ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਅਗਵਾਈ ਵਿੱਚ ਬਿਜਲੀ ਮੰਤਰਾਲੇ ਦੇ ਤਹਿਤ ਸੀਪੀਐੱਸਈ ਨੇ ਪ੍ਰੋਜੈਕਟ ਹਾਸਲ ਕੀਤੀ


ਇੱਕ ਸਵਾਗਤਯੋਗ ਉਪਲਬਧੀ; ਨੇਪਾਲ ਨੇ ਸਾਡੇ ਸੀਪੀਐੱਸਯੂ ਨੂੰ ਅਰੁਣ-3 ਐੱਚਈਪੀ ਵਿੱਚ ਉਸ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਚੁਣਿਆ: ਸ਼੍ਰੀ ਆਰ ਕੇ ਸਿੰਘ
ਐੱਸਜੇਵੀਐੱਨ ਨੇ ਅੰਤਰਰਾਸ਼ਟਰੀ ਬੋਲੀ ਮੁਕਾਬਲੇ ਵਿੱਚ ਵੱਡੇ ਖਿਡਾਰੀਆਂ ਨੂੰ ਹਰਾ ਕੇ ਪ੍ਰੋਜੈਕਟ ਜਿੱਤਿਆ
ਭਾਰਤ ਅਤੇ ਨੇਪਾਲ ਨੇ ਐੱਸਜੇਵੀਐੱਨ ਨੂੰ 679 ਮੈਗਾਵਾਟ ਦੀ ਅਰੁਣ ਜਲ ਬਿਜਲੀ ਪ੍ਰੋਜੈਕਟ ਦੇ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ

Posted On: 12 JUL 2021 5:05PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਤਹਿਤ ਕੇਂਦਰੀ ਜਨਤਕ ਖੇਤਰ ਦੇ ਉੱਦਮ ਸਤਲੁਜ ਜਲ ਬਿਜਲੀ ਨਿਗਮ (ਐੱਸਜੇਵੀਐੱਨ) ਅਤੇ ਨੇਪਾਲ ਦੇ ਨਿਵੇਸ਼ ਬੋਰਡ (ਆਈਬੀਐੱਨ) ਦੇ ਵਿੱਚ ਨੇਪਾਲ ਵਿੱਚ 679 ਮੈਗਾਵਾਟ ਦੀ ਲੋਅਰ ਅਰੁਣ ਜਲ ਬਿਜਲੀ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਕਾਠਮਾਂਡੂ ਨੇਪਾਲ ਵਿੱਚ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਗਏ ਹਨ। ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਸਰਗਰਮ ਸਹਿਯੋਗ ਨਾਲ ਐੱਸਜੇਵੀਐੱਨ ਨੇ ਪੜੋਸੀ ਦੇਸ਼ਾਂ ਦੀਆਂ ਹੋਰ ਕੰਪਨੀਆਂ ਨੂੰ ਹਰਾ ਕੇ ਅੰਤਰਰਾਸ਼ਟਰੀ ਬੋਲੀ ਮੁਕਾਬਲੇ ਵਿੱਚ ਪ੍ਰੋਜੈਕਟ ਜਿੱਤਿਆ ਹੈ।

ਸ਼੍ਰੀ ਆਰ ਕੇ ਸਿੰਘ ਨੇ ਇਸ ਨੂੰ ਸੁਆਗਤਯੋਗ ਉਪਲਬਧੀ ਦੱਸਦੇ ਹੋਏ ਕਿਹਾ ਕਿ ਨੇਪਾਲ ਨੇ ਸਾਡੇ ਸੀਪੀਐੱਸਯੂ ਨੂੰ ਅਰੁਣ-3 ਐੱਚਈਪੀ ਵਿੱਚ ਉਸ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਚੁਣਿਆ ਹੈ। ਕੇਂਦਰੀ ਬਿਜਲੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਸਤੰਬਰ 2019 ਦੀ ਨੇਪਾਲ ਯਾਤਰਾ ਦੇ ਦੌਰਾਨ, ਉਨ੍ਹਾਂ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਐੱਸਜੇਵੀਐੱਨ ਦੀ ਸਮਰੱਥਾ, ਹਾਈਡ੍ਰੋ ਸੈਕਟਰ ਵਿੱਚ ਐੱਸਜੇਵੀਐੱਨ ਦੇ ਪ੍ਰਮਾਣਿਤ ਟ੍ਰੈਕ ਰਿਕਾਰਡ ਜੋ ਕਿ ਨੇਪਾਲ ਵਿੱਚ ਅਰੁਣ-3 ਐੱਚਈਪੀ ਦੀ ਨਿਰਮਾਣ ਗਤੀਵਿਧੀਆਂ ਦੀ ਪ੍ਰਗਤੀ ਤੋਂ ਵੀ ਪਤਾ ਚਲਦਾ ਹੈ ਕਿ ਅਧਾਰ ‘ਤੇ ਅਰੁਣ-3 ਐੱਚਈਪੀ ਦੇ ਡਾਉਨਸਟ੍ਰੀਮ ਵਿਸਤਾਰ ਲੋਅਰ ਅਰੁਣ ਐੱਚਈਪੀ (679 ਮੈਗਾਵਾਟ) ਦੇ ਐੱਸਜੇਵੀਐੱਨ ਨੂੰ ਵੰਡਣ ਦੇ ਲਈ ਰਾਜ਼ੀ ਕੀਤਾ।

E:\Surjeet Singh\July 2021\13 July\5.jpg

ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਬਿਜਲੀ ਮੰਤਰਾਲੇ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਦੀ ਸਮਰੱਥ ਅਗਵਾਈ ਵਿੱਚ ਬਿਜਲੀ ਮੰਤਰਾਲੇ ਨੇ ਜਲ ਬਿਜਲੀ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਕਈ ਅਹਿਮ ਕਦਮ ਉਠਾਏ ਹਨ। ਇਨ੍ਹਾਂ ਉਪਾਵਾਂ ਵਿੱਚ ਵੱਡੀ ਪਨਬਿਜਲੀ ਪ੍ਰੋਜੈਕਟਾਂ ਨੂੰ ਨਵਿਆਉਣਯੋਗ ਊਰਜਾ ਪ੍ਰੋਜੈਕਟ ਦੇ ਰੂਪ ਵਿੱਚ ਐਲਾਨ ਕਰਨਾ, ਸ਼ੁਲਕ ਦਰਾਂ ਨੂੰ ਤਰਕਸੰਗਤ ਬਣਾਉਣਾ, ਪ੍ਰੋਜੈਕਟ ਦੇ ਇਸਤੇਮਾਲ ਯੋਗ ਸਮੇਂ ਨੂੰ 40 ਵਰ੍ਹੇ ਤੱਕ ਵਧਾਉਣਾ, ਲੋਨ ਸੇਵਾ ਅਵਧੀ ਨੂੰ ਵਧਾ ਕੇ 18 ਵਰ੍ਹੇ ਕਰਨਾ, ਹੜ੍ਹ ਕੰਟਰੋਲ ਕਾਰਜਾਂ ਅਤੇ ਬੁਨਿਆਦੀ ਢਾਂਚਿਆਂ ਨੂੰ ਸਮਰੱਥ ਕਰਨ ਦੇ ਲਈ ਵਿੱਤੀ ਸਹਾਇਤਾ ਅਤੇ ਜਲ ਬਿਜਲੀ ਖਰੀਦ ਦੀ ਸ਼ਰਤ ਆਦਿ ਸ਼ਾਮਲ ਹਨ। ਨਾਲ ਹੀ, ਬਿਜਲੀ ਮੰਤਰਾਲੇ ਦੁਆਰਾ ਜਲ ਬਿਜਲੀ ਪ੍ਰੋਜੈਕਟਾਂ ਦੇ ਨਿਰਮਾਣ ਦੇ ਦੌਰਾਨ ਸਮੇਂ ਅਤੇ ਲਾਗਤ ਨੂੰ ਘੱਟ ਕਰਨ ਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਵਿੱਚ ਖੇਤਰੀ ਸ਼ਾਂਤੀ ਅਤੇ ਊਰਜਾ ਉਤਪਾਦਕ ਪਰਿਸੰਪੱਤੀਆਂ ਦੇ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਦੇ ਲਈ ਪੜੋਸੀ ਦੇਸ਼ਾਂ ਵਿੱਚ ਖੇਤਰੀ ਪਾਵਰ ਗ੍ਰਿਡ ਅਤੇ ਊਰਜਾ ਬਜ਼ਾਰ ਦੇ ਲਈ ਇੱਕ ਸਾਂਝਾ ਸੰਘ ਬਣਾਉਣ ਦਾ ਵੀ ਯਤਨ ਕਰ ਰਿਹਾ ਹੈ।

ਸਹਿਮਤੀ ਪੱਤਰ (ਐੱਮਓਯੂ) ‘ਤੇ (ਐੱਸਜੇਵੀਐੱਨਐੱਲ) ਦੇ ਮੈਂਬਰ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨੰਦ ਲਾਲ ਸ਼ਰਮਾ ਅਤੇ ਆਈਬੀਐੱਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਸ਼ੀਲ ਭੱਟ ਨੇ ਨੇਪਾਲ ਦੇ ਉਪ ਪ੍ਰਧਾਨ ਮੰਤਰੀ, ਸ਼੍ਰੀ ਬਿਸ਼ਣੁ ਪ੍ਰਸਾਦ ਪੌਡੇਲ ਅਤੇ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਵਿਨੈ ਮੋਹਨ ਕਵਾਤ੍ਰਾ ਦੀ ਉਪਸਥਿਤੀ ਵਿੱਚ ਹਸਤਾਖਰ ਕੀਤੇ। ਇਸ ਅਵਸਰ ‘ਤੇ ਸੀਈਓ ਐੱਸਏਪੀਡੀਸੀ, ਸ਼੍ਰੀ ਅਰੁਣ ਧੀਮਾਨ ਅਤੇ ਸੀਐੱਫਓ ਐੱਸਏਪੀਡੀਸੀ, ਸ਼੍ਰੀ ਜਿਤੇਂਦਰ ਯਾਦਵ ਦੇ ਨਾਲ ਨੇਪਾਲ ਸਰਕਾਰ ਅਤੇ ਐੱਸਜੇਵੀਐੱਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਐੱਸਜੇਵੀਐੱਨ ਲਿਮਿਟੇਡ ਨੇ ਅੰਤਰਰਾਸ਼ਟਰੀ ਬੋਲੀ ਮੁਕਾਬਲੇ (ਆਈਸੀਬੀ) ਰਾਹੀਂ, ਜਿਸ ਵਿੱਚ ਵੱਡੇ ਖਿਡਾਰੀ ਸ਼ਾਮਲ ਸਨ 679 ਮੈਗਾਵਾਟ ਦੀ ਲੋਅਰ ਅਰੁਣ ਐੱਚਈਪੀ ਹਾਸਲ ਕੀਤਾ ਹੈ।

ਲੋਅਰ ਅਰੁਣ ਜਲ ਬਿਜਲੀ ਪ੍ਰੋਜੈਕਟ ਨੇਪਾਲ ਦੇ ਸੰਖੁਵਾਸਭਾ ਅਤੇ ਭੋਜਪੁਰ ਜ਼ਿਲ੍ਹਿਆਂ ਵਿੱਚ ਸਥਿਤ ਹਨ। ਇਸ ਪ੍ਰੋਜੈਕਟ ਵਿੱਚ ਕੋਈ ਜਲ ਭੰਡਾਰ ਜਾਂ ਬੰਨ੍ਹ ਨਹੀਂ ਹੋਵੇਗਾ ਅਤੇ ਇਹ 900 ਮੈਗਾਵਾਟ ਅਰੁਣ-3 ਐੱਚਈਪੀ ਦੀ ਟੇਲ ਰੇਸ ‘ਤੇ ਵਿਕਸਤ ਹੋਵੇਗੀ। ਇਸ ਪ੍ਰੋਜੈਕਟ ਵਿੱਚ ਚਾਰ ਫ੍ਰਾਂਸਿਸ ਟਾਈਪ ਟਰਬਾਈਨ ਹੋਣਗੇ। ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਪ੍ਰਤੀ ਵਰ੍ਹੇ 2970 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਹੋਵੇਗਾ। ਇਸ ਨੂੰ ਨਿਰਮਾਣ ਗਤੀਵਿਧੀਆਂ ਦੇ ਸ਼ੁਰੂ ਹੋਣ ਦੇ ਬਾਅਦ ਚਾਰ ਸਾਲ ਵਿੱਚ ਪੂਰਾ ਕੀਤਾ ਜਾਣਾ ਹੈ ਅਤੇ ਐੱਸਜੇਵੀਐੱਨ ਨੂੰ 25 ਸਾਲ ਦੇ ਲਈ ਨਿਰਮਾਣ ਸਵਾਮਿਤਵ ਪਰਿਚਾਲਨ ਅਤੇ ਟਰਾਂਸਫਰ ਦੇ ਅਧਾਰ ‘ਤੇ ਵੰਡਿਆ ਗਿਆ ਹੈ।

ਇਹ ਨੇਪਾਲ ਵਿੱਚ ਐੱਸਜੇਵੀਐੱਨ ਨੂੰ ਮਿਲਣ ਵਾਲਾ ਦੂਸਰਾ ਪ੍ਰੋਜੈਕਟ ਹੈ, ਪਹਿਲਾ ਪ੍ਰੋਜੈਕਟ ਸੰਖੁਵਾਸਭਾ ਜ਼ਿਲ੍ਹੇ ਵਿੱਚ 900 ਮੈਗਾਵਾਟ ਦੀ ਅਰੁਣ 3 ਜਲ ਬਿਜਲੀ ਪ੍ਰੋਜੈਕਟ। ਅਰੁਣ-3 ਪ੍ਰੋਜੈਕਟ ਨੇਪਾਲ ਵਿੱਚ ਨਿਗਮਿਤ ਐੱਸਜੇਵੀਐੱਨ ਦੀ ਪੂਰਣ ਸਵਾਮਿਤਵ ਵਾਲੀ ਸਹਾਇਕ ਕੰਪਨੀ ਯਾਨੀ ਐੱਸਜੇਵੀਐੱਨ ਅਰੁਣ-3 ਪਾਵਰ ਡਿਵੈਲਪਮੈਂਟ ਕੰਪਨੀ ਲਿਮਿਟੇਡ (ਐੱਸਏਪੀਡੀਸੀ) ਦੇ ਦੁਆਰਾ ਚਲਾਈ ਜਾ ਰਹੀ ਹੈ। ਐੱਸਜੇਵੀਐੱਨ ਲਿਮਿਟ਼ ਨੂੰ ਇਹ ਪ੍ਰੋਜੈਕਟ ਵੀ ਨੇਪਾਲ ਸਰਕਾਰ ਦੁਆਰਾ ਅੰਤਰਰਾਸ਼ਟਰੀ ਬੋਲੀ ਮੁਕਾਬਲੇ ਦੇ ਮਾਧਿਅਮ ਨਾਲ 25 ਸਾਲ ਦੇ ਲਈ ਜਿਸ ਵਿੱਚ ਨਿਰਮਾਣ ਦੇ 5 ਸਾਲ ਸ਼ਾਮਲ ਨਹੀਂ ਹੈ, ਨਿਰਮਾਣ ਸਵਾਮਿਤਵ ਪਰਿਚਾਲਨ ਅਤੇ ਟ੍ਰਾਂਸਫਰ (ਬੀਓਓਟੀ) ਅਧਾਰ ‘ਤੇ ਵੰਡ ਕੀਤੀ ਗਈ ਸੀ।

ਅਰੁਣ 3 ਪ੍ਰੋਜੈਕਟ ਦਾ ਨੀਂਹ ਪੱਥਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਕੇਪੀ ਸ਼ਰਮਾ ਓਲੀ ਦੁਆਰਾ ਸੰਯੁਕਤ ਰੂਪ ਨਾਲ ਕਾਠਮਾਂਡੂ ਵਿੱਚ 11 ਮਈ, 2018 ਨੂੰ ਰੱਖੀ ਗਈ ਸੀ। ਲਗਭਗ 7000 ਕਰੋੜ ਰੁਪਏ ਦੀ ਅਰੁਣ 3 ਐੱਚਈਪੀ ਨੇਪਾਲ ਵਿੱਚ ਸਭ ਤੋਂ ਵੱਡੀ ਪ੍ਰੋਜੈਕਟ ਹੈ ਅਤੇ ਨੇਪਾਲ ਵਿੱਚ ਭਾਰਤ ਦੁਆਰਾ ਸਭ ਤੋਂ ਵੱਡਾ ਨਿਵੇਸ਼ ਵੀ ਹਨ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਦੋਵਾਂ ਗੁਆਂਢੀਆਂ ਦੇ ਵਿੱਚ ਮਿਤ੍ਰਤਾ ਨੂੰ ਹੁਲਾਰਾ ਦੇਣ ਵਿੱਚ ਬਹੁਤ ਮਦਦ ਮਿਲੇਗੀ ਅਤੇ ਨੇਪਾਲ ਦੇ ਵਿਕਾਸ ਨੂੰ ਤੇਜ਼ ਕਰਨ ਅਤੇ ਆਰਥਿਕ ਪੁਨਰਉਦਾਰ ਵਿੱਚ ਵੀ ਮਦਦ ਮਿਲੇਗੀ। ਪ੍ਰੋਜੈਕਟ ਨਿਰਮਾਣ ਕਾਰਜ ਪੂਰੀ ਤੇਜ਼ੀ ਦੇ ਨਾਲ ਚਲ ਰਹੇ ਹਨ। ਇਸ ਪ੍ਰੋਜੈਕਟ ਨਾਲ ਬਿਜਲੀ ਭਾਰਤ ਵਿੱਚ 400 ਕੇਵੀ ਡਬਲ ਸਰਕਿਟ ਟ੍ਰਾਂਸਮਿਸ਼ਨ ਲਾਈਨ ਦੇ ਮਾਧਿਅਮ ਨਾਲ ਭਾਰਤ ਵਿੱਚ ਸੀਤਾਮੜ੍ਹੀ, ਬਿਹਾਰ ਤੱਕ ਪਹੁੰਚਾਈ ਜਾਵੇਗੀ, ਜਿਸ ਦਾ ਨਿਰਮਾਣ ਵੀ ਐੱਸਏਪੀਡੀਸੀ ਦੁਆਰਾ ਕੀਤਾ ਜਾ ਰਿਹਾ ਹੈ।

ਐੱਸਜੇਵੀਐੱਨ ਦੀ ਵਰਤਮਾਨ ਵਿੱਚ ਸਥਾਪਿਤ ਸਮਰੱਥਾ 2016.15 ਮੈਗਾਵਾਟ ਹੈ ਅਤੇ 2023 ਤੱਕ 5000 ਮੈਗਾਵਾਟ ਦੀ ਕੰਪਨੀ, 2030 ਤੱਕ 12000 ਮੈਗਾਵਾਟ ਦੀ ਕੰਪਨੀ ਅਤੇ 2040 ਤੱਕ 25000 ਮੈਗਾਵਾਟ ਦੀ ਕੰਪਨੀ ਬਣਾਉਣ ਦਾ ਟੀਚਾ ਹੈ। ਐੱਸਜੇਵੀਐੱਨ ਦੀ ਊਰਜਾ ਉਤਪਾਦਨ ਦੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦ ਹੈ ਜਿਸ ਵਿੱਚ ਜਲ, ਵਾਯੂ, ਸੋਲਰ ਅਤੇ ਥਰਮਲ ਊਰਜਾ ਸ਼ਾਮਲ ਹਨ। ਕੰਪਨੀ ਦੀ ਮੌਜੂਦਗੀ ਬਿਜਲੀ ਪੋਸ਼ਣ ਦੇ ਖੇਤਰ ਵਿੱਚ ਵੀ ਹੈ।

 

***

ਐੱਸਐੱਸ/ਆਈਜੀ



(Release ID: 1735143) Visitor Counter : 168