ਸੱਭਿਆਚਾਰ ਮੰਤਰਾਲਾ
ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਸਭਿਆਚਾਰ ਮੰਤਰਾਲੇ ਵਿੱਚ ਰਾਜ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ ਨੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦਾ ਦੌਰਾ ਕੀਤਾ
ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਦੇ ਸੰਦਰਭ ਵਿੱਚ, ਐਨਏਆਈ ਨੇ ਪਹਿਲ ਦੇ ਅਧਾਰ ਤੇ ਆਜ਼ਾਦੀ ਘੁਲਾਟੀਆਂ ਦੇ ਜੀਵਨ ਅਤੇ ਸੰਘਰਸ਼ ਦੇ ਰਿਕਾਰਡਾਂ ਨੂੰ ਡਿਜੀਟਾਈਜ਼ ਕਰਨ ਦਾ ਪ੍ਰਸਤਾਵ ਦਿੱਤਾ: ਸ਼੍ਰੀ ਜੀ. ਕਿਸ਼ਨ ਰੈੱਡੀ
Posted On:
12 JUL 2021 6:05PM by PIB Chandigarh
ਕੇਂਦਰੀ ਸਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਕੇਂਦਰੀ ਸਭਿਆਚਾਰ ਰਾਜ ਮੰਤਰੀ ਮੀਨਾਕਸ਼ੀ ਲੇਖੀ ਨਾਲ ਨਵੀਂ ਦਿੱਲੀ ਦੇ ਜਨਪਥ ਵਿਖੇ ਸਥਿਤ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦਾ ਦੌਰਾ ਕੀਤਾ ਅਤੇ ਸਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਰਘਵੇਂਦਰ ਸਿੰਘ ਅਤੇ ਭਾਰਤ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਚੰਦਨ ਸਿਨਹਾ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਰਿਕਾਰਡ ਪ੍ਰਬੰਧਨ, ਸਾਂਭ-ਸੰਭਾਲ ਅਤੇ ਡਿਜੀਟਲਾਈਜ਼ੇਸ਼ਨ ਗਤੀਵਿਧੀਆਂ ਦਾ ਜਾਇਜ਼ਾ ਲਿਆ।
ਮੰਤਰੀ ਨੇ ਰਿਸਰਚ ਰੂਮ, ਪੁਰਾਣੇ ਭੰਡਾਰ, ਪ੍ਰੀਜ਼ਰਵੇਸ਼ਨ ਰੂਮ, ਪੁਰਾਲੇਖ ਵਿਭਾਗ ਦੀ ਪੁਰਾਣੀ ਇਮਾਰਤ ਆਦਿ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗੈਰ-ਮੌਜੂਦਾ ਰਿਕਾਰਡਾਂ ਦੇ ਸਭ ਤੋਂ ਅਮੀਰ ਅਤੇ ਉੱਤਮ ਸੰਗ੍ਰਹਿ ਨੂੰ ਵੇਖਣ ਦਾ ਮੌਕਾ ਮਿਲਿਆ, ਜੋ ਕਿ ਭਾਰਤ ਲਈ ਇਕ ਸ਼ਾਨਦਾਰ ਇਤਿਹਾਸ ਅਤੇ ਸਭਿਆਚਾਰ ਦਾ ਪ੍ਰਮਾਣ ਹੈ।
ਸ਼੍ਰੀ ਰੈੱਡੀ ਨੇ ਕਿਹਾ ਕਿ ਰਾਸ਼ਟਰੀ ਪੁਰਾਲੇਖ ਵਿਭਾਗ ਵਿਸ਼ਵ ਵਿੱਚ ਪੁਰਾਲੇਖਾਂ ਦਾ ਸਭ ਤੋਂ ਵੱਡਾ ਅਤੇ ਵੱਕਾਰੀ ਕੇਂਦਰ ਹੈ ਅਤੇ ਇਸ ਵਿੱਚ 800 ਮਿਲੀਅਨ ਪੇਜਾਂ ਦੇ ਰਿਕਾਰਡ ਹਨ, ਨਾਲ ਹੀ 5.7 ਮਿਲੀਅਨ ਫਾਈਲਾਂ ਅਤੇ ਹੋਰਾਂ ਵਿੱਚ 1.2 ਲੱਖ ਨਕਸ਼ੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਰਿਕਾਰਡ ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ। ਸ੍ਰੀ ਰੈੱਡੀ ਨੇ ਭਾਰਤ ਸਰਕਾਰ ਦੇ ਮਹੱਤਵਪੂਰਨ ਸਮਝੌਤਿਆਂ, ਵਿਦੇਸ਼ੀ ਸੰਧੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਕਾਰਜਾਂ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਬੁੱਧ ਸੱਭਿਆਚਾਰ ਨਾਲ ਸਬੰਧਤ ਦਸਤਾਵੇਜ਼ਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਸਾਂਭ ਸੰਭਾਲ ਵੀ ਰਾਸ਼ਟਰੀ ਪੁਰਾਲੇਖ ਵਿਭਾਗ ਵੱਲੋਂ ਵਧੀਆ ਢੰਗ ਕੀਤੀ ਗਈ ਹੈ।
ਸ੍ਰੀ ਰੈੱਡੀ ਨੇ ਅੱਗੇ ਕਿਹਾ ਕਿ ਇਨ੍ਹਾਂ ਰਿਕਾਰਡਾਂ ਦੇ ਡਿਜੀਟਲਾਈਜ਼ੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਮਨਾਏ ਜਾ ਰਹੇ‘ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ’ਦੇ ਸੰਦਰਭ ਵਿੱਚ, ਇਸ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਹ ਇਕ ਮੈਗਾ ਪ੍ਰਾਜੈਕਟ ਹੈ ਤਾਂ ਜੋ ਦੇਸ਼ ਅਤੇ ਵਿਸ਼ਵ ਦੇ ਲੋਕ ਆਸਾਨੀ ਨਾਲ ਪੁਰਾਲੇਖ ਦੀ ਸਮਗਰੀ ਨੂੰ ਪ੍ਰਾਪਤ ਕਰ ਸਕਣ ਜੋ ਕਿ ਰਿਕਾਰਡਸ ਪੋਰਟਲ 'ਤੇ ਵੀ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵਿਦਿਅਕ ਮਹੱਤਵ ਵਾਲਾ ਹੋਣ ਦੇ ਨਾਲ ਨਾਲ ਜਾਗਰੂਕਤਾ ਪੈਦਾ ਕਰਨ ਵਿਚ ਵੀ ਯੋਗਦਾਨ ਪਾਵੇਗਾ।
ਮੰਤਰੀ ਨੇ ਅੱਗੇ ਦੱਸਿਆ ਕਿ ਅਮ੍ਰਿਤ ਮਹਾਉਤਸਵ ਦੇ ਜਸ਼ਨ ਦੇ ਮੱਦੇਨਜ਼ਰ ਸਾਡੀ ਆਜ਼ਾਦੀ ਘੁਲਾਟੀਆਂ ਦੇ ਜੀਵਨ, ਸੰਘਰਸ਼ ਅਤੇ ਯਤਨ ਨਾਲ ਸਬੰਧਤ ਰਿਕਾਰਡਾਂ ਨੂੰ ਪਹਿਲ ਦੇ ਅਧਾਰ ਤੇ ਡਿਜੀਟਾਈਜ਼ ਕਰਨ ਦੀ ਤਜਬੀਜ਼ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਲਈ ਕੀਤੇ ਗਏ ਉਨ੍ਹਾਂ ਦੇ ਬਲੀਦਾਨਾਂ ਬਾਰੇ ਪਤਾ ਲੱਗ ਸਕੇ।
ਮੀਡਿਆ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਨੈਸ਼ਨਲ ਆਰਕਾਈਵਜ਼ ਵਿਖੇ ਸਾਰੇ ਰਿਕਾਰਡਾਂ ਦੀ ਕਸਟੋਡੀਅਨ ਹੈ ਅਤੇ ਸੈਂਟਰਲ ਵਿਸਟਾ ਪੁਨਰ ਵਿਕਾਸ ਦੇ ਪ੍ਰਾਜੈਕਟ ਦੌਰਾਨ ਉਨ੍ਹਾਂ ਦੀ ਮੁਕੰਮਲ ਸੁਰੱਖਿਆ ਨੂੰ ਯਕੀਨੀ ਬਣਾਏਗੀ।
ਭਾਰਤ ਦਾ ਰਾਸ਼ਟਰੀ ਪੁਰਾਲੇਖ ਵਿਭਾਗ ਭਾਰਤ ਸਰਕਾਰ ਦੇ ਨਾਨ-ਕਰੰਟ ਰਿਕਾਰਡਾਂ ਦਾ ਭੰਡਾਰ ਹੈ ਅਤੇ ਇਨਾਂ ਨੂੰ ਪ੍ਰਬੰਧਕਾਂ ਤੇ ਵਿਦਵਾਨਾਂ ਦੀ ਵਰਤੋਂ ਲਈ ਰੱਖਦਾ ਹੈ।
----------------------------
ਐਨ ਬੀ /ਐਨ ਸੀ
(Release ID: 1734911)
Visitor Counter : 287