ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਪੀਐੱਸਏ ਦਫ਼ਤਰ ਦਾ ‘ਕਿਸਾਨ–ਮਿੱਤਰ’ ਤੇ ‘ਕ੍ਰਿਸ਼ੀ ਵਿਕਾਸ ਕੇਂਦਰ’ ਦਾ ਭਾਈਵਾਲ ਖੇਤਰੀ ਭਾਸ਼ਾ ਦੇ ਸੈਸ਼ਨਾਂ ਰਾਹੀਂ ਬਣਾਉਣਗੇ ਕਿਸਾਨਾਂ ਦੀ ਐਗ੍ਰੀ–ਟੈੱਕ ਤੱਕ ਪਹੁੰਚ

Posted On: 07 JUL 2021 4:18PM by PIB Chandigarh

ਖੇਤੀਬਾੜੀ ਨਾਲ ਸਬੰਧਤ ਪੇਸ਼ਕਾਰੀਆਂ ਦੀ ਲੜੀ ਦੇ 28ਵੇਂ ਸੰਸਕਰਣ ਵਿੱਚ ਇੱਕ ਮਹਿਮਾਨ ਆਏ ਸਨ। ਬਲਰਾਜ, ਪੰਜਾਬ ਦੇ ਕਿਸਾਨ, ਨੇ ਦੱਸਿਆ ਸੀ ਕਿ ਵਾਤਾਵਰਣ ’ਚ ਨਮੀ (ਸਿੱਲ੍ਹ) ਦੀ ਸ਼ਨਾਖ਼ਤ ਕਰਨ ਵਾਲਾ ਸੈਂਸਰ ਸਥਾਪਤ ਕਰਨ ਨਾਲ ਉਨ੍ਹਾਂ ਦੇ ਸਿੰਜਾਈ ਦੇ ਢੰਗ–ਤਰੀਕਿਆਂ ਉੱਤੇ ਕੀ ਅਸਰ ਪਿਆ ਹੈ। ਉਨ੍ਹਾਂ ਦੇ ਪਿੰਡ ’ਚ ਬਿਜਲੀ ਨਹੀਂ ਹੈ ਤੇ ਉਹ ਡੀਜ਼ਲ ਨਾਲ ਚੱਲਣ ਪੰਪ ਵਰਤਦੇ ਹਨ। ਇਹ ਸੈਂਸਰ ਲਾਉਣ ਨਾਲ ਡੀਜ਼ਲ ਤੇ ਪਾਣੀ ਦੋਵਾਂ ਦੀ ਬੱਚਤ ਹੋਈ (ਜਿਸ ਦੀ ਗਿਣਤੀ–ਮਿਣਤੀ ਉਹ 15–20 ਘੰਟੇ ਪੰਪ ਚਲਾ ਕੇ ਕਰਦੇ ਹਨ)। ਇਹ ਸੈਂਸਰ ਮਿੱਟੀ ਦੀਆਂ ਹੇਠਲੀਆਂ ਤੈਹਾਂ ਵਿੱਚ ਮੌਜੂਦ ਸਿੱਲ੍ਹ ਦਾ ਪਤਾ ਲਾਉਣ ਦੇ ਯੋਗ ਹੈ। ਉਨ੍ਹਾਂ ਵੇਖਿਆ ਕਿ ਹੁਣ ਫ਼ਸਲ ਦੇ ਝਾੜ ਤੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਵੇਖਿਆ ਗਿਆ ਹੈ। ਇਹ ਸੈਂਸਰ ਇੱਕ ਐਗ੍ਰੀ–ਟੈੱਕ ਸਟਾਰਟ–ਅੱਪ ਵੱਲੋਂ ਤਿਆਰ ਕੀਤਾ ਗਿਆ ਉਤਪਾਦ ਹੈ।

ਸਟਾਰਟਅੱਪਸ (ਨਵੀਂਆਂ ਕੰਪਨੀਆਂ) ਲਈ ਖੇਤੀਬਾੜੀ ਟੈਕਨੋਲੋਜੀ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ, ਜੋ ਕਿਸਾਨਾਂ, ਐੱਫ਼ਪੀਓਜ਼ (FPOs – ਕਿਸਾਨ ਉਤਪਾਦਕ ਸੰਗਠਨਾਂ) ਅਤੇ ‘ਕ੍ਰਿਸ਼ੀ ਵਿਕਾਸ ਕੇਂਦਰਾਂ’ (KVKs) – ਉਨ੍ਹਾਂ ਦੇ ਅੰਤਿਮ ਉਤਪਾਦਾਂ ਦੇ ਖਪਤਕਾਰਾਂ ਤੱਕ ਪੁੱਜ ਰਹੀ ਹੈ। ‘ਕਿਸਾਨ–ਮਿੱਤਰ’ (KisanMitr) ਦੀ ਧਾਰਨਾ ਮੰਗ ਅਤੇ ਪੂਰਤੀ ਨੂੰ ਆਪਸ ’ਚ ਜੋੜਨ ਵਿੱਚ ਸਫ਼ਲ ਰਹੀ ਹੈ। ਸਟਾਰਟ–ਅੱਪਸ; ‘ਕ੍ਰਿਸ਼ੀ ਵਿਕਾਸ ਕੇਂਦਰਾਂ’ (KVKs) ਰਾਹੀਂ ਕਿਸਾਨਾਂ ਦੀ ਮਦਦ ਕਰ ਸਕਦੀਆਂ ਹਨ ਅਤੇ ਕਿਸਾਨਾਂ ਨੂੰ ਆਪਣੀਆਂ ਕੁਝ ਚੁਣੌਤੀਆਂ ਦੇ ਹੱਲ ਮਿਲ ਸਕਦੇ ਹਨ।

ਭਾਰਤ ਦੇ ਸਾਰੇ ਖੋਜ ਸੰਸਥਾਨਾਂ ਵਿੱਚ ਟੈਕਨੋਲੋਜੀ ਡਿਵੈਲਪਰਜ਼ ਦੀਆਂ ਖੇਤੀਬਾੜੀ ਨਾਲ ਸਬੰਧਤ ਪੇਸ਼ਕਾਰੀਆਂ ਦੀਆਂ ਲੜੀਆਂ ਅਤੇ ਉਨ੍ਹਾਂ ਦੇ ਇਨਕਿਊਬੇਟਡ ਸਟਾਰਟ–ਅੱਪਸ ਨੇ ਵਿਭਿੰਨ ਵਿਸ਼ਿਆਂ, ਖੇਤੀ ਪ੍ਰਬੰਧ, ਵਾਢੀ ਤੋਂ ਬਾਅਦ ਫ਼ਸਲ ਸਾਂਭਣ ਦੇ ਪ੍ਰਬੰਧ, ਸਹਾਇਕ ਖੇਤੀਬਾੜੀ ਆਦਿ ਲਈ 150 ਖੇਤੀ ਤਕਨਾਲੋਜੀਆਂ ਸਾਹਮਣੇ ਲਿਆਉਣ ’ਚ ਮਦਦ ਕੀਤੀ ਹੈ। ਇਨ੍ਹਾਂ ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਤਹਿਤ ਇਕੱਤਰ ਕੀਤਾ ਗਿਆ ਹੈ। ਮੰਗ ਮੈਂਬਰਾਂ (ਉਦਯੋਗ ਤੇ ਇਨਕਿਊਬੇਟਰਜ਼) ਲਈ ਮੁੱਖ ਤੌਰ ਉੱਤੇ ਇਹ ਪੇਸ਼ਕਾਰੀਆਂ ਤਕਨਾਲੋਜੀ ਰਾਹੀਂ ਤਕਨਾਲੋਜੀਆਂ ਦਾ ਮੁੱਲਾਂਕਣ ਕਰ ਤੇ ਪੂਰਤੀ ਨੂੰ ਖੇਤੀਬਾੜੀ ਦੀ ਮੰਗ ਨਾਲ ਜੋੜਨ ਲਈ ਹਨ।

3 ਜੁਲਾਈ, 2021 ਨੂੰ 28ਵੇਂ ਸੰਸਕਰਣ ਨੂੰ ਸੰਬੋਧਨ ਕਰਦਿਆਂ ਆਈਸੀਏਆਰ (ICAR – ਭਾਰਤੀ ਖੇਤੀ ਖੋਜ ਪ੍ਰੀਸ਼ਦ) ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਵਿਸਥਾਰ) ਡਾ. ਏ.ਕੇ. ਸਿੰਘ ਨੇ ਦੱਸਿਆ ਕਿ ‘ਕਿਸਾਨ–ਮਿੱਤਰ’ (KisanMitr) ਨਾਲ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਮੁਤਾਬਕ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਤਕਨਾਲੋਜੀ ਦੀ ਮਦਦ ਨਾਲ ਹੱਲ ਵਿਕਸਤ ਕਰਦਿਆਂ ਅੱਗੇ ਵਧਣ ਵਿੱਚ ਮਦਦ ਮਿਲ ਰਹੀ ਹੈ। ਉਨ੍ਹਾਂ ਪੂਰੇ ਦੇਸ਼ ਦੀਆਂ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਵਿਕਸਤ ਕੀਤੀ ਅਤੇ ਦੇਸ਼ ਭਰ ਦੇ ਕਿਸਾਨਾਂ ਤੱਕ ਪੁੱਜ ਰਹੀ ਤਕਨਾਲੋਜੀ ਤੇ ਨਵੀਨ ਖੋਜਾਂ ਦੀ ਪ੍ਰਕਿਰਿਆ ਦੀ ਸੁਵਿਧਾ ਹਿਤ PSA, ICST, NSRCEL ਦੇ ਦਫ਼ਤਰ ਨੂੰ ਮੁਬਾਰਕਬਾਦ ਦਿੱਤੀ। ਇਨ੍ਹਾਂ ਵੈੱਬੀਨਾਰਜ਼ ਦੇ ਖੇਤਰੀ ਭਾਸ਼ਾਵਾਂ ਵਿੱਚ ਸੈਸ਼ਨ ਆਯੋਜਿਤ ਕਰਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਹ ਆਸ ਵੀ ਪ੍ਰਗਟਾਈ ਕਿ ਭਵਿੱਖ ’ਚ ਹੋਣ ਵਾਲੇ ਵੈੱਬੀਨਾਰ ਹੋਰ ਕਿਸਾਨਾਂ ਨੂੰ ਇਕੱਠੇ ਕਰਨਗੇ, ਜਿੱਥੇ ਉਹ ਆਪਣੀਆਂ ਸਮੱਸਿਆਵਾਂ ਰੱਖ ਸਕਣਗੇ ਤੇ ਇਹ ਦੱਸ ਸਕਣਗੇ ਕਿ ਉਨ੍ਹਾਂ ਨੂੰ ਤਕਨਾਲੋਜੀ ਰਾਹੀਂ ਕਿਹੜੀਆਂ ਸਮੱਸਿਆਵਾਂ ਦੇ ਹੱਲ ਚਾਹੀਦੇ ਹਨ। ਉਨ੍ਹਾਂ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ‘ਇੱਕ ਕਿਸਾਨ ਹੋਰ ਕਈ ਕਿਸਾਨਾਂ ਨੂੰ ਸਿੱਇਖਅਤ ਕਰਨ ਵਿੱਚ ਮਦਦ ਕਰੇਗਾ। ਇਸ ਲਈ, ਜੇ ਅਸੀਂ ਇੱਕ ਕਿਸਾਨ ਨੂੰ ਤਕਨਾਲੋਜੀ ਨਾਲ ਸਿੱਖਿਅਤ ਕਰਦੇ ਹਾਂ, ਤਾਂ ਉਹ ਆਪਣਾ ਗਿਆਨ ਵੀ ਅੱਗੇ ਵੰਡਣ ਵਿੱਚ ਮਦਦ ਕਰਨਗੇ।’ ਡਾ. ਸਿੰਘ ਨੇ ‘ਕ੍ਰਿਸ਼ੀ ਵਿਕਾਸ ਕੇਂਦਰਾਂ’ (KVKs) ਨੂੰ ਸੱਦਾ ਦਿੱਤਾ ਕਿ ਉਹ ਮਾਰਗ–ਦਰਸ਼ਕ ਬਣਨ ਤੇ ਉਹ KVK ਦੇ ਦਫ਼ਤਰਾਂ ਵਿੱਚ ਕਿਸਾਨਾਂ ਲਈ ਇੱਕ ਅਜਿਹਾ ਪ੍ਰਦਰਸ਼ਨੀ ਸੈਸ਼ਨ ਰੱਖਣ, ਜਿੱਥੇ ਤਕਨਾਲੋਜੀਆਂ ਪ੍ਰਦਰਸ਼ਿਤ ਕੀਤੀਆਂ ਜਾ ਸਕਣ ਅਤੇ ਇਹ ਸਮਾਧਾਨ ਕਿਸਾਨਾਂ ਤੱਕ ਪਹੁੰਚਾਉਣ ’ਚ ਮਦਦ ਮਿਲ ਸਕੇ। ਹੁਣ ਤੱਕ ਪੰਝੱਤਰ ਕ੍ਰਿਸ਼ੀ ਵਿਕਾਸ ਕੇਂਦਰ (KVKs) ਅਜਿਹੀ ਪਹੁੰਚ ਮੁਹੱਈਆ ਕਰਵਾਉਣ ਲਈ ਭਾਈਵਾਲ ਬਣ ਚੁੱਕੇ ਹਨ।

28ਵਾਂ ਸੰਸਕਰਣ ਇੱਥੇ ਵੇਖੋ: https://www.youtube.com/watch?v=8SyC2G2DRT0

ਕਿਸਾਨਾਂ ਲਈ ਖੇਤਰੀ ਭਾਸ਼ਾਵਾਂ ਵਿੱਚ ਅਜਿਹੇ ਸੈਸ਼ਨਾਂ ਦੀ ਸੁਵਿਧਾ ਦੇਣ ਵਾਲੀਆਂ ਸਵੈ–ਸੇਵੀ ਸੰਗਠਨਾਂ ਵਿੱਚ ਇਹ ਸ਼ਾਮਲ ਹਨ: ਵੀਆਈਟੀ ਸਕੂਲ ਆੱਵ੍ ਐਗ੍ਰੀਕਲਚਰਲ ਇਨੋਵੇਸ਼ਨਜ਼ ਐਂਡ ਐਡਵਾਂਸਡ ਲਰਨਿੰਗ, VAJAL (ਤਾਮਿਲ) ਅਤੇ ਗ੍ਰਾਮੀਣ ਇਨਕਿਊਬੇਸ਼ਨ ਸੈਂਟਰ (ਤੇਲਗੂ)। ਇਹ ਟੀਮਾਂ ਗੁਜਰਾਤੀ, ਮਰਾਠੀ ਤੇ ਰਾਜਸਥਾਨੀ ਭਾਸ਼ਾਵਾਂ ਵਿੱਚ ਸੈਸ਼ਨਾਂ ਲਈ ਹੋਰਨਾਂ ਨਾਲ ਗੱਲਬਾਤ ਕਰ ਰਹੀਆਂ ਹਨ। ਯੋਜਨਾ ਅਨੁਸਾਰ ਤਾਮਿਲ ਅਤੇ ਤੇਲਗੂ ਭਾਸ਼ਾਵਾਂ ’ਚ ਹੋਣ ਵਾਲੇ ਸੈਸ਼ਨ ਕ੍ਰਮਵਾਰ 10 ਜੁਲਾਈ ਅਤੇ 17 ਜੁਲਾਈ ਨੂੰ ਤੈਅ ਕੀਤੇ ਗਏ ਹਨ। ਆਉਂਦੇ ਮਹੀਨਿਆਂ ’ਚ ਅਜਿਹੇ ਸੈਸ਼ਨ ਹੋਰ ਖੇਤਰੀ ਭਾਸ਼ਾਵਾਂ ਵਿੱਚ ਟੀਵੀ ਉੱਤੇ ਪ੍ਰਸਾਰਿਤ ਕਰਨ ਦੀ ਯੋਜਨਾ ਹੈ ਕਿਉਂਕਿ ਹੋਰ ਵਧੇਰੇ KVK ਭਾਈਵਾਲ ਇਸ ਪਹਿਲਕਦਮੀ ਨਾਲ ਜੁੜ ਰਹੇ ਹਨ।

ਕਿਸਾਨ–ਮਿੱਤਰ ਬਾਰੇ:

‘ਕਿਸਾਨ–ਮਿੱਤਰ’ (KisanMitr) ਜਾਂ ‘ਕਿਸਾਨਾਂ ਦੇ ਦੋਸਤ’; ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੀ ਪਹਿਲਕਦਮੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਭਾਰਤੀ ਕਿਸਾਨਾਂ ਨੂੰ; ਸਰਕਾਰ ਦੇ ਵਿਭਿੰਨ ਵਿਭਾਗਾਂ ਦੇ ਵੱਖੋ–ਵੱਖਰੇ ਡਾਟਾ–ਸਰੋਤਾਂ ਰਾਹੀਂ ਉਪਲਬਧ ਜਾਣਕਾਰੀ ਦੇ ਆਧਾਰ ਉੱਤੇ ਸੂਝ–ਬੂਝ ਨਾਲ ਭਰਪੂਰ ਜਾਣਕਾਰੀਆਂ ਦੇ ਕੇ ਅਤੇ ਸਿਫ਼ਾਰਸ਼ਾਂ ਕਰ ਕੇ ਵਧੇਰੇ ਆਤਮ–ਨਿਰਭਰ ਬਣਾਉਣਾ ਹੈ। ਇਹ ਵੈੱਬਸਾਈਟ ਇੱਥੇ ਹੈ: https://kisanmitr.gov.in/

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਬਾਰੇ:

ਨਵੰਬਰ 1999 ’ਚ, ਕੈਬਨਿਟ ਸਕੱਤਰੇਤ ਨੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ (PSA) ਦਾ ਦਫ਼ਤਰ ਸਥਾਪਤ ਕੀਤਾ ਸੀ। PSA ਦੇ ਦਫ਼ਤਰ ਦਾ ਉਦੇਸ਼ ਪ੍ਰਧਾਨ ਮੰਤਰੀ ਅਤੇ ਕੈਬਨਿਟ ਨੂੰ ਸਰਕਾਰੀ ਵਿਭਾਗਾਂ, ਸੰਸਥਾਨਾਂ ਤੇ ਉਦਯੋਗਾਂ ਨਾਲ ਮਿਲ ਕੇ ਅਹਿਮ ਬੁਨਿਆਦੀ ਢਾਂਚਾ, ਆਰਥਿਕ ਤੇ ਸਮਾਜਕ ਖੇਤਰਾਂ ਵਿੱਚ ਵਿਗਿਆਨ ਤੇ ਤਕਨਾਲੋਜੀ ਲਾਗੂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਵਿਗਿਆਨ, ਤਕਨਾਲੋਜੀ ਤੇ ਨਵੀਨ ਖੋਜਾਂ ਨਾਲ ਸਬੰਧਤ ਵਿਵਹਾਰਕ ਅਤੇ ਬਾਹਰਮੁਖੀ ਸਲਾਹ ਮੁਹੱਈਆ ਕਰਵਾਉਣਾ ਹੈ।

ਕ੍ਰਿਸ਼ੀ ਵਿਕਾਸ ਕੇਂਦਰ (KVK) ਬਾਰੇ:

‘ਕ੍ਰਿਸ਼ੀ ਵਿਗਿਆਨ ਕੇਂਦਰ’ (KVKs) ‘ਟੈਕਨੋਲੋਜੀ ਮੁੱਲਾਂਕਣ ਤੇ ਪ੍ਰਦਰਸ਼ਨ ਇਸ ਨੂੰ ਲਾਗੂ ਕਰਨ ਤੇ ਸਮਰੱਥਾ ਵਿਕਾਸ ਲਈ ਤਕਨਾਲੋਜੀ ਮੁੱਲਾਂਕਣ ਅਤੇ ਪ੍ਰਦਰਸ਼ਨ’ ਲਈ ਕੰਮ ਕਰਨਾ ਹੈ। ਇਹ ਕੇਂਦਰ (ਸੈਂਟਰ) ‘ਰਾਸ਼ਟਰੀ ਖੇਤੀਬਾੜੀ ਖੋਜ ਪ੍ਰਣਾਲੀ’ (NARS) ਦਾ ਹਿੱਸਾ ਹਨ, ਜਿਨ੍ਹਾਂ ਦਾ ਉਦੇਸ਼ ਤਕਨਾਲੋਜੀ ਮੁੱਲਾਂਕਣ, ਸ਼ੁੱਧੀਕਰਣ ਤੇ ਪ੍ਰਦਰਸ਼ਨਾਂ ਰਾਹੀਂ ਖੇਤੀਬਾੜੀ ਤੇ ਸਹਾਇਕ ਉੱਦਮਾਂ ਵਿੱਚ ਕਿਸੇ ਥਾਂ–ਵਿਸ਼ੇਸ਼ ਲਈ ਤਕਨਾਲੋਜੀ ਮੌਡਿਯੂਲਜ਼ ਦਾ ਮੁੱਲਾਂਕਣ ਕਰਨਾ ਹੈ। KVKs ਖੇਤੀ ਤਕਨਾਲੋਜੀ ਦੇ ਗਿਆਨ ਤੇ ਸਰੋਤ ਕੇਂਦਰ ਵਜੋਂ ਕੰਮ ਕਰਦੇ ਰਹੇ ਹਨ ਅਤੇ ਜ਼ਿਲ੍ਹੇ ਦੀ ਖੇਤੀਬਾੜੀ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਜਨਤਕ, ਨਿਜੀ ਤੇ ਸਵੈ–ਸੇਵੀ ਖੇਤਰਾਂ ਆਂ ਪਹਿਲਕਦਮੀਆਂ ਵਿੱਚ ਮਦਦ ਕਰਦੇ ਰਹੇ ਹਨ ਅਤੇ NARS ਨੂੰ ਵਿਸਥਾਰ ਪ੍ਰਣਾਲੀ ਤੇ ਕਿਸਾਨਾਂ ਨਾਲ ਜੋੜ ਰਹੇ ਹਨ।

ਭਾਰਤੀ CST ਬਾਰੇ:

PSA ਦਾ ਦਫ਼ਤਰ; ਇੱਕ ਰਜਿਸਟਰਡ ਪਬਲਿਕ ਟ੍ਰੱਸਟ – ‘ਇੰਡੀਅਨ ਸੈਂਟਰ ਫ਼ਾਰ ਸੋਸ਼ਲ ਟ੍ਰਾਂਸਫ਼ਾਰਮੇਸ਼ਨ’ (ਭਾਰਤੀ CST) (www.indiancst.in) ਦੀਆਂ ਸੇਵਾਵਾਂ ਲੈਂਦਾ ਹੈ, ਜਿਸ ਨੇ 26 ਨਵੰਬਰ, 2016 ਤੋਂ (ਤਤਕਾਲੀਨ) ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਲਈ ਪਸ਼ੂ–ਪਾਲਣ ਅਤੇ ਡੇਅਰੀਂਗ ਅਤੇ ਮੱਛੀ–ਪਾਲਣ ਮੰਤਰਾਲੇ ਵਾਸਤੇ https://epashuhaat.gov.in ਨੂੰ ਵਿਕਸਤ ਕੀਤਾ ਹੈ ਤੇ ਇਸ ਦਾ ਰੱਖ–ਰਖਾਅ ਕਰ ਰਿਹਾ ਹੈ। ਭਾਰਤੀ ਸੀਐੱਸਟੀ (Indian CST) ਨੇ ਈ–ਪਸ਼ੂਹਾਟ ਦੀ ਤਰਜ਼ ਉੱਤੇ ‘KISANMITR’ ਪੋਰਟਲ ਤਿਆਰ ਕਰਨ ਹਿਤ ਆਪਣੇ GPMS ਟ੍ਰਾਂਸਪੋਰਟਲ ਦਾ ਯੋਗਦਾਨ ਪਾਇਆ ਹੈ।

NSRCEL ਬਾਰੇ:

ਮੁਨਾਫ਼ੇ ਵਾਲੇ ਉੰਦਮਾਂ ਤੇ ਸਮਾਜਕ ਉੱਦਮਾਂ ਦੇ ਨਾਲ–ਨਾਲ ਵਿਦਿਆਰਥੀਆਂ ਤੇ ਮਹਿਲਾ ਉੱਦਮੀਆਂ ਨਾਲ ਉੱਦਮੀਆਂ ਲਈ ਖ਼ਾਸ ਪ੍ਰੋਗਰਾਮਾਂ ਰਾਹੀਂ IIMB ਦਾ NSRCEL ਸਟਾਰਟ–ਅੱਪ ਈਕੋਸਿਸਟਮ ਦੀਆਂ ਵਿਭਿੰਨ ਮੁੱਖ ਧਿਰਾਂ ਨੂੰ ਮਦਦ ਮੁਹੱਈਆ ਕਰਵਾਉਂਦਾ ਹੈ। NSRCEL; ਸਟਾਰਟ–ਅੱਪਸ, ਉਦਯੋਗ ਮਾਰਗ–ਦਰਸ਼ਕਾਂ, ਪ੍ਰਮੁੱਖ ਸੰਸਥਾਨ ‘ਇੰਡੀਅਨ ਇੰਸਟੀਚਿਊਟ ਆੱਵ੍ ਮੈਨੇਜਮੈਂਟ, ਬੰਗਲੌਰ’ ਦੇ ਉੱਘੇ ਅਕਾਦਮੀਸ਼ੀਅਨਾਂ ਤੇ ਖੋਜਕਾਰਾਂ ਨੂੰ ਇੱਕ ਥਾਂ ਉੱਤੇ ਇਕੱਠੇ ਕਰਦਾ ਹੈ, ਜੋ ਸਿਧਾਂਤ ਤੇ ਅਭਿਆਸ  ਦੇ ਨਿਰੰਤਰ ਅੰਤਰ–ਕਾਰਜ ਨਾਲ ਪ੍ਰਫ਼ੁੱਲਤ ਹੁੰਦੇ ਹਨ।

****

ਡੀਐੱਸ(Release ID: 1733533) Visitor Counter : 192