ਵਣਜ ਤੇ ਉਦਯੋਗ ਮੰਤਰਾਲਾ

ਕਸ਼ਮੀਰ ਤੋਂ ਮਿਸ਼ਰੀ ਕਿਸਮ ਦੀਆਂ ਚੈਰੀਆਂ ਦੀ ਪਹਿਲੀ ਵਪਾਰਕ ਖੇਪ ਦੁਬਈ ਨੂੰ ਬਰਾਮਦ ਕੀਤੀ ਗਈ

Posted On: 06 JUL 2021 3:01PM by PIB Chandigarh

ਬਾਗਬਾਨੀ ਫਸਲਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਦੇ ਇੱਕ ਕਦਮ ਵਿੱਚ, ਕਸ਼ਮੀਰ ਘਾਟੀ ਤੋਂ ਮਿਸ਼ਰੀ ਕਿਸਮ ਦੀਆਂ ਜੂਸੀ ਚੈਰੀਆਂ ਦੀ ਪਹਿਲੀ ਵਪਾਰਕ ਖੇਪ ਸ਼੍ਰੀਨਗਰ ਤੋਂ ਦੁਬਈ ਨੂੰ ਬਰਾਮਦ ਕੀਤੀ ਗਈ ਹੈ। ਅਪੀਡਾ ਨੇ ਦੁਬਈ ਦੀ ਕੰਪਨੀ ਮੈਸਰਜ ਇਨੋਟੈਰਾ ਦੀ ਇੱਕ ਵੈਂਚਰ ਕੰਪਨੀ ਦੇਸਾਈ ਐਗਰੀ-ਫੂਡ ਪ੍ਰਾਈਵੇਟ ਲਿਮਟਿਡ, ਵੱਲੋਂ ਦੁਬਈ ਵਿੱਚ ਚੈਰੀ ਦੀ ਸ਼ਿਪਮੈਂਟ ਭੇਜਣ ਵਿੱਚ ਸਹਾਇਤਾ ਕੀਤੀ ਹੈ।

ਇਸ ਸ਼ਿਪਮੇੰਟ ਤੋਂ ਪਹਿਲਾਂ, ਜੂਨ 2021 ਦੇ ਮੱਧ ਵਿਚ ਸ੍ਰੀਨਗਰ ਤੋਂ ਦੁਬਈ ਲਈ ਇਕ ਨਮੂਨਾ ਖੇਪ ਹਵਾਈ ਰਸਤੇ ਰਾਹੀਂ ਭੇਜੀ ਗਈ ਸੀ ਜੋ ਮੁੰਬਈ ਤੋਂ ਸਮੁਦਰੀ ਮਾਰਗ ਰਾਹੀਂ (ਟਰਾਂਸ਼ਿਪ) ਭੇਜੀ ਗਈ ਸੀ। ਦੁਬਈ ਦੇ ਖਪਤਕਾਰਾਂ ਦੇ ਉਤਸ਼ਾਹਜਨਕ ਹੁੰਗਾਰੇ ਤੋਂ ਬਾਅਦ, ਮਿਸ਼ਰੀ ਕਿਸਮ ਦੀਆਂ ਚੈਰੀਆਂ ਦੀ ਪਹਿਲੀ ਵਪਾਰਕ ਖੇਪ ਦੁਬਈ ਨੂੰ ਬਰਾਮਦ ਕੀਤੀ ਗਈ ਹੈ।

ਮਿਸ਼ਰੀ ਕਿਸਮ ਦੀਆਂ ਚੈਰੀਆਂ ਨਾ ਸਿਰਫ ਸੁਆਦੀ ਹਨ ਬਲਕਿ ਇਸ ਵਿਚ ਸਿਹਤ ਦੇ ਲਾਭਾਂ ਵਾਲੇ ਵਿਟਾਮਿਨ, ਖਣਿਜ ਅਤੇ ਪੌਦੀਆਂ ਦੇ ਮਿਸ਼ਰਣ ਵੀ ਹੁੰਦੇ ਹਨ।

 

 

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇਸ਼ ਵਿੱਚ ਕੁੱਲ ਵਪਾਰਕ ਕਿਸਮਾਂ ਦੀ ਚੈਰੀ ਦੇ ਉਤਪਾਦਨ ਦਾ 95% ਤੋਂ ਵੱਧ ਦਾ ਉਤਪਾਦਨ ਕਰਦਾ ਹੈ। ਇਹ ਚੈਰੀ ਦੀਆਂ ਚਾਰ ਕਿਸਮਾਂ ਦਾ ਉਤਪਾਦਨ ਕਰਦਾ ਹੈ, ਜਿਨ੍ਹਾਂ ਵਿੱਚ - ਡਬਲ, ਮਖਮਲੀ, ਮਿਸ਼ਰੀ ਅਤੇ ਇਟਲੀ ਚੈਰੀ ਦੀਆਂ ਕਿਸਮਾਂ ਸ਼ਾਮਲ ਹਨ।

ਸ਼ਿਪਮੇੰਟ ਤੋਂ ਪਹਿਲਾਂ, ਅਪੀਡਾ ਦੇ ਰਜਿਸਟਰਡ ਬਰਾਮਦਕਾਰ ਵੱਲੋਂ ਚੈਰੀ ਦੀ ਵਾਢੀ, ਸਾਫ-ਸਫਾਈ ਅਤੇ ਪੈਕਿੰਗ ਕੀਤੀ ਗਈ ਸੀ ਜਦਕਿ ਤਕਨੀਕੀ ਜਾਣਕਾਰੀ ਕਸ਼ਮੀਰ ਦੀ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਈਂਸ ਐਂਡ ਟੈਕਨੋਲੋਜੀ ਵੱਲੋਂ ਉਪਲਬਧ ਕਰਵਾਈ ਗਈ ਸੀ।

ਨੈਸ਼ਨਲ ਰਿਸਰਚ ਸੈਂਟਰ ਫਾਰ ਗ੍ਰੇਪਸ, ਪੁਣੇ ਵਿਖੇ ਅਪੀਡਾ-ਕੌਮੀ ਰੈਫ਼ਰਲ ਲੈਬਾਰਟਰੀ ਨੇ ਸ਼ਿਪਮੇੰਟ ਵਿੱਚ ਖੁਰਾਕ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ, ਜਿਹੜੀ ਮੱਧ ਪੂਰਬ ਦੇ ਦੇਸ਼ਾਂ ਵਿਚ ਚੈਰੀ ਲਈ ਬ੍ਰਾਂਡ ਬਣਾਉਣ ਵਿਚ ਮਦਦ ਕਰੇਗੀ।

ਚੈਰੀ ਦੀ ਵਪਾਰਕ ਖੇਪ ਦੀ ਸ਼ੁਰੂਆਤ ਆਉਣ ਵਾਲੇ ਮੌਸਮਾਂ ਵਿਚ ਕਸ਼ਮੀਰ ਤੋਂ ਖ਼ਾਸਕਰ ਮੱਧ ਪੂਰਬ ਦੇ ਦੇਸ਼ਾਂ ਵਿਚ ਕਈ ਟੈਂਪ੍ਰੇਟ ਫਲਾਂ ਜਿਵੇਂ ਆਲੂਬੁਖਾਰਾ, ਨਾਸ਼ਪਾਤੀ, ਖੁਰਮਾਨੀ ਅਤੇ ਸੇਬਾਂ ਦੀ ਬਰਾਮਦ ਦੇ ਵੱਡੇ ਮੌਕੇ ਪ੍ਰਦਾਨ ਕਰੇਗੀ।

ਅਪੀਡਾ ਕਸ਼ਮੀਰ ਤੋਂ ਸੇਬ, ਬਦਾਮ, ਅਖਰੋਟ, ਕੇਸਰ, ਚਾਵਲ, ਤਾਜ਼ੇ ਫਲਾਂ ਅਤੇ ਸਬਜ਼ੀਆਂ ਅਤੇ ਪ੍ਰਮਾਣਤ ਜੈਵਿਕ ਉਤਪਾਦਾਂ ਦੀ ਕਸ਼ਮੀਰ ਤੋਂ ਖੇਤੀ ਉਤਪਾਦਾਂ ਦੀ ਬਰਾਮਦ ਸੰਭਾਵਨਾ ਨੂੰ ਵਧਾਉਣ ਲਈ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾਂ (ਐਫਪੀਓ), ਸਰਕਾਰੀ ਅਧਿਕਾਰੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ।

ਖਿੱਤੇ ਤੋਂ ਟੈਂਪਰੇਟ ਫਲਾਂ ਦੀ ਬਰਾਮਦ ਨੂੰ ਯਕੀਨੀ ਬਣਾਉਣ ਲਈ ਸਥਾਨਕ ਉਤਪਾਦਕਾਂ, ਸਪਲਾਇਰਾਂ, ਐਫਪੀਓਜ਼ ਅਤੇ ਕਸ਼ਮੀਰ ਦੇ ਬਰਾਮਦਕਾਰਾਂ ਨੂੰ ਸ਼ਾਮਲ ਕਰਨ ਵਾਲੀ ਵਰਚੁਅਲ ਜਾਗਰੂਕਤਾ ਸਿਰਜਣਾ ਪ੍ਰੋਗਰਾਮ ਦੇ ਕਈ ਦੌਰ ਸੰਚਾਲਤ ਕੀਤੇ ਜਾ ਰਹੇ ਹਨ।

ਵਿਸ਼ਵ ਵਿਆਪੀ ਮਾਪਦੰਡਾਂ ਦੀ ਪਾਲਣਾ ਕਰਨ ਵਾਲੀਆਂ ਗੁਣਵੱਤਾ ਖੇਤੀਬਾੜੀ ਉਪਜਾਂ ਦੀ ਬਰਾਮਦ ਨੂੰ ਯਕੀਨੀ ਬਣਾਉਣ ਲਈ, ਅਪੀਡਾ ਨੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਲਈ ਜੈਵਿਕ ਉਤਪਾਦਨ ਤੇ ਰਾਸ਼ਟਰੀ ਪ੍ਰੋਗਰਾਮ ਅਤੇ ਆਈਐਸਓ- 17065 ਦੀਆਂ ਜ਼ਰੂਰਤਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਅਜਿਹੇ ਪ੍ਰੋਗਰਾਮ ਦਾ ਉਦੇਸ਼ ਜੈਵਿਕ ਉਤਪਾਦਾਂ ਦੇ ਨਾਲ ਨਾਲ ਜੈਵਿਕ ਉਤਪਾਦਾਂ ਦੇ ਅੰਤਰਰਾਸ਼ਟਰੀ ਵਪਾਰ ਲਈ ਤੀਜੀ ਧਿਰ ਦੀ ਪ੍ਰਮਾਣੀਕਰਣ ਪ੍ਰਣਾਲੀ ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਜਾਣੂ ਕਰਨਾ ਸੀ।

----------------------

ਵਾਈਬੀ / ਐੱਸ


(Release ID: 1733242) Visitor Counter : 218