ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜਨ ਮੁੰਡਾ ਨੇ ਝਾਰਖੰਡ ਵਿੱਚ 5 ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਰੱਖਿਆ


ਝਾਰਖੰਡ ਦੇ ਸਾਰੇ ਏਕਲਵਯ ਆਦਰਸ਼ ਰਿਹਾਇਸ਼ੀ ਵਿੱਚ ਤੀਰਅੰਦਾਜੀ ਖੇਡ ਦੀ ਸੁਵਿਧਾ ਹੋਵੇਗੀ: ਸ਼੍ਰੀ ਅਰਜਨ ਮੁੰਡਾ

Posted On: 04 JUL 2021 5:31PM by PIB Chandigarh

ਕੇਂਦਰੀ ਕਬਾਇਲੀ ਕਾਰਜ ਮੰਤਰੀ ਸ਼੍ਰੀ ਅਰਜਨ ਮੁੰਡਾ ਨੇ 3 ਅਤੇ 4 ਜੁਲਾਈ, 2021 ਨੂੰ ਝਾਰਖੰਡ ਦੇ ਤਿੰਨ ਜ਼ਿਲ੍ਹਿਆਂ ਵਿੱਚ 5 ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ।

 

E:\Surjeet Singh\July 2021\2 July\image00179FJ (1).jpg

E:\Surjeet Singh\July 2021\2 July\image002SC85.jpg

ਕੇਂਦਰੀ ਮੰਤਰੀ ਸ਼੍ਰੀ ਅਰਜਨ ਮੁੰਡਾ ਦੁਆਰਾ ਸ਼ਨੀਵਾਰ (03 ਜੁਲਾਈ) ਨੂੰ ਸਰਾਏਕੇਲਾ- ਖਰਸਾਵਾਂ ਜ਼ਿਲੇ ਦੇ ਰਾਜਨਗਰ ਬਲਾਕ ਵਿੱਚ ਸ਼੍ਰੀਮਤੀ ਗੀਤਾ ਕੋੜਾ, ਚਾਈਬਾਸਾ ਸੰਸਦੀ ਖੇਤਰ ਵਿੱਚ ਸਾਂਸਦ; ਝਾਰਖੰਡ ਸਰਕਾਰ ਦੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਵਿਕਾਸ ਮੰਤਰੀ ਸ਼੍ਰੀ ਚੰਪਾਈ ਸੋਰੇਨ ਅਤੇ ਝਾਰਖੰਡ ਵਿੱਚ ਰਾਜ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਪਹਿਲਾ ਨੀਂਹ ਪੱਥਰ ਰੱਖਿਆ ਗਿਆ।

ਸ਼੍ਰੀ ਅਰਜਨ ਮੁੰਡਾ ਨੇ ਸ਼ਨੀਵਾਰ ਨੂੰ ਪੱਛਮੀ ਸਿੰਹਭੂਮ ਦੇ ਹਾਟਗਮੂਰੀਆ ਅਤੇ ਮਝਗਾਂਵ ਬਲਾਕਾਂ ਵਿੱਚ ਏਕਲਵਯ ਸਕੂਲਾਂ ਦਾ ਵੀ ਨੀਂਹ ਪੱਥਰ ਰੱਖਿਆ।

 

E:\Surjeet Singh\July 2021\2 July\image0034BBL.jpg

E:\Surjeet Singh\July 2021\2 July\image004HQ0K.jpg

ਆਦਿਵਾਸੀ ਨੌਜਵਾਨਾਂ ਦੇ ਬਿਹਤਰ ਭਵਿੱਖ ਨਿਰਮਾਣ ਦੀ ਦਿਸ਼ਾ ਵਿੱਚ ਕਾਰਜ ਨੂੰ ਜਾਰੀ ਰੱਖਦੇ ਹੋਏ, ਸ਼੍ਰੀ ਮੁੰਡਾ ਨੇ 4 ਜੁਲਾਈ ਨੂੰ ਪੂਰਵੀ ਸਿੰਹਭੂਮ ਦੇ ਗੁਰਬੰਦਾ ਤੇ ਧਾਲਭੂਮਗੜ ਬਲਾਕ ਵਿੱਚ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ ਰਾਜ ਮੰਤਰੀ ਸ਼੍ਰੀ ਚੰਪਾਈ ਸੋਰੇਨ ਅਤੇ ਸਥਾਨਕ ਸਾਂਸਦ ਅਤੇ ਵਿਧਾਇਕ ਦੀ ਉਪਸਥਿਤੀ ਵਿੱਚ 2 ਈਐੱਮਆਰਐੱਸ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ। 

ਇਸ ਮੌਕੇ ‘ਤੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਰਜਨ ਮੁੰਡਾ ਨੇ ਅਨੁਸੂਚਿਤ ਜਨਜਾਤੀ ਸਮੁਦਾਏ ਦੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੇ ਉਦਗਮ ਲਈ ਉਨ੍ਹਾਂ ਦੇ ਦੁਆਰਾ ਪਰਿਕਲਪਿਤ ਸਿੱਖਿਆ ਦੀ ਭੂਮਿਕਾ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਕਬਾਇਲੀ ਕਾਰਜ ਮੰਤਰੀ ਨੇ ਕਿਹਾ ਕਿ ਈਐੱਮਆਰਐੱਸ ਦਾ ਨਿਰਮਾਣ ਕਾਰਜ ਜਲਦੀ ਹੀ ਪੂਰਾ ਕਰ ਲਿਆ ਜਾਏਗਾ।  ਅਤੇ ਅਸੀਂ ਫਿਰ ਤੋਂ ਇੱਥੇ ਉਦਘਾਟਨ ਲਈ ਹਾਜ਼ਰ ਹੋਵਾਂਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਈਐੱਮਆਰਐੱਸ ਕਬਾਇਲੀ ਕਾਰਜ ਮੰਤਰਾਲੇ ਦਾ ਪ੍ਰਮੁੱਖ ਪ੍ਰੋਗਰਾਮ ਹੈ ਅਤੇ ਇਹ ਪਰਿਕਲਪਨਾ ਕੀਤੀ ਗਈ ਹੈ ਕਿ ਈਐੱਮਆਰਐੱਸ ਵਿੱਚ ਸਿੱਖਿਆ ਦਾ ਪੱਧਰ ਜਵਾਹਰ ਨਵੋਦਯ ਸਕੂਲਾਂ ਦੇ ਬਰਾਬਰ ਹੋਵੇਗਾ।

E:\Surjeet Singh\July 2021\2 July\image005LBTS.jpg

ਸ਼੍ਰੀ ਅਰਜਨ ਮੁੰਡਾ ਨੇ ਹੋਰ ਅਧਿਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਦਿਵਾਸੀ ਖੇਤਰਾਂ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਹੈ, ਜਿਸ ਵਿੱਚ ਹਰੇਕ ਸਕੂਲ ਵਿੱਚ 480 ਵਿਦਿਆਰਥੀ ਅਧਿਐਨ ਕਰਨਗੇ। ਇਨ੍ਹਾਂ ਸਕੂਲਾਂ ਵਿੱਚ ਗੁਣਵੱਤਾਪੂਰਨ ਸਿੱਖਿਆ ‘ਤੇ ਧਿਆਨ ਦਿੱਤਾ ਜਾਏਗਾ। ਵਿਦਿਆਰਥੀਆਂ ਨੂੰ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਜਿਵੇਂ-ਜਿਵੇਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਇਹ ਯੋਜਨਾ ਆਦਿਵਾਸੀ ਖੇਤਰਾਂ ਦੇ ਲਈ ਇੱਕ ਨਵੀਂ ਕ੍ਰਾਂਤੀ ਦਾ ਸੂਤਰਧਾਰ ਹੈ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਸਾਰੇ ਏਕਲਵਯ ਰਿਹਾਇਸ਼ੀ ਸਕੂਲਾਂ ਵਿੱਚ ਤੀਰਅੰਦਾਜੀ ਖੇਡ ਦੀ ਸੁਵਿਧਾ ਉਪਲੱਬਧ ਹੋਵੇਗੀ। 

ਐਤਵਾਰ ਨੂੰ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਰਜਨ ਮੁੰਡਾ ਨੇ ਕਿਹਾ ਕਿ 2021-22 ਆਜ਼ਾਦੀ ਦਾ 75ਵਾਂ ਸਾਲ ਹੋਵੇਗਾ ਅਤੇ ਇਸ ਸਾਲ ਪ੍ਰਵਾਨਗੀ ਏਕਲਵਯ ਸਕੂਲ ਸ਼ੁਰੂ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਵਰ੍ਹੇਗੰਢ ਮਨਾਈ ਜਾਏਗੀ, ਤਾਂ ਏਕਲਵਯ ਸਕੂਲਾਂ ਦੇ ਪੂਰਵ ਵਿਦਿਆਰਥੀ ਹਰ ਜਗ੍ਹਾ ਮਹੱਤਵਪੂਰਨ ਪਦਾਂ ‘ਤੇ ਆਸੀਨ ਹੋਣਗੇ ਅਤੇ ਉਦੋਂ ਤੱਕ ਉਹ ਆਪਣੀ ਯੋਗਤਾ ਸਾਬਿਤ ਕਰ ਚੁੱਕੇ ਹੋਣਗੇ।

ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੇ ਬਾਰੇ ਅਧਿਕ ਜਾਣਕਾਰੀ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ। 

*****

ਐੱਨਬੀ/ਯੂਡੀ



(Release ID: 1733238) Visitor Counter : 190