PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 01 JUL 2021 6:30PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 33.57 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 48,786 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 5,23,257 ਹੋਈ

  • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.72 ਫੀਸਦੀ ਹੋਏ

  • ਦੇਸ਼ ਵਿੱਚ ਹੁਣ ਤੱਕ 2,94,88,918 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

  • ਬੀਤੇ 24 ਘੰਟਿਆਂ ਦੌਰਾਨ 61,588 ਵਿਅਕਤੀ ਸਿਹਤਯਾਬ ਹੋਏ

  • ਲਗਾਤਾਰ 49ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

  • ਰਿਕਵਰੀ ਦਰ ਵਧ ਕੇ 96 .97 ਫੀਸਦੀ ਹੋਈ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.64 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 2.54 ਫੀਸਦੀ ਹੋਈ; ਲਗਾਤਾਰ 24ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\June 2021\24 June\image003I3OK.jpg

G:\Surjeet Singh\June 2021\24 June\image004J4S4.jpg

G:\Surjeet Singh\June 2021\24 June\image005BM8F.jpg

ਕੋਵਿਡ-19 ਅੱਪਡੇਟ

 

  • ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 33.57 ਕਰੋੜ ਹੋਈ

  • ਪਿਛਲੇ 24 ਘੰਟਿਆਂ ਵਿੱਚ 48,786 ਨਵੇਂ ਕੇਸਾਂ ਦੇ ਨਾਲ; ਪਿਛਲੇ ਚਾਰ ਦਿਨਾਂ ਵਿੱਚ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਰਿਪੋਰਟ ਕੀਤੇ ਗਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (5,23,257) ਹੋਈ; ਕੁੱਲ ਕੇਸਾਂ ਦਾ ਸਿਰਫ 1.72 ਫੀਸਦੀ ਬਣਦਾ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ (2.54 ਫੀਸਦੀ); ਲਗਾਤਾਰ 24ਵੇਂ ਦਿਨ 5 ਫੀਸਦੀ ਤੋਂ ਘੱਟ ਦਰਜ

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ, ਕੱਲ੍ਹ ਭਾਰਤ ਦੀ ਕੋਵਿਡ ਟੀਕਾਕਰਣ ਕਵਰੇਜ 33.57 ਕਰੋੜ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 33,57,16,019 ਵੈਕਸੀਨ ਖੁਰਾਕਾਂ 44,75,791 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 27,60,345 ਵੈਕਸੀਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ-

 


 

ਪਹਿਲੀ ਖੁਰਾਕ

1,02,12,078

 

ਦੂਜੀ ਖੁਰਾਕ

72,56,031

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,75,12,765

 

ਦੂਜੀ ਖੁਰਾਕ

95,16,814

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,16,00,418

 

ਦੂਜੀ ਖੁਰਾਕ

21,82,234

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

8,86,47,056

 

ਦੂਜੀ ਖੁਰਾਕ

1,63,14,943

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

6,81,27,563

 

ਦੂਜੀ ਖੁਰਾਕ

2,43,46,117

ਕੁੱਲ

33,57,16,019

 

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਵਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਪ੍ਰਤੀਬੱਧ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 48,786 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

G:\Surjeet Singh\June 2021\24 June\image001YK2W.jpg

 

ਭਾਰਤ, ਰੋਜ਼ਾਨਾ ਨਵੇਂ ਕੋਵਿਡ-19 ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦੇ ਰੁਝਾਨ ਨੂੰ ਦਰਸਾ ਰਿਹਾ ਹੈ।  ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਘੱਟ ਕੇ 5,23,257 ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 13,807 ਦੀ ਗਿਰਾਵਟ ਆਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 1.72 ਫੀਸਦੀ ਹਨ।

 

G:\Surjeet Singh\June 2021\24 June\image002C2IE.jpg

 

ਕੋਵਿਡ-19 ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ I ਇਸ ਦੇ ਨਾਲ, ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 49 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 61,588 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

ਰੋਜ਼ਾਨਾ ਨਵੇਂ ਕੇਸਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ ਲਗਭਗ 12,000 ਤੋਂ (12,802) ਵਧੇਰੇ  ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ।

 

G:\Surjeet Singh\June 2021\24 June\image0038FIS.jpg

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 2,94,88,918 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 61,588 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 96.97 ਫ਼ੀਸਦ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

G:\Surjeet Singh\June 2021\24 June\image004LU8R.jpg

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 19,21,450 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 41.20 ਕਰੋੜ (41,20,21,494) ਤੋਂ ਵੱਧ ਟੈਸਟ ਕੀਤੇ ਗਏ ਹਨ।

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.64 ਫੀਸਦੀ 'ਤੇ ਖੜੀ ਹੈ, ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.54 ਫੀਸਦੀ ‘ਤੇ ਹੈ। ਇਹ ਹੁਣ ਲਗਾਤਾਰ 24 ਦਿਨਾਂ ਤੋਂ 5 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ।

https://pib.gov.in/PressReleasePage.aspx?PRID=1731792

 

 ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

  • ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 32.92 ਕਰੋੜ ਤੋਂ ਵੱਧਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

  • ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਹਾਲੇ ਵੀ 1.24 ਕਰੋੜ ਤੋਂ ਵੱਧ ਖੁਰਾਕਾਂ ਉਪਲਬੱਧ ਹਨ 

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 31,67,50,891 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲੱਬਧ ਅੰਕੜਿਆਂ ਅਨੁਸਾਰ) ਬਣਦੀ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.24 ਕਰੋੜ (1,24,50,909) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬੱਧ ਹਨ।

ਇਸ ਤੋਂ ਇਲਾਵਾ, 94,66,420 ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ ਅਤੇ ਅਗਲੇ 3 ਦਿਨਾਂ ਦੇ ਅੰਦਰ ਪ੍ਰਦੇਸ਼ਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਹਾਸਲ ਕੀਤੀਆਂ ਜਾਣਗੀਆਂ।

https://pib.gov.in/PressReleseDetail.aspx?PRID=1731873

 

ਕੋਵਿਡ-19 ਟੀਕਾਕਰਣ: ਭਰਮ ਬਨਾਮ ਤੱਥ

ਕੋਵਿਡ-19 ਟੀਕਾਕਰਣ ਪ੍ਰੋਗਰਾਮ ਪੇਸ਼ਾਵਰਾਨਾ, ਸਿਹਤ ਅਤੇ ਪਹਿਲੀ ਕਤਾਰ ਦੇ ਕਾਮਿਆਂ ਅਤੇ ਸਭ ਤੋਂ ਕਮਜ਼ੋਰ ਵਸੋਂ ਗਰੁੱਪਾਂ ਦੀ ਰੱਖਿਆ ਦੁਆਰਾ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੰਦਾ ਹੈ

ਸਾਰੇ ਨਾਗਰਿਕ ਬਿਨ੍ਹਾਂ ਆਮਦਨ ਦੀ ਸਥਿਤੀ ਦੇ ਭੇਦਭਾਵ ਤੋਂ ਭਾਰਤ ਸਰਕਾਰ ਦੁਆਰਾ ਮੁਫਤ ਟੀਕਾਕਰਣ ਦੇ ਯੋਗ ਹਨ
ਗ਼ੈਰ-ਤਬਦੀਲਯੋਗ ਇਲੈਕਟ੍ਰਾਨਿਕ ਵੋਚਰ ਪਾਈਪਲਾਈਨ ਵਿੱਚ ਹਨ ਜੋ ਨਿੱਜੀ ਕੋਵਿਡ ਟੀਕਾਕਰਣ ਕੇਂਦਰਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਲਈ ਵਰਤੇ ਜਾਣਗੇ 

ਭਾਰਤ ਦਾ ਰਾਸ਼ਟਰੀ ਕੋਵਿਡ ਟੀਕਾਕਰਣ ਪ੍ਰੋਗਰਾਮ ਵਿਗਿਆਨਕ ਅਤੇ ਮਹਾਮਾਰੀ ਸਬੂਤਾਂ, ਡਬਲਿਊ ਐੱਚ ਓ ਦਿਸ਼ਾ ਨਿਰਦੇਸ਼ਾਂ ਅਤੇ ਵਿਸ਼ਵੀ ਵਧੀਆ ਅਭਿਆਸਾਂ ਤੇ ਉਸਾਰਿਆ ਗਿਆ ਹੈ, ਜਿਸ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਯੋਜਨਾਬੰਦੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੁਸ਼ਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਗਈ ਹੈ। ਭਾਰਤ ਸਰਕਾਰ ਦੀ ਟੀਕਾਕਰਣ ਪ੍ਰੋਗਰਾਮ ਲਈ ਪ੍ਰਤੀਬੱਧਤਾ ਸ਼ੁਰੂ ਤੋਂ ਹੀ ਕਿਰਿਆਸ਼ੀਲ ਤੇ ਅਡੋਲ ਰਹੀ ਹੈ।

https://pib.gov.in/PressReleseDetail.aspx?PRID=1731931

 

ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਡਾਕਟਰ ਦਿਵਸ’ ‘ਤੇ ਡਾਕਟਰਾਂ ਨੂੰ ਸੰਬੋਧਨ ਕੀਤਾ

  • ਮਹਾਮਾਰੀ ਦੇ ਦੌਰਾਨ ਡਾਕਟਰਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੱਤੀ

  • ਸਿਹਤ ਖੇਤਰ ਦਾ ਬਜਟ ਦੁੱਗਣਾ ਕਰਕੇ 2 ਲੱਖ ਕਰੋੜ ਰੁਪਏ ਤੋਂ ਵੱਧ ਕੀਤਾ: ਪ੍ਰਧਾਨ ਮੰਤਰੀ

  • ਸਾਡੇ ਡਾਕਟਰ ਆਪਣੇ ਅਨੁਭਵ ਤੇ ਮੁਹਾਰਤ ਨਾਲ ਇਸ ਨਵੇਂ ਤੇ ਤੇਜ਼ੀ ਨਾਲ ਬਦਲਣ ਵਾਲੇ ਵਾਇਰਸ ਦਾ ਸਾਹਮਣਾ ਕਰ ਰਹੇ ਹਨ: ਪ੍ਰਧਾਨ ਮੰਤਰੀ

  • ਸਰਕਾਰ ਡਾਕਟਰਾ ਦੀ ਸੁਰੱਖਿਆ ਪ੍ਰਤੀ ਪ੍ਰਤੀਬੱਧ ਹੈ: ਪ੍ਰਧਾਨ ਮੰਤਰੀ

  • ਯੋਗ ਦੇ ਫ਼ਾਇਦਿਆਂ ਬਾਰੇ ਸਬੂਤਾਂ ਉੱਤੇ ਅਧਾਰਿਤ ਅਧਿਐਨ ਕਰਨ ਦਾ ਸੱਦਾ ਦਿੱਤਾ

  • ਦਸਤਾਵੇਜ਼ੀਕਰਣ ਦੇ ਮਹੱਤਵ ਉੱਤੇ ਦਿੱਤਾ ਜ਼ੋਰ, ਕੋਵਿਡ ਮਹਾਮਾਰੀ ਵਿਸਤ੍ਰਿਤ ਦਸਤਾਵੇਜ਼ੀਕਰਣ ਲਈ ਹੋ ਸਕਦੀ ਹੈ ਇੱਕ ਵਧੀਆ ਸ਼ੁਰੂਆਤੀ ਨੁਕਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਡਾਕਟਰ ਦਿਵਸ’ ‘ਤੇ ਡਾਕਟਰ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਮੈਡੀਕਲ ਭਾਈਚਾਰੇ ਦੇ ਉੱਚਤਮ ਆਦਰਸ਼ਾਂ ਦੇ ਪ੍ਰਤੀਕ ਡਾਕਟਰ ਬੀ.ਸੀ. ਰਾਏ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ 130 ਕਰੋੜ ਜਨਤਾ ਦੀ ਤਰਫ਼ੋਂ ਪਿਛਲੇ ਡੇਢ ਸਾਲ ਦੇ ਔਖੇ ਸਮਿਆਂ ਦੌਰਾਨ ਡਾਕਟਰਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਉਹ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ ਦੁਆਰਾ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

https://pib.gov.in/PressReleseDetail.aspx?PRID=1731904

 

ਰਾਸ਼ਟਰੀ ਡਾਕਟਰ ਦਿਵਸ ‘ਤੇ ਮੈਡੀਕਲ ਜਗਤ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1731929

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਵੈਕਸੀਨ ਦੇ ਪ੍ਰਤੀ ਹਿਚਕ ਨੂੰ ਦੂਰ ਕਰਨ ਦੀ ਜ਼ਰੂਰਤ

 

• ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਸਰਬ ਭਾਰਤੀ ‘ਜਨ-ਅੰਦੋਲਨ’ ਬਣਨਾ ਚਾਹੀਦਾ ਹੈ

• ਉਪ ਰਾਸ਼ਟਰਪਤੀ ਨੇ ਮੈਡੀਕਲ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਟੀਕਾਕਰਣ ਦੇ ਮਹੱਤਵ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ

• ਉਨ੍ਹਾਂ ਨੇ ਟੀਕਾਕਰਣ ਮੁਹਿੰਮ ਵਿੱਚ ਗ੍ਰਾਮੀਣ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ

• ਟੀਕਾਕਰਣ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ: ਉਪ ਰਾਸ਼ਟਰਪਤੀ

• ਡਾਕਟਰ ਦਿਵਸ ’ਤੇ ਸ਼੍ਰੀ ਨਾਇਡੂ ਨੇ ਹੈਲਥਕੇਅਰ ਪ੍ਰੋਫੈਸ਼ਨਲਾਂ ਦਾ ਉਨ੍ਹਾਂ ਦੀ ਨਿਰਸੁਆਰਥ ਸੇਵਾ ਦੇ ਲਈ ਧੰਨਵਾਦ ਕੀਤਾ

• ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਜਾਨ ਬਚਾਈ

 

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਇਸ ਜ਼ਰੂਰਤ ’ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਕੋਵਿਡ-19 ਟੀਕਾਕਰਣ ਦੀ ਅਹਿਮੀਅਤ ਬਾਰੇ ਦੱਸਿਆ ਜਾਵੇ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਤਾਕੀਦ ਕੀਤੀ ਕਿ ਉਹ ਮਿਲ-ਜੁਲ ਕੇ ਇਸ ਸਾਲ ਦੇ ਅੰਤ ਤੱਕ ਸਾਰਿਆਂ ਨੂੰ ਟੀਕੇ ਲਗਾਉਣ ਦਾ ਲਕਸ਼ ਪੂਰਾ ਕਰਨ। 

https://pib.gov.in/PressReleasePage.aspx?PRID=1731825

 

ਡਾ. ਹਰਸ਼ ਵਰਧਨ ਨੇ ਰਾਸ਼ਟਰੀ ਡਾਕਟਰਸ ਦਿਵਸ ਤੇ ਗ੍ਰੈਟੀਚਿਊਡ ਹਫਤੇ ਦੇ ਉਦਘਾਟਨ ਮੌਕੇ ਮੈਡਿਕਲ ਭਾਈਚਾਰੇ ਨੂੰ ਸੰਬੋਧਨ ਕੀਤਾ 

  • ਕੋਵਿਡ-19 ਨੂੰ ਹਰਾਉਣ ਲਈ ਤਿੰਨ ਧਿਰੀ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੱਤੀ

  • "ਇਤਿਹਾਸ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਜਦੋਂ ਵੀ ਸਮਾਂ ਆਇਆ ਅਤੇ ਮਨੁੱਖਤਾ ਨੂੰ ਬਚਾਉਣ ਦੀ ਲੋੜ ਪੈਂਦੀ ਹੈ ਤਾਂ ਇਹ ਡਾਕਟਰ ਹੀ ਹੁੰਦੇ ਹਨ ਜੋ ਆਪਣੇ ਫਰਜ਼ ਦੇ ਸੱਦੇ ਦਾ ਜਵਾਬ ਦੇਣ ਲਈ ਅੱਗੇ ਆਉਂਦੇ ਹਨ"

ਰਾਸ਼ਟਰੀ ਡਾਕਟਰ ਦਿਵਸ ਦੇ ਸ਼ੁੱਭ ਮੌਕੇ ਤੇ ਸਾਰਿਆਂ ਨੂੰ ਵਧਾਈ ਦੇਂਦਿਆਂ ਡਾ. ਹਰਸ਼ ਵਰਧਨ ਨੇ ਸਭ ਤੋਂ ਪਹਿਲਾਂ ਕੋਵਿਡ ਯੋਧਿਆਂ ਦੇ ਬਲਿਦਾਨ ਨੂੰ ਯਾਦ ਕੀਤਾ ਅਤੇ ਅਫਸੋਸ ਜਾਹਰ ਕੀਤਾ। ਡਾ. ਹਰਸ਼ ਵਰਧਨ ਨੇ ਕਿਹਾ, "ਆਮ ਤੌਰ ਤੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਦਿਨ, ਇਸ ਤੇ ਮੇਰਾ ਜ਼ੋਰ ਨਹੀਂ ਹੈ, ਪਰ ਇਸ ਬਾਰੇ ਸੋਚ ਕੇ ਨਿਰਾਸ਼ਾ ਮਹਿਸੂਸ ਹੁੰਦੀ ਹੈ ਕਿ ਸਾਡੇ ਮੈਡਿਕਲ ਜਗਤ ਵਿਚੋਂ ਕਈ ਮਹਾਨ ਹਸਤੀਆਂ ਸਵਰਗਵਾਸ ਹੋ ਗਈਆਂ ਹਨ, ਇਨ੍ਹਾਂ ਵਿਚੋਂ ਕਈ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ। ਉਨ੍ਹਾਂ ਦਾ ਜਾਣਾ ਬਹੁਤ ਬਦਕਿਸਮਤੀ ਹੈ ਅਤੇ ਫਿਰ ਵੀ ਵੱਡੇ ਪੈਮਾਨੇ ਤੇ ਮੈਡਿਕਲ ਕਮਿਊਨਿਟੀ ਲਈ ਬਹੁਤ ਮਾਣ ਅਤੇ ਪ੍ਰੇਰਨਾ ਦਾ ਵਿਸ਼ਾ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਂ ਆਇਆ ਅਤੇ ਮਾਨਵਤਾ ਨੂੰ ਬਚਾਉਣ ਦੀ ਜ਼ਰੂਰਤ ਪਈ ਤਾਂ ਡਾਕਟਰ ਹੀ ਸਨ ਜਿਨ੍ਹਾਂ ਨੇ ਆਪਣੇ ਫਰਜ਼ ਨੂੰ ਨਿਭਾਉਣ ਲਈ ਆਪਣੇ ਕਦਮ ਅੱਗੇ ਵਧਾਏ।"

https://pib.gov.in/PressReleseDetail.aspx?PRID=1731867

 

ਸੈਰ-ਸਪਾਟਾ ਉਦਯੋਗ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਵਿੱਤ ਮੰਤਰਾਲੇ ਦੁਆਰਾ ਐਲਾਨੀਆਂ ਯੋਜਨਾਵਾਂ ਦਾ ਸਵਾਗਤ ਕੀਤਾ

 

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 28 ਜੂਨ 2021 ਨੂੰ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੀ ਸਹਾਇਤਾ ਲਈ 6,28,993 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਆਰਥਿਕ ਵਿਕਾਸ ਨੂੰ ਵਧਾਵਾ ਦੇਣ ਲਈ ਹੋਰ ਕਈ ਖੇਤਰਾਂ ਦੇ ਸਮਰਥਨ ਨਾਲ ਦੇਸ਼ ਵਿੱਚ ਸੈਰ-ਸਪਾਟੇ ਨੂੰ ਮੁੜ-ਸੁਰਜੀਤ ਕਰਨ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਸੀ।

https://pib.gov.in/PressReleseDetail.aspx?PRID=1731924

 

ਸ਼੍ਰੀ ਮਨਸੁਖ ਮਾਂਡਵੀਯਾ ਨੇ ਐੱਫਏਸੀਟੀ ਦੁਆਰਾ ਬਸਤੀ ਵਿੱਚ ਸਪਲਾਈ ਕੀਤੇ ਪੀ ਐੱਸ ਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ

 

ਰਸਾਇਣ ਤੇ ਖ਼ਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਉੱਤਰ ਪ੍ਰਦੇਸ਼ ਦੇ ਬਸਤੀ ਵਿੱਚ ਸਥਿਤ ਓਪੀਈਸੀ ਕੈਲੀ ਹਸਪਤਾਲ ਵਿੱਚ ਫਰਟੀਲਾਈਜ਼ਰਸ ਤੇ ਕੈਮੀਕਲਜ ਤ੍ਰੈਵਨ ਕੋਰ ਲਿਮਿਟਿਡ (ਐੱਫਏਸੀਟੀ) ਦੁਆਰਾ ਸਥਾਪਿਤ ਕੀਤੇ ਪੀ ਐੱਸ ਏ ਆਕਸੀਜਨ ਪਲਾਂਟ ਦਾ ਵਰਚੁਅਲੀ ਉਦਘਾਟਨ ਕੀਤਾ।

https://pib.gov.in/PressReleseDetail.aspx?PRID=1731893

 

ਮਜ਼ਬੂਤ ਅਤੇ ਸਚਲ (ਮੋਬਾਈਲ) ਆਕਸੀਜਨੀ ਜ਼ਮੀਨੀ ਪੱਧਰ 'ਤੇ ਆਕਸੀਜਨ ਦੀਆਂ ਗੰਭੀਰ ਅਤੇ ਅਤਿਅੰਤ ਜ਼ਰੂਰੀ ਲੋੜਾਂ ਨੂੰ ਪੂਰਾ ਕਰ ਸਕਦੀ ਹੈ

ਭਾਰਤੀ ਖੋਜਕਰਤਾਵਾਂ ਨੇ ਇੱਕ ਮਜ਼ਬੂਤ ਅਤੇ ਸਚਲ (ਮੋਬਾਈਲ), ਸਮੂਹ ਆਕਸੀਜਨ ਕੰਸੈਂਟ੍ਰੇਟਰ ਵਿਕਸਿਤ ਕੀਤਾ ਹੈ ਜਿਸ ਦਾ ਉਪਯੋਗ ਗ੍ਰਾਮੀਣ ਖੇਤਰ ਵਿੱਚ ਉਪਲਬਧ ਸੁਵਿਧਾਵਾਂ (ਸੈਟਿੰਗਸ) ਵਿੱਚ ਕੀਤਾ ਜਾ ਸਕਦਾ ਹੈ ਅਤੇ ਜਿਸ ਨੂੰ ਕਿਸੇ ਵੀ ਸਥਾਨ ‘ਤੇ ਆਪਾਤ ਸਥਿਤੀ ਵਿੱਚ ਤੇਜ਼ੀ ਨਾਲ ਤੈਨਾਤ ਕੀਤਾ ਜਾ ਸਕਦਾ ਹੈ।

ਕੋਵਿਡ-19 ਦੀ ਦੂਸਰੀ ਲਹਿਰ ਦੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਮੀ ਹੋ ਗਈ ਸੀ। ਹਾਲਾਕਿ ਕਮੀ ਦਾ ਇਹ ਸੰਕਟ ਵੱਡੇ ਸ਼ਹਿਰਾਂ ਵਿੱਚ ਸਪਲਾਈ ਚੇਨ ਦੀਆਂ ਸੀਮਾਵਾਂ ‘ਤੇ ਕਾਬੂ ਪਾਉਣ ਬਾਰੇ ਵੱਧ ਸੀ, ਲੇਕਿਨ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਸ ਸੰਕਟ ਨੇ ਦੇਸ਼ ਦੇ ਮੈਡੀਕਲ ਆਕਸੀਜਨ ਦੇ ਬੁਨਿਆਦੀ ਢਾਂਚੇ ਦੀ ਪੁਰਾਣੀ ਕਮੀ ਨੂੰ ਉਜਾਗਰ ਕੀਤਾ।

https://pib.gov.in/PressReleseDetail.aspx?PRID=1731966

 


ਭਾਰਤ ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ ਲਚੀਲੀ ਸਪਲਾਈ ਚੇਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ:  ਸ਼੍ਰੀ ਪੀਯੂਸ਼ ਗੋਇਲ

ਰੇਲ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ  ਨੇ ਅੱਜ ਕਿਹਾ ਕਿ ਭਾਰਤ ਮਹਾਮਾਰੀ  ਦੇ ਬਾਅਦ ਦੀ ਦੁਨੀਆ ਵਿੱਚ ਲਚੀਲੀ ਸਪਲਾਈ ਚੇਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।  ਇੰਡੀਆ ਗਲੋਬਲ ਫੋਰਮ ਵਿੱਚ ਅੱਜ ਬੋਲਦੇ ਹੋਏ,  ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇਸ਼ਾਂ  ਦੇ ਨਾਲ ਅਧਿਕ ਤੋਂ ਅਧਿਕ ਜੁੜਾਅ ਦੇਖ ਰਹੇ ਹਾਂ ਜਿਨ੍ਹਾਂ ਦੀ ਰਾਜਨੀਤਕ ਵਿਵਸਥਾ ਲੋਕਤਾਂਤਰਿਕ ਹੈ,  ਜਿਸ ਦੇ ਨਾਲ ਅਸੀਂ ਇੱਕ ਭਾਗੀਦਾਰ  ਦੇ ਰੂਪ ਵਿੱਚ ਜੁੜ ਸਕਦੇ ਹਾਂ ਅਤੇ ਭਰੋਸਾ ਕਰ ਸਕਦੇ ਹਾਂ।  ਉਨ੍ਹਾਂ ਨੇ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ  ਦੇ ਨਾਲ ਅਧਿਕ ਜੁੜਾਅ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਜਿਨ੍ਹਾਂ  ਦੇ ਨਾਲ ਸਾਡਾ ਇੱਕ ਸਾਂਝਾ ਈਕੋ ਸਿਸਟਾਮ ਹੈ।  ਉਹ ਦੇਸ਼ ਜੋ ਪਾਰਦਰਸ਼ੀ ਨਿਯਮ ਅਧਾਰਿਤ ਵਪਾਰ ਤੰਤਰ ਵਿੱਚ ਵਿਸ਼ਵਾਸ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਵਪਾਰ ਸਬੰਧੀ ਮਾਮਲਿਆਂ ਲਈ ਯੂਕੇ, ਆਸਟ੍ਰੇਲੀਆ,  ਕੈਨੇਡਾ ਅਤੇ ਯੂਰੋਪੀ ਸੰਘ ਨਾਲ ਗੱਲ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਤੋਂ ਅੰਤਮ ਰੂਪ ਦੇਣ ਨੂੰ ਇੱਛੁਕ ਹੈ।

https://pib.gov.in/PressReleasePage.aspx?PRID=1731755

 

ਪੀਆਈਬੀ ਦੇ ਫੀਲਡ ਯੂਨਿਟਾਂ ਤੋਂ ਮਿਲੇ ਇਨਪੁਟਸ

 

  • ਮਹਾਰਾਸ਼ਟਰ:  ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19  ਦੇ 9,771 ਨਵੇਂ ਕੇਸ ਸਾਹਮਣੇ ਆਏ,  ਜਿਸ ਵਿੱਚ ਕੁੱਲ ਸੰਖਿਆ 60,61,404 ਹੋ ਗਈ,  ਜਦਕਿ ਸੰਕ੍ਰਮਣ ਨਾਲ 141 ਮਰੀਜ਼ਾਂ ਦੀ ਮੌਤ  ਦੇ ਬਾਅਦ ਮ੍ਰਿਤਕਾਂ ਦੀ ਸੰਖਿਆ ਵਧ ਕੇ 1,21,945 ਹੋ ਗਈ।  ਪਿਛਲੇ 24 ਘੰਟਿਆਂ ਵਿੱਚ 10,353 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ,  ਜਿਸਦੇ ਨਾਲ ਠੀਕ ਹੋਣ ਵਾਲਿਆਂ ਦੀ ਸੰਖਿਆ 58,19,901 ਹੋ ਗਈ।  ਹੁਣ ਰਾਜ ਵਿੱਚ ਕੋਵਿਡ-19  ਦੇ 1,16,364 ਐਕਟਿਵ ਕੇਸ ਹਨ। 

  • ਗੁਜਰਾਤ:  ਬੁੱਧਵਾਰ ਨੂੰ ਗੁਜਰਾਤ ਨੇ ਕੋਵਿਡ-19 ਦੇ 90 ਨਵੇਂ ਕੇਸ ਅਤੇ ਤਿੰਨ ਲੋਕਾਂ ਦੀਆਂ ਮੌਤਾਂ ਦਰਜ ਕੀਤੀਆਂ,  ਜਿਸ ਦੇ ਨਾਲ ਸੰਕ੍ਰਮਣ ਦੀ ਕੁੱਲ ਸੰਖਿਆ 8,23,523 ਅਤੇ ਮ੍ਰਿਤਕਾਂ ਦੀ ਕੁੱਲ ਸੰਖਿਆ 10,059 ਪਹੁੰਚ ਗਈ। ਪਿਛਲੇ ਸਾਲ ਅਪ੍ਰੈਲ  ਦੇ ਬਾਅਦ ਪਹਿਲੀ ਵਾਰ ਗਿਰਾਵਟ  ਦੇ ਬਾਅਦ,  ਲਗਾਤਾਰ ਤੀਸਰੇ ਦਿਨ ਸੰਕ੍ਰਮਣ ਦੀ ਰੋਜ਼ਾਨਾ ਸੰਖਿਆ 100 ਅੰਕ ਤੋਂ ਘੱਟ ਰਹੀ।  ਅਜੇ ਵੀ ਰਾਜ ਵਿੱਚ 3,013 ਐਕਟਿਵ ਕੇਸ ਹਨ।  ਗੁਜਰਾਤ ਨੇ ਅੱਜ ਦੀ ਤਾਰੀਖ ਤੱਕ ਕੋਰੋਨਾ ਟੀਕਿਆਂ ਦੀ 2.50 ਕਰੋੜ ਖੁਰਾਕ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ।  ਆਧਿਕਾਰਿਕ ਅੰਕੜਿਆਂ  ਦੇ ਅਨੁਸਾਰ,  ਰਾਜ ਵਿੱਚ 18 ਸਾਲ ਤੋਂ ਅਧਿਕ ਉਮਰ  ਦੇ ਪਾਤਰ ਲਾਭਾਰਥੀਆਂ ਨੂੰ ਕੋਵਿਡ-19 ਟੀਕਿਆਂ ਦੀਆਂ 2,53,93,866 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।  ਰਾਜ ਵਿੱਚ 18 ਸਾਲ ਤੋਂ ਅਧਿਕ ਉਮਰ ਵਰਗ ਦੇ ਕੁੱਲ ਪਾਤਰ ਵਿਅਕਤੀਆਂ ਵਿੱਚੋਂ ਹੁਣ ਤੱਕ 40% ਤੋਂ ਜ਼ਿਆਦਾ ਲੋਕਾਂ ਨੂੰ ਪਹਿਲੀ ਖੁਰਾਕ ਅਤੇ 55,31,284 ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ। 

  • ਮੱਧ ਪ੍ਰਦੇਸ਼:  ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ-19  ਦੇ 33 ਨਵੇਂ ਕੇਸ ਅਤੇ 15 ਅਤਿਰਕਤ ਮੌਤਾਂ ਦਰਜ ਕੀਤੀਆਂ ਗਈਆਂ,  ਜਿਸ ਦੇ ਨਾਲ ਸੰਕ੍ਰਮਣਾਂ ਦੀ ਸੰਖਿਆ ਵਧਕੇ 7,89,804 ਅਤੇ ਮ੍ਰਿਤਕਾਂ ਦੀ ਸੰਖਿਆ 8,969 ਹੋ ਗਈ।  ਪਿਛਲੇ 24 ਘੰਟਿਆਂ ਵਿੱਚ ਕੁੱਲ 78 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ,  ਜਿਸ ਦੇ ਨਾਲ ਮੱਧ  ਪ੍ਰਦੇਸ਼ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ 7,80,265 ਹੋ ਗਈ।  ਰਾਜ ਵਿੱਚ ਹੁਣ 570 ਐਕਟਿਵ ਕੇਸ ਹਨ।  ਪਿਛਲੇ 24 ਘੰਟਿਆਂ ਵਿੱਚ ਰਾਜ ਦੇ 52 ਜ਼ਿਲ੍ਹਿਆ ਵਿੱਚੋਂ 35 ਜ਼ਿਲ੍ਹਿਆ ਵਿੱਚ ਕੋਰੋਨਾ ਵਾਇਰਸ  ਦੇ ਸੰਕ੍ਰਮਣ ਦਾ ਇੱਕ ਵੀ ਮਾਮਲਾ ਨਹੀਂ ਆਇਆ ਹੈ। 

  • ਛੱਤੀਸਗੜ੍ਹ:  ਬੁੱਧਵਾਰ ਨੂੰ  ਛੱਤੀਸਗੜ੍ਹ   ਦੇ ਕੋਰੋਨਾ ਵਾਇਰਸ ਕੇਸਾਂ ਦੀ ਸੰਖਿਆ 403 ਵਧ ਕੇ 9,94,480 ਹੋ ਗਈ,  ਜਦਕਿ ਮ੍ਰਿਤਕਾਂ ਦੀ ਸੰਖਿਆ 13,439 ਤੱਕ ਪਹੁੰਚ ਗਈ।  ਦਿਨ ਭਰ ਵਿੱਚ ਕਈ ਹਸਪਤਾਲਾਂ ਤੋਂ ਕੁੱਲ 70 ਲੋਕਾਂ ਨੂੰ ਛੁੱਟੀ ਮਿਲਣ,  ਜਦਕਿ 282 ਲੋਕਾਂ ਦਾ ਹੋਮ ਆਇਸੋਲੇਸ਼ਨ ਪੂਰਾ ਹੋਣ  ਦੇ ਬਾਅਦ ਠੀਕ ਹੋਣ ਵਾਲਿਆਂ ਦੀ ਸੰਖਿਆ 9,75,077 ਹੋ ਗਈ।  ਰਾਜ ਵਿੱਚ ਅਜੇ ਵੀ ਕੋਵਿਡ-19  ਦੇ ਕੇਸਾਂ ਦੀ ਸੰਖਿਆ 5,964 ਹੈ।   ਛੱਤੀਸਗੜ੍ਹ  ਵਿੱਚ ਸਾਰੇ ਵਰਗਾਂ  ਦੇ ਲੋਕਾਂ ਨੂੰ ਕੋਰੋਨਾ ਵਾਇਰਸ  ਦੇ ਖ਼ਿਲਾਫ਼ ਟੀਕੇ ਦੀ 95.45 ਲੱਖ ਤੋਂ ਜ਼ਿਆਦਾ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। 

  • ਗੋਆ: ਬੁੱਧਵਾਰ ਨੂੰ ਗੋਆ ਦੇ ਕੋਰੋਨਾਵਾਇਰਸ  ਦੇ ਕੇਸ 240 ਵੱਧ ਗਏ ਅਤੇ ਕੁੱਲ ਸੰਖਿਆ 1,66,689 ਤੱਕ ਪਹੁੰਚ ਗਈ,  ਜਦਕਿ 201 ਮਰੀਜ਼ ਸੰਕ੍ਰਮਣ ਤੋਂ ਠੀਕ ਹੋ ਗਏ। ਦਿਨ ਭਰ ਵਿੱਚ ਸੰਕ੍ਰਮਣ ਦੀ ਵਜ੍ਹਾ ਨਾਲ ਛੇ ਹੋਰ ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਸੰਖਿਆ ਵਧ ਕੇ 3,054 ਹੋ ਗਈ।  ਮੰਗਲਵਾਰ ਸ਼ਾਮ ਤੋਂ ਪਿਛਲੇ 24 ਘੰਟਿਆਂ  ਦੇ ਦੌਰਾਨ 201 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ,  ਜਿਸਦੇ ਬਾਅਦ ਰਾਜ ਵਿੱਚ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ ਵਧਕੇ 1,61,361 ਹੋ ਗਈ।  ਗੋਆ ਵਿੱਚ ਹੁਣ 2,274 ਐਕਟਿਵ ਕੇਸ ਹਨ। 

  • ਪੰਜਾਬ:  ਜਾਂਚ ਵਿੱਚ ਪਾਜ਼ਿਟਿਵ ਮਿਲੇ ਮਰੀਜ਼ਾਂ ਦੀ ਕੁੱਲ ਸੰਖਿਆ 5,95,609 ਹੈ। ਐਕਟਿਵ ਕੇਸਾਂ ਦੀ ਸੰਖਿਆ 3,134 ਹੈ। ਦਰਜ ਹੋਈਆਂ ਕੁੱਲ ਮੌਤਾਂ 16,052 ਹਨ।  ਪਹਿਲੀ ਖੁਰਾਕ (ਸਿਹਤ ਦੇਖਭਾਲ਼+ਫ੍ਰੰਟਲਾਈਨ ਵਰਕਰਸ)  ਦੇ ਨਾਲ ਕੋਵਿਡ-19 ਦਾ ਕੁੱਲ ਟੀਕਾਕਰਣ 13,14,953 ਹੈ।  ਦੂਜੀ ਖੁਰਾਕ  (ਹੈਲਥਕੇਅਰ+ਫ੍ਰੰਟਲਾਈਨ ਵਰਕਰਸ)  ਦੇ ਨਾਲ ਕੋਵਿਡ-19 ਦਾ ਕੁੱਲ ਟੀਕਾਕਰਣ 3,36,811 ਹੈ। 45 ਸਾਲ ਤੋਂ ਅਧਿਕ ਉਮਰ ਦੇ ਲੋਕਾਂ ਵਿੱਚ ਪਹਿਲੀ ਖੁਰਾਕ ਦੇ ਨਾਲ ਕੁੱਲ ਟੀਕਾਕਰਣ 34,31,896 ਹੈ।  45 ਸਾਲ ਤੋਂ ਅਧਿਕ ਉਮਰ  ਦੇ ਲੋਕਾਂ ਵਿੱਚ ਦੂਜੀ ਖੁਰਾਕ ਦੇ ਨਾਲ ਕੁੱਲ ਟੀਕਾਕਰਣ 6,20,036 ਹੈ। 

  • ਹਰਿਆਣਾ:  ਜਾਂਚ ਵਿੱਚ ਹੁਣ ਤੱਕ ਪਾਜ਼ਿਟਿਵ ਮਿਲੇ ਸੈਂਪਲਾਂ ਦੀ ਕੁੱਲ ਸੰਖਿਆ 7,68,639 ਹੈ।  ਕੋਵਿਡ-19  ਦੇ ਕੁੱਲ ਐਕਟਿਵ ਰੋਗੀਆਂ ਦੀ ਸੰਖਿਆ 1,437 ਹੈ।  ਮ੍ਰਿਤਕਾਂ ਦੀ ਸੰਖਿਆ 9,431 ਹੈ।  ਹੁਣ ਤੱਕ ਟੀਕੇ ਲਗਾਉਣ ਵਾਲੇ ਲੋਕਾਂ ਦੀ ਕੁੱਲ ਸੰਖਿਆ 88,50,529 ਹੈ। 

  • ਚੰਡੀਗੜ੍ਹ:  ਲੈਬ ਤੋਂ ਪ੍ਰਮਾਣਿਤ  ਕੋਵਿਡ-19  ਦੇ ਕੁੱਲ ਕੇਸ 61,670 ਹਨ।  ਐਕਟਿਵ ਕੇਸਾਂ ਦੀ ਕੁੱਲ ਸੰਖਿਆ 154 ਹੈ।  ਹੁਣ ਤੱਕ ਕੋਵਿਡ-19 ਸਬੰਧੀ ਮੌਤਾਂ ਦੀ ਕੁੱਲ ਸੰਖਿਆ 808 ਹੈ।  

  • ਕੇਰਲ:  ਬੁੱਧਵਾਰ ਨੂੰ ਕੇਰਲ ਵਿੱਚ ਕੋਵਿਡ-19 ਦੇ 13,658 ਨਵੇਂ ਕੇਸ ਦਰਜ ਕੀਤੇ ਗਏ। 142 ਅਤਿਰਿਕਤ ਮੌਤਾਂ  ਦੇ ਨਾਲ ਮ੍ਰਿਤਕਾਂ ਦੀ ਸੰਖਿਆ ਵਧਕੇ 13,235 ਹੋ ਗਈ।  ਟੈਸਟ ਪਾਜ਼ਿਟਿਵਿਟੀ ਰੇਟ 9.71% ਦਰਜ ਕੀਤੀ ਗਈ।  ਇਸ ਵਿੱਚ ਰਾਜ ਨੂੰ ਕੇਂਦਰ ਤੋਂ ਕੋਵਿਡ ਟੀਕੇ ਦੀਆਂ 6,34,270 ਇਲਾਵਾ ਖੁਰਾਕਾਂ ਮਿਲ ਗਈਆਂ ਹਨ। ਰਾਜ ਵਿੱਚ ਹੁਣ ਤੱਕ ਕੁੱਲ 1,41,30,614 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ।  ਇਸ ਵਿੱਚ ਨਾਲ 1,08,58,736 ਨੇ ਪਹਿਲੀ ਖੁਰਾਕ ਅਤੇ 32,71,878 ਨੇ ਦੂਜੀ ਖੁਰਾਕ ਲਈ।  

  • ਤਮਿਲ ਨਾਡੂ:  ਰਾਜ ਵਿੱਚ ਬੁੱਧਵਾਰ ਨੂੰ ਅਤਿਰਿਕਤ 4,506 ਲੋਕਾਂ ਨੂੰ ਜਾਂਚ ਵਿੱਚ ਕੋਵਿਡ-19 ਪਾਜ਼ਿਟਿਵ ਪਾਇਆ ਗਿਆ,  ਜਿਸ ਦੇ ਨਾਲ ਕੁੱਲ ਸੰਖਿਆ ਵਧਕੇ 24,79,696 ਹੋ ਗਈ।  ਅੱਜ ਦੀ ਤਾਰੀਖ ਵਿੱਚ,  38,191 ਲੋਕਾਂ ਦਾ ਸੰਕ੍ਰਮਣ ਲਈ ਇਲਾਜ ਚਲ ਰਿਹਾ ਹੈ।  ਰਾਜ ਨੇ 113 ਮੌਤਾਂ ਦਰਜ ਕੀਤੀਆਂ,  ਜਿਸ ਦੇ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ ਵਧਕੇ 32,619 ਹੋ ਗਈ।  ਕੇਂਦਰ ਸਰਕਾਰ ਨੇ ਤਮਿਲ ਨਾਡੂ ਨੂੰ ਜੁਲਾਈ ਲਈ 71 ਲੱਖ ਕੋਵਿਡ  ਦੇ ਟੀਕੇ ਵੰਡੇ ਹਨ,  ਜਿਸ ਦਾ ਸ਼ੁੱਕਰਵਾਰ ਨੂੰ ਪਹਿਲਾ ਬੈਚ ਮਿਲ ਜਾਣ ਦੀ ਉਮੀਦ ਹੈ।  ਪੁਦੂਚੇਰੀ ਸਰਕਾਰ ਨੇ ਲੌਕਡਾਊਨ ਨੂੰ ਜੁਲਾਈ ਤੱਕ ਵਧਾ ਦਿੱਤਾ।  ਤਮਿਲ ਨਾਡੂ ਵਿੱਚ ਹੁਣ ਤੱਕ ਕੁੱਲ 1,56,42,773 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਇਸ ਵਿੱਚੋਂ 1,30,73,449 ਨੇ ਪਹਿਲੀ ਅਤੇ 25,69,324 ਨੇ ਦੂਜੀ ਖੁਰਾਕ ਲਈ।  ਇਸੇ ਤਰ੍ਹਾਂ ਪੁਦੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 5,07,394 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।  ਇਨ੍ਹਾਂ ਵਿਚੋਂ 4,40,326 ਨੇ ਪਹਿਲੀ ਅਤੇ 67,068 ਨੇ ਦੂਜੀ ਖੁਰਾਕ ਲਈ। 

  • ਕਰਨਾਟਕ:  30-06-2021 ਲਈ ਜਾਰੀ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ,  ਦਰਜ ਹੋਏ ਨਵੇਂ ਕੇਸ:  3,382;  ਕੁੱਲ ਐਕਟਿਵ ਕੇਸ: 76,505;  ਕੋਵਿਡ  ਦੇ ਕਾਰਨ ਨਵੀਂ ਮੌਤਾਂ:  111;  ਕੋਵਿਡ ਦੀ ਵਜ੍ਹਾ ਵਲੋਂ ਕੁੱਲ ਮੌਤਾਂ: 35,040;  ਕੱਲ੍ਹ ਲਗਭਗ 1,86,558 ਟੀਕਾਕਰਣ ਦੇ ਨਾਲ ਰਾਜ ਵਿੱਚ ਹੁਣ ਤੱਕ ਕੁੱਲ 2,26,62,318 ਟੀਕਾਕਰਣ ਹੋ ਚੁੱਕੇ ਹਨ। 

  • ਆਂਧਰ  ਪ੍ਰਦੇਸ਼:  ਮੌਤਾਂ  ਦੇ 35 ਕੇਸਾਂ  ਦੇ ਨਾਲ ਰਾਜ ਨੇ 97,696 ਸੈਂਪਲਾਂ ਦੀ ਜਾਂਚ ਕਰਨ ਦੇ ਬਾਅਦ ਕੋਵਿਡ-19 ਦੇ 3,797 ਨਵੇਂ ਕੇਸ ਦਰਜ ਕੀਤੇ। ਪਿਛਲੇ 24 ਘੰਟਿਆਂ ਵਿੱਚ 5,498 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ  ਦੇ ਦਿੱਤੀ ਗਈ।  ਕੁੱਲ ਕੇਸ:  18,89,513 ;  ਐਕਟਿਵ ਕੇਸ:  38,338;  ਹਸਪਤਾਲ ਤੋਂ ਛੁੱਟੀ ਲੈਣ ਵਾਲੇ:  18,38,469;  ਮੌਤ:  12,706।  ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕਿਆਂ ਦੀ ਕੁੱਲ 1,57,04,570 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ 1,25,88,369 ਪਹਿਲੀ ਖੁਰਾਕ ਅਤੇ 31,16,201 ਦੂਜੀ ਖੁਰਾਕ ਸ਼ਾਮਿਲ ਹਨ।  

  • ਤੇਲੰਗਾਨਾ:  ਕੱਲ੍ਹ ਕੁੱਲ 917 ਨਵੇਂ ਰੋਜ਼ ਕੋਵਿਡ ਕੇਸ ਸਾਹਮਣੇ ਆਉਣ ਅਤੇ 10 ਅਤਿਰਿਕਤ ਮੌਤਾਂ ਹੋਣ  ਦੇ ਨਾਲ ਰਾਜ ਵਿੱਚ ਕੋਵਿਡ ਪਾਜ਼ਿਟਿਵ ਕੇਸਾਂ ਦੀ ਕੁੱਲ ਸੰਖਿਆ 6,23,510 ਅਤੇ ਮ੍ਰਿਤਕਾਂ ਦੀ ਸੰਖਿਆ 3,661 ਪਹੁੰਚ ਗਈ।  ਹੁਣ ਰਾਜ ਵਿੱਚ ਐਕਟਿਵ ਕੇਸਾਂ ਦੀ ਸੰਖਿਆ 13,388 ਹੈ।  ਰਾਜ ਸਰਕਾਰ ਨੇ ਅੱਜ ਤੋਂ 18 ਸਾਲ ਤੋਂ ਅਧਿਕ ਉਮਰ  ਦੇ ਸਾਰੇ ਵਿਅਕਤੀਆਂ ਲਈ ਕੋਵਿਡ ਟੀਕਾਕਰਣ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। 

  • ਅਸਾਮ:  ਬੁੱਧਵਾਰ ਨੂੰ ਅਸਮ ਵਿੱਚ ਕੋਰੋਨਾ ਵਾਇਰਸ  ਦੇ 2,479 ਨਵੇਂ ਕੇਸ ਸਾਹਮਣੇ ਆਏ, ਜਿਸ ਦੇ ਨਾਲ ਐਕਟਿਵ ਕੇਸਾਂ ਦੀ ਸੰਖਿਆ ਵਧਕੇ 25,088 ਹੋ ਗਈ।  ਪਾਜ਼ਿਟਿਵਿਟੀ ਰੇਟ 2.71% ਰਿਹਾ। 

  • ਮਣੀਪੁਰ:  ਮਣੀਪੁਰ ਵਿੱਚ ਸੰਕ੍ਰਮਣ  ਦੇ ਕੁੱਲ ਕੇਸਾਂ ਵਿੱਚ 592 ਨਵੇਂ ਕੇਸ ਜੁੜ ਗਏ, ਜਦਕਿ 9 ਲੋਕਾਂ ਦੀ ਮੌਤ ਹੋ ਗਈ।  ਸਰਕਾਰ ਨੇ ‘ਟੀਕਾਕਰਣ ਕਰਾਓ’ ਅਪੀਲ ਕੀਤੀ ਹੈ। ਟੀਕਾ ਲਗਵਾਉਣ ਵਾਲਿਆਂ ਦੀ ਸੰਖਿਆ 6,47,632 ਹੈ। ਇਨ੍ਹਾਂ ਵਿੱਚ ਦੂਜੀ ਖੁਰਾਕ ਲੈਣ ਵਾਲੇ ਵਿਅਕਤੀਆਂ ਦੀ ਕੁੱਲ ਸੰਖਿਆ 83,970 ਹੈ। 

  • ਮੇਘਾਲਿਆ:  ਬੁੱਧਵਾਰ ਨੂੰ ਮੇਘਾਲਿਆ ਨੇ ਕੋਵਿਡ-19 ਸਬੰਧੀ ਸੱਤ ਅਤਿਰਿਕਤ ਮੌਤਾਂ ਦਰਜ ਕੀਤੀਆਂ,  ਜਿਸ ਦੇ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 838 ਪਹੁੰਚ ਗਈ। ਇਸ ਵਿੱਚ, ਇੱਕ ਵਾਰ ਫਿਰ ਰਾਜ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਨੇ ਨਵੇਂ ਕੇਸਾਂ ਦੀ ਸੰਖਿਆ ਨੂੰ ਪਿੱਛੇ ਛੱਡ ਦਿੱਤਾ। ਵਾਇਰਸ ਦੇ ਸੰਕ੍ਰਮਣ ਤੋਂ 392 ਮਰੀਜ਼ ਠੀਕ ਹੋ ਗਏ, ਜਦਕਿ 352 ਨਵੇਂ ਕੇਸ ਸਾਹਮਣੇ ਆਏ। ਹੁਣ ਐਕਟਿਵ ਕੇਸ 4,216 ਹਨ,  ਜਦਕਿ 44,459 ਰੋਗੀਆਂ ਨੂੰ ਠੀਕ ਐਲਾਨਿਆ ਜਾ ਚੁੱਕਿਆ ਹੈ। 

  • ਸਿੱਕਿਮ:  ਬੁੱਧਵਾਰ ਨੂੰ ਸਿੱਕਿਮ ਨੇ 910 ਸੈਂਪਲਾਂ ਦੀ ਜਾਂਚ ਵਿੱਚੋਂ ਕੋਵਿਡ-19 ਦੇ 220 ਨਵੇਂ ਕੇਸ ਮਿਲਣ ਦੀ ਜਾਣਕਾਰੀ ਦਿੱਤੀ, ਜਿਸ ਦੇ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਸੰਖਿਆ 20,544 ਤੱਕ ਪਹੁੰਚ ਗਈ।  ਪਿਛਲੇ 24 ਘੰਟਿਆਂ ਵਿੱਚ ਬੀਮਾਰੀ ਦੇ ਕਾਰਨ ਦੋ ਅਤਿਰਿਕਤ ਰੋਗੀਆਂ ਦੀ ਮੌਤ ਹੋਣ ਦੇ ਨਾਲ ਮ੍ਰਿਤਕਾਂ ਦੀ ਸੰਖਿਆ ਵਧਕੇ 307 ਹੋ ਗਈ। 

  • ਤ੍ਰਿਪੁਰਾ:  ਪਿਛਲੇ 24 ਘੰਟਿਆਂ ਵਿੱਚ 431 ਲੋਕ ਪਾਜ਼ਿਟਿਵ ਪਾਏ ਗਏ,  ਜਦਕਿ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ।  ਰਾਜ ਵਿੱਚ ਕੁੱਲ ਪਾਜ਼ਿਟਿਵਿਟੀ ਰੇਟ 5.12% ਹੈ,  ਜਦਕਿ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਪਾਜ਼ਿਟਿਵਿਟੀ ਰੇਟ 9.78% ਦਰਜ ਕੀਤੀ ਗਈ। 

  • ਨਾਗਾਲੈਂਡ:  ਬੁੱਧਵਾਰ ਨੂੰ ਨਾਗਾਲੈਂਡ ਵਿੱਚ 128 ਨਵੇਂ ਕੇਸ ਮਿਲਣ ਅਤੇ ਦੋ ਮੌਤਾਂ ਹੋਣ ਦੇ ਨਾਲ ਕੋਵਿਡ-19  ਦੇ ਕੇਸ ਦੁਬਾਰਾ ਵਧਣ ਲਗੇ ਹਨ।  

  

ਮਹੱਤਵਪੂਰਨ ਟਵੀਟ

 

https://twitter.com/narendramodi/status/1410514417310130178

https://twitter.com/narendramodi/status/1410225304677781510

https://twitter.com/drharshvardhan/status/1410506329718878210

https://twitter.com/DrHVoffice/status/1410547959800819712

https://twitter.com/DrSJaishankar/status/1410495928436416513

https://twitter.com/COVIDNewsByMIB/status/1410532496706392068

https://twitter.com/COVIDNewsByMIB/status/1410467234812633093

https://twitter.com/COVIDNewsByMIB/status/1410470844573249537

https://twitter.com/COVIDNewsByMIB/status/1410472369919991808

 

 

*********

 

ਐੱਮਵੀ/ਏਐੱਸ


(Release ID: 1733227) Visitor Counter : 206