ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਵੱਲੋਂ ਨਾਗਪੁਰ ’ਚ ਦੇਸ਼ ਦੇ ਪਹਿਲੇ ਐੱਲਐੱਨਜੀ ਸੁਵਿਧਾ ਪਲਾਂਟ ਦਾ ਉਦਘਾਟਨ, ਊਰਜਾ ਤੇ ਬਿਜਲੀ ਖੇਤਰ ਲਈ ਖੇਤੀਬਾੜੀ ਦੇ ਵਿਭਿੰਨਤਾਕਰਣ ਵਾਸਤੇ ਵੈਕਲਪਿਕ ਜੈਵਿਕ–ਈਂਧਨਾਂ ਦੇ ਮਹੱਤਵ ’ਤੇ ਦਿੱਤਾ ਜ਼ੋਰ

Posted On: 11 JUL 2021 3:28PM by PIB Chandigarh

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਊਰਜਾ ਤੇ ਬਿਜਲੀ ਖੇਤਰ ਲਈ ਖੇਤੀਬਾੜੀ ਦੇ ਵਿਭਿੰਨਤਾਕਰਣ ਵਾਸਤੇ ਵੈਕਲਪਿਕ ਜੈਵਿਕਈਂਧਨਾਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਹੈ। ਅੱਜ ਨਾਗਪੁਰ ਚ ਦੇਸ਼ ਦੇ ਪਹਿਲੇ ਐੱਲਐੱਨਜੀ (LNG) ਸੁਵਿਧਾ ਪਲਾਂਟ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਅਰਥਵਿਵਸਥਾ ਵਿੱਚ ਪੈਟਰੋਲਡੀਜ਼ਲ ਤੇ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ਲਈ 8 ਲੱਖ ਕਰੋੜ ਰੁਪਏ ਖ਼ਰਚ ਕਰ ਰਹੇ ਹਾਂ, ਜੋ ਇੱਕ ਵੱਡੀ ਚੁਣੌਤੀ ਹੈ। ਮੰਤਰੀ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਨੀਤੀ ਤਿਆਰ ਕੀਤੀ ਹੈ, ਜੋ ਦਰਾਮਦਾਂ ਦੇ ਬਦਲ, ਕਿਫ਼ਾਇਤੀ, ਪ੍ਰਦੂਸ਼ਣਮੁਕਤ ਤੇ ਦੇਸੀ ਈਥੇਨੌਲ, ਜੈਵਿਕ ਸੀਐੱਨਜੀ, ਐੱਲਐੱਨਜੀ ਤੇ ਹਾਈਡ੍ਰੋਜਨ ਜਿਹੇ ਵਿਭਿੰਨ ਈਂਧਨਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਲਗਾਤਾਰ ਵਿਭਿੰਨ ਵੈਕਲਪਿਕ ਈਂਧਨਾਂ ਉੱਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚੌਲਾਂ, ਮੱਕੀ ਤੇ ਖੰਡ ਵਿੱਚ ਵਾਧੂ ਉਤਪਾਦਨ ਦੀ ਵਰਤੋਂ ਕਰਨੀ ਹੈ ਤੇ ਇਨ੍ਹਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਹੈ।

ਫ਼ਲੈਕਸ ਇੰਜਣਾਂ ਦੀ ਗੱਲ ਕਰਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਫ਼ੈਸਲਾ ਤਿੰਨ ਮਹੀਨਿਆਂ ਚ ਲਿਆ ਜਾਵੇਗਾ, ਜਿਸ ਰਾਹੀਂ ਖ਼ਾਸ ਤੌਰ ਉੱਤੇ ਚੁਪਹੀਆ ਤੇ ਦੁਪਹੀਆ ਵਾਹਨਾਂ ਦੇ ਆਟੋਮੋਬਾਈਲ ਨਿਰਮਾਤਾਵਾਂ ਨੂੰ ਕਾਨੂੰਨੀ ਤੌਰ ਉੱਤੇ ਲਾਜ਼ਮੀ ਫ਼ਲੈਕਸ ਇੰਜਣ ਬਣਾਉਣ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਤੇ ਬ੍ਰਾਜ਼ੀਲ ਜਿਹੇ ਕਈ ਦੇਸ਼ਾਂ ਕੋਲ ਪਹਿਲਾਂ ਹੀ ਇਹ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਇੰਜਣ ਹੋਵੇ ਜਾਂ ਫ਼ਲੈਕਸ ਇੰਜਣ, ਵਾਹਨ ਦੀ ਦੀ ਲਾਗਤ ਓਨੀ ਹੀ ਰਹਿੰਦੀ ਹੈ।

 

ਪੂਰਾ ਲਿੰਕ: https://youtu.be/fDIh3Cv3fY8

******

ਐੱਮਜੇਪੀਐੱਸ



(Release ID: 1734741) Visitor Counter : 191