ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਕੋਵਿਡ ਟੀਕੇ ਦੀ ਜਾਂਚ ਲਈ ਪੁਣੇ ਅਤੇ ਹੈਦਰਾਬਾਦ ਵਿਖੇ ਦੋ ਹੋਰ ਕੇਂਦਰੀ ਡਰੱਗ ਪ੍ਰਯੋਗਸ਼ਾਲਾਵਾਂ ਤਿਆਰ ਕੀਤੀਆਂ


ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ, ਵੈਕਸੀਨ ਵਿਕਾਸ ਅਤੇ ਨਿਰਮਾਣ ਈਕੋਸਿਸਟਮ ਨੂੰ ਵਧਾਉਣ ਲਈ ਸਹਾਇਤਾ ਜਾਰੀ ਰੱਖ ਰਿਹਾ ਹੈ

Posted On: 04 JUL 2021 6:51PM by PIB Chandigarh

ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਅਤੇ ਕੋਵਿਡ ਟੀਕਿਆਂ ਦੇ ਵਧ ਰਹੇ ਉਤਪਾਦਨ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਨੇ ਟੀਕੇ ਜਾਰੀ ਹੋਣ ਤੋਂ ਪਹਿਲਾਂ ਜਲਦੀ ਟੈਸਟਿੰਗ/ਪ੍ਰਮਾਣੀਕਰਣ ਦੀ ਸੁਵਿਧਾ ਲਈ ਆਪਣੇ ਵੱਲੋਂ ਅਡੀਸ਼ਨਲ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦਾ ਫੈਸਲਾ ਲਿਆ ਹੈ।

 

 ਵਰਤਮਾਨ ਵਿੱਚ, ਦੇਸ਼ ਵਿੱਚ ਕਸੌਲੀ ਵਿਖੇ ਇੱਕ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ (ਸੀਡੀਐੱਲ) ਹੈ, ਜੋ ਕਿ ਭਾਰਤ ਵਿੱਚ ਮਨੁੱਖੀ ਵਰਤੋਂ ਲਈ ਤਿਆਰ ਇਮਿਊਨੋਬਾਇਓਲੋਜੀਕਲ (ਟੀਕੇ ਅਤੇ ਐਂਟੀਸੇਰਾ) ਦੀ ਜਾਂਚ ਅਤੇ ਉਨ੍ਹਾਂ ਦੇ ਜਾਰੀ ਹੋਣ ਤੋਂ ਪਹਿਲਾਂ ਪ੍ਰਮਾਣੀਕਰਣ ਲਈ ਰਾਸ਼ਟਰੀ ਨਿਯੰਤਰਣ ਪ੍ਰਯੋਗਸ਼ਾਲਾ ਹੈ।

 ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਅਤੇ 

ਟੈਕਨੋਲੋਜੀ ਮੰਤਰਾਲੇ, ਭਾਰਤ ਸਰਕਾਰ ਨੇ ਆਪਣੀਆਂ ਖੁਦਮੁਖਤਿਆਰੀ ਖੋਜ ਸੰਸਥਾਵਾਂ ਨੈਸ਼ਨਲ ਸੈਂਟਰ ਫਾਰ ਸੈੱਲ ਸਾਇੰਸ (ਐੱਨਸੀਸੀਐੱਸ), ਪੁਣੇ ਅਤੇ ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓਟੈਕਨੋਲੋਜੀ, (ਐੱਨਆਈਏਬੀ) ਹੈਦਰਾਬਾਦ ਵਿਖੇ ਟੀਕਿਆਂ ਦੀ ਬੈਚ ਟੈਸਟਿੰਗ ਅਤੇ ਕੁਆਲਟੀ ਕੰਟਰੋਲ ਲਈ ਸੈਂਟਰਲ ਡਰੱਗ ਲੈਬਾਰਟਰੀ (ਸੀਡੀਐੱਲ) ਦੇ ਤੌਰ ‘ਤੇ ਦੋ ਵੈਕਸੀਨ ਟੈਸਟਿੰਗ ਸਹੂਲਤਾਂ ਸਥਾਪਤ ਕੀਤੀਆਂ ਹਨ। ਇਸ ਅਨੁਸਾਰ ਪ੍ਰਧਾਨ ਮੰਤਰੀ-ਕੇਅਰਜ਼ ਫੰਡ ਟਰੱਸਟ ਦੁਆਰਾ ਮੁਹੱਈਆ ਕਰਵਾਈ ਗਈ ਫੰਡਿੰਗ ਸਹਾਇਤਾ ਦੇ ਨਾਲ, ਡੀਬੀਟੀ-ਐੱਨਸੀਸੀਐੱਸ, ਅਤੇ ਡੀਬੀਟੀ-ਐੱਨਆਈਏਬੀ ਵਿਖੇ ਸੈਂਟਰਲ ਡਰੱਗ ਪ੍ਰਯੋਗਸ਼ਾਲਾਵਾਂ ਵਜੋਂ ਦੋ ਨਵੀਆਂ ਟੀਕਾ ਟੈਸਟਿੰਗ ਸਹੂਲਤਾਂ ਸਥਾਪਤ ਕੀਤੀਆਂ ਗਈਆਂ ਹਨ।

ਕੋਵਿਡ -19 ਮਹਾਮਾਰੀ ਦੇ ਬਾਅਦ ਤੋਂ ਬਾਇਓਟੈਕਨਾਲੌਜੀ ਵਿਭਾਗ ਬੁਨਿਆਦੀ ਖੋਜ ਤੋਂ ਇਲਾਵਾ ਟੀਕਾ ਵਿਕਾਸ, ਨਿਦਾਨ ਅਤੇ ਟੈਸਟਿੰਗ, ਬਾਇਓ-ਬੈਂਕਿੰਗ ਅਤੇ ਜੀਨੋਮਿਕ ਨਿਗਰਾਨੀ ਸਮੇਤ ਕੋਵਿਡ -19 ਨਾਲ ਸਬੰਧਤ ਵੱਖ ਵੱਖ ਸਬੰਧਤ ਗਤੀਵਿਧੀਆਂ ਵਿਚ ਯੋਗਦਾਨ ਪਾਉਣ ਵਿੱਚ ਸਭ ਤੋਂ ਅੱਗੇ ਹੈ ਅਤੇ ਇਸ ਦੇ ਲਈ ਇੱਕ ਮਜ਼ਬੂਤ ਈਕੋਸਿਸਟਮ ਦਾ ਨਿਰਮਾਣ ਵੀ ਕਰ ਰਿਹਾ ਹੈ।

 

 ਡੀਬੀਟੀ-ਐੱਨਸੀਸੀਐੱਸ ਅਤੇ ਡੀਬੀਟੀ-ਐੱਨਆਈਏਬੀ ਭਾਰਤ ਵਿੱਚ ਛੂਤ ਦੀਆਂ ਬਿਮਾਰੀਆਂ ਨਾਲ ਸਬੰਧਤ ਕੰਮ ਦੇ ਬਹੁਤ ਸਾਰੇ ਪਹਿਲੂਆਂ ਲਈ ਥੰਮ੍ਹ ਰਹੇ ਹਨ ਅਤੇ ਇਨ੍ਹਾਂ ਸੰਸਥਾਵਾਂ ਨੇ ਬਾਇਓਟੈਕਨੋਲੋਜੀ ਦੇ ਮੋਹਰੀ ਖੇਤਰਾਂ ਵਿੱਚ ਮਾਨਵ ਸਿਹਤ ਅਤੇ ਬਿਮਾਰੀ ਨਾਲ ਸੰਬੰਧਤ ਅਤਿ-ਮਹੱਤਵਪੂਰਣ ਖੋਜ ਆਉਟਪੁੱਟ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ ਹੈ। 

 

 ਐੱਨਸੀਸੀਐੱਸ, ਪੁਣੇ ਵਿਖੇ ਸਥਿਤ ਇਸ ਸੁਵਿਧਾ ਨੂੰ ਹੁਣ ਕੋਵਿਡ- 19 ਟੀਕਿਆਂ ਦੇ ਟੈਸਟ ਕਰਨ ਅਤੇ ਉਨ੍ਹਾਂ ਦੇ ਸਮੂਹ ਨੂੰ ਜਾਰੀ ਕਰਨ ਲਈ ਕੇਂਦਰੀ ਡਰੱਗਜ਼ ਪ੍ਰਯੋਗਸ਼ਾਲਾ ਵਜੋਂ ਸੂਚਿਤ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 28 ਜੂਨ 2021 ਨੂੰ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਐੱਨਆਈਏਬੀ, ਹੈਦਰਾਬਾਦ ਵਿਖੇ ਸਹੂਲਤ ਨੂੰ ਵੀ ਜਲਦੀ ਹੀ ਇਸ ਸੰਬੰਧ ਵਿੱਚ ਜ਼ਰੂਰੀ ਨੋਟੀਫਿਕੇਸ਼ਨ ਮਿਲਣ ਦੀ ਸੰਭਾਵਨਾ ਹੈ।

 

 ਪ੍ਰਧਾਨ ਮੰਤਰੀ ਕੇਅਰਜ਼ ਫੰਡ ਟਰੱਸਟ ਦੇ ਖੁੱਲ੍ਹੇ ਸਮਰਥਨ ਨਾਲ, ਬਹੁਤ ਘੱਟ ਸਮੇਂ ਵਿੱਚ ਦੋਵਾਂ ਸੰਸਥਾਵਾਂ ਨੇ ਅਣਥੱਕ ਯਤਨਾਂ ਸਦਕਾ ਇਸ ਮਕਸਦ ਲਈ ਅਤਿ ਆਧੁਨਿਕ ਸਹੂਲਤਾਂ ਦੀ ਸਥਾਪਨਾ ਕੀਤੀ ਹੈ। ਇਨ੍ਹਾਂ ਸੁਵਿਧਾਵਾਂ ਵਿੱਚ ਹਰ ਮਹੀਨੇ ਤਕਰੀਬਨ 60 ਬੈਚਾਂ ਦੇ ਟੈਸਟ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਸਹੂਲਤਾਂ ਦੇਸ਼ ਦੀ ਮੰਗ ਅਨੁਸਾਰ ਮੌਜੂਦਾ ਕੋਵਿਡ-19 ਟੀਕਿਆਂ ਅਤੇ ਹੋਰ ਨਵੇਂ ਕੋਵਿਡ-19 ਟੀਕਿਆਂ ਦੀ ਜਾਂਚ ਲਈ ਬਣਾਈਆਂ ਗਈਆਂ ਹਨ। ਇਸ ਨਾਲ ਨਾ ਸਿਰਫ ਟੀਕਾ ਨਿਰਮਾਣ ਅਤੇ ਸਪਲਾਈ ਵਿੱਚ ਤੇਜ਼ੀ ਆਏਗੀ, ਬਲਕਿ ਇਹ ਦੇਖਦੇ ਹੋਏ ਕਿ ਪੁਣੇ ਅਤੇ ਹੈਦਰਾਬਾਦ ਦੋਵੇਂ ਟੀਕਾ ਨਿਰਮਾਣ ਦੇ ਦੋ ਕੇਂਦਰ ਹਨ, ਅਜਿਹਾ ਕਰਨਾ ਤਰਕਸ਼ੀਲ ਤੌਰ 'ਤੇ ਵੀ ਸੁਵਿਧਾਜਨਕ ਹੋਵੇਗਾ। 

 

 


 



ਕੋਵਿਡ-19 ਟੀਕੇ ਦੀ ਟੈਸਟਿੰਗ ਲਈ ਨਵੀਂ ਬਣੀ ਡੀਬੀਟੀ-ਐੱਨਸੀਸੀਐੱਸ ਸੈਂਟਰਲ ਡਰੱਗਜ਼ ਲੈਬਾਰਟਰੀ

ਪ੍ਰਧਾਨ ਮੰਤਰੀ ਕੇਅਰਜ਼ ਫੰਡ ਟਰੱਸਟ ਦੇ ਸਮਰਥਨ ਨਾਲ ਬਣਾਈ ਗਈ



ਕੋਵਿਡ -19 ਟੀਕੇ ਦੀ ਟੈਸਟਿੰਗ ਲਈ ਡੀਬੀਟੀ-ਐੱਨਆਈਏਬੀ ਸੈਂਟਰਲ ਡਰੱਗਜ਼ ਲੈਬਾਰਟਰੀ

 ਪ੍ਰਧਾਨ ਮੰਤਰੀ ਕੇਅਰਜ਼ ਫੰਡ ਟਰੱਸਟ ਦੇ ਸਮਰਥਨ ਨਾਲ ਨਿਰਮਾਣ ਕੀਤਾ

 ਜਾ ਰਿਹਾ ਹੈ

 

  **********

 

 ਐੱਸਐੱਸ / ਆਰਕੇਪੀ



(Release ID: 1733237) Visitor Counter : 236