ਪੁਲਾੜ ਵਿਭਾਗ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੇ ਸੁਖਾਲੇ ਜੀਵਨ ਲਈ ਪੁਲਾੜ ਟੈਕਨਾਲੋਜੀ ਨੂੰ ਵੱਖ-ਵੱਖ ਖੇਤਰਾਂ ਅਤੇ ਸੈਕਟਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ


ਪੁਲਾੜ ਵਿਭਾਗ ਅਤੇ ਇਸਰੋ ਦੇ ਵੱਖ-ਵੱਖ ਸੈਕਟਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ

Posted On: 05 JUL 2021 6:07PM by PIB Chandigarh

ਉੱਤਰ ਪੂਰਬੀ ਖੇਤਰ ਦੇ ਵਿਕਾਸ (ਡੋਨਰ), ਪੀਐਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜਦੋਂ ਤੋਂ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਭਾਰਤ ਦੀ ਪੁਲਾੜ ਟੈਕਨਾਲੋਜੀ ਨੂੰ ਵੱਖ-ਵੱਖ ਖੇਤਰਾਂ ਅਤੇ ਸੈਕਟਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਲਈ “ਜੀਵਨ ਵਿੱਚ ਸੁਖਾਲਾਪਣ” ਲਿਆਂਦਾ ਜਾ ਸਕੇ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਪੁਲਾੜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸਰੋ ਹੁਣ ਸਿਰਫ ਉਪਗ੍ਰਹਿਾਂ ਨੂੰ ਲਾਂਚ ਕਰਨ ਤੱਕ ਸੀਮਤ ਨਹੀਂ ਰਿਹਾ ਹੈ, ਬਲਕਿ ਇਹ ਪਿਛਲੇ ਸੱਤ ਸਾਲਾਂ ਵਿੱਚ ਵਿਕਾਸ ਦੀਆਂ ਗਤੀਵਿਧੀਆਂ ਵਿੱਚ ਆਪਣੀ ਭੂਮਿਕਾ ਨੂੰ ਲਗਾਤਾਰ ਵਧਾਉਂਦਾ ਰਿਹਾ ਹੈ, ਇਸ ਤਰ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ "ਬਦਲਦਾ ਭਾਰਤ"(Transforming India) ਦੇ ਮਿਸ਼ਨ ਵਿੱਚ ਯੋਗਦਾਨ ਪਾ ਰਿਹਾ ਹੈ।

C:\Users\dell\Desktop\image001E63M.jpg

ਇਸਰੋ ਦੇ ਵਿਗਿਆਨੀਆਂ ਨੇ ਡਾ ਜਿਤੇਂਦਰ ਸਿੰਘ ਨੂੰ ਖੇਤੀਬਾੜੀ, ਮਿੱਟੀ, ਜਲ ਸਰੋਤ, ਭੂਮੀ ਵਰਤੋਂ / ਭੂਮੀ ਦੇ ਕਵਰ, ਪੇਂਡੂ ਵਿਕਾਸ, ਧਰਤੀ ਅਤੇ ਮੌਸਮ ਅਧਿਐਨ, ਭੂ-ਵਿਗਿਆਨ, ਸ਼ਹਿਰੀ ਅਤੇ ਬੁਨਿਆਦੀ ਢਾਂਚਾ, ਆਫ਼ਤ ਪ੍ਰਬੰਧਨ ਸਹਾਇਤਾ, ਜੰਗਲਾਤ ਅਤੇ ਵਾਤਾਵਰਣ ਵਿਗਿਆਨ ਵਰਗੇ ਖੇਤਰਾਂ ਵਿੱਚ ਪੁਲਾੜ ਟੈਕਨਾਲੋਜੀ ਦੀ ਵਿਆਪਕ ਵਰਤੋਂ ਅਤੇ ਭੂ-ਸਥਾਨਕ ਟੈਕਨਾਲੋਜੀ ਨੂੰ ਫੈਸਲਾ ਸਹਿਯੋਗ ਪ੍ਰਣਾਲੀਆਂ ਨੂੰ ਸਮਰੱਥ ਕਰਨ ਦੇ ਇੱਕ ਸਾਧਨ ਦੇ ਤੌਰ 'ਤੇ ਵਰਤਣ ਬਾਰੇ ਵਿਸਥਾਰ ਨਾਲ ਦੱਸਿਆ।

 

https://pib.gov.in/PressReleasePage.aspx?PRID=1732870

 

*****

ਐਸਐਨਸੀ



(Release ID: 1732978) Visitor Counter : 162


Read this release in: Urdu , English , Hindi , Tamil