ਆਯੂਸ਼
ਸੀਟੀਆਰਆਈ ਪੋਰਟਲ ਤੇ ਆਯੁਰਵੇਦ ਡੇਟਾਸੇਟ ਦੀ ਭਲਕੇ ਸ਼ੁਰੂਆਤ ਕੀਤੀ ਜਾਵੇਗੀ
ਆਯੁਸ਼ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਸ਼ੁਰੂਆਤ ਆਯੁਰਵੇਦ ਅਧਾਰਤ ਕਲੀਨਿਕਲ ਪ੍ਰੀਖਣਾਂ ਦੀ ਸਰਵਵਿਆਪੀ ਦਿੱਖ ਵੱਲ ਇਕ ਮਹੱਤਵਪੂਰਨ ਕਦਮ ਹੋਵੇਗਾ
ਸੀਸੀਆਰਏਐਸ ਵੱਲੋਂ ਵਿਕਸਤ ਕੀਤੇ 4 ਪੋਰਟਲ ਵੀ ਲਾਂਚ ਕੀਤੇ ਜਾਣਗੇ
Posted On:
04 JUL 2021 7:46PM by PIB Chandigarh
ਆਯੁਰਵੇਦ ਅਧਾਰਤ ਕਲੀਨਿਕਲ ਪ੍ਰੀਖਣਾਂ ਦੀ ਵਿਸ਼ਵਵਿਆਪੀ ਦਿੱਖ ਲਈ ਇਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦਿਆਂ ਸੀਟੀਆਰਆਈ ਪੋਰਟਲ 'ਤੇ ਕੱਲ ਆਯੁਸ਼ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੱਲੋਂ ਆਯੁਰਵੇਦ ਡੇਟਾਸੇਟ ਦੀ ਆਨਲਾਈਨ ਸ਼ੁਰੂਆਤ ਕੀਤੀ ਜਾਵੇਗੀ। ਸੀਟੀਆਰਆਈ ਦਾ ਇਹ ਆਯੁਰਵੇਦ ਡੇਟਾਸੇਟ ਆਯੁਸ਼ ਮੰਤਰਾਲੇ ਦੇ ਆਈਸੀਐਮਆਰ ਅਤੇ ਸੀਸੀਆਰਏਐਸ ਨੇ ਸਾਂਝੇ ਤੌਰ ਤੇ ਤਿਆਰ ਕੀਤਾ ਹੈ। ਮੰਤਰੀ ਚਾਰ ਹੋਰ ਪੋਰਟਲ ਵੀ ਲਾਂਚ ਕਰਨਗੇ, ਜੋ ਸਾਰੇ ਹੀ ਆਯੁਰਵੇਦਿਕ ਵਿਗਿਆਨ ਵਿੱਚ ਖੋਜ ਲਈ ਕੇਂਦਰੀ ਪ੍ਰੀਸ਼ਦ (ਸੀਸੀਆਰਏਐਸ) ਵੱਲੋਂ ਵਿਕਸਤ ਕੀਤੇ ਗਏ ਹਨ।
ਸੀਟੀਆਰਆਈ ਵਿਸ਼ਵ ਸਿਹਤ ਸੰਗਠਨ ਦੇ ਅੰਤਰਰਾਸ਼ਟਰੀ ਕਲੀਨਿਕਲ ਟਰਾਇਲਜ਼ ਰਜਿਸਟਰੀ ਪਲੇਟਫਾਰਮ (ਆਈਸੀਟੀਆਰਪੀ) ਦੇ ਤਹਿਤ ਕਲੀਨਿਕਲ ਪ੍ਰੀਖਣਾਂ ਦਾ ਪ੍ਰਾਇਮਰੀ ਰਜਿਸਟਰ ਹੈ ਅਤੇ ਸੀਟੀਆਰਆਈ ਵਿੱਚ ਆਯੁਰਵੇਦ ਡੇਟਾਸੇਟ ਦੀ ਸਿਰਜਣਾ ਆਯੁਰਵੇਦ ਦੇ ਦਖਲਅੰਦਾਜ਼ੀ ਦੇ ਅਧਾਰ ਤੇ ਕਲੀਨੀਕਲ ਅਧਿਐਨ ਮੈਟਾ ਡੇਟਾ ਨੂੰ ਰਿਕਾਰਡ ਕਰਨ ਲਈ ਆਯੁਰਵੇਦ ਸ਼ਬਦਾਵਲੀ ਦੀ ਵਰਤੋਂ ਦੀ ਸਹੂਲਤ ਦਿੰਦੀ ਹੈ। ਹੁਣ ਤੱਕ ਆਯੁਰਵੇਦ ਵਿਚ ਕਲੀਨਿਕਲ ਪ੍ਰੀਖਣ ਆਧੁਨਿਕ ਦਵਾਈ ਤੋਂ ਉਧਾਰ ਲਈ ਗਈ ਸ਼ਬਦਾਵਲੀ ਉੱਤੇ ਨਿਰਭਰ ਸਨ।
ਹੁਣ ਆਈਸੀਐਮਆਰ- ਨੈਸ਼ਨਲ ਇੰਸਟੀਚਿਉਟ ਆਫ ਮੈਡੀਕਲ ਸਟੈਟਿਸਟਿਕਸ ਅਤੇ ਸੀਸੀਆਰਏਐਸ ਦੇ ਸਾਂਝੇ ਯਤਨਾਂ ਨਾਲ, ਆਯੁਰਵੇਦਿਕ ਸ਼ਬਦਾਵਲੀ ਸੀਟੀਆਰਆਈ ਦਾ ਹਿੱਸਾ ਬਣ ਗਈ ਹੈ। ਇਸ ਡਿਜੀਟਲ ਪਲੇਟਫਾਰਮ ਦੀ ਮੁੱਖ ਵਿਸ਼ੇਸ਼ਤਾ ਨਮਸਤੇ ਪੋਰਟਲ (ਆਯੁਸ਼ ਮੰਤਰਾਲੇ ਵੱਲੋਂ ਵਿਕਸਤ ਕੀਤਾ ਗਿਆ ਇੱਕ ਪੋਰਟਲ) ਤੋਂ ਸ਼ਾਮਲ ਕੀਤੇ ਗਏ 3866 ਆਯੁਰਵੇਦ ਮੌਰਬਿਡਿਟੀ ਕੋਡਾਂ ਦੇ ਡਰਾਪ ਡਾਉਨ ਤੋਂ ਆਯੁਰਵੇਦ ਸਿਹਤ ਸਥਿਤੀਆਂ ਦੀ ਚੋਣ ਦਾ ਪ੍ਰਬੰਧ ਹੈ, ਜਿਨ੍ਹਾਂ ਨੂੰ ਆਯੁਰਵੇਦ ਨਾਲ ਸੰਬੰਧਤ ਬਿਮਾਰੀਆਂ ਦੇ ਅੰਕੜਿਆਂ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸਦਾ ਅਰਥ ਹੈ, ਕਿ ਹੁਣ ਆਯੁਰਵੇਦ ਕਲੀਨਿਕਲ ਪ੍ਰੀਖਣਾਂ ਦੀ ਜਾਣਕਾਰੀ, ਨਤੀਜੇ ਆਦਿ, ਭਾਰਤ ਦੇ ਕਲੀਨਿਕਲ ਪ੍ਰੀਖਣ ਰਜਿਸਟਰੀ ਵਿਚ ਆਯੁਰਵੇਦਿਕ ਸ਼ਬਦਾਵਲੀ ਵਿਚ ਉਪਲਬਧ ਹੋਣਗੇ।
ਕਲੀਨਿਕਲ ਰਜਿਸਟਰੀ ਮਹੱਤਵਪੂਰਨ ਕਿਉਂ ਹੈ ?
ਵਿਸ਼ਵ ਵਿਚ ਨਵੀਂਆਂ ਦਵਾਈਆਂ ਦੀ ਖੋਜ, ਬਿਮਾਰੀਆਂ ਦੇ ਇਲਾਜ ਆਦਿ ਲਈ ਕਲੀਨਿਕਲ ਪ੍ਰੀਖਣ ਨਿਰੰਤਰ ਕੀਤੇ ਜਾ ਰਹੇ ਹਨ। ਸਮੱਸਿਆ ਇਹ ਹੈ ਕਿ ਇਨ੍ਹਾਂ ਟੈਸਟਾਂ ਦੇ ਨਤੀਜੇ ਜਨਤਕ ਤੌਰ 'ਤੇ ਉਪਲਬਧ ਨਹੀਂ ਹੁੰਦੇ ਅਤੇ ਇਸੇ ਕਾਰਨ ਪ੍ਰੀਖਣਾਂ ਬਾਰੇ ਸਹੀ ਜਾਣਕਾਰੀ ਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਮੱਦੇਨਜ਼ਰ, ਵਿਸ਼ਵ ਸਿਹਤ ਸੰਗਠਨ ਨੇ ਕਲੀਨਿਕਲ ਪ੍ਰੀਖਣਾਂ ਦੀ ਆਨਲਾਈਨ ਰਜਿਸਟਰੀ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ। ਭਾਰਤ ਵਿੱਚ ਇਹ ਕੰਮ ਸੀਟੀਆਰਆਈ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਰਜਿਸਟਰੀ ਵਿਸ਼ਵ ਸਿਹਤ ਸੰਗਠਨ ਰਜਿਸਟਰੀ ਦਾ ਵੀ ਇੱਕ ਹਿੱਸਾ ਹੈ।
ਚਾਰ ਹੋਰ ਪੋਰਟਲ ਵੀ ਭਲਕੇ ਲਾਂਚ ਕੀਤੇ ਜਾਣਗੇ, ਉਹ ਹਨ ਏਐਮਏਆਰ, ਐਸਏਐਚਆਈ, ਈ-ਮੇਧਾ ਅਤੇ ਆਰਐੱਮਆਈਐੱਸ । ਇਹ ਸਾਰੇ ਮੁੱਖ ਤੌਰ ਤੇ ਸੀਸੀਆਰਏਐਸ ਵੱਲੋਂ ਵਿਕਸਤ ਕੀਤੇ ਗਏ ਹਨ ਜਦੋਂ ਕਿ ਆਰਐਮਆਈਐਸ, ਆਈਸੀਐਮਆਰ ਅਤੇ ਸੀਸੀਆਰਏਐਸ ਦਾ ਇੱਕ ਸਹਿਯੋਗੀ ਯਤਨ ਹੈ I
-----------------
ਐਸ.ਕੇ.
(Release ID: 1732718)
Visitor Counter : 223