ ਵੈਕਸੀਨੇਸ਼ਨ ’ਤੇ ਹੋਰ ਵੀ ਬਲ ਦਿੱਤਾ ਜਾਵੇ

 

ਸਾਥੀਓ,

 

ਸਾਨੂੰ ਟੈਸਟਿੰਗ ਅਤੇ ਟ੍ਰੀਟਮੈਂਟ ਨਾਲ ਜੁੜੇ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਕਰਦੇ ਹੋਏ ਅੱਗੇ ਚਲਣਾ ਹੈ। ਇਸ ਦੇ ਲਈ ਹਾਲ ਹੀ ਵਿੱਚ ਕੈਬਨਿਟ ਨੇ 23 ਹਜ਼ਾਰ ਕਰੋੜ ਰੁਪਏ ਦਾ ਇੱਕ ਨਵਾਂ ਪੈਕੇਜ ਵੀ ਸਵੀਕ੍ਰਿਤ ਕੀਤਾ ਹੈ। ਨੌਰਥ ਈਸਟ ਦੇ ਹਰ ਰਾਜ ਨੂੰ ਇਸ ਪੈਕੇਜ ਤੋਂ ਆਪਣੇ ਹੈਲਥ ਇਨਫ੍ਰਾਸਟ੍ਰਰਕਚਰ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਮਿਲੇਗੀ। ਇਸ ਪੈਕੇਜ ਨਾਲ ਨੌਰਥ ਈਸਟ ਵਿੱਚ ਟੈਸਟਿੰਗ, ਡਾਇਗਨੌਸਟਿਕ, ਜੀਨੋਮ ਸੀਕੁਐਂਸਿੰਗ, ਇਸ ਨੂੰ ਬਹੁਤ ਹੁਲਾਰਾ ਮਿਲੇਗਾ ਜਿੱਥੇ ਕੇਸ ਵਧ ਰਹੇ ਹਨ, ਉੱਥੇ ਤੁਰੰਤ ICU ਬੈੱਡ ਕਪੈਸਿਟੀ ਵਧਾਉਣ ਵਿੱਚ ਵੀ ਇਸ ਨਾਲ ਮਦਦ ਮਿਲੇਗੀ ਵਿਸ਼ੇਸ਼ ਰੂਪ ਨਾਲ ਸਾਨੂੰ ਆਕਸੀਜਨ ਅਤੇ Pediatric Care ਨਾਲ ਜੁੜੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ ਪੀਐੱਮ ਕੇਅਰਸ ਦੇ ਜ਼ਰੀਏ ਦੇਸ਼ ਭਰ ਵਿੱਚ ਅਣਗਿਣਤ ਨਵੇਂ ਆਕਸੀਜਨ ਪਲਾਂਟਸ ਲਗਾਏ ਜਾ ਰਹੇ ਹਨ ਅਤੇ ਮੈਨੂੰ ਖੁਸ਼ੀ ਹੋਈ ਆਪ ਸਾਰੇ ਮੁੱਖ‍ ਮੰਤਰੀਆਂ ਨੇ ਇਸ ਕੰਮ ਵਿੱਚ ਜੋ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ, ਇਸ ਦੇ ਲਈ ਬਹੁਤ ਸੰਤੋਖ ਵਿਅਕਤ ਕੀਤਾ ਨੌਰਥ ਈਸਟ ਲਈ ਕਰੀਬ ਡੇਢ ਸੌ ਪਲਾਂਟ ਸਵੀਕ੍ਰਿਤ ਹੋਏ ਹਨ ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਇਹ ਜਲਦੀ ਤੋਂ ਜਲਦੀ ਪੂਰੇ ਹੋਣ, ਕਿਤੇ ਕੋਈ ਅੜਚਨ ਨਾ ਆਏ, ਇਸ ’ਤੇ ਵੀ ਇੱਕ ਨਜ਼ਰ ਰੱਖੋ ਅਤੇ ਇਸ ਦੇ ਲਈ ਜ਼ਰੂਰੀ ਜੋ manpower ਹੈ, skilled manpower ਹੈ, ਉਸ ਨੂੰ ਵੀ ਨਾਲ ਦੇ ਨਾਲ ਤਿਆਰ ਕਰ ਲਓ ਤਾਕਿ ਬਾਅਦ ਵਿੱਚ ਜਾ ਕੇ ਉਹ ਦਿੱਕਤ ਨਾ ਆਏ ਨੌਰਥ ਈਸਟ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ, ਅਸਥਾਈ ਹਸਪਤਾਲ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਇੱਕ ਹੋਰ ਅਹਿਮ ਵਿਸ਼ਾ ਹੈ ਜਿਹਾ ਮੈਂ ਸ਼ੁਰੂ ਵਿੱਚ ਕਿਹਾ ਅਤੇ ਫਿਰ ਵੀ ਮੈਂ ਇੱਕ ਵਾਰ ਹੋਰ ਜ਼ਿਕਰ ਕੀਤਾ Trained Manpower ਦਾ ਜੋ ਆਕਸੀਜਨ ਪਲਾਂਟਸ ਲਗ ਰਹੇ ਹਨ, ਜੋ ICU ਵਾਰਡ ਬਣ ਰਹੇ ਹਨ, ਜੋ ਨਵੀਆਂ ਮਸ਼ੀਨਾਂ ਬਲਾਕ ਪੱਧਰ ’ਤੇ ਹਸਪਤਾਲਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ Trained Manpower ਵੀ ਜ਼ਰੂਰੀ ਹੈ। ਇਸ ਨਾਲ ਜੁੜੀ ਜੋ ਵੀ ਮਦਦ ਤੁਹਾਨੂੰ ਚਾਹੀਦੀ ਹੈ, ਕੇਂਦਰ ਸਰਕਾਰ ਉਹ ਉਪਲਬਧ ਕਰਵਾਏਗੀ

 

ਸਾਥੀਓ,

 

ਅੱਜ ਅਸੀਂ ਪੂਰੇ ਦੇਸ਼ ਵਿੱਚ 20 ਲੱਖ ਤੋਂ ਜ਼ਿਆਦਾ ਟੈਸਟ ਪ੍ਰਤੀ ਦਿਨ ਕਰਨ ਦੀ ਸਮਰੱਥਾ ਤੱਕ ਪਹੁੰਚ ਚੁੱਕੇ ਹਾਂ ਨੌਰਥ ਈਸਟ ਦੇ ਹਰ ਜ਼ਿਲ੍ਹੇ ਵਿੱਚ, ਵਿਸ਼ੇਸ਼ ਰੂਪ ਨਾਲ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਟੈਸਟਿੰਗ ਇਨਫ੍ਰਾਸਟ੍ਰਕਚਰ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਵਧਾਉਣਾ ਹੋਵੇਗਾ ਇਹੀ ਨਹੀਂ, Random Testing ਦੇ ਨਾਲ-ਨਾਲ ਅਸੀਂ ਕਲਸਟਰ ਵਾਲੇ ਬਲਾਕ ਵਿੱਚ Aggressive Testing ਕਰੀਏ, ਇਸ ਨੂੰ ਲੈ ਕੇ ਵੀ ਸਾਨੂੰ ਜ਼ਰੂਰ ਕਦਮ ਉਠਾਉਣੇ ਚਾਹੀਦੇ ਹਨ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਸਭ ਦੇ ਸਮੂਹਿਕ ਪ੍ਰਯਤਨਾਂ ਨਾਲ, ਦੇਸ਼ ਦੀ ਜਨਤਾ ਦੇ ਸਹਿਯੋਗ ਨਾਲ ਅਸੀਂ ਕੋਰੋਨਾ ਸੰਕ੍ਰਮਣ ਨੂੰ ਸੀਮਿਤ ਰੱਖਣ ਵਿੱਚ ਜ਼ਰੂਰ ਸਫ਼ਲ ਹੋਵਾਂਗੇ ਮੈਂ ਫਿਰ ਇੱਕ ਵਾਰ ਅੱਜ ਵਿਸਤਾਰ ਨਾਲ ਨੌਰਥ ਈਸਟ ਦੀ ਚਰਚਾ ਕਰਕੇ ਬਹੁਤ specific ਵਿਸ਼ਿਆਂ ’ਤੇ ਅਸੀਂ ਚਰਚਾ ਕਰ ਸਕੇ ਮੈਨੂੰ ਵਿਸ਼‍ਵਾਸ ਹੈ ਇਨ੍ਹਾਂ ਚੀਜ਼ਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਨੌਰਥ ਈਸਟ ਵਿੱਚ ਜੋ ਥੋੜ੍ਹਾ ਵਾਧਾ ਦਿਖ ਰਿਹਾ ਹੈ ਉਸ ਨੂੰ ਤੁਰੰਤ ਰੋਕਣ ਵਿੱਚ ਸਾਡੀ ਪੂਰੀ ਟੀਮ ਕੰਮ ਕਰੇਗੀ ਅਤੇ ਸਫ਼ਲਤਾ ਮਿਲੇਗੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨ‍ਵਾਦ! ਅਤੇ ਮੇਰੀਆਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ, ਜਲਦੀ ਨਾਲ ਮੇਰੇ ਨੌਰਥ ਈਸਟ ਦੇ ਭਾਈ-ਭੈਣ ਕੋਰੋਨਾ ਤੋਂ ਮੁਕਤੀ ਦਾ ਆਨੰਦ ਲੈਣ

*****

 

ਡੀਐੱਸ/ਐੱਸਐੱਚ/ਏਵੀ


(Release ID: 1735200) Visitor Counter : 271