ਵਿੱਤ ਮੰਤਰਾਲਾ

ਅਧਿਕਾਰਤ ਆਰਥਿਕ ਆਪ੍ਰੇਟਰਜ਼ (ਏ ਈ ਓ ਟੀ 2 ਅਤੇ ਏ ਈ ਓ ਟੀ 3) ਲਈ ਆਨਲਾਈਨ ਅਰਜ਼ੀਆਂ ਦਾਇਰ ਕਰਨਾ ਲਾਂਚ ਕੀਤਾ ਗਿਆ

Posted On: 07 JUL 2021 6:31PM by PIB Chandigarh

ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਤੇ ਕਸਟਮਸ ਦੇ ਚੇਅਰਮੈਨ ਸ਼੍ਰੀ ਅਜੀਤ ਕੁਮਾਰ ਨੇ ਅੱਜ ਇੱਥੇ ਅਧਿਕਾਰਤ ਆਰਥਿਕ ਆਪ੍ਰੇਟਰਜ਼ (ਏ ਈ ਓ ਟੀ 2 ਅਤੇ ਏ ਈ ਓ ਟੀ 3) ਲਈ ਆਨਲਾਈਨ ਅਰਜ਼ੀਆਂ ਦਾਇਰ ਕਰਨ ਦਾ ਉਦਘਾਟਨ ਕੀਤਾ । ਏ ਈ ਓ ਵੈੱਬ ਐਪਲੀਕੇਸ਼ਨ ਯੂ ਆਰ ਐੱਲ   www.aeoindia.gov.in.   ਤੇ ਪਹੁੰਚ ਯੋਗ ਹੈ । (ਵੀ 2.0) ਵੈੱਬ ਦਾ ਨਵਾਂ ਵਰਜ਼ਨ ਵੈੱਬ ਐਪਲੀਕੇਸ਼ਨ ਲਈ ਇਹ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ ਕਿ ਸਮੇਂ ਸਿਰ ਦਖ਼ਲ ਅਤੇ ਤੇਜ਼ੀ ਲਈ ਸਰੀਰਿਕ ਤੌਰ ਤੇ ਏ ਈ ਓ ਟੀ 2 ਅਤੇ ਏ ਈ ਓ ਟੀ 3 ਦਾਇਰ ਕੀਤੀਆਂ ਐਪਲੀਕੇਸ਼ਨਾਂ ਦੀ ਲਗਾਤਾਰ ਰੀਅਲ ਟਾਈਮ ਅਤੇ ਡਿਜੀਟਲ ਨਿਗਰਾਨੀ ਕੀਤੀ ਜਾ ਸਕੇ ।

ਏ ਈ ਓ ਟੀ 1 ਲਈ ਏ ਈ ਓ ਅਰਜ਼ੀ ਪ੍ਰਕਿਰਿਆ ਦਸੰਬਰ 2018 ਤੋਂ ਵੈੱਬ ਅਧਾਰਿਤ ਪੋਰਟਲ   www.aeoindia.gov.in    ਤੇ ਸੰਚਾਲਿਤ ਹੈ । ਇਸ ਯਤਨ ਨੂੰ ਡਿਜੀਟਾਈਜੇਸ਼ਨ ਲਈ ਅੱਗੇ ਲਿਜਾਣ ਅਤੇ ਭਾਰਤ ਦੇ ਡਿਜੀਟਲ ਇੰਡੀਆ ਪਹਿਲਕਦਮੀ ਦੇ ਨਾਲ ਅੱਗੇ ਲਿਜਾਣ ਲਈ ਸੀ ਬੀ ਆਈ ਸੀ ਬੋਰਡ ਨੇ ਰੀਅਲ ਟਾਈਮ ਨਿਗਰਾਨੀ ਅਤੇ ਡਿਜੀਟਲ ਪ੍ਰਮਾਣਿਕਤਾ ਨਾਲ ਆਨਲਾਈਨ ਏ ਈ ਓ ਟੀ 2 ਅਤੇ ਏ ਈ ਓ ਟੀ 3 ਲਈ ਅਰਜ਼ੀਆਂ ਨੂੰ ਆਨਬੋਰਡ ਕਰਨ ਲਈ ਇੱਕ ਨਵਾਂ ਵਰਜ਼ਨ (ਵੀ 2.0) ਲਾਂਚ ਕੀਤਾ ਹੈ ।

ਵਧੇਰੇ ਵਿਸਤਾਰ ਲਈ ਸੀ ਬੀ ਆਈ ਸੀ ਦੇ ਸਰਕੂਲਰ ਨੰਬਰ 13/2021—ਕਸਟਮਸ ਮਿਤੀ 01—07—2021 ਦਾ ਹਵਾਲਾ ਦਿੱਤਾ ਗਿਆ ਹੈ ।

 ********************

ਆਰ ਐੱਮ / ਐੱਮ ਵੀ / ਕੇ ਐੱਮ ਐੱਨ(Release ID: 1733529) Visitor Counter : 31