ਟੈਕਸਟਾਈਲ ਮੰਤਰਾਲਾ

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਟੈਕਸਟਾਈਲ ਖੇਤਰ ਦੀਆਂ ਨੀਤੀਆਂ ਦੀ ਸਮੀਖਿਆ ਕੀਤੀ


ਐੱਮਐੱਸਐੱਮਈ ਅਤੇ ਛੋਟੇ ਉੱਦਮੀਆਂ ਨੂੰ ਸਮਰਥਨ ਦੇਣ ਲਈ ਵਿਸ਼ੇਸ਼ ਮਾਡਲ ਵਿਕਸਿਤ ਕਰਨ ਦੀ ਲੋੜ ‘ਤੇ ਧਿਆਨ ਕੇਂਦ੍ਰਿਤ ਕੀਤਾ
ਸ਼੍ਰੀ ਪੀਯੂਸ਼ ਗੋਇਲ ਨੇ ਹਿਤਧਾਰਕਾਂ ਨੂੰ ਸਾਰੇ ਨਿਰਯਾਤ ਪ੍ਰੋਤਸਾਹਨ ਪਰਿਸ਼ਦਾਂ ਦੇ ਜ਼ਰੀਏ ਵਰਤਮਾਨ ਨਿਰਯਾਤ ਨੂੰ ਦੁੱਗਣਾ ਕਰਨ ਦੀ ਤਾਕੀਦ ਕੀਤੀ
ਉਨ੍ਹਾਂ ਉਦਯੋਗਾਂ ਨੂੰ ਮਜ਼ਬੂਤ ਸਮਰਥਨ ਦੇਣ ਲਈ ਵਿੱਤੀ ਸਾਧਨ ਵਿਕਸਿਤ ਕਰਨਾ, ਜੋ ਸਬਸਿਡੀ ਕੇਂਦ੍ਰਿਤ ਨਹੀਂ ਹਨ ਅਤੇ ਇਸ ਗਾਰੰਟੀ ਦੇ ਜ਼ਰੀਏ ਬੈਂਕਾਂ ਤੋਂ ਸਥਾਈ ਕਰਜ਼ ਪ੍ਰਵਾਹ ਨੂੰ ਸਮਰੱਥ ਬਣਾਉਣਾ : ਸ਼੍ਰੀ ਗੋਇਲ
ਸਰਕਾਰੀ ਗ੍ਰਾਂਟ ‘ਤੇ ਨਿਰਭਰ ਰਹਿਣ ਦੀ ਬਜਾਏ ਸ਼ੋਧ ਅਤੇ ਖੋਜ ਸੰਸਥਾਵਾਂ ਨੂੰ ਆਤਮਨਿਰਭਰ ਬਨਣਾ ਚਾਹੀਦਾ ਹੈ
ਪਸ਼ਮੀਨਾ ਉੱਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬ੍ਰਾਂਡ ਬਣਾਉਣ ਦੀ ਜ਼ਰੂਰਤ ਹੈ

Posted On: 10 JUL 2021 8:38PM by PIB Chandigarh

ਟੈਕਸਟਾਈਲ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਸ਼੍ਰੀ ਪੀਯੂਸ਼ ਗੋਇਲ ਨੇ ਟੈਕਸਟਾਈਲ ਖੇਤਰ ਦੀਆਂ ਯੋਜਨਾਵਾਂ ਅਤੇ ਉਨ੍ਹਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਟੈਕਸਟਾਈਲ ਕਮਿਸ਼ਨਰ,  ਮੁੰਬਈ ਦੇ ਦਫ਼ਤਰ ਦਾ ਪਹਿਲਾ ਦੌਰਾ ਕੀਤਾ ਅਤੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਉਪਾਅ ਸੁਝਾਏ। 

ਮੰਤਰੀ ਮਹੋਦਯ ਨੇ ਟੈਕਸਟਾਈਲ ਕਮਿਸ਼ਨਰ ਦਾ ਦਫ਼ਤਰ, ਟੈਕਸਟਾਈਲ ਕਮੇਟੀ,  ਭਾਰਤੀ ਕਪਾਹ ਨਿਗਮ ਲਿਮਿਟੇਡ,  ਨਿਰਯਾਤ ਪ੍ਰੋਮੋਸ਼ਨ ਪਰਿਸ਼ਦਾਂ ਅਤੇ ਟੈਕਸਟਾਈਲ ਖੋਜ ਸੰਗਠਨਾਂ ਦੁਆਰਾ ਨਿਯੋਜਿਤ/ਕੰਮ ਨਾਲ ਸੰਬੰਧਿਤ ਕੀਤੀਆਂ ਗਈਆਂ ਕਈ ਯੋਜਨਾਵਾਂ/ਗਤੀਵਿਧੀਆਂ ਦੀ ਸਮੀਖਿਆ ਕੀਤੀ।  ਬੈਠਕ ਵਿੱਚ ਟੈਕਸਟਾਈਲ ਰਾਜ ਮੰਤਰੀ  ਸ਼੍ਰੀਮਤੀ ਦਰਸ਼ਨਾ ਜਰਦੋਸ਼ ਵੀ ਮੌਜੂਦ ਸਨ ।  ਸ਼੍ਰੀ ਯੂ. ਪੀ. ਸਿੰਘ, ਸਕੱਤਰ (ਟੈਕਸਟਾਈਲ) ਅਤੇ ਐਡੀਸ਼ਨਲ ਸਕੱਤਰ ਸ਼੍ਰੀ ਵੀ. ਕੇ.  ਸਿੰਘ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਨਵੀਂ ਦਿੱਲੀ ਤੋਂ ਬੈਠਕ ਵਿੱਚ ਸ਼ਾਮਿਲ ਹੋਏ।

 

 G:\Surjeet Singh\June 2021\24 June\image001L2O8.jpg

ਟੈਕਸਟਾਈਲ ਮੰਤਰੀ ਨੇ ਗੱਲਬਾਤ ਦੇ ਦੌਰਾਨ,  ਕਈ ਸਰਕਾਰੀ ਪਹਲਾਂ ਨੂੰ ਲਾਗੂ ਕਰਨ  ਦੇ ਉਦੇਸ਼ ਨਾਲ ਅਨੁਕੂਲ ਮਾਹੌਲ ਬਣਾਉਣ ਲਈ ਸਰਕਾਰੀ ਏਜੰਸੀਆਂ ਅਤੇ ਸਥਾਨਿਕ ਚੁਣੇ ਹੋਏ ਪ੍ਰਤੀਨਿਧੀਆਂ ਦਰਮਿਆਨ ਬਿਹਤਰ ਸੰਪਰਕ ਅਤੇ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਸਬਸਿਡੀ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਦੇ ਤਹਿਤ ਪ੍ਰਾਪਤ ਐਪੀਲਕੇਸ਼ਨਾਂ ਨੂੰ ਹਰੇਕ ਯੋਜਨਾ ਦੇ ਵਿਆਪਕ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੈ-ਚਾਲਿਤ ਪ੍ਰਕਿਰਿਆ ਦਾ ਉਪਯੋਗ ਕਰਕੇ ਪਾਰਦਰਸ਼ੀ ਤਰੀਕੇ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ ।  ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹੀ ਜ਼ਰੂਰੀ ਵਿਵਸਥਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਤਾਕਿ ਉਦਯੋਗ ਅਤੇ ਵਿਭਾਗ ਦੇ ਆਪਣੇ ਸੰਪਰਕਾਂ ਨੂੰ ਸਮਾਪਤ ਕੀਤਾ ਜਾ ਸਕੇ ਅਤੇ ਪ੍ਰਕਿਰਿਆ ਨੂੰ ਸੁਤੰਤਰ ਤਰਕਸ਼ੀਲਤਾ ਅਤੇ ਅਨੁਕੂਲ ਵਰਤੋਂ ਕੀਤੀ ਜਾ ਸਕੇ।  

ਰਿਕਾਰਡ ਕੀਤੇ ਗਏ ਕਾਰਨਾਂ ਲਈ ਐੱਮਐੱਸਐੱਮਈ ਦੀ ਵੰਡ ਦੀ ਵਿਸ਼ੇਸ਼ ਵਿਵਸਥਾ ਬਣਾਈ ਜਾਣੀ ਚਾਹੀਦੀ ਹੈ ।  ਟੀਯੂਐੱਫ ਯੋਜਨਾ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ,  ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪ੍ਰਮੁੱਖ ਸਮੱਸਿਆਵਾਂ ਨੂੰ ਰੇਖਾਂਕਿਤ ਕੀਤਾ ਜਾਵੇ ਅਤੇ ਬੈਕਾਂ ਸਹਿਤ ਹਿਤਧਾਰਕਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ ਤਾਕਿ ਵਿਵਾਦ ਦੇ ਮੁੱਦਿਆਂ ਨੂੰ ਹਮੇਸ਼ਾ ਲਈ ਇੱਕ ਹੀ ਵਾਰ ਵਿੱਚ ਸਮਾਧਾਨ ਕੀਤਾ ਜਾ ਸਕੇ।  ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਦਯੋਗ ਲਈ ਵਿਧਾਨਿਕ ਰਿਟਰਨ ਭਰਨ ਦੇ ਪ੍ਰਾਰੂਪ ਨੂੰ ਸਰਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਟੈਕਸਟਾਈਲ ਕਮਿਸ਼ਨਰ ਅਤੇ ਟੈਕਸਟਾਈਲ ਕਮੇਟੀ ਦੇ ਦਫ਼ਤਰ  ਦੇ ਕਰਮਚਾਰੀਆਂ  ਦੇ ਤਰਕਸੰਗਤ ਅਤੇ ਅਧਿਕਤਮ ਉਪਯੋਗ ‘ਤੇ ਬਲ ਦਿੱਤਾ ।

 

G:\Surjeet Singh\June 2021\24 June\image0028B3Q.jpg

 

ਟੈਕਸਟਾਈਲ ਮੰਤਰੀ ਨੇ ਕਪਾਹ ਦੀ ਉਤਪਾਦਕਤਾ ਵਧਾਉਣ ਦੀ ਲੋੜ ਅਤੇ ਕਿਸਾਨਾਂ ਦੀ ਭਲਾਈ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਲ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ‘ਤੇ ਚਾਨਣਾ ਪਾਇਆ ।  ਭਾਰਤੀ ਕਪਾਹ ਨਿਗਮ ਲਿਮਿਟੇਡ ,  ਕਪਾਹ ਉਤਪਾਦਕ ਕਿਸਾਨਾਂ ਨੂੰ ਮੁਦਰਾ ਕਰਜ਼ ਲੈਣ  ਰਾਹੀਂ ਸਥਾਪਤ ਸਟਾਰਟ-ਅਪਸ ਦੁਆਰਾ ਕਪਾਹ ਤੋੜਨ ਦੀ ਮਸ਼ੀਨ ਉਪਲੱਬਧ ਕਰਾਉਣ ਦੀਆਂ ਸੰਭਾਵਨਾਵਾਂ ‘ਤੇ ਕੰਮ ਕਰੇਗਾ ਅਤੇ ਛੋਟੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਮਾਡਲ ਵਿਕਸਿਤ ਕਰੇਗਾ।  ਸ਼੍ਰੀ ਗੋਇਲ ਨੇ ਟੈਕਸਟਾਈਲ ਖੇਤਰ ਵਿੱਚ ਬਾਲ ਮਜ਼ਦੂਰੀ  ਦੇ ਖਾਤਮੇ  ਦੇ ਮੁੱਦੇ ‘ਤੇ ਜ਼ੋਰ ਦਿੱਤਾ ਅਤੇ ਰਣਨੀਤਿਕ ਯੋਜਨਾ ਬਣਾਉਣ ਲਈ ਹਿਤਧਾਰਕਾਂ ਦੇ ਨਾਲ ਬੈਠਕ ਬੁਲਾਉਣ ਦਾ ਸੁਝਾਅ ਦਿੱਤਾ। 

ਨਿਰਯਾਤ ਪ੍ਰੋਮੋਸ਼ਨ ਪਰਿਸ਼ਦਾਂ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਦੇ ਹੋਏ, ਟੈਕਸਟਾਈਲ ਮੰਤਰੀ ਨੇ ਦੇਸ਼-ਵਿਆਪਕ ਵਿਸਤ੍ਰਿਤ ਵਪਾਰ ਸਮਝੌਤਿਆਂ ਲਈ ਵੱਡੇ ਪੱਧਰ ‘ਤੇ ਉਦਯੋਗ ਦੇ  ਪਾਰਸਪਰਿਕ ਦਾ ਸੰਵਾਦ ਦਾ ਸੁਝਾਅ ਦਿੱਤਾ।  ਇਸ ਦੇ ਇਲਾਵਾ ,  ਮੰਤਰੀ ਨੇ ਉਦਯੋਗਾਂ ਦੀ ਮਦਦ ਲਈ ਅਜਿਹੇ ਵਿੱਤੀ ਸਾਧਨਾਂ ਨੂੰ ਵਿਕਸਿਤ ਕਰਨ ਨੂੰ ਕਿਹਾ ਜੋ ਸਬਸਿਡੀ ‘ਤੇ ਕੇਂਦ੍ਰਿਤ ਨਾ ਹੋਣ ਅਤੇ ਬੈਂਕ  ਦੇ ਜ਼ਰੀਏ ਗਾਰੰਟੀ  ਦੇ ਨਾਲ ਸਥਾਈ ਕਰਜ਼ ਪ੍ਰਵਾਹ ਨੂੰ ਬਣਾਏ ਰੱਖੋ।

 

G:\Surjeet Singh\June 2021\24 June\image003MCAF.jpg

 

ਮੰਤਰੀ ਨੇ ਭਵਿੱਖ  ਦੇ ਹਿਸਾਬ ਨਾਲ ਵੈਲਿਊ ਐਡਿਡ ਉਤਪਾਦਾਂ ਦੇ ਵਿਕਾਸ ਅਤੇ ਇਨ੍ਹਾਂ ਦੀ ਪ੍ਰਦਰਸ਼ਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ।  ਉਨ੍ਹਾਂ ਨੇ ਵੈਗਨ ਕਵਰ ਲਈ ਟੈਕਨੀਕਲ ਟੈਕਸਟਾਈਲ ਨੂੰ ਵਿਕਸਿਤ ਕਰਨ ਅਤੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਵਧੇਰੇ ਇਸਤੇਮਾਲ ਦੀ ਮਦਦ ਨਾਲ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਬਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਵੀ ਸਲਾਹ ਦਿੱਤੀ।  ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪਸ਼ਮੀਨਾ ਉੱਨ ਦੀ ਬ੍ਰੌਂਡਿੰਗ ਕਰਨ ਦੀ ਲੋੜ ‘ਤੇ ਵੀ ਬਲ ਦਿੱਤਾ। ਇਸ ਦੇ ਇਲਾਵਾ,  ਉਨ੍ਹਾਂ ਨੇ ਟੈਕਸਟਾਈਲ ਖੋਜ ਸੰਘਾਂ ਨੂੰ ਸਰਕਾਰੀ ਗ੍ਰਾਂਟ ‘ਤੇ ਨਿਰਭਰ ਰਹਿਣ  ਦੇ ਬਜਾਏ ਆਤਮਨਿਰਭਰ ਬਨਣ ਦੀ ਤਾਕੀਦ ਕੀਤੀ । 

ਬੈਠਕਾਂ ਦੇ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ  ਨੇ ਕਿਹਾ ਕਿ ਟੈਕਸਟਾਈਲ ਖੇਤਰ ਸਭ ਤੋਂ ਵੱਡਾ ਰੋਜ਼ਗਾਰ ਪ੍ਰਦਾਨ ਕਰਨ ਵਾਲਾ ਸੈਕਟਰ ਹੋਣ  ਦੇ ਨਾਲ - ਨਾਲ ਸਭ ਤੋਂ ਵੱਡਾ ਨਿਰਯਾਤਕ ਵੀ ਹੈ ।  ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ , ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਹਰੇਕ ਭਾਰਤੀ ਨਾਗਰਿਕ ਨੂੰ ਆਤਮਨਿਰਭਰ ਅਤੇ ਆਤਮ ਸਨਮਾਨ ਭਰਿਆ ਜੀਵਨ ਜੀਉਣ ਵਿੱਚ ਸਮਰੱਥ ਬਣਾਉਣ  ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਇਹ ਸੈਕਟਰ ਬਹੁਤ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ ।

 ******

 

ਬੀਵਾਈ/ਟੀਐੱਫਕੇ(Release ID: 1734804) Visitor Counter : 91