ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਊਰਜਾ ਦੇ ਕਿਸੇ ਹੋਰ ਸਰੋਤ ਰਾਹੀਂ ਬਹੁਤ ਜ਼ਿਆਦਾ ਚਮਕੀਲਾ ਤੇ ਦੁਰਲੱਭ ਕਿਸਮ ਦਾ ਟੁੱਟਦਾ ਤਾਰਾ ਦਿਸਿਆ
Posted On:
10 JUL 2021 9:08AM by PIB Chandigarh
ਭਾਰਤੀ ਖੋਜਕਾਰਾਂ ਨੇ ਇੱਕ ਬਹੁਤ ਜ਼ਿਆਦਾ ਚਮਕੀਲਾ, ਹਾਈਡ੍ਰੋਜਨ ਦੀ ਘਾਟ ਵਾਲਾ, ਤੇਜ਼ੀ ਨਾਲ ਵਿਕਸਤ ਹੋ ਰਿਹਾ ਟੁੱਟਦਾ–ਤਾਰਾ ਦੇਖਿਆ ਹੈ, ਜੋ ਬਿਲਕੁਲ ਨਿਵੇਕਲੀ ਕਿਸਮ ਦੇ ਨਿਊਟ੍ਰੌਨ ਤਾਰੇ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ ਤੇ ਉਸ ਦਾ ਚੁੰਬਕੀ ਖੇਤਰ ਵੀ ਬਹੁਤ ਹੀ ਜ਼ਿਆਦਾ ਤਾਕਤਵਰ ਸੀ। ਅਜਿਹੀਆਂ ਪ੍ਰਾਚੀਨ ਪੁਲਾੜੀ ਵਸਤਾਂ ਤੋਂ ਮੁਢਲੇ ਬ੍ਰਹਿਮੰਡ ਦੇ ਭੇਤਾਂ ਦੀ ਜਾਂਚ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਸ ਬੇਹੱਦ ਦੁਰਲੱਭ ਕਿਸਮ ਦੇ ਟੁੱਟਦੇ ਤਾਰੇ ਨੂੰ ‘ਸੁਪਰ–ਲੁਮੀਨਸ ਸੁਪਰਨੋਵਾ’ (SLSNe – SuperLuminous Supernova) ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹ ਆਮ ਤੌਰ ਉੱਤੇ ਬਹੁਤ ਜ਼ਿਆਦਾ ਵਿਸ਼ਾਲ ਤਾਰਿਆਂ ਤੋਂ ਪੈਦਾ ਹੁੰਦੇ ਹਨ, (ਜਿਨ੍ਹਾਂ ਦੀ ਘੱਟੋ–ਘੱਟ ਪੁੰਜ ਸੀਮਾ ਸੂਰਜ ਤੋਂ 25–ਗੁਣਾ ਤੱਕ ਵਧੇਰੇ ਹੁੰਦੀ ਹੈ) ਅਤੇ ਸਾਡੀ ਆਕਾਸ਼ਗੰਗਾ ਅਤੇ ਲਾਗਲੀਆਂ ਆਕਾਸ਼ਗੰਗਾਵਾਂ ਵਿੱਚ ਅਜਿਹੇ ਵਿਸ਼ਾਲ ਤਾਰਿਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਵਿੱਚੋਂ SLSNe-I ਨੂੰ ਹੁਣ ਤੱਕ ਸਪੈਕਟ੍ਰੋਸਕੋਪੀ ਨਾਲ ਪੁਸ਼ਟੀ ਕੀਤੀਆਂ ਗਈਆਂ 150 ਇਕਾਈਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਇਨ੍ਹਾਂ ਪ੍ਰਾਚੀਨ ਵਸਤਾਂ ਨੂੰ ਹੁਣ ਤੱਕ ਬਹੁਤ ਘੱਟ ਸਮਝੀਆਂ ਗਈਆਂ Sne ਵਿੱਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਪਿਛਲੇ ਸਰੋਤ ਅਸਪੱਸ਼ਟ ਹਨ ਅਤੇ Ni56 - Co56 - Fe56 ਸੜਨ ਕਾਰਣ ਰਵਾਇਤੀ SN ਊਰਜਾ–ਸਰੋਤ ਮਾੱਡਲ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਉਚਾਈ ਉੱਤੇ ਉਨ੍ਹਾਂ ਦੀ ਇੰਨੀ ਚਮਕ ਦੀ ਕੋਈ ਵਿਆਖਿਆ ਨਹੀਂ ਹੋ ਸਕੀ ਹੈ।
SN 2020ank, ਜਿਸ ਦੀ ਖੋਜ ਪਹਿਲੀ ਵਾਰ 19 ਜਨਵਰੀ, 2020 ਨੂੰ ਜ਼ਵਿਕੀ ਟ੍ਰਾਂਜ਼ੀਅੰਟ ਸੁਵਿਧਾ ’ਚ ਕੀਤੀ ਗਈ ਸੀ, ਇਸ ਦਾ ਅਧਿਐਨ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਅਧੀਨ ਆਉਂਦੇ ਇੱਕ ਖ਼ੁਦਮੁਖਤਿਆਰ ਖੋਜ ਸੰਸਥਾਨ ‘ਆਰਿਆਭੱਟ ਰਿਸਰਚ ਇੰਸਟੀਟਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼’ (ARIES), ਨੈਨੀਤਾਲ ਵੱਲੋਂ ਫ਼ਰਵਰੀ 2020 ਤੋਂ ਅਤੇ ਫਿਰ ਮਾਰਚ ਤੇ ਅਪ੍ਰੈਲ ਮਹੀਨਿਆਂ ਦੇ ਲੌਕਡਾਊਨ ਦੌਰਾਨ ਕੀਤਾ ਗਿਆ ਸੀ। ਇਸ ਟੁੱਟਦੇ ਤਾਰੇ (SN) ਦੀ ਸਪੱਸ਼ਟ ਦਿੱਖ ਇਸ ਖੇਤਰ ਦੀਆਂ ਹੋਰ ਵਸਤਾਂ ਦੇ ਹੀ ਸਮਾਨ ਸੀ। ਫਿਰ ਜਦੋਂ ਇੱਕ ਵਾਰ ਇਸ ਦੀ ਚਮਕ ਦਾ ਅਨੁਮਾਨ ਲਾਇਆ ਗਿਆ, ਤਾਂ ਇਹ ਬਹੁਤ ਜ਼ਿਆਦਾ ਨੀਲੀ ਵਸਤੂ ਨਿੱਕਲੀ, ਜੋ ਆਪਣਾ ਚਮਕੀਲਾ ਚਰਿੱਤਰ ਪ੍ਰਤੀਬਿੰਬਤ ਕਰ ਰਹੀ ਸੀ।
ਟੀਮ ਨੇ ਇਸ ਨੂੰ ਪਿੱਛੇ ਜਿਹੇ ਚਾਲੂ ਕੀਤੀ ਗਈ ‘ਦੇਵਸਥਲ ਔਪਟੀਕਲ ਟੈਲੀਸਕੋਪ’ (DOT-3.6 ਮੀਟਰ) ਅਤੇ ਦੋ ਹੋਰ ਭਾਰਤੀ ਟੈਲੀਸਕੋਪਸ: ‘ਸੰਪੂਰਨਾਨੰਦ ਟੈਲੀਸਕੋਪ–1.04 ਮੀਟਰ’ ਅਤੇ ‘ਹਿਮਾਲਿਅਨ ਚੰਦਰਾ ਟੈਲੀਸਕੋਪ–2.0 ਮੀਟਰ’ ਦੀ ਮਦਦ ਨਾਲ ਬਹੁਤ ਖ਼ਾਸ ਵਿਵਸਥਾਵਾਂ ਦੀ ਵਰਤੋਂ ਕਰਦਿਆਂ ਘੋਖਿਆ। ਉਨ੍ਹਾਂ ਪਾਇਆ ਕਿ ਪਿਆਜ਼ ਦੀ ਬਣਤਰ ਵਾਲੇ ਇਸ ਸੁਪਰਨੋਵਾ (ਟੁੱਟਦੇ ਤਾਰੇ) ਦੀਆਂ ਹੋਰ ਤੈਹਾਂ ਉੱਧੜ ਚੁੱਕੀਆਂ ਸਨ ਅਤੇ ਇਸ ਦਾ ਕੇਂਦਰੀ ਭਾਗ ਕਿਸੇ ਹੋਰ ਊਰਜਾ ਸਰੋਤ ਦੀ ਰੌਸ਼ਨੀ ਨਾਲ ਬਹੁਤ ਜ਼ਿਆਦਾ ਚਮਕ ਰਿਹਾ ਸੀ। ਡਾ. ਐੱਸ.ਬੀ. ਪਾਂਡੇ ਅਧੀਨ ਕੰਮ ਕਰ ਰਹੇ ਪੀ–ਐੱਚ.ਡੀ. ਦੇ ਖੋਜਾਰਥੀ ਅਮਿਤ ਕੁਮਾਰ ਦੀ ਅਗਵਾਈ ਹੇਠ ਹੋਇਆ ਇਹ ਅਧਿਐਨ ‘ਰਾਇਲ ਐਸਟ੍ਰੌਨੋਮੀਕਲ ਸੁਸਾਇਟੀ’ ਦੇ ਮਾਸਿਕ ਨੋਟਿਸਾਂ ਵਿੱਚ ਪ੍ਰਕਾਸ਼ਿਤ ਹੋਇਆ ਹੈ; ਜਿਸ ਵਿੱਚ ਸੁਝਾਇਆ ਗਿਆ ਹੈ ਕਿ ਸੰਭਵ ਹੈ ਕਿ ਇਹ ਇੱਕ ਅਜਿਹੇ ਨਿਵੇਕਲੀ ਕਿਸਮ ਦੇ ਨਿਊਟ੍ਰੌਨ ਤਾਰੇ ਦੇ ਊਰਜਾ ਸਰੋਤ ਤੋਂ ਚਮਕ ਲੈ ਰਿਹਾ ਸੀ, ਜਿਸ ਦਾ ਬਹੁਤ ਜ਼ਿਆਦਾ ਤਾਕਤਵਰ ਚੁੰਬਕੀ ਖੇਤਰ (Magnetar) ਹੈ, ਜਿਸ ਦਾ ਕੱਢਿਆ ਗਿਆ ਪੁੰਜ ਸੂਰਜ ਦੇ ਪੁੰਜ ਤੋਂ ~ 3.6 一 7.2 ਗੁਣਾ ਹੈ।
ਇਸ ਅਧਿਐਨ ਨੇ ਭਵਿੱਖ ਵਿੱਚ ਦੂਰ–ਦੁਰਾਡੇ ਦੇ ਬਹੁਤ ਹੀ ਦੁਰਲੱਭ ਕਿਸਮ ਦੇ SLSNe ਦੀ ਖੋਜ ਵਿੱਚ 3.6 DOT ਦੀ ਭੂਮਿਕਾ ਸਥਾਪਤ ਕੀਤੀ ਹੈ। ਹੋਰ ਡੂੰਘੀ ਜਾਂਚ–ਪਰਖ ਰਾਹੀਂ ਪਿਛਲੇ ਭੌਤਿਕ ਪ੍ਰਬੰਧ,ਅਤੇ ਉਨ੍ਹਾਂ ਦੀ ਗਾਮਾ–ਕਿਰਨ ਵਿਸਫ਼ੋਟਾਂ (GRBs) ਅਤੇ ਤੇਜ਼–ਰਫ਼ਤਾਰ ਰੇਡੀਓ ਵਿਸਫ਼ੋਟਾਂ (FRBs) ਜਿਹੇ ਹੋਰ ਊਰਜਾਵਾਨ ਧਮਾਕਿਆਂ ਦੀ ਸੰਭਾਵੀ ਪ੍ਰੋਜੈਨਿਟਰਜ਼ ਤੇ ਦੁਰਲੱਭ ਕਿਸਮ ਦੇ ਵਿਸਫ਼ੋਟਾਂ ਦਾ ਕਾਰਣ ਬਣਨ ਵਾਲੇ ਵਾਤਾਵਰਣਾਂ ਦੀ ਜਾਂਚ ਹੋ ਸਕੇਗੀ।
ਚਿੱਤਰ 1: SN 2020ank (∼5×4 arcmin2ਫ਼ੀਲਡ) ਦਾ ਫ਼ਾਈਂਡਿੰਗ ਚਾਰਟ, ਹੋਰ ਸਥਾਨਕ ਮਿਆਰੀ ਤਾਰਿਆਂ ਨਾਲ (ਚੱਕਰਾਂ ਵਿੱਚ ਨਿਸ਼ਾਨ ਲਾਏ ਗਏ ਹਨ, IDs 1–7). R-ਬੈਂਡ ਚਿੱਤਰ (ਐਕਸਪੋਜ਼ਰ ਸਮਾਂ = 5 ਮਿੰਟ) ਜੋ 2020 March 19 ਨੂੰ ਨੋਟ ਕੀਤਾ ਗਿਆ ਤੇ 4K×4K CCD ਇਮੇਜਰ ਦੀ ਵਰਤੋਂ ਕੀਤੀ ਗਈ ਜੋ 3.6m DOT ਸੁਵਿਧਾ ਦੇ ਐਕਸੀਅਲ ਵਾਲੇ ਹਿੱਸੇ ਉੱਤੇ ਫ਼ਿੱਟ ਹੈ। SN ਦਾ ਇਹ ਸਥਾਨ ਨੀਲੇ ਕ੍ਰੌਸਹੇਅਰ ਨਾਲ ਚਿੰਨ੍ਹਿਤ ਕੀਤਾ ਗਿਆ ਹੈ। ਇਸ ਚਿੱਤਰ ਵਿੱਚ ਉੱਤਰ ਤੇ ਪੂਰਬ ਦੀਆਂ ਦਿਸ਼ਾਵਾਂ ਵੀ ਦਰਸਾਈਆਂ ਗਈਆਂ ਹਨ (ਅਮਿਤ ਕੁਮਾਰ (, 2021, MNRAS, 502, 1678K) ਤੋਂ ਲਿਆ ਗਿਆ।
ਚਿੱਤਰ 2: SN 2020ank (ਲਾਲ ਵਿੱਚ) ਦੇ ਰੈਸਟ–ਫ਼੍ਰੇਮ ਜੀ–ਬੈਂਡ ਲਾਈਟ ਕਰਵ ਦੀ ਤੁਲਨਾ; ਹੋਰ ਚੰਗੀ ਤਰ੍ਹਾਂ ਅਧਿਐਨ ਕੀਤੇ ਗਏ SLSNe-I ਨਾਲ (ਅਮਿਤ ਕੁਮਾਰ ਤੋਂ ਲਿਆ ਗਿਆ (2021, MNRAS, 502, 1678K).
ਪ੍ਰਕਾਸ਼ਨ ਵੇਰਵੇ: https://academic.oup.com/mnras/article/502/2/1678/6103929
ਅਮਿਤ ਕੁਮਾਰ et al., 2021, MNRAS, 502, 678
ਹੋਰ ਵੇਰਵਿਆਂ ਲਈ, ਅਮਿਤ ਕੁਮਾਰ ਅਤੇ ਡਾ. ਐੱਸ.ਬੀ. ਪਾਂਡੇ, 09557470888, shashi@aries.res.in ਨਾਲ ਸੰਪਰਕ ਕੀਤਾ ਜਾ ਸਕਦਾ ਹੈ।
*******
ਐੱਸਐੱਸ/ਆਰਕੇਪੀ
(Release ID: 1734985)
Visitor Counter : 227