ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਮਹਾਮਾਰੀ ਦੌਰਾਨ ਲੋਕਾਂ ਨੂੰ ਮੁਫਤ ਅਨਾਜ ਵੰਡਣ ਦੀ ਸਭ ਤੋਂ ਲੰਬੇ ਸਮੇਂ ਦੀ ਮੁਹਿੰਮ ਚਲਾ ਰਿਹਾ ਹੈ: ਸਕੱਤਰ, ਖੁਰਾਕ ਅਤੇ ਜਨਤਕ ਵੰਡ ਵਿਭਾਗ
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 3 ਅਤੇ 4 ਲਈ ਕਮਜ਼ੋਰ ਵਰਗ ਦੇ ਲੋਕਾਂ ਨੂੰ 278.25 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ ਗਿਆ
ਆਰਐੱਮਐੱਸ 2021-22 ਵਿੱਚ ਕਣਕ ਦੀ 433.24 ਲੱਖ ਮੀਟ੍ਰਿਕ ਟਨ ਰਿਕਾਰਡ ਖਰੀਦ ਕੀਤੀ ਗਈ ਜੋ ਪਿਛਲੇ ਸਾਲ 389.93 ਲੱਖ ਮੀਟ੍ਰਿਕ ਟਨ ਸੀ
ਸਮੁੱਚੇ ਭਾਰਤ ਵਿੱਚ 84,369.19 ਕਰੋੜ ਰੁਪਏ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਗਏ: ਸ਼੍ਰੀ ਪਾਂਡੇ
ਓਐੱਨਓਆਰਸੀ ਅਧੀਨ 1.5 ਕਰੋੜ ਰੁਪਏ ਦੀਆਂ ਮਾਸਿਕ ਪੋਰਟੇਬਿਲਟੀ ਟ੍ਰਾਂਜੈਕਸ਼ਨਾਂ ਦਰਜ ਕੀਤੀਆਂ ਗਈਆਂ : ਸ਼੍ਰੀ ਪਾਂਡੇ
ਕੇਂਦਰ ਬਹੁਤ ਜਲਦੀ ਲਾਭਪਾਤਰੀਆਂ ਲਈ ਰਾਸ਼ਨ ਕਾਰਡ ਵਿੱਚ ਸ਼ਾਮਲ ਕਰਨ ਜਾਂ ਬਾਹਰ ਕੱਢਣ ਲਈ ਸਾਂਝੇ ਕਾਰਕਾਂ ਦੀ ਸੂਚੀ ਤਿਆਰ ਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਸੁਝਾਵਾਂ ਦੇ ਅਧਾਰ 'ਤੇ ਇੱਕ ਮਾਡਲ ਹਦਾਇਤਾਂ ਨੂੰ ਅੰਤਮ ਰੂਪ ਦੇਵੇਗਾ: ਸ਼੍ਰੀ ਪਾਂਡੇ
ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਨੇ ਮੀਡੀਆ ਨੂੰ ਵਿਭਾਗ ਦੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ
Posted On:
05 JUL 2021 5:48PM by PIB Chandigarh
ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸ੍ਰੀ ਸ਼ੁਧਾਂਸ਼ੂ ਪਾਂਡੇ ਨੇ ਅੱਜ ਮੀਡੀਆ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਲਾਗੂ ਕਰਨ ਅਤੇ ਵਿਭਾਗ ਦੀਆਂ ਮੌਜੂਦਾ ਖਰੀਦ ਸੀਜ਼ਨ ਦੌਰਾਨ ਅਨਾਜ ਦੀ ਖਰੀਦ ਵਿੱਚ ਕੀਤੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਪਾਂਡੇ ਨੇ ਕਿਹਾ ਕਿ ਕੇਂਦਰ ਇਸ ਮਹਾਮਾਰੀ ਦੌਰਾਨ ਲੋਕਾਂ ਨੂੰ ਮੁਫਤ ਅਨਾਜ ਵੰਡਣ ਦੀ ਸਭ ਤੋਂ ਲੰਬੇ ਸਮੇਂ ਦੀ ਮੁਹਿੰਮ ਨੂੰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਖਰੀਦ ਵਿੱਚ ਇਸ ਸਾਲ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਸੀਐੱਮਡੀ,ਐਫਸੀਆਈ ਦੁਆਰਾ ਮੌਜੂਦਾ ਮਾਰਕੀਟਿੰਗ ਸੀਜ਼ਨ ਦੌਰਾਨ ਕਣਕ ਅਤੇ ਝੋਨੇ ਦੀ ਖਰੀਦ ਦੀ ਸਥਿਤੀ ਬਾਰੇ ਮੀਡੀਆ ਨਾਲ ਇੱਕ ਪੇਸ਼ਕਾਰੀ ਸਾਂਝੀ ਕੀਤੀ ਗਈ।
ਸਕੱਤਰ, ਸ੍ਰੀ ਪਾਂਡੇ ਨੇ ਦੱਸਿਆ ਕਿ ਇਸ ਖਰੀਦ ਸੀਜਨ ਦੌਰਾਨ ਰਿਕਾਰਡ 433.24 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜੋ ਪਿਛਲੇ ਸਾਲ 389.93 ਲੱਖ ਮੀਟ੍ਰਿਕ ਟਨ ਸੀ। ਉਨ੍ਹਾਂ ਦੱਸਿਆ ਕਿ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਗੁਜਰਾਤ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਰਾਜਾਂ ਨੇ ਕਣਕ ਦੀ ਬਿਹਤਰੀਨ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਰਿਕਾਰਡ 49.16 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਜੋ ਪਿਛਲੇ ਸਾਲ 43.35 ਲੱਖ ਕਿਸਾਨ ਸਨ। ਉਨ੍ਹਾਂ ਅੱਗੇ ਕਿਹਾ ਕਿ ਇੱਕ ਰਾਸ਼ਟਰ, ਇੱਕ ਐੱਮਐੱਸਪੀ, ਇੱਕ ਡੀਬੀਟੀ ਸਕੀਮ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਹੈ ਅਤੇ 84,369.19 ਕਰੋੜ ਰੁਪਏ ਦੀ ਰਕਮ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਤਬਦੀਲ ਕੀਤੀ ਗਈ ਹੈ।
ਭਾਰਤੀ ਖ਼ੁਰਾਕ ਨਿਗਮ ਦੇ ਸੀਐੱਮਡੀ ਵਲੋਂ ਝੋਨੇ ਦੀ ਖਰੀਦ ਬਾਰੇ ਜਾਣਕਾਰੀ ਦੇਣ ਸਮੇਂ ਸ੍ਰੀ ਪਾਂਡੇ ਨੇ ਕਿਹਾ ਕਿ ਕੇਐੱਮਐੱਸ 2020-21 ਵਿੱਚ 4 ਜੁਲਾਈ ਨੂੰ 2021-21 ਤੱਕ 862.21 ਲੱਖ ਮੀਟ੍ਰਿਕ ਟਨ ਝੋਨੇ ਦੀ ਰਿਕਾਰਡ ਖਰੀਦ ਕੀਤੀ ਗਈ ਹੈ, ਜੋ ਪਿਛਲੇ ਸਾਲ ਕੁੱਲ 721.93 ਲੱਖ ਮੀਟ੍ਰਿਕ ਟਨ ਸੀ ਅਤੇ ਜੇ ਖਰੀਦ ਜਾਰੀ ਰਹੇਗੀ ਤਾਂ ਇਹ 900 ਲੱਖ ਮੀਟ੍ਰਿਕ ਟਨ ਦੇ ਆਸਪਾਸ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਨੇ ਸਰਵਉਤਮ ਖਰੀਦ ਦੇ ਅੰਕੜੇ ਨੂੰ ਪਛਾੜਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇ 127.15 ਲੱਖ ਕਿਸਾਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ 124.59 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐੱਮਐੱਸਪੀ ਦੇ 1,52,169.30 ਕਰੋੜ ਰੁਪਏ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ।
ਸ਼੍ਰੀ ਪਾਂਡੇ ਨੇ ਅੱਗੇ ਦੱਸਿਆ ਕਿ ਪੀਐੱਮਜੀਕੇਏਵਾਈ ਤਹਿਤ ਕੁੱਲ 305 ਲੱਖ ਮੀਟ੍ਰਿਕ ਟਨ ਅਨਾਜ ਪੀਐੱਮਜੀਕੇਏਵਾਈ-1 ਅਤੇ 2 (ਅਪ੍ਰੈਲ 2020 - ਨਵੰਬਰ 2020) ਦੌਰਾਨ ਚੁੱਕਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪੀਐੱਮਜੀਕੇਏਵਾਈ-3 ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 78.26 ਲੱਖ ਮੀਟ੍ਰਿਕ ਟਨ ਅਨਾਜ ਮਈ - ਜੂਨ 2021 ਲਈ ਦੋ ਮਹੀਨਿਆਂ ਲਈ ਚੁੱਕਿਆ ਗਿਆ ਹੈ। ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੁੱਲ 198.78 ਲੱਖ ਮੀਟ੍ਰਿਕ ਟਨ ਅਨਾਜ ਪੀਐੱਮਜੀਕੇਏਵਾਈ-4 ਤਹਿਤ ਅਗਲੇ ਪੰਜ ਮਹੀਨੇ ਭਾਵ ਜੁਲਾਈ ਤੋਂ ਨਵੰਬਰ 2121 ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚੋਂ 3.99 ਲੱਖ ਮੀਟ੍ਰਿਕ ਟਨ ਅਨਾਜ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਹੁਣ ਤੱਕ ਚੁੱਕਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ, ਖੁਰਾਕ ਨਿਗਮ ਨੇ ਸਾਲ 2020-21 ਦੇ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ ਅਨਾਜ 594 ਲੱਖ ਮੀਟ੍ਰਿਕ ਟਨ ਤਬਦੀਲ ਕੀਤਾ ਹੈ, ਜਦੋਂ ਕਿ ਸਾਲ 2019- 20 ਦੌਰਾਨ 389 ਲੱਖ ਮੀਟ੍ਰਿਕ ਟਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਿਗਮ ਦੁਆਰਾ 25 ਮਾਰਚ, 2020 ਤੋਂ 31 ਮਾਰਚ, 2021 ਤੱਕ ਜਾਰੀ ਕੀਤੇ 945.92 ਲੱਖ ਮੀਟ੍ਰਿਕ ਟਨ ਅਨਾਜ ਦੀ ਰਿਕਾਰਡ ਮਾਤਰਾ ਅਤੇ 01 ਅਪ੍ਰੈਲ, 2021 ਤੋਂ 30 ਜੂਨ, 2021 ਤੱਕ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 208.05 ਲੱਖ ਮੀਟ੍ਰਿਕ ਟਨ ਅਨਾਜ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਮ ਮਿਆਦ ਦੌਰਾਨ, ਕੇਂਦਰੀ ਪੂਲ ਤੋਂ ਅਨਾਜ ਦੀ ਮਾਸਿਕ ਔਸਤਨ ਆਫਟੇਕ 50 ਲੱਖ ਮੀਟ੍ਰਿਕ ਟਨ ਦੇ ਲਗਭਗ ਹੈ, ਜੋ 2020-21 ਦੇ ਦੌਰਾਨ ਵੱਧ ਕੇ 77.40 ਲੱਖ ਮੀਟ੍ਰਿਕ ਟਨ ਪ੍ਰਤੀ ਮਹੀਨਾ ਹੋ ਗਈ ਹੈ।
ਸਕੱਤਰ ਨੇ ਮੀਡੀਆ ਨੂੰ ਪੀਐੱਮਜੀਕੇਏਵਾਈ 3-4 ਅਤੇ ਓਐੱਨਓਆਰਸੀ ਸਕੀਮ ਦੇ ਅਮਲ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀਐੱਮਜੀਕੇਏਵਾਈ 3-4 ਤਹਿਤ ਮਈ 2021 ਤੋਂ ਨਵੰਬਰ 2021 ਤੱਕ ਹਰ ਮਹੀਨੇ ਲਗਭਗ 80 ਕਰੋੜ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਲਾਭਪਾਤਰੀਆਂ ਨੂੰ 5 ਕਿਲੋਗ੍ਰਾਮ ਵਾਧੂ ਅਤੇ ਮੁਫਤ ਅਨਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਕਾਰਨ ਹੋਈ ਬੇਮਿਸਾਲ ਆਰਥਿਕ ਰੁਕਾਵਟ ਕਾਰਨ ਗਰੀਬਾਂ ਅਤੇ ਲੋੜਵੰਦਾਂ ਦੀ ਅਨਾਜ ਸੁਰੱਖਿਆ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮਈ ਅਤੇ ਜੂਨ 2021 ਲਈ ਕੁੱਲ 79.39 ਲੱਖ ਮੀਟ੍ਰਿਕ ਟਨ (41.85 ਲੱਖ ਮੀਟ੍ਰਿਕ ਟਨ ਚਾਵਲ ਅਤੇ 37.54 ਲੱਖ ਮੀਟ੍ਰਿਕ ਟਨ ਕਣਕ) ਪੀਐੱਮਜੀਕੇਏਵਾਈ-3 ਅਧੀਨ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਪੀਐੱਮਜੀਕੇਏਵਾਈ ਦੇ ਪੜਾਅ -4 ਵਿੱਚ ਕੁੱਲ 198.78 ਲੱਖ ਮੀਟ੍ਰਿਕ ਟਨ (107.58 ਲੱਖ ਮੀਟ੍ਰਿਕ ਟਨ ਚਾਵਲ + 91.20 ਲੱਖ ਮੀਟ੍ਰਿਕ ਟਨ ਕਣਕ) ਅਨਾਜ ਜੁਲਾਈ ਤੋਂ ਨਵੰਬਰ ਮਹੀਨੇ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 5 ਜੁਲਾਈ ਤੱਕ ਪੀਐੱਮਜੀਕੇਏਵਾਈ -3 ਵਿੱਚ ਕੁੱਲ 88.9% ਭਾਵ 70.6 ਲੱਖ ਮੀਟ੍ਰਿਕ ਟਨ ਅਨਾਜ ਲਾਭਪਾਤਰੀਆਂ ਵਿੱਚ ਪਹਿਲਾਂ ਹੀ ਵੰਡਿਆ ਜਾ ਚੁੱਕਾ ਹੈ।
ਅੱਗੇ ਪੀਐੱਮਜੀਕੇਏਵਾਈ ਦੇ ਫੇਜ਼ -4 (ਜੁਲਾਈ ਤੋਂ ਨਵੰਬਰ 2021) ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 24 ਜੂਨ 2021 ਤੱਕ 5 ਮਹੀਨਿਆਂ ਲਈ 198.78 ਲੱਖ ਮੀਟ੍ਰਿਕ ਟਨ ਅਨਾਜ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 16 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਅਨਾਜ ਦੀ ਲਿਫਟਿੰਗ ਸ਼ੁਰੂ ਕੀਤੀ ਗਈ ਹੈ। ਐਫਸੀਆਈ / ਸੈਂਟਰਲ ਪੂਲ ਅਤੇ ਲਗਭਗ 4 ਲੱਖ ਮੀਟ੍ਰਿਕ ਟਨ ਅਨਾਜ ਰਾਜਾਂ ਨੇ 05 ਜੁਲਾਈ, 2021 ਤੱਕ ਚੁੱਕ ਲਿਆ ਹੈ। ਉਨ੍ਹਾਂ ਦੱਸਿਆ ਕਿ ਫੇਜ਼ -4 ਦੇ ਅਨਾਜ ਦੀ ਵੰਡ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਤਕਰੀਬਨ 14,700 ਮੀਟ੍ਰਿਕ ਟਨ ਅਨਾਜ ਦੀ ਵੰਡ 5 ਜੁਲਾਈ ਤੱਕ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਰੋਜ਼ਾਨਾ ਪੀਐੱਮਜੀਕੇਏਵਾਈ ਅਨਾਜ ਦੀ ਲਿਫਟਿੰਗ ਅਤੇ ਵੰਡ ਦੀ ਨਿਗਰਾਨੀ ਅਤੇ ਸਮੀਖਿਆ ਕਰ ਰਿਹਾ ਹੈ।
ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ ਨਿਯਮਿਤ ਐਨਐੱਫਐੱਸਏ ਖੁਰਾਕ ਪਦਾਰਥਾਂ ਨੂੰ ਪੀਐੱਮਜੀਕੇਏਵਾਈ ਦੇ ਅਧੀਨ ਮੁਫਤ ਅਨਾਜ ਦੇ ਹੱਕਦਾਰਾਂ ਪ੍ਰਤੀ ਜਾਗਰੂਕ ਕਰਨ ਅਤੇ ਜਾਗਰੂਕ ਕਰਨ ਦੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਹ ਹਿੰਦੀ ਅਤੇ 10 ਖੇਤਰੀ ਭਾਸ਼ਾਵਾਂ ਵਿੱਚ ਪੋਸਟਰਾਂ / ਬੈਨਰਾਂ / ਹੋਰਡਿੰਗਜ਼ ਦੀਆਂ ਰਚਨਾਤਮਕਤਾਵਾਂ ਦੁਆਰਾ ਕੀਤੀਆਂ ਗਈਆਂ ਹਨ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਰੇ ਐੱਫਪੀਐਸ, ਗੋਦਾਮਾਂ ਅਤੇ ਹੋਰ ਪੀਡੀਐਸ / ਸਰਕਾਰੀ ਦਫਤਰਾਂ ਦੇ ਅੰਦਰ ਪੀਐੱਮਜੀਕੇਏਵਾਈ ਅਤੇ ਓਐਨਓਆਰਸੀ ਦੀਆਂ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਹੋਰ ਕੇਂਦਰੀ ਮੰਤਰਾਲਿਆਂ / ਵਿਭਾਗਾਂ ਨੂੰ ਵੀ ਇਸੇ ਤਰਜ਼ 'ਤੇ ਬੇਨਤੀ ਕੀਤੀ ਗਈ ਹੈ।
ਓਐਨਓਆਰਸੀ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਾਂਡੇ ਨੇ ਦੱਸਿਆ ਕਿ ਓਐਨਓਆਰਸੀ ਹੁਣ 32 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਬਾਕੀ ਰਾਜਾਂ ਵਿੱਚ ਨੇੜਲੇ ਸਮੇਂ ਵਿੱਚ ਓਐਨਓਆਰਸੀ ਨੂੰ ਯੋਗ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਔਸਤਨ 1.5 ਕਰੋੜ ਮਾਸਿਕ ਪੋਰਟੇਬਿਲਟੀ ਟ੍ਰਾਂਜੈਕਸ਼ਨ ਓਐੱਨਓਆਰਸੀ ਅਧੀਨ ਦਰਜ ਕੀਤੀਆਂ ਗਈਆਂ।
ਲਗਭਗ 1.4 ਕਰੋੜ, 1.5 ਕਰੋੜ ਅਤੇ 1.35 ਕਰੋੜ ਦੀਆਂ ਪੋਰਟੇਬਿਲਟੀ ਟ੍ਰਾਂਜੈਕਸ਼ਨਾਂ ਨੇ ਅਪ੍ਰੈਲ, ਮਈ ਅਤੇ ਜੂਨ 2021 ਦੌਰਾਨ, ਐਨਐੱਫਐੱਸਏ ਅਤੇ ਪੀਐੱਮਜੀਕੇਏਵਾਈ ਤਹਿਤ ਕੀਤੀਆਂ ਗਈਆਂ ਜਿਸ ਵਿੱਚ 3,500 ਕਰੋੜ ਰੁਪਏ ਦੀ ਖੁਰਾਕ ਸਬਸਿਡੀ ਦਿੱਤੀ ਗਈ।
ਸ਼੍ਰੀ ਪਾਂਡੇ ਨੇ ਦੱਸਿਆ ਕਿ ਅਗਸਤ 2019 ਵਿੱਚ ਓਐੱਨਓਆਰਸੀ ਦੀ ਸਥਾਪਨਾ ਤੋਂ ਬਾਅਦ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 29.3 ਕਰੋੜ ਤੋਂ ਵੱਧ ਪੋਰਟੇਬਿਲਟੀ ਟ੍ਰਾਂਜੈਕਸ਼ਨ ਹੋਏ ਹਨ, ਜਿਨ੍ਹਾਂ ਵਿੱਚੋਂ ਅਪ੍ਰੈਲ ਦੇ ਕੋਵਿਡ -19 ਦੇ ਅਰਸੇ ਦੌਰਾਨ ਤਕਰੀਬਨ 21.25 ਕਰੋੜ ਪੋਰਟੇਬਿਲਟੀ ਟ੍ਰਾਂਜੈਕਸ਼ਨ ਰਿਕਾਰਡ ਕੀਤੇ ਗਏ ਹਨ। ਓਐੱਨਓਆਰਸੀ ਰਾਹੀਂ 20,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ।
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਜਾਅਲੀ ਰਾਸ਼ਨ ਕਾਰਡਾਂ ਨੂੰ ਹਟਾਉਣ ਬਾਰੇ ਮੀਡੀਆ ਤੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਪਾਂਡੇ ਨੇ ਕਿਹਾ ਕਿ ਰਾਸ਼ਨ ਕਾਰਡਾਂ ਨੂੰ ਹਟਾਉਣਾ ਅਤੇ ਜੋੜਨਾ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਖਤਿਆਰ ਹਨ ਅਤੇ ਬਹੁਤ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਐਨਐਫਐਸਏ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਜਾਅਲੀ ਰਾਸ਼ਨ ਕਾਰਡ ਧਾਰਕਾਂ ਨੂੰ ਬਾਹਰ ਕੱਢ ਕੇ ਚੰਗੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਇਹ ਯਕੀਨੀ ਬਣਾਏਗਾ ਕਿ ਹੱਕਦਾਰ ਲਾਭਪਾਤਰੀਆਂ ਨੂੰ ਅਨਾਜ ਸਕੀਮਾਂ ਦਾ ਲਾਭ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਬਹੁਤ ਜਲਦੀ ਰਾਜਾਂ ਅਤੇ ਹੋਰ ਮੰਤਰਾਲਿਆਂ ਅਤੇ ਸਬੰਧਤ ਵਿਭਾਗਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਅਤੇ ਬਾਹਰ ਕੱਢਣ ਦੇ ਕਾਰਕਾਂ ਦੀ ਸਾਂਝੀ ਸੂਚੀ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਸੁਝਾਵਾਂ ਦੇ ਅਧਾਰ 'ਤੇ ਇੱਕ ਮਾਡਲ ਨਿਰਦੇਸ਼ਾਂ ਨੂੰ ਅੰਤਮ ਰੂਪ ਦੇਵੇਗਾ।
*****
ਡੀਜੇਐਨ / ਐਮਐਸ
(Release ID: 1732995)
Visitor Counter : 244