ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਸ਼ੇਖਰ ਮੈਂਡੇ, ਡੀਜੀ–ਸੀਐੱਸਆਈਆਰ ਨੇ ਕੀਤਾ ਜੰਮੂ ਤੇ ਕਸ਼ਮੀਰ ਦਾ ਦੌਰਾ ਅਤੇ ਪੁਲਵਾਮਾ ’ਚ ਸੀਐੱਸਆਈਆਰ ਵੱਲੋਂ ਕੀਤੀ ਜਾਂਦੀ ਲੇਵੈਂਡਰ ਦੀ ਕਾਸ਼ਤ ਦਾ ਜਾਇਜ਼ਾ ਲਿਆ
ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਜਨਰਲ ਸ੍ਰੀ ਮਨੋਜ ਸਿਨਹਾ ਅਤੇ ਡੀਜੀ–ਸੀਐੱਸਆਈਆਰ ਨੇ ਨੇ ਜੰਮੂ ਤੇ ਕਸ਼ਮੀਰ ਵਿੱਚ ਸੀਐੱਸਆਈਆਰ ਦੀਆਂ ਐੱਸ ਐਂਡ ਟੀ ਪਹਿਲਕਦਮੀਆਂ ਬਾਰੇ ਵਿਚਾਰ–ਚਰਚਾ ਕੀਤੀ
Posted On:
12 JUL 2021 7:16PM by PIB Chandigarh
ਸੀਐੱਸਆਈਆਰ (CSIR) ਦੇ ਡਾਇਰੈਕਟਰ ਜਨਰਲ ਅਤੇ ਡੀਐੱਸਆਈਆਰ (DSIR) ਦੇ ਸਕੱਤਰ ਡਾ. ਸ਼ੇਖਰ ਸੀ. ਮੈਂਡੇ ਨੇ ਸ੍ਰੀਨਗਰ ’ਚ ਸੀਐੱਸਆਈਆਰ–ਇੰਡੀਅਨ ਇੰਸਟੀਟਿਊਟ ਆੱਵ੍ ਇੰਟੈਗ੍ਰੇਟਿਵ ਮੈਡੀਸਨ (CSIR-IIIM) ਦੀ ਲੈਬ ਅਤੇ ਪੁਲਵਾਮਾ ’ਚ ਇੰਸਟੀਟਿਊਟ ਦੇ ਫ਼ੀਲਡ ਸਟੇਸ਼ਨ ਦਾ ਦੌਰਾ ਕਰ ਕੇ ਉੱਥੇ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਲੇਵੈਂਡਰ (ਖ਼ੁਸ਼ਬੂਦਾਰ ਜੜ੍ਹੀ–ਬੂਟੀ ਵਾਲਾ ਪੌਦਾ ਜਿਸ ਦੀ ਵਰਤੋਂ ਚਮੜੀ ਤੇ ਸੁੰਦਰਤਾ ਵਧਾਉਣ ਵਾਲੇ ਉਤਪਾਦ ਤਿਆਰ ਕਰਨ ਲਈ ਕੀਤੀ ਜਾਂਦੀ ਹੈ) ਦੀ ਖੇਤੀ ਨਾਲ ਜੁੜੇ ਸਵੈ–ਸੇਵਾ ਸਮੂਹਾਂ ਤੇ ਉੱਦਮੀਆਂ ਨਾਲ ਗੱਲਬਾਤ ਦੌਰਾਨ ਡਾ. ਸ਼ੇਖਰ ਮੈਂਡੇ ਨੇ ਤਸੱਲੀ ਪ੍ਰਗਟਾਈ ਕਿ ਲੇਵੈਂਡਰ ਦੀ ਖੇਤੀ ਅਪਨਾਉਣ ਨਾਲ ਉਨ੍ਹਾਂ ਦੀ ਆਮਦਨ ਤੇ ਰੋਜ਼ਗਾਰ ਦੇ ਮੌਕਿਆਂ ’ਚ ਚੋਖਾ ਵਾਧਾ ਹੋਇਆ ਹੈ। ਡਾ. ਮੈਂਡੇ ਨੇ ਕਿਸਾਨਾਂ ਤੇ ਉੱਦਮੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਫ਼ਸਲ ਦੇ ਹੋਰ ਪਾਸਾਰ, ਇਸ ਦੀ ਪ੍ਰੋਸੈੱਸਿੰਗ, ਮੁੱਲ–ਵਾਧੇ ਤੇ ਮਾਰਕਿਟਿੰਗ ਲਈ ਵਿਗਿਆਨਕ ਤੇ ਤਕਨਾਲੋਜੀਕਲ ਸਲਾਹਾਂ ਤੇ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਉਹ ਆਤਮ–ਨਿਰਭਰਤਾ ਹਾਸਲ ਕਰ ਸਕਣ। ਉਨ੍ਹਾਂ ਖੇਤੀ ਉਤਪਾਦਕਤਾ ਤੇ ਮੁਨਾਫ਼ਾਯੋਗਤਾ ਨੂੰ ਵਧਾਉਣ ਲਈ ਖ਼ੁਸ਼ਬੂਦਾਰ ਫ਼ਸਲ ਦੇ ਨਾਲ–ਨਾਲ ਸ਼ਹਿਦ ਦੀਆਂ ਮੱਖੀਆਂ ਦੇ ਪਾਲਣ ਦੀ ਲੋੜ ਉੱਤੇ ਜ਼ੋਰ ਦਿੱਤਾ।
CSIR-IIIM, ਜੰਮੂ ਦੇ ਡਾਇਰੈਕਟਰ ਡਾ. ਡੀ. ਸ੍ਰੀਨਿਵਾਸ ਰੈੱਡੀ ਨੇ ਫ਼ੀਲਡ ਸਟੇਸ਼ਨ, ਪੁਲਵਾਮਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸੂਚਿਤ ਕੀਤਾ ਕਿ ਇਹ ਸਟੇਸ਼ਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਤੇ ਮਹਿਲਾ ਸਸ਼ੱਕਤੀਕਰਣ ਲਈ ਉਦਯੋਗਿਕ ਖੇਤੀ, ਖ਼ਾਸ ਕਰ ਕੇ ਲੇਵੈਂਡਰ ਦੀ ਖੇਤੀ ਦਾ ਕੇਂਦਰ ਰਿਹਾ ਸੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ CSIR-IIIM ਮੁੱਲ–ਵਾਧਾ ਉਤਪਾਦਾਂ ਤੇ ਹੋਰ ਕੱਚੀਆਂ ਸਮੱਗਰੀਆਂ ਦੇ ਵੱਡੇ ਪੱਧਰ ਉੱਤੇ ਉਤਪਾਦਨ ਵਾਲੀਆਂ ਵਿਭਿੰਨ ਉਦਯੋਗ–ਰੁਝਾਨ ਵਾਲੀਆਂ ਫ਼ਸਲਾਂ ਵਿੱਚ ਵਾਧਾ ਕਰਨ ਦਾ ਇੱਛੁਕ ਹੈ।
ਪੁਲਵਾਮਾ ਸਥਿਤ ਬੋਨੇਰਾ ਫ਼ਾਰਮ ’ਚ ਵਿਗਿਆਨੀ ਇੰਚਾਰਜ ਡਾ. ਸ਼ਾਹਿਦ ਰਸੂਲ ਨੇ ਸੂਚਿਤ ਕੀਤਾ ਕਿ ਵਿਭਿੰਨ ਪ੍ਰੋਜੈਕਟਾਂ, ਮਿਸ਼ਨ ਪ੍ਰੋਗਰਾਮਾਂ, ਵਿਵਹਾਰਕ ਸਿਖਲਾਈ ਅਤੇ ਉਤਪਾਦਨ ਲਈ ਹੁਨਰ ਤੇ ਵਿਭਿੰਨ ਫ਼ਸਲਾਂ ਦੀ ਪ੍ਰੋਸੈੱਸਿੰਗ ਰਾਹੀਂ ਇੱਕ ਟਿਕਾਊ ਪਹੁੰਚ ਮੁਹੱਈਆ ਕਰਵਾਈ ਜਾ ਰਹੀ ਹੈ। ਮੁਫ਼ਤ ਮਿਆਰੀ ਪੌਦਿਆਂ ਦੀ ਸਪਲਾਈ, ਤਿਆਰ ਫ਼ਸਲ ਉਤਪਾਦ ਦੀ ਡਿਸਟਿਲੇਸ਼ਨ ਲਈ ਸੁਵਿਧਾਵਾਂ, ਬਾਜ਼ਾਰ ਲਿੰਕੇਜਸ ਤੇ ਤਕਨੀਕੀ ਸਲਾਹ ਰਾਹੀਂ ਕਿਸਾਨਾਂ ਵਾਸਤੇ ਵਿਭਿੰਨ ਫ਼ਸਲਾਂ ਦਾ ਵਪਾਰਕ ਉਤਪਾਦਨ ਬਹੁਤ ਸੌਖਾ ਹੋ ਜਾਵੇਗਾ।
CSIR ਦੇ ਡਾਇਰੈਕਟਰ ਜਨਰਲ ਅਤੇ CSIR-IIIM ਦੇ ਡਾਇਰੈਕਟਰ ਨੇ ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ੍ਰੀ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਜੰਮੂ ਤੇ ਕਸ਼ਮੀਰ ’ਚ ਲੇਵੈਂਡਰ ਅਤੇ ਹੋਰ ਵਧੇਰੇ ਕੀਮਤ ਤੇ ਮੁਨਾਫ਼ੇ ਵਾਲੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ। DG-CSIR ਨੇ ਵੀ ਲੈਫ਼ਟੀਨੈਂਟ ਗਵਰਨਰ ਨੂੰ ਜੰਮੂ ਤੇ ਕਸ਼ਮੀਰ ਵਿੱਚ CSIR ਦੀਆਂ ਹੋਰ S&T ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਖ਼ਾਸ ਕਰ ਕੇ ਜੰਮੂ ਤੇ ਕਸ਼ਮੀਰ ਦੇ ਸਮਾਜਕ ਵਿਕਾਸ ਤੇ ਦਿਹਾਤੀ ਸਸ਼ੱਕਤੀਕਰਣ ਲਈ ਵਾਜਬ CSIR ਟੈਕਨੋਲੋਜੀਆਂ ਲਾਗੂ ਕਰਨ ਦੀ ਪੇਸ਼ਕਸ਼ ਕੀਤੀ। ਲੈਫ਼ਟੀਨੈਂਟ ਗਵਰਨਰ ਨੇ CSIR ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਜੰਮੂ ਤੇ ਕਸ਼ਮੀਰ ਦੇ ਪ੍ਰਤਿਭਾਲੀ ਨੌਜਵਾਨਾਂ ਨੂੰ ਵਿਗਿਆਨਕ ਤੇ ਉਦਯੋਗਿਕ ਸਿਖਲਾਈ ਦੇਣ ਉੱਤੇ ਵੀ ਜ਼ੋਰ ਦਿੱਤਾ। ਲੈਫ਼ਟੀਨੈਂਟ ਗਵਰਨਰ ਨੇ ਇੱਛਾ ਪ੍ਰਗਟਾਈ ਕਿ CSIR ਦੀਆਂ ਆਸਾਨੀ ਨਾਲ ਉਪਲਬਧ ਸਾਰੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਜੰਮੂ–ਕਸ਼ਮੀਰ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਤਾਂ ਜੋ ਉਨ੍ਹਾਂ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਉੱਤੇ ਗ਼ੌਰ ਕਰਨ ਲਈ ਹੋਰ ਵਿਚਾਰ–ਵਟਾਂਦਰਾ ਕੀਤਾ ਜਾ ਸਕੇ। CSIR-IIIM ਪਿਛਲੇ 35 ਸਾਲਾਂ ਤੋਂ ਲੇਵੈਂਡਰ ਦੀਆਂ ਐਗ੍ਰੋ ਅਤੇ ਪ੍ਰੋਸੈੱਸਿੰਗ ਤਕਨਾਲੋਜੀਆਂ ਬਾਰੇ ਖੋਜ ਤੇ ਵਿਕਾਸ ਅਧਿਐਨ ਕਰਦਾ ਆ ਰਿਹਾ ਹੈ, ਤਾਂ ਜੋ ਹੋਰ ਵਧੇਰੇ ਉਤਪਾਦਕਤਾ ਤੇ ਮਿਆਰੀ ਫ਼ਸਲ ਹਾਸਲ ਕੀਤੀ ਸਕੇ। ਤੇਲ ਦਾ ਵਧੇਰੇ ਉਤਪਾਦਨ ਦੇਣ ਵਾਲੀ RRL–12 ਨਾਂਅ ਦੀ ਕਿਸਮ CSIR-IIIM ਵੱਲੋਂ ਵਿਕਸਤ ਕੀਤੀ ਗਈ ਸੀ। ਇਹ ਸੰਸਥਾਨ ਇਸ ਫ਼ਸਲ ਦੀ ਵੱਡੀ ਪੱਧਰ ਉੱਤੇ ਕਾਸ਼ਤ ਲਈ CSIR-ਅਰੋਮਾ ਮਿਸ਼ਨ ਜਿਹੇ ਰਾਜ ਤੇ ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਮਿਸ਼ਨ ਮੋਡ ਰਾਹੀਂ ਕਈ ਪ੍ਰੋਜੈਕਟ ਚਲਾ ਰਿਹਾ ਹੈ। ਇਹ ਰਿਪੋਰਟ ਦਰਜ ਕੀਤੀ ਗਈ ਹੈ ਕਿ ਕਿਸਾਨਾਂ ਵੱਲੋਂ ਲੇਵੈਂਡਰ ਦੀ ਕਾਸ਼ਤ ਕੀਤੇ ਜਾਣ ਨਾਲ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਉਨ੍ਹਾਂ ਦੀ ਆਮਦਨ ਵਿੱਚ 5–6 ਗੁਣਾ ਵਾਧਾ (4.00 – 5.00 ਲੱਖ ਰੁਪਏ ਪ੍ਰਤੀ ਹੈਕਟੇਅਰ) ਹੋਇਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲੇਵੈਂਡਰ ਦੀ ਫ਼ਸਲ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ 10 ਸਾਲਾਂ ਦੌਰਾਨ ਜੰਮੂ ਸਥਿਤ CSIR-IIIM ਵੱਲੋਂ ਲਈਆਂ ਤੇ ਲਾਗੂ ਕੀਤੀਆਂ ਵਿਭਿੰਨ ਪਹਿਲਕਦਮੀਆਂ ਕਰਕੇ ਵਧਿਆ ਹੈ। ਜੰਮੂ ਤੇ ਕਸ਼ਮੀਰ ਵਿੱਚ ਲੇਵੈਂਡਰ ਦੀ ਖੇਤੀ ਲਗਭਗ 900 ਏਕੜ ਰਕਬੇ ਵਿੱਚ ਕੀਤੀ ਜਾ ਰਹੀ ਹੈ ਤੇ ਉੱਥੋਂ ਲੇਵੈਂਡਰ ਤੇਲ (ਇਤਰ) ਦਾ 3,000 ਕਿਲੋਗ੍ਰਾਮ ਸਾਲਾਨਾ ਦਾ ਉਤਪਾਦਨ ਹੁੰਦਾ ਹੈ। ਇਹ ਸੰਸਥਾਨ ਇਸ ਫ਼ਸਲ ਹੇਠਲੇ ਏਕੜ–ਰਕਬੇ ਵਿੱਚ ਵਾਧਾ ਕਰ ਰਿਹਾ ਹੈ। ਅਗਲੇ ਦੋ–ਤਿੰਨ ਸਾਲਾਂ ਦੌਰਾਨ ਇਸ ਦੀ ਇੱਛਾ ਇਹ ਰਕਬਾ 1,500 ਏਕੜ ਤੱਕ ਲਿਜਾਣ ਦੀ ਹੈ, ਤਾਂ ਜੋ ਇਸ ਫ਼ਸਲ ਦਾ ਇੱਕ ਚਿਰਸਥਾਈ ਉਤਪਾਦਨ ਲਿਆ ਜਾ ਸਕੇ ਅਤੇ ਲੇਵੈਂਡਰ ਤੇਲ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧਦੀ ਜਾ ਰਹੀ ਮੰਗ ਦੀ ਪੂਰਤੀ ਕੀਤੀ ਜਾ ਸਕੇ।
******
ਐੱਸਐੱਸ/ਆਰਕੇਪੀ
(Release ID: 1735144)
Visitor Counter : 195