PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 07 JUL 2021 7:35PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 36.13 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 43,733 ਨਵੇਂ ਕੇਸ ਆਏ

• ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4,59,920 ਹੋਈ

• ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.5 ਫੀਸਦੀ ਹੋਏ

• ਦੇਸ਼ ਵਿੱਚ ਹੁਣ ਤੱਕ 2,97,99,534 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

• ਬੀਤੇ 24 ਘੰਟਿਆਂ ਦੌਰਾਨ 47,240 ਵਿਅਕਤੀ ਸਿਹਤਯਾਬ ਹੋਏ

• ਲਗਾਤਾਰ 55ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

• ਰਿਕਵਰੀ ਦਰ ਵਧ ਕੇ 97 .18 ਫੀਸਦੀ ਹੋਈ

• ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.39 ਫੀਸਦੀ ‘ਤੇ ਹੈ

• ਰੋਜ਼ਾਨਾ ਪਾਜ਼ਿਟਿਵਿਟੀ ਦਰ 2.29 ਫੀਸਦੀ ਹੋਈ; ਲਗਾਤਾਰ 16ਵੇਂ ਦਿਨ 3 ਫੀਸਦੀ ਤੋਂ ਘੱਟ ਦਰਜ

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\June 2021\24 June\image00339DZ.jpg

G:\Surjeet Singh\June 2021\24 June\image004SIL8.jpg

 

 

G:\Surjeet Singh\June 2021\24 June\image005R9AG.jpg

ਕੋਵਿਡ-19 ਅੱਪਡੇਟ

 

ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ 36 ਕਰੋੜ ਦੇ ਮੀਲ ਪੱਥਰ ਤੋਂ ਪਾਰ

ਪਿਛਲੇ 24 ਘੰਟਿਆਂ ਵਿੱਚ 43,733 ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,59,920) ਹੋਈ; ਕੁੱਲ ਕੇਸਾਂ ਦਾ ਸਿਰਫ 1.50 ਫੀਸਦੀ

ਰੋਜ਼ਾਨਾ ਪਾਜ਼ਿਟਿਵਿਟੀ ਦਰ (2.29 ਫੀਸਦੀ); ਲਗਾਤਾਰ ਇਕ ਮਹੀਨੇ ਤੋਂ 5 ਫੀਸਦੀ ਤੋਂ ਘੱਟ ਦਰਜ

 

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ, ਕੱਲ੍ਹ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 36 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 36,13,23,548 ਵੈਕਸੀਨ ਖੁਰਾਕਾਂ 47,07,778 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 36,05,998 ਵੈਕਸੀਨ ਖੁਰਾਕਾਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ-

 

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,36,072

 

ਦੂਜੀ ਖੁਰਾਕ

73,43,749

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,76,16,750

 

ਦੂਜੀ ਖੁਰਾਕ

97,45,413

18 ਤੋਂ 44 ਉਮਰ ਵਰਗ ਅਧੀਨ

ਪਹਿਲੀ ਖੁਰਾਕ

10,47,29,719

 

ਦੂਜੀ ਖੁਰਾਕ

30,47,880

45 ਤੋਂ 59 ਸਾਲ ਤਕ ਉਮਰ ਵਰਗ ਅਧੀਨ

ਪਹਿਲੀ ਖੁਰਾਕ

9,17,29,358

 

ਦੂਜੀ ਖੁਰਾਕ

2,06,95,452

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,93,94,933

 

ਦੂਜੀ ਖੁਰਾਕ

2,67,84,222

ਕੁੱਲ

36,13,23,548

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ  ਗਤੀ ਵਧਾਉਣ ਲਈ ਵਚਨਬੱਧ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 43,733 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 10 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ, ਰੋਜ਼ਾਨਾ ਨਵੇਂ ਕੋਵਿਡ -19 ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਦਰਸਾ ਰਿਹਾ ਹੈ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 4,59,920 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 4,437 ਦੀ ਗਿਰਾਵਟ ਆਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 1.50 ਫੀਸਦੀ ਹਨ।

ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ I ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 55ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 47,240 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ ਲਗਭਗ 3,000 ਤੋਂ (3,507) ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 2,97,99,534 ਵਿਅਕਤੀ ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 47,240 ਮਰੀਜ਼ ਠੀਕ ਹੋ ਚੁੱਕੇ ਹਨ

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ ਲਗਭਗ 3,000 ਤੋਂ (3,507) ਵਧੇਰੇ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleseDetail.aspx?PRID=1733279

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ 


ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 37.43 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 1.67 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 37.43 ਕਰੋੜ (37,43,25,560) ਟੀਕੇ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 48,65,110 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ। ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 35,75,98,947 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 1.67 ਕਰੋੜ (1,67,26,613) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleseDetail.aspx?PRID=1733269

 

 

ਕੋਵਿਡ-19 ਟੀਕਾਕਰਣ : ਭਰਮ ਬਨਾਮ ਤੱਥ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੁਲਾਈ ਵਿੱਚ ਉਨ੍ਹਾਂ ਨੂੰ ਉਪਲਬਧ ਹੋਣ ਵਾਲਿਆਂ ਟੀਕਿਆਂ ਦੀਆਂ ਖੁਰਾਕਾਂ ਬਾਰੇ ਅਗਾਊਂ ਦੱਸ ਦਿੱਤਾ ਗਿਆ ਸੀ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਜੁਲਾਈ ਵਿੱਚ 12 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਪ੍ਰਾਪਤ ਕਰਨਗੇ

 

ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਪਿਛਲੇ 1 ਹਫ਼ਤੇ ਦੌਰਾਨ ਉਸ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ 32% ਘੱਟ ਟੀਕਾਕਰਣ ਹੋਇਆ ਹੈ। ਇਸ ਸਪਸ਼ਟ ਕੀਤਾ ਜਾਂਦਾ ਹੈ ਕਿ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੁਲਾਈ 2021 ਦੌਰਾਨ ਉਪਲਬਧ ਖੁਰਾਕਾਂ ਬਾਰੇ ਕਾਫ਼ੀ ਅਗਾਊਂ ਦੱਸਿਆ ਜਾ ਰਿਹਾ ਹੈ। ਇਸ ਵਿੱਚ ਨਿਜੀ ਹਸਪਤਾਲਾਂ ਦੀ ਸਪਲਾਈ ਵੀ ਸ਼ਾਮਲ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ ਟੀਕਿਆਂ ਦੀ ਉਪਲਬਧਤਾ ਦੇ ਅਧਾਰ ‘ਤੇ ਕੋਵਿਡ-19 ਟੀਕਾਕਰਣ ਸੈਸ਼ਨਾਂ ਦੀ ਯੋਜਨਾ ਬਣਾਉਣ।

https://pib.gov.in/PressReleseDetail.aspx?PRID=1733388

 

ਕੱਛ ’ਚ ਤਾਂਬੇ ਦੇ ਪਾਈਪਿੰਗ ਨੈੱਟਵਰਕ ਵਾਲੇ ਮੈਡੀਕਲ ਆਕਸੀਜਨ ਜਨਰੇਟਰ ਯੂਨਿਟ ਦਾ ਉਦਘਾਟਨ ਕੀਤਾ

ਪਲਾਂਟ ਹਸਪਤਾਲ ਵਿੱਚ ਸਾਰੇ ਬੈੱਡਾਂ ਅਤੇ ਵਾਰਡਾਂ ਨੂੰ ਆਕਸੀਜਨ ਦੀ ਬੇਰੋਕ ਅਤੇ ਲਗਾਤਾਰ ਸਪਲਾਈ ਯਕੀਨੀ ਬਣਾਵੇਗਾ: ਸ਼੍ਰੀ ਮਾਂਡਵੀਯਾ

 

ਬੰਦਰਗਾਹਾਂ, ਸਮੁੰਦਰੀ ਜ਼ਹਾਜ਼ਾਂ ਅਤੇ ਜਲ ਮਾਰਗਾਂ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਕੱਛ ਦੇ ਰਾਮਬਾਗ ਵਿਖੇ ਰਾਜ ਸਰਕਾਰ ਦੇ ਹਸਪਤਾਲ, ਤਾਂਬੇ ਦੇ ਪਾਈਪਿੰਗ ਨੈੱਟਵਰਕ ਵਾਲੇ ਮੈਡੀਕਲ ਆਕਸੀਜਨ ਜਨਰੇਟਰ ਯੂਨਿਟ ਦਾ ਉਦਘਾਟਨ ਕੀਤਾ। ਦੀਨਦਿਆਲ ਬੰਦਰਗਾਹ ਨੇ ਲਗਭਗ 50 ਲੱਖ ਰੁਪਏ ਖਰਚੇ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੇ ਇਲਾਜ ਲਈ ਸਹੂਲਤ ਸਥਾਪਿਤ ਕੀਤੀ ਹੈ।

https://pib.gov.in/PressReleseDetail.aspx?PRID=1733397

 

 

ਕੇਂਦਰੀ ਗ੍ਰਹਿ ਸਕੱਤਰ ਨੇ ਉੱਤਰ ਪੂਰਬੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ 

ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਸਾਰੇ ਉੱਤਰ ਪੂਰਬੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੋਵਿਡ-19 ਸਥਿਤੀ ਬਾਰੇ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਐਕਟਿਵ ਕੇਸਾਂ ਦੇ ਰੁਝਾਨ ਅਤੇ ਮੌਜੂਦਾ ਸਥਿਤੀ, ਕੇਸਾਂ ਵਿੱਚ ਮੌਤ ਦਰ (ਸੀਐੱਫਆਰ), ਕੇਸਾਂ ਦੀ ਪਾਜ਼ਿਟਿਵਿਟੀ ਦਰ (ਸੀਪੀਆਰ) ਅਤੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਟੀਕਾਕਰਣ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਵੀ ਨੋਟ ਕੀਤਾ ਗਿਆ ਕਿ ਦੇਸ਼ ਦੇ 73 ਜ਼ਿਲ੍ਹਿਆਂ ਵਿੱਚੋਂ ਉੱਤਰ ਪੂਰਬੀ ਰਾਜਾਂ ਦੇ 46% ਜ਼ਿਲ੍ਹਿਆਂ ਵਿੱਚ ਸੀਪੀਆਰ 10% ਤੋਂ ਵੱਧ ਹੈ, ਜਿੱਥੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਖ਼ਤ ਕੰਟੇਨਮੈਂਟ ਉਪਾਅ ਕਰਨ ਦੀ ਲੋੜ ਹੈ।

https://pib.gov.in/PressReleseDetail.aspx?PRID=1733404

 

ਭਾਰਤੀ ਸਾਰਸ -ਕੋਵ-2 ਜੀਨੋਮਿਕਸ ਕੰਸੋਰਟੀਅਮ (ਇੰਸਾਕੌਗ) ਤੇ ਸਵਾਲ ਅਤੇ ਜਵਾਬ

 

ਉੱਤਰ-ਭਾਰਤ ਨੇ ਸਾਲ 2020 ਵਿਚ ਸਾਰਸ ਕੋਵ-2 ਵਾਇਰਸ ਜੀਨੋਮਜ਼ ਦੀ ਸੀਕੁਐਂਸਿੰਗ ਸ਼ੁਰੂ ਕੀਤੀ। ਸ਼ੁਰੂ ਵਿਚ ਐੱਮਆਈਜੀ ਅਤੇ ਆਈਸੀਐੱਮਆਰ ਨੇ ਇੰਗਲੈਂਡ, ਬ੍ਰਾਜ਼ੀਲ ਜਾਂ ਦੱਖਣੀ ਅਫਰੀਕਾ ਜਾ ਸਕੇ ਇਨ੍ਹਾਂ ਦੇਸ਼ਾਂ ਰਾਹੀਂ ਯਾਤਰਾ ਕਰਕੇ ਭਾਰਤ ਵਿੱਚ ਪਹੁੰਚ ਅੰਤਰਰਾਸ਼ਟਰੀ ਯਾਤਰੀਆਂ ਦੇ ਸੈਂਪਲਾਂ ਦੀ ਸੀਕੁਐਂਸਿੰਗ ਕੀਤੀ ਸੀ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਕੋਵਿਡ ਮਾਮਲਿਆਂ ਵਿਚ ਅਚਾਨਕ ਤੇਜ਼ੀ ਦੀ ਰਿਪੋਰਟ ਕੀਤੀ ਗਈ ਸੀ। ਰਾਜਾਂ ਤੋਂ ਕੋਵਿਡ ਮਾਮਲਿਆਂ ਵਿਚ ਅਚਾਨਕ ਆਈ ਤੇਜ਼ੀ ਦੀ ਰਿਪੋਰਟ ਹੋਣ ਤੇ ਆਰਟੀ-ਪੀਸੀਆਰ ਪੋਜ਼ੀਟਿਵ ਸੈਂਪਲ ਤਰਜੀਹ ਦੇ ਤੌਰ ਤੇ ਸੀਕੁਐਂਸ ਕੀਤੇ ਗਏ ਸਨ। ਇਸ ਨੂੰ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰਿਅਲ ਰਿਸਰਚ (ਸੀਐੱਸਆਈਆਰ), ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ) ਅਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਅਤੇ ਇਸ ਦੇ ਨਾਲ ਨਾਲ  ਵਿਅਕਤੀਗਤ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਰਾਹੀਂ ਵਿਸਥਾਰਤ ਕੀਤਾ ਗਿਆ ਸੀ।

https://pib.gov.in/PressReleseDetail.aspx?PRID=1733310

 

 ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁੱਟ

 • ਮਹਾਰਾਸ਼ਟਰ: ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ ਦੇ 8,418 ਤਾਜ਼ਾ ਕੇਸ ਆਏ ਹਨ ਅਤੇ 171 ਮੌਤਾਂ ਹੋਈਆਂ ਹਨ। ਜਦਕਿ 10,548 ਮਰੀਜ਼ਾਂ ਨੂੰ ਦਿਨ ਵੇਲੇ ਛੁੱਟੀ ਦਿੱਤੀ ਗਈ ਹੈ। ਮਹਾਰਾਸ਼ਟਰ ਵਿੱਚ ਕੁੱਲ ਕੇਸ 61,13,335 ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1,23,531 ਹੋ ਗਈ ਹੈ। ਹੁਣ ਤੱਕ ਰਿਕਵਰਡ ਮਰੀਜ਼ਾਂ ਦੀ ਗਿਣਤੀ 58,72,268 ਹੈ, ਜਦਕਿ 1,14,297 ਐਕਟਿਵ ਕੇਸ ਹਨ।

 • ਗੁਜਰਾਤ: ਮੰਗਲਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 69 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 8,23,964 ਹੋ ਗਈ, ਜਦਕਿ ਮਰਨ ਵਾਲਿਆਂ ਦੀ ਗਿਣਤੀ 10,072 ਹੈ। ਦਿਨ ਦੌਰਾਨ 208 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਰਿਕਵਰਡਕੇਸਾਂ ਦੀ ਗਿਣਤੀ 8,11,699 ਹੋ ਗਈ ਹੈ, ਜਿਸ ਨਾਲ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2,193 ਹੈ। ਮੰਗਲਵਾਰ ਨੂੰ 2,17,786 ਟੀਕੇ ਲਗਾਏ ਗਏ, ਰਾਜ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 2,73,25,191 ਟੀਕੇ ਲਗਾਏ ਜਾ ਚੁੱਕੇ ਹਨ।

 • ਰਾਜਸਥਾਨ: ਮੰਗਲਵਾਰ ਨੂੰਰਾਜਸਥਾਨ ਵਿੱਚ ਕੋਵਿਡ ਦੇ ਤਾਜ਼ਾ 47 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਦੀ ਮੌਤ ਹੋ ਗਈ, ਜਿਸ ਨਾਲ ਕੇਸਾਂ ਦੀ ਗਿਣਤੀ 9,52,836 ਹੋ ਗਈ ਅਤੇ ਮੌਤਾਂ ਦੀ ਗਿਣਤੀ 8,942 ਹੋ ਗਈ। ਰਾਜ ਵਿੱਚ ਕੁੱਲ 9,42,882 ਵਿਅਕਤੀ ਕੋਵਿਡ ਤੋਂ ਰਿਕਵਰ ਹੋਏ ਹਨ ਅਤੇ ਰਾਜਸਥਾਨ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1,012 ਹੈ।

 • ਮੱਧ ਪ੍ਰਦੇਸ਼: ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ 27 ਤਾਜ਼ਾ ਮਾਮਲੇ ਆਏ ਅਤੇ ਦੋ ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਗਿਣਤੀ 7,90,042 ਹੋ ਗਈ ਅਤੇ ਮੌਤਾਂ ਦੀ ਗਿਣਤੀ 9,017 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ 44 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਜਾਣ ਨਾਲ, ਮੱਧ ਪ੍ਰਦੇਸ਼ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ 7,80,578ਹੋ ਗਈ ਹੈ, ਰਾਜ ਵਿੱਚ 447 ਐਕਟਿਵ ਕੇਸ ਹਨ। ਕੁੱਲ 1.87 ਕਰੋੜ ਲੋਕਾਂ ਨੂੰ ਟੀਕੇ ਦੀ ਘੱਟੋ-ਘੱਟ ਪਹਿਲੀ ਖੁਰਾਕ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਆਬਾਦੀ ਦੇ ਲਗਭਗ 32%ਦਾ ਟੀਕਾਕਰਣ ਕੀਤਾ ਗਿਆ ਹੈ।

 • ਛੱਤੀਸਗੜ੍ਹ: ਮੰਗਲਵਾਰ ਨੂੰ ਛੱਤੀਸਗੜ੍ਹ ਵਿੱਚ ਕੋਵਿਡ-19 ਦੇ 322 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 9,96,359 ਹੋ ਗਈ ਹੈ, ਜਦਕਿ 5 ਹੋਰ ਮੌਤਾਂ ਦੇ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13,462 ਹੋ ਗਈ ਹੈ। ਦਿਨ ਵਿੱਚ 152 ਵਿਅਕਤੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲਣ ’ਤੇ ਅਤੇ 381 ਮਰੀਜ਼ਾਂ ਦੇ ਹੋਮ ਆਈਸੋਲੇਸ਼ਨ ਤੋਂ ਠੀਕ ਹੋਣ ਤੋਂ ਬਾਅਦ ਰਿਕਵਰਡ ਕੇਸਾਂ ਦੀ ਗਿਣਤੀ 9,77,893ਤੱਕ ਪਹੁੰਚ ਗਈ ਹੈ, ਜਿਸ ਨਾਲ ਰਾਜ ਨੂੰ 5,004 ਐਕਟਿਵ ਕੇਸ ਰਹਿ ਗਏ ਹਨ। ਸੋਮਵਾਰ ਨੂੰ ਰਾਜ ਵਿੱਚ ਕੋਵਿਡ ਦੇ 1.02 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਹਨ, ਜਿਸ ਵਿੱਚ84,82,600 ਲੋਕਾਂ ਨੂੰ ਪਹਿਲੀ ਖੁਰਾਕ ਅਤੇ 17,50,955 ਲੋਕਾਂ ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਹੈ।

 • ਗੋਆ: ਗੋਆ ਵਿੱਚ ਕੋਰੋਨਾਵਾਇਰਸ ਦੇ 257ਨਵੇਂ ਕੇਸਾਂ ਦੇ ਆਉਣ ਨਾਲ ਮੰਗਲਵਾਰ ਨੂੰ ਕੁੱਲ ਕੇਸਾਂ ਦੀ ਗਿਣਤੀ 1,67,823 ਤੱਕ ਪਹੁੰਚ ਗਈ ਹੈ। ਜਦਕਿ ਰਾਜ ਵਿੱਚ 4 ਹੋਰ ਮੌਤਾਂ ਹੋਈਆਂ ਅਤੇ 230 ਮਰੀਜ਼ ਰਿਕਵਰ ਹੋਏ ਹਨ। ਰਾਜ ਵਿੱਚ ਹੁਣ ਤੱਕ 3,079 ਮੌਤਾਂ ਹੋਈਆਂ ਹਨ, ਜਦਕਿ 1,62,787 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ 1,957 ਐਕਟਿਵਕੇਸ ਹਨ। ਗੋਆ ਵਿੱਚ ਕੋਵਿਡ-19ਦੇ ਟੀਕਿਆਂ ਦੀਆਂ 10 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਾਜ ਵਿੱਚ 6 ਜੁਲਾਈ ਤੱਕ ਕੁੱਲ 10,06,824 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

 • ਕੇਰਲ: ਮੰਗਲਵਾਰ ਨੂੰ ਰਾਜ ਵਿੱਚ ਕੋਵਿਡ ਦੇ 14,373 ਨਵੇਂ ਕੋਵਿਡ ਮਾਮਲੇ ਆਏ। 142 ਨਵੀਂਆਂ ਮੌਤਾਂ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 13,960 ਹੋ ਗਈ ਹੈ। ਟੈਸਟ ਪਾਜ਼ਿਟਿਵਦਰ 10.9% ਹੈ। ਰਾਜ ਵਿੱਚ ਹੁਣ ਤੱਕ ਕੁੱਲ 1,50,78,275 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 1,13,30,973ਲੋਕਾਂ ਨੂੰ ਪਹਿਲੀ ਖੁਰਾਕ ਅਤੇ 37,47,30 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

 • ਤਮਿਲ ਨਾਡੂ: ਤਮਿਲ ਨਾਡੂ ਵਿੱਚ ਕੋਵਿਡ ਦੇ 3,479 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਰੋਜ਼ਾਨਾ ਮੌਤਾਂ ਦੀ ਗਿਣਤੀ 73 ਸੀ। ਹੁਣ ਤੱਕ ਟੀਕੇ ਦੀਆਂ1,70,18,198 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

 • ਕਰਨਾਟਕ: ਨਵੇਂ ਕੇਸ ਆਏ: 3,104; ਕੁੱਲ ਐਕਟਿਵਕੇਸ: 40,016; ਨਵੀਂਆਂ ਕੋਵਿਡ ਮੌਤਾਂ: 92; ਕੁੱਲ ਕੋਵਿਡ ਮੌਤਾਂ: 35,526; ਰਾਜ ਵਿੱਚ ਕੱਲ੍ਹ ਤਕਰੀਬਨ 2,28,266 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 2,44,22,028 ਟੀਕੇ ਲਗਾਏ ਜਾ ਚੁੱਕੇ ਹਨ।

 • ਆਂਧਰ ਪ੍ਰਦੇਸ: ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 88,378 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 3042 ਕੇਸ ਆਏ ਅਤੇ 28 ਮੌਤਾਂ ਹੋਈਆਂ ਹਨ। ਜਦਕਿ ਰਾਜ ਵਿੱਚ 3748 ਮਰੀਜ਼ ਡਿਸਚਰਜ ਹੋ ਚੁੱਕੇ ਹਨ। ਕੁੱਲ ਕੇਸ: 19,08,065; ਐਕਟਿਵ ਕੇਸ: 33,230; ਡਿਸਚਾਰਜ: 18,61,937; ਮੌਤਾਂ: 12,898। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,66,33,947 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ1,32,98,619 ਲੋਕਾਂ ਨੂੰ ਪਹਿਲੀ ਖੁਰਾਕ ਅਤੇ 33,35,328 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ।

 • ਤੇਲੰਗਾਨਾ: ਕੱਲ੍ਹ ਰਾਜ ਵਿੱਚ 784 ਨਵੇਂ ਕੇਸ ਆਏ ਜਿਸ ਨਾਲ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 6,28,282 ਹੋ ਗਈ ਅਤੇ 5 ਮੌਤਾਂ ਦੇ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 3703 ਹੋ ਗਈ। ਰਿਕਵਰੀ ਦੀ ਦਰ 97.58 ਫੀਸਦੀ ਹੈ। ਕੇਸ ਮੌਤ ਦਰ (ਸੀਐੱਫ਼ਆਰ) 0.58 ਫੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 11,455 ਹੈ। ਕੱਲ੍ਹ ਸਾਰੇ ਭਾਗਾਂ ਦੇ ਕੁੱਲ 96,209 ਲੋਕਾਂ ਨੂੰ ਪਹਿਲੀ ਖੁਰਾਕ ਅਤੇ 40,016 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਹੁਣ ਰਾਜ ਵਿੱਚ ਪਹਿਲੀ ਖੁਰਾਕ ਦੇ ਲਾਭਾਰਥੀਆਂ ਦੀ ਕੁੱਲ ਗਿਣਤੀ 1,01,72,792 ਅਤੇ ਦੂਜੀ ਖੁਰਾਕ ਦੇ ਲਾਭਾਰਥੀਆਂ ਦੀ ਕੁੱਲ ਗਿਣਤੀ 17,92,010 ਹੈ।

 • ਅਸਾਮ: ਮੰਗਲਵਾਰ ਨੂੰ ਅਸਾਮ ਵਿੱਚ ਕੋਵਿਡ ਦੀਆਂ 34 ਮੌਤਾਂ ਹੋਈਆਂ ਅਤੇ 2,433 ਤਾਜ਼ਾ ਮਾਮਲੇ ਸਾਹਮਣੇ ਆਏ ਹਨ।

 • ਮਣੀਪੁਰ: ਮਣੀਪੁਰ ਵਿੱਚ 17 ਫੀਸਦੀ ਦੀ ਪਾਜ਼ਿਟਿਵ ਦਰ ਹੈ, ਰਾਜ ਵਿੱਚ 863 ਨਵੇਂ ਕੇਸ ਆਏ ਅਤੇ 14 ਮੌਤਾਂ ਦੀ ਖ਼ਬਰ ਮਿਲੀ ਹੈ। 5 ਜੁਲਾਈ ਨੂੰ, 30,476 ਲੋਕਾਂ ਦੇ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 7,69,107 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 87,428 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

 • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਤਾਜ਼ਾ 457 ਮਾਮਲੇ ਸਾਹਮਣੇ ਆਏ ਹਨ ਜਦਕਿ ਪਿਛਲੇ 24 ਘੰਟਿਆਂ ਵਿੱਚ ਵਾਇਰਲ ਇਨਫੈਕਸ਼ਨ ਤੋਂ 9 ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਕੁੱਲ 497 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਹੁਣ 4,305 ਹੈ ਜਦਕਿ ਹੁਣ ਤੱਕ 47,173 ਮਰੀਜ਼ ਠੀਕ ਹੋ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 880 ਹੋ ਗਈ ਹੈ।

 • ਸਿੱਕਿਮ: ਪਿਛਲੇ 24 ਘੰਟਿਆਂ ਵਿੱਚ ਸਿੱਕਿਮ ਦੇ ਕੋਵਿਡ-19 ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 21,403 ਹੋ ਗਈ ਹੈ, ਨੋਵਲ ਕੋਰੋਨਾਵਾਇਰਸ ਦੇ 177 ਨਵੇਂ ਕੇਸ ਸਾਹਮਣੇ ਆਏ ਹਨ। ਸੋਮਵਾਰ ਨੂੰ 846 ਨਮੂਨਿਆਂ ਦੀ ਜਾਂਚ ਕੀਤੀ ਗਈ, ਰੋਜ਼ਾਨਾ ਟੈਸਟ ਦੀ ਪਾਜ਼ਿਟਿਵ ਦਰ 20.9 ਫੀਸਦੀ ਹੈ। ਕੋਵਿਡ ਦੇ 151 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਕੋਵਿਡ-19 ਦੇ ਕੁੱਲ ਰਿਕਵਰ ਕੇਸ: 18,944 ਹਨ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਵਿਡ ਦੀ ਕੋਈ ਵੀ ਮੌਤਾਂ ਦੀ ਖ਼ਬਰ ਨਹੀਂ ਮਿਲੀ ਹੈ, ਮਰਨ ਵਾਲਿਆਂ ਦੀ ਕੁੱਲ ਗਿਣਤੀ: 309।

 • ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 1,474 ਪਾਜ਼ਿਟਿਵ ਮਾਮਲੇ ਆਏ ਅਤੇ 4 ਮੌਤਾਂ ਹੋਈਆਂ ਜਦੋਂਕਿ 472 ਮਰੀਜ਼ ਠੀਕ ਹੋਏ ਹਨ।

 • ਨਾਗਾਲੈਂਡ: ਮੰਗਲਵਾਰ ਨੂੰ ਨਾਗਾਲੈਂਡ ਵਿੱਚ 60 ਨਵੇਂ ਕੇਸ ਆਏ ਅਤੇ 11 ਮੌਤਾਂ ਦੀ ਖ਼ਬਰ ਮਿਲੀ ਹੈ। ਐਕਟਿਵ ਮਾਮਲੇ 1134 ਹਨ ਜਦਕਿ ਕੁੱਲ ਕੇਸ 25,619 ਹੋ ਗਏ ਹਨ।

 

           

ਮਹੱਤਵਪੂਰਨ ਟਵੀਟ

 

 

 

 

 

 

 

 

*********

 

ਐੱਮਵੀ/ਏਐੱਸ(Release ID: 1733930) Visitor Counter : 210


Read this release in: English , Urdu , Hindi , Marathi