ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਰਾਜਕੁਮਾਰ ਹਿਰਾਨੀ ਦੀ ‘ਪੀਕੇ’ ਹੁਣ ਐੱਨਐੱਫਏਆਈ ਦੇ ਸੰਗ੍ਰਹਿ ਦਾ ਹਿੱਸਾ ਬਣੀ


‘ਪੀਕੇ’ ਨੂੰ ਆਪਣੇ ਸੰਗ੍ਰਹਿ ਵਿੱਚ ਸ਼ਾਮਲ ਕਰਨਾ ਖ਼ੁਸ਼ੀ ਦੀ ਗੱਲ ਹੈ,ਕਿਉਂਕਿ ਇਸ ਨੂੰ ਸੈਲੂਲਾਈਡ ’ਤੇ ਫ਼ਿਲਮਾਇਆ ਗਿਆ ਸੀ:ਡਾਇਰੈਕਟਰ ਐੱਨਐੱਫਏਆਈ

Posted On: 06 JUL 2021 3:07PM by PIB Chandigarh

ਰਾਸ਼ਟਰੀ ਫ਼ਿਲਮ ਆਰਕਾਈਵਜ਼ ਆਵ੍ ਇੰਡੀਆ (ਐੱਨਐੱਫਏਆਈ) ਨੇ ਆਪਣੇ ਸੰਗ੍ਰਹਿ ਵਿੱਚ ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਪੀਕੇ’ (2014) ਦੀ ਮੂਲ ਕੈਮਰਾ ਨੈਗੇਟਿਵ ਨੂੰ ਸ਼ਾਮਲ ਕਰਨ ਦਾ ਐਲਾਨ  ਕੀਤਾ ਹੈ। ਸ਼੍ਰੀ ਹਿਰਾਨੀ ਉਨ੍ਹਾਂ ਪ੍ਰਮੁੱਖ ਸਮਕਾਲੀ ਭਾਰਤੀ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਾਲਾਂ ਤੋਂ ਆਪਣੀ ਵਿਸ਼ੇਸ਼ ਫਿਲਮੋਗ੍ਰਾਫੀ ਦੇ ਜ਼ਰੀਏ ਆਪਣੇ ਲਈ ਇੱਕ ਅਲੱਗ ਜਗ੍ਹਾ ਬਣਾਈ ਹੈ। ਰਾਜਕੁਮਾਰ ਹਿਰਾਨੀ ਨੇ 2014 ਵਿੱਚ ਬਣੀ ਆਪਣੀ ਫ਼ਿਲਮ ‘ਪੀਕੇ’ ਦੀ ਮੂਲ ਕੈਮਰਾ ਨੈਗੇਟਿਵ ਨੂੰ ਅੱਜ ਮੁੰਬਈ ਵਿੱਚ ਐੱਨਐੱਫਏਆਈ ਦੇ ਡਾਇਰੈਕਟਰ ਪ੍ਰਕਾਸ਼ ਮਗਦੁਮ ਨੂੰ ਸੌਂਪ ਦਿੱਤਾ।

 

ਇਸ ਮੌਕੇ ’ਤੇ ਰਾਜਕੁਮਾਰ ਹਿਰਾਨੀ ਨੇ ਕਿਹਾ,“ਇਸ ਨੈਗੇਟਿਵ ਦਾ ਬਚਾਅ ਕਰਨਾ ਅਹਿਮ ਸੀ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਨੂੰ ਪੂਨੇ ਸਥਿਤ ਐੱਨਐੱਫਏਆਈ ਵਿੱਚ ਰੱਖਿਅਤ ਕੀਤਾ ਜਾਵੇਗਾ। ਇਹ ਸੁਨਿਸ਼ਚਿਤ ਕਰਨਾ ਫ਼ਿਲਮ ਨਿਰਦੇਸ਼ਕਾਂ ਦਾ ਫ਼ਰਜ਼ ਹੈ ਕਿ ਫ਼ਿਲਮਾਂ ਨੂੰ ਰੱਖਿਅਤ ਕੀਤਾ ਜਾਵੇ ਅਤੇ ਮੈਂ ਸਾਰੇ ਫਿਲਮ ਨਿਰਦੇਸ਼ਕਾਂ ਨੂੰ ਇਸ ਅਹਿਮ ਕੰਮ ਵਿੱਚ ਐੱਨਐੱਫਏਆਈ ਦੇ ਨਾਲ ਸਹਿਯੋਗ ਕਰਨ ਲਈ ਅਪੀਲ ਕਰਦਾ ਹਾਂ।

 

ਐੱਨਐੱਫਏਆਈ ਦੇ ਡਾਇਰੈਕਟਰ ਪ੍ਰਕਾਸ਼ ਮਗਦੁਮ ਨੇ ਕਿਹਾ,“ਸਾਨੂੰ ਸ਼੍ਰੀ ਹਿਰਾਨੀ ਦੀਆਂ ਪਹਿਲਾਂ ਦੀਆਂ ਲੋਕ ਪ੍ਰਸਿੱਧ ਫ਼ਿਲਮਾਂ ਨੂੰ ਵੀ ਐੱਨਐੱਫਏਆਈ ਵਿੱਚ ਸੁਰੱਖਿਅਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਆਪਣੇ ਰਿਸ਼ਤੇ ਨੂੰ ਜਾਰੀ ਰੱਖਦੇ ਹੋਏ ਖੁਸ਼ ਹਾਂ। ਸਾਡੇ ਸੰਗ੍ਰਹਿ ਵਿੱਚ ਪੀਕੇ ਸ਼ਾਮਲ ਕਰਨਾ ਖ਼ਾਸ ਕਰਕੇ ਇਸ ਲਈ ਅਨੋਖਾ ਹੈ, ਕਿਉਂਕਿ ਇਸ ਨੂੰ ਸੈਲੂਲਾਈਡ ’ਤੇ ਸ਼ੂਟ ਕੀਤਾ ਗਿਆ ਸੀ।” ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਸੰਗ੍ਰਹਿ ਵਿੱਚ ਪੀਕੇ ਨੂੰ ਸ਼ਾਮਲ ਕਰਨਾ ਖ਼ੁਸ਼ੀ ਦੀ ਗੱਲ ਹੈ, ਕਿਉਂਕਿ ਇਸ ਨੂੰ ਸੈਲੂਲਾਈਡ ’ਤੇ ਫਿਲਮਾਇਆ ਗਿਆ ਸੀ। 2013-14 ਦੇ ਦੌਰਾਨ, ਫਿਲਮ ਨਿਰਮਾਣ ਦੇ ਮਾਮਲੇ ਵਿੱਚ ਭਾਰਤ ਸੈਲੂਲਾਈਡ ਤੋਂ ਡਿਜੀਟਲ ਵਿੱਚ ਬਦਲ ਗਿਆ। ਇਸ ਲਈ ਇਸ ਫ਼ਿਲਮ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ।”

 

 

ਪੀਕੇ ਦੀ ਮੂਲ ਕੈਮਰਾ ਨੈਗੇਟਿਵ ਤੋਂ ਇਲਾਵਾ, ਇਸ ਫ਼ਿਲਮ ਦੇ ਰਸ਼ ਅਤੇ ‘ਥ੍ਰੀ ਇਡੀਅਟਸ’ ਦੇ ਆਊਟਟੇਕ ਵਾਲੇ ਲਗਭਗ 300 ਡੱਬੇ ਵੀ ਸੁਰੱਖਿਅਤ ਕਰਨ ਦੇ ਲਈ ਸੌਂਪੇ ਗਏ। ਸ਼੍ਰੀ ਹਿਰਾਨੀ ਦੁਆਰਾ ਨਿਰਦੇਸ਼ਤ ਫ਼ਿਲਮਾਂ ਦੇ ਪੋਸਟਰ, ਲੌਬੀ ਕਾਰਡ ਅਤੇ ਤਸਵੀਰਾਂ ਵੀ ਐੱਨਐੱਫਏਆਈ ਨੂੰ ਸੌਂਪੀਆਂ ਜਾਣਗੀਆਂ।

 

ਐੱਫਟੀਆਈਆਈ ਦੇ ਪੁਰਾਣੇ ਵਿਦਿਆਰਥੀ ਰਹੇ ਸ਼੍ਰੀ ਹਿਰਾਨੀ ਨੂੰ ਆਪਣੀਆਂ ਫ਼ਿਲਮਾਂ ਦੇ ਮਾਧਿਅਮ ਨਾਲ ਸਮਾਜਿਕ ਮੁੱਦਿਆਂ ਨੂੰ ਧਾਰਾ ਪ੍ਰਵਾਹ ਤਰੀਕੇ ਨਾਲ ਚੁੱਕਣ ਅਤੇ ਸਮਕਾਲੀ ਮੁੱਦਿਆਂ ’ਤੇ ਇੱਕ ਨਵਾਂ ਨਜ਼ਰੀਆ ਪੇਸ਼ ਕਰਨ ਦੇ  ਉਨ੍ਹਾਂ ਦੇ ਹਲਕੇ-ਫੁਲਕੇ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਰਾਜਕੁਮਾਰ ਹਿਰਾਨੀ ਦੀ ਮੁੰਨਾਭਾਈ ਐੱਮਬੀਬੀਐੱਸ (2003),ਲਗੇ ਰਹੋ ਮੁੰਨਾਭਾਈ (2006) ਅਤੇ ਥ੍ਰੀ ਇਡੀਅਟਸ (2009) ਦੇ ਮੂਲ ਨੈਗੇਟਿਵ ਪਹਿਲਾਂ ਹੀ ਐੱਨਐੱਫਏਆਈ ਵਿੱਚ ਰੱਖਿਅਤ ਕੀਤੇ ਜਾ ਚੁੱਕੇ  ਹਨ।

 

ਰਾਜਕੁਮਾਰ ਹਿਰਾਨੀ ਦੁਆਰਾ ਲਿਖਤ, ਸੰਪਾਦਤ ਅਤੇ ਨਿਰਦੇਸ਼ਤ ‘ਪੀਕੇ’ ਭਾਰਤੀ ਸਮਾਜ ’ਤੇ ਇੱਕ ਅਨੋਖਾ ਰਾਜਨੀਤਕ ਵਿਅੰਗ ਹੈ। ਵਿਧੂ ਵਿਨੋਦ ਚੋਪੜਾ ਦੇ ਨਾਲ ਮਿਲ ਕੇ ਸ਼੍ਰੀ ਹਿਰਾਨੀ ਦੁਆਰਾ ਬਣਾਈ ਗਈ ‘ਪੀਕੇ’ ਭਾਰਤ ਵਿੱਚ ਸੈਲੂਲਾਈਡ ’ਤੇ ਸ਼ੂਟ ਕੀਤੀ ਜਾਣ ਵਾਲੀ ਆਖ਼ਰੀ ਕੁਝ ਫ਼ਿਲਮਾਂ ਵਿੱਚੋਂ ਇੱਕ ਹੈ। ਅੰਧਵਿਸ਼ਵਾਸ ’ਤੇ ਟਿੱਪਣੀ ਕਰਨ ਵਾਲੀ ‘ਪੀਕੇ’ ਇੱਕ ਏਲੀਅਨ ਦੇ ਵਿਲੱਖਣ ਮਜ਼ਾਕੀਆ ਚਰਿੱਤਰ ਦੇ ਜ਼ਰੀਏ ਇੱਕ ਸਨਕੀ ਪਰ ਪਿਆਰੇ ਤਰੀਕੇ ਨਾਲ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ।
 

*****

 

ਡੀਐੱਲ/ ਪੀਐੱਮ(Release ID: 1733229) Visitor Counter : 124