ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਹਾਜ਼ਰੀ ਵਿੱਚ ਭਾਵਨਗਰ ਦੇ ‘ਸਰ ਟੀ ਹਸਪਤਾਲ’ ਵਿਖੇ ਮੈਡੀਕਲ ਆਕਸੀਜਨ ਪੀਐੱਸਏ ਯੂਨਿਟ ਦਾ ਉਦਘਾਟਨ ਕੀਤਾ


ਇਹ ਪਲਾਂਟ ਹਸਪਤਾਲ ਵਿੱਚ ਅਗਲੇ 20 ਸਾਲਾਂ ਲਈ ਆਕਸੀਜਨ ਦੀ ਸਪਲਾਈ ਵਿੱਚ ਕੋਈ ਕਮੀ ਨਾ ਹੋਣ ਨੂੰ ਯਕੀਨੀ ਬਣਾਵੇਗਾ: ਸ਼੍ਰੀ ਮਾਂਡਵੀਆ

ਦੇਸ਼ ਦੇ ਵਿਕਾਸ ਦੇ ਏਜੰਡੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਕੱਠੇ ਮਿਲ ਕੇ ਅਤੇ 24 ਘੰਟੇ ਨਿਰੰਤਰ ਕੰਮ ਕਰਨ ਦੀ ਲੋੜ ਹੈ: ਸ਼੍ਰੀ ਸੋਨੋਵਾਲ

Posted On: 12 JUL 2021 3:28PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ ਅੱਜ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਹਾਜ਼ਰੀ ਵਿੱਚ ਸਰ ਤਖ਼ਤਸਿੰਜੀ ਹਸਪਤਾਲ (Sir Takhtasinhji hospital), ਭਾਵਨਗਰ ਵਿਖੇ ਦੋ ਪੀਐੱਸਏ ਪਲਾਂਟਾਂ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਮੌਕੇ 1000 ਐੱਲਪੀਐੱਮ ਸਮਰੱਥਾ ਵਾਲੇ 2 ਆਕਸੀਜਨ ਜਨਰੇਸ਼ਨ ਪਲਾਂਟਾਂ ਦੇ ਨਾਲ ਨਾਲ, ਕੋਪਰ ਪਾਈਪਿੰਗ ਨੈੱਟਵਰਕ ਅਤੇ ਅੱਗ-ਬੁਝਾਊ ਪ੍ਰਣਾਲੀ ਅਤੇ ਆਟੋਮੈਟਿਕ ਆਕਸੀਜਨ ਸਰੋਤ ਤਬਦੀਲੀ ਪ੍ਰਣਾਲੀ ਜਿਹੀਆਂ ਹੋਰ ਸੰਬੰਧਤ ਸੁਵਿਧਾਵਾਂ ਦਾ ਉਦਘਾਟਨ ਵੀ ਕੀਤਾ ਗਿਆ। 

E:\Surjeet Singh\July 2021\13 July\11.jpg

 

 ਇਸ ਮੌਕੇ ਬੋਲਦਿਆਂ ਸ੍ਰੀ ਮਨਸੁਖ ਮਾਂਡਵੀਆ ਨੇ ਕਿਹਾ, “ਇਹ ਸੁਵਿਧਾ ਭਾਵਨਗਰ ਦੇ ਲੋਕਾਂ ਨੂੰ ਸਮਰਪਿਤ ਹੈ। ਅਜਿਹੀਆਂ ਸਹੂਲਤਾਂ ਦਾ ਹਾਲ ਹੀ ਵਿੱਚ ਹੋਇਆ ਉਦਘਾਟਨ ਸੰਕਟ ਦੇ ਸਮੇਂ ਵਿੱਚ ਦੇਸ਼ ਦੀ ਮਦਦ ਕਰੇਗਾ।”  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੇਸ਼ ਪ੍ਰਤੀ ਸੰਕਲਪ ਨੂੰ ਦੁਹਰਾਉਂਦਿਆਂ, ਸ੍ਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਦੇਸ਼ ਇੱਕ “ਸਮੱਗਰ ਸਮਾਜ” ਦੀ ਪਹੁੰਚ ਰਾਹੀਂ ਲੋਕ-ਭਾਗੀਦਰੀ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਨੇ ਕੋਵਿਡ-19 ਦੀ ਪਹਿਲੀ ਲਹਿਰ ਨੂੰ ਹਰਾਉਣ ਲਈ ਕੋਵਿਡ ਉਚਿਤ ਵਿਵਹਾਰ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਲੌਕਡਾਊਨ ਦੌਰਾਨ ਲੋਕਾਂ ਦੁਆਰਾ ਦਿਖਾਏ ਗਏ ਤਾਲਮੇਲ ਅਤੇ ਸਹਿਯੋਗ ਦਾ ਉਲੇਖ ਕੀਤਾ। ਉਨ੍ਹਾਂ ਕਿਹਾ “ਇਹ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਦੇ ਵੱਖ-ਵੱਖ ਹਿਤਧਾਰਕਾਂ ਵਿੱਚ ਪੂਰਨ ਸਹਿਯੋਗ ਦਾ ਸਬੂਤ ਹੈ ਕਿ ਅਸੀਂ ਆਪਣੀ ਆਕਸੀਜਨ ਸਮਰੱਥਾ ਜੋ ਕਿ ਸਿਰਫ 4000 MT (ਮੀਟ੍ਰਿਕ ਟਨ) ਸੀ, ਨੂੰ ਥੋੜ੍ਹੇ ਸਮੇਂ ਵਿੱਚ ਹੀ 12,000 MT ਤੋਂ ਵੱਧ ਕਰ ਦਿੱਤਾ ਹੈ।”

 

 ਸਾਡੇ ਸਾਹਮਣੇ ਪੇਸ਼ ਕੋਵਿਡ -19 ਦੀ ਨਿਰੰਤਰ ਚੁਣੌਤੀ ਦਾ ਜ਼ਿਕਰ ਕਰਦਿਆਂ, ਸ਼੍ਰੀ ਮਾਂਡਵੀਆ ਨੇ ਦੱਸਿਆ ਕਿ “ਅਸੀਂ ਦੂਸਰੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ, ਜਿਵੇਂ ਆਕਸੀਜਨ ਸਪਲਾਈ, ਹਸਪਤਾਲ ਬੈੱਡ ਅਤੇ ਦਵਾਈਆਂ। ਐਮਰਜੈਂਸੀ ਵਾਲੇ ਹਾਲਾਤਾਂ ਵਿੱਚ ਗੰਭੀਰ ਦੇਖਭਾਲ ਸਬੰਧੀ ਮੈਡੀਕਲ ਜ਼ਰੂਰਤਾਂ ਦੀ ਖਰੀਦ ਲਈ ਹੁਣ ਅਸੀਂ ਹਰ ਜ਼ਿਲ੍ਹੇ ਵਿੱਚ ਲੋੜੀਂਦੇ ਫੰਡ ਯਕੀਨੀ ਬਣਾਏ ਹਨ। ਮੰਤਰੀ ਮੰਡਲ ਨੇ ਹਾਲ ਹੀ ਵਿੱਚ ਕੋਵਿਡ -19 ਐਮਰਜੈਂਸੀ ਰਿਸਪਾਂਸ ਲਈ 23,000 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਬੱਚਿਆਂ ਲਈ ਸਭ ਤੋਂ ਵੱਧ ਪ੍ਰਭਾਵੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਸੀਂ ਸਾਰੇ ਹਸਪਤਾਲਾਂ ਵਿੱਚ ਬੱਚਿਆਂ ਦੀ ਦੇਖਭਾਲ ਲਈ ਢੁੱਕਵੇਂ ਪ੍ਰਬੰਧ ਕੀਤੇ ਹਨ। ਅਸੀਂ ਰਾਜਾਂ ਅਤੇ ਕੇਂਦਰ ਪੱਧਰ 'ਤੇ ਬਫਰ ਸਟਾਕ ਦੀ ਇੱਕ ਪ੍ਰਣਾਲੀ ਵੀ ਵਿਕਸਤ ਕਰ ਰਹੇ ਹਾਂ ਜਿਸ ਦੀ ਵਰਤੋਂ ਸਿਹਤ ਸੰਬੰਧੀ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ, ਇਸ ਕੋਵਿਡ ਪੈਕੇਜ ਦੁਆਰਾ ਅਗਲੇ 6 ਮਹੀਨਿਆਂ ਵਿੱਚ ਇੱਕ ਵਿਆਪਕ ਯੋਜਨਾ ਅਤੇ ਸਮਰੱਥਾ ਨਿਰਮਾਣ ‘ਤੇ ਕੰਮ ਕੀਤਾ ਜਾ ਰਿਹਾ ਹੈ।"

E:\Surjeet Singh\July 2021\13 July\22.jpg

 

 ਸ਼੍ਰੀ ਸਰਬਾਨੰਦ ਸੋਨੋਵਾਲ ਨੇ ਗੁਜਰਾਤ ਦੇ ਲੋਕਾਂ ਦੀ ਭਲਾਈ ਲਈ ਪਹਿਲ ਕਰਦਿਆਂ ਆਕਸੀਜਨ ਪਲਾਂਟ ਲਗਾਉਣ ਲਈ ਸ਼੍ਰੀ ਮਾਂਡਵੀਆ ਦਾ ਧੰਨਵਾਦ ਕੀਤਾ। ਸ੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਦਾ ਏਜੰਡਾ ਮਿਥਿਆ ਹੈ ਅਤੇ ਸਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਲ ਕੇ 24 ਘੰਟੇ ਨਿਰੰਤਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰ ਟੀ ਹਸਪਤਾਲ ਵਿਖੇ ਸਥਾਪਿਤ ਕੀਤੀ ਇਹ ਸੁਵਿਧਾ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਕਰੇਗੀ। 

 

 ਦੀਨਦਯਾਲ ਪੋਰਟ ਟਰੱਸਟ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਮਾਧਿਅਮ ਰਾਹੀਂ ‘ਸਰ ਟੀ ਹਸਪਤਾਲ’ ਵਿਖੇ 2.53 ਕਰੋੜ ਰੁਪਏ ਦੀ ਕੁਲ ਲਾਗਤ ਨਾਲ 2 ਵੱਡੇ ਮੈਡੀਕਲ ਆਕਸੀਜਨ ਪੀਐੱਸਏ ਯੂਨਿਟ ਸਥਾਪਤ ਕੀਤੇ ਹਨ। ਸਥਾਪਤ ਪੀਐੱਸਏ ਆਕਸੀਜਨ ਜਨਰੇਟਰ ਯੂਨਿਟਾਂ ਦੀ ਹਰੇਕ ਦੀ ਸਮਰੱਥਾ 1000 ਲੀਟਰ ਪ੍ਰਤੀ ਮਿੰਟ ਹੈ, ਭਾਵ, 60,000 ਲੀਟਰ ਪ੍ਰਤੀ ਘੰਟਾ, ਹਰੇਕ ਯੂਨਿਟ ਦੇ 5-6 ਬਾਰ ਪ੍ਰੈਸ਼ਰ 'ਤੇ ਕੁੱਲ 1,20,000, ਜੋ ਕਿ ਕੋਵਿਡ ਦੇ ਨਾਲ-ਨਾਲ ਹਸਪਤਾਲ ਦੇ ਹੋਰ ਸਾਰੇ ਮਰੀਜ਼ਾਂ ਦੇ ਇਲਾਜ ਲਈ ਵੀ ਵਰਤੀ ਜਾ ਸਕਦੀ ਹੈ। ਇਸ ਸਿਸਟਮ ਨਾਲ ਮਰੀਜ਼ਾਂ ਦੇ ਇਲਾਜ ਲਈ ਸਿਲੰਡਰਾਂ ਨੂੰ ਵਾਰ-ਵਾਰ ਰਿਫਿਲ ਕਰਨ ਦੀ ਮੁਸ਼ਕਲ ਖਤਮ ਹੋਵੇਗੀ, ਅਤੇ ਹਸਪਤਾਲ ਨੂੰ ਨਿਰਵਿਘਨ ਅਤੇ ਨਿਰੰਤਰ ਆਕਸੀਜਨ ਦੀ ਸਪਲਾਈ ਯਕੀਨੀ ਬਣੇਗੀ।

E:\Surjeet Singh\July 2021\13 July\33.jpg

 

 

 ਪੀਐੱਸਏ ਆਕਸੀਜਨ ਜਨਰੇਸ਼ਨ ਯੂਨਿਟ ਇਕਸਾਰ ਦਬਾਅ ਅਤੇ ਡੀ-ਪ੍ਰੈਸ਼ਰਡ ਸਥਿਤੀਆਂ ਵਿੱਚ ਆਯਾਤਿਤ ਅਣੂ ਆਕਸੀਜਨ ਸੀਵਜ਼ (sieves) ਦੁਆਰਾ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ ਅਤੇ ਡੀਸੋਰਪਸ਼ਨ ਵਿਧੀਆਂ ਦੀ ਨਿਰੰਤਰ ਪ੍ਰਕਿਰਿਆ ਦੁਆਰਾ ਸ਼ੁੱਧ ਆਕਸੀਜਨ ਗੈਸ ਤਿਆਰ ਕਰਦਾ ਹੈ ਅਤੇ ਅੰਤ ਵਿੱਚ ਘੱਟੋ-ਘੱਟ 93% ਸ਼ੁੱਧਤਾ ਵਾਲੀ ਆਕਸੀਜਨ ਪ੍ਰਦਾਨ ਕਰਦਾ ਹੈ।

 

 ਸ਼੍ਰੀ ਸ਼੍ਰੀਪਦ ਯੇਸੋ ਨਾਯਕ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਟੂਰਿਜ਼ਮ ਰਾਜ ਮੰਤਰੀ, ਸ਼੍ਰੀ ਸ਼ਾਂਤਨੂ ਠਾਕੁਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਵਿਭਾਵਰੀਬੇਨ ਦਵੇ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਗੁਜਰਾਤ ਸਰਕਾਰ, ਡਾ. ਭਾਰਤੀਬੇਨ ਧੀਰੂਭਾਈ ਸ਼ਿਆਲ, ਸੰਸਦ ਮੈਂਬਰ, ਭਾਵਨਗਰ, ਸ਼੍ਰੀਮਤੀ ਕੀਰਤੀ ਦਾਨੀਧਾਰੀਯਾ, ਮੇਅਰ, ਭਾਵਨਗਰ ਅਤੇ ਡਾ. ਸੰਜੀਵ ਰੰਜਨ ਸਮੇਤ ਦੀਨ ਦਯਾਲ ਪੋਰਟ ਟਰੱਸਟ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ 'ਤੇ ਮੌਜੂਦ ਸਨ। 

 

*********

 

 ਐੱਮਜੇਪੀਐੱਸ / ਜੇਕੇ(Release ID: 1735030) Visitor Counter : 195