ਪ੍ਰਿਥਵੀ ਵਿਗਿਆਨ ਮੰਤਰਾਲਾ

9 ਜੁਲਾਈ ਤੋਂ ਪੱਛਮੀ ਤੱਟ ਦੇ ਨਾਲ ਨਾਲ ਵਧੀ ਹੋਈ ਬਾਰਿਸ਼ ਦੀ ਭਾਰੀ ਸੰਭਾਵਨਾ


8 ਜੁਲਾਈ ਤੋਂ ਉੱਤਰ ਪੂਰਬੀ ਖੇਤਰ ਵਿਚ ਬਾਰਿਸ਼ ਦੀ ਤੀਬਰਤਾ ਘਟਣ ਦੀ ਸੰਭਾਵਨਾ

Posted On: 06 JUL 2021 4:07PM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਵਲੋਂ ਜਾਰੀ ਕੀਤੇ ਗਏ ਮੌਸਮ ਦੀ ਭਵਿੱਖਬਾਣੀ ਬਾਰੇ ਬੁਲੇਟਿਨ ਅਨੁਸਾਰ ਅਰਬ ਸਾਗਰ ਉੱਪਰ ਦੱਖਣ-ਪੱਛਮੀ ਮਾਨਸੂਨ ਦੇ ਮਜ਼ਬੂਤ ਹੋਣ ਨਾਲ ਪੱਛਮੀ ਤੱਟ ਤੇ 9 ਜੁਲਾਈ ਤੋਂ ਬਾਰਿਸ਼ ਦੀ ਗਤੀਵਿਧੀ ਵਧਣ ਦੀ ਵਧੇਰੇ ਸੰਭਾਵਨਾ ਹੈ।

 

ਕੋਂਕਣ ਅਤੇ ਗੋਆ ਤੱਟਵਰਤੀ ਇਲਾਕੇ ਅਤੇ ਕੇਰਲ ਅਤੇ ਮਹੇਅ ਦੀਆਂ ਵੱਖ-ਵੱਖ ਥਾਵਾਂ ਤੇ 9 ਜੁਲਾਈ ਤੋਂ ਬਾਅਦ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 

ਇਸੇ ਹੀ ਸਮੇਂ ਤੇ 8 ਜੁਲਾਈ ਤੋਂ ਦੱਖਣੀ-ਪੱਛਮੀ ਮਾਨਸੂਨ ਦੇ ਮੁਡ਼ ਤੋਂ ਸਰਗਰਮ ਹੋਣ, 9 ਜੁਲਾਈ ਤੋਂ  ਦੱਖਣ-ਪੂਰਬੀ ਭਾਰਤ (ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ) ਵਿਚ ਬਾਰਿਸ਼ ਦੀ ਤੀਬਰਤਾ ਅਤੇ ਵੰਡ ਘਟਣ ਦੀ ਭਾਰੀ ਸੰਭਾਵਨਾ ਹੈ।

 

ਬੰਗਾਲ ਦੀ ਖਾਡ਼ੀ ਤੋਂ ਹੇਠਲੇ ਪੱਧਰ ਵਿਚ ਨਮੀ ਵਾਲੀਆਂ ਪੂਰਬੀ ਹਵਾਵਾਂ ਦੇ ਹੌਲੀ ਹੌਲੀ 8 ਜੁਲਾਈ ਤੋਂ ਪੂਰਬੀ ਭਾਰਤ ਦੇ ਹਿੱਸਿਆਂ ਵਿਚ ਵਾਪਸ ਹੋਣ ਦੀ ਸੰਭਾਵਨਾ ਹੈ। ਇਸ ਦੇ 10 ਜੁਲਾਈ ਤੋਂ ਪੰਜਾਬ ਅਤੇ ਉੱਤਰੀ ਹਰਿਆਣਾ ਨੂੰ ਕਵਰ ਕਰਦਿਆਂ ਉੱਤਰ ਪੱਛਮੀ ਭਾਰਤ ਵਿਚ ਫੈਲਣ ਦੀ ਸੰਭਾਵਨਾ ਹੈ। ਇਸ ਦੇ ਅਨੁਸਾਰ ਦੱਖਣ ਪੂਰਬੀ ਮਾਨਸੂਨ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿਚ 10 ਜੁਲਾਈ ਦੇ ਨੇਡ਼ੇ ਤੇਡ਼ੇ ਵਧਣ ਦੀ ਸੰਭਾਵਨਾ ਹੈ।

 

ਇਨ੍ਹਾਂ ਸਥਿਤੀਆਂ ਦੇ ਪ੍ਰਭਾਵ ਅਧੀਨ 8 ਜੁਲਾਈ ਤੋਂ ਮੱਧ ਭਾਰਤ (ਮੱਧ ਪ੍ਰਦੇਸ਼, ਵਿਦਰਭ, ਛੱਤੀਸਗਡ਼੍ਹ) ਦੀਆਂ ਵੱਖ-ਵੱਖ ਥਾਵਾਂ ਦੇ ਖਿੰਡੇ ਹੋਏ ਇਲਾਕਿਆਂ ਤੋਂ ਲੈ ਕੇ ਵੱਡੇ ਖੇਤਰ ਤੱਕ ਵਿਦਰਭ ਅਤੇ ਛੱਤੀਸਗਡ਼੍ਹ ਦੀਆਂ ਵੱਖ-ਵੱਖ ਥਾਵਾਂ ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।

 

ਖਿੰਡੇ ਹੋਏ ਇਲਾਕਿਆਂ ਤੋਂ ਜ਼ਿਆਦਾ ਫੈਲੇ ਹੋਏ ਉੱਤਰ ਪੱਛਮੀ ਭਾਰਤ ਵਿਚ 9 ਜੁਲਾਈ ਤੋਂ ਬਾਰਿਸ਼ ਹੋਣ ਦੀ ਵਧੇਰੇ ਸੰਭਾਵਨਾ ਹੈ ਅਤੇ 8 ਜੁਲਾਈ ਤੋਂ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਬਾਰਿਸ਼ ਹੋਣ ਬਾਰੇ ਅਤੇ 9 ਜੁਲਾਈ ਤੋਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਅਤੇ 10 ਜੁਲਾਈ ਤੋਂ ਬਾਅਦ ਪੂਰਬੀ ਰਾਜਸਥਾਨ ਵਿਚ ਭਾਰੀ ਬਾਰਿਸ਼ ਹੋਣ ਦੀ ਵਧੇਰੇ ਸੰਭਾਵਨਾ ਹੈ।

 



*****************
 

ਐਸਐਸ ਆਰਕੇਪੀ



(Release ID: 1733232) Visitor Counter : 188