ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਡੀਐੱਸਟੀ ਨਾਲ ਵਰਲਡ ਕਲਾਸ ਦਾ ਪਹਿਲਾ ਨੈਸ਼ਨਲ ਸਾਇੰਸ ਅਤੇ ਟੈਕਨੋਲੋਜੀ ਰਿਸਰਚ ਯੂਨੀਵਰਸਿਟੀ ਸਥਾਪਿਤ ਕਰਨ ਨੂੰ ਕਿਹਾ

Posted On: 10 JUL 2021 9:09PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੰਮ ਕਰ ਰਹੇ ਆਪਣੇ ਵਿਭਿੰਨ ਖੁਦਮੁਖਤਿਆਰੀ ਰਿਸਰਚ ਅਤੇ ਵਿਕਾਸ ਸੰਸਥਾਵਾਂ ਦੀ ਸ਼ੋਧ ਸਮਰੱਥਾ ਦਾ ਲਾਭ ਉਠਾ ਕੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੂੰ ਆਪਣੀ ਤਰ੍ਹਾਂ ਦਾ ਪਹਿਲਾ ਰਾਸ਼ਟਰੀ ਵਿਗਿਆਨ ਤੇ ਟੈਕਨੋਲੋਜੀ ਰਿਸਰਚ ਯੂਨੀਵਰਸਿਟੀ ਸਥਾਪਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

ਟੈਕਨੋਲੋਜੀ ਭਵਨ ਵਿੱਚ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼ੋਧ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਅੱਜ ਦੇਸ਼ ਗਲੋਬਲ ਰੈਂਕਿੰਗ ਵਿੱਚ ਤੀਸਰੇ ਸਥਾਨ ‘ਤੇ ਹੈ ਅਤੇ ਦੁਨੀਆ ਦੀ ਪ੍ਰਤਿਸ਼ਠਿਤ ਅਤੇ ਮਾਨਤਾ ਪ੍ਰਾਪਤ ਵਿਗਿਆਨ ਪਤ੍ਰਿਕਾਵਾਂ ਵਿੱਚ ਸ਼ੋਧ ਪ੍ਰਕਾਸ਼ਨਾਂ ਦੀ ਗੁਣਵੱਤਾ ਦੀ ਦ੍ਰਿਸ਼ਟੀ ਨਾਲ ਦੇਸ਼ ਵੈਸ਼ਵਿਕ ਪੱਧਰ ‘ਤੇ ਨੌਵੇਂ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ, ਸ਼ੋਧ ਪ੍ਰਕਾਸ਼ਨਾਂ ਦੀ ਗੁਣਵੱਤਾ ਦੀ ਗਲੋਬਲ ਰੈਂਕਿੰਗ ਵਿੱਚ ਭਾਰਤ 14ਵੇਂ ਤੋਂ 9ਵੇਂ ਨੰਬਰ ‘ਤੇ ਆ ਗਿਆ ਹੈ, ਇਸ ਦੇ ਬਾਵਜੂਦ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਦੇਸ਼ ਨੂੰ ਸਿਖਰ ਦੇ 5 ਵਿੱਚ ਲਿਆਉਣ ਦੇ ਸਾਮੂਹਿਕ ਯਤਨ ਹੋਣੇ ਚਾਹੀਦੇ ਹਨ।

ਮੰਤਰੀ ਨੇ ਵਿਗਿਆਨ ਅਤੇ ਟੈਕਨੋਲੋਜੀ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਸ਼ੇਸ਼ ਧਿਆਨ ਦੇਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ 2016 ਵਿੱਚ ਪ੍ਰਧਾਨ ਮੰਤਰੀ ਦੇ ਵਿਅਕਤੀਗਤ ਦਖਲਅੰਦਾਜ਼ੀ ਨਾਲ ਹੀ ਪੇਟੈਂਟ ਕਾਨੂੰਨ ਨੂੰ ਨਿਯਾਮਕ ਕੰਮ ਅਤੇ ਪ੍ਰੋਤਸਾਹਨ ਉਨਮੁਖ ਵਧੇਰੇ ਬਣਾਇਆ ਗਿਆ ਸੀ, ਜਿਸ ਨਾਲ ਨਾ ਸਿਰਫ ਕੰਮ ਕਰਨ ਵਿੱਚ ਆਸਾਨੀ ਹੁੰਦੀ ਹੈ ਬਲਕਿ ਪੇਟੈਂਟ ਵਿੱਚ ਸੁਧਾਰ ਦੇ ਲਈ ਸਮੇਂ ਵੀ ਘੱਟ ਲਗਦਾ ਹੈ। ਇੰਨਾ ਹੀ ਨਹੀਂ, ਪਿਛਲੇ 7 ਸਾਲਾਂ ਵਿੱਚ ਦਾਇਰ ਰੈਜੀਡੈਂਟ ਪੇਟੈਂਟ ਦੀ ਸੰਖਿਆ, ਫੁੱਲ ਟਾਈਮ ਇਕਯੂਵੇਲੰਟ (ਐੱਫਟੀਈ) ਦੀ ਸੰਖਿਆ ਅਤੇ ਮਹਿਲਾ ਵਿਗਿਆਨੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।

ਮੰਤਰੀ ਨੇ ਮਾਨਵ ਸੰਸਾਧਨ ਨਾਲ ਸਬੰਧਿਤ ਯੋਜਨਾਵਾਂ ਜਿਵੇਂ ਐੱਮਏਐੱਨਏਕੇ, ਆਈਐੱਨਐੱਸਪੀਆਈਆਰਈ, ਡਾਕਟਰੇਟ ਅਤੇ ਪੋਸਟ-ਡਾਕਟਰੇਟ ਫੈਲੋਸ਼ਿਪ ਅਤੇ ਹੋਰ ਯੋਜਨਾਵਾਂ ਵਿੱਚ ਲਾਭਾਰਥੀਆਂ ਦੀ ਸੰਖਿਆ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਮੰਤਰੀ ਨੇ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਆਯੋਜਨਾਂ ਜਿਵੇਂ ਭਾਰਤ ਦਾ ਅੰਮ੍ਰਿਤ ਮਹੋਤਸਵ, ਵਿੱਚ ਡੀਐੱਸਟੀ ਦੀ ਸਫਲਤਾ ਦੀਆਂ ਕਹਾਨੀਆਂ ਨੂੰ ਪੇਸ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 2022 ਦੇ ਲਈ ਡੀਐੱਸਟੀ ਕੁਝ ਵੱਡੇ ਟੀਚੇ ਅਤੇ ਯੋਜਨਾਵਾਂ ਤਿਆਰ ਕਰੋ। ਦੱਸਿਆ ਗਿਆ ਕਿ 2022 ਵਿੱਚ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਡੀਐੱਸਟੀ 7500 ਐੱਸਟੀਆਈ ਅਧਾਰਿਤ ਸਟਾਰਟ-ਅਪ, 6-10ਵੀਂ ਜਮਾਤ ਦੇ 750,000 ਵਿਦਿਆਰਥੀਆਂ ਨੂੰ ਮਾਨਕ ਅਵਾਰਡ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਟੀਚਾ ਰਖੇਗਾ। ਇਸ ਦੇ ਇਲਾਵਾ ਵਿਗਿਆਨ ਜਯੋਤੀ ਯੋਜਨਾ ਦੇ ਤਹਿਤ, ਡੀਐੱਸਟੀ 2022 ਤੱਕ 75,000 ਵਿਦਿਆਰਥੀਆਂ ਦੇ ਯੋਜਨਾ ਦਾ ਲਾਭ ਪਾਉਣ ‘ਤੇ ਫੋਕਸ ਕਰੇਗਾ। ਡਾ. ਜਿਤੇਂਦਰ ਸਿੰਘ ਨੇ ਡੀਐੱਸਟੀ ਦੇ ਸਾਰੇ ਸੰਸਥਾਨਾਂ ਅਤੇ ਵਿਗਿਆਨੀਆਂ ਤੋਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਆਯੋਜਨਾਂ ਵਿੱਚ ਪੂਰੇ ਮਨ ਤੋਂ ਭਾਗ ਲੈਣ ਦੀ ਅਪੀਲ ਕੀਤੀ ਤਾਕਿ ਇਨ੍ਹਾਂ ਵਰ੍ਹਿਆਂ ਵਿੱਚ ਵਿਗਿਆਨ ਅਤੇ ਵਿਗਿਆਨੀਆਂ ਦੇ ਮਿਲੇ ਯੋਗਦਾਨ ਦਾ ਜਸ਼ਨ ਮਣਾਇਆ ਜਾ ਸਕੇ।

ਇਸ ਤੋਂ ਪਹਿਲਾਂ ਸਕੱਤਰ, ਡੀਐੱਸਟੀ ਪ੍ਰੋਫੈਸਰ ਆਸ਼ੁਤੋਸ਼ ਸ਼ਰਮਾ, ਪ੍ਰੋਫੈਸਰ ਸੰਦੀਪ ਵਰਮਾ, ਸਕੱਤਰ ਐੱਸਈਆਰਬੀ, ਵਿਸ਼ਵਜੀਤ ਸਹਾਏ, ਏਐੱਸ ਐਂਡ ਐੱਫਏ, ਅੰਜੂ ਭੱਲਾ, ਜੇਐੱਸ (ਪ੍ਰਸ਼ਾਸਨ), ਸੁਨੀਲ ਕੁਮਾਰ, ਜੇਐੱਸ (ਐੱਸਐੱਮਪੀ) ਅਤੇ ਡਾ, ਅਖਿਲੇਸ਼ ਗੁਪਤਾ, ਹੈੱਡ, ਪੀਸੀਪੀਐੱਮ ਨੇ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ। ਇਸ ਦੇ ਅਤਿਰਿਕਤ, ਚੀਫ ਅਕਾਊਂਟ ਕੰਟ੍ਰੋਲਰ, ਵਿਗਿਆਨਿਕ ਪ੍ਰਭਾਗਾਂ ਦੇ ਵਿਭਾਗ ਦੇ ਮੁਖੀ ਅਤੇ ਵਿਭਾਗ ਦੇ ਪ੍ਰਸ਼ਾਸਨਿਕ ਵਿੰਗ ਦੇ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਹਿੱਸਾ ਲਿਆ।

 

    

E:\Surjeet Singh\July 2021\12 July\2.jpg E:\Surjeet Singh\July 2021\12 July\3.jpg

 (ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਟੈਕਨੋਲੋਜੀ ਭਵਨ ਵਿੱਚ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ)

 

 

*****

ਐੱਸਐੱਸ/ਆਰਕੇਪੀ
 


(Release ID: 1734984) Visitor Counter : 207