ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਬਿਨਾ ਸਮਾਰਟਫੋਨ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕਰਨ ਵਾਲੇ ਨਾਸਿਕ ਦੇ ਕਮਿਊਨਿਟੀ ਰੇਡੀਓ ਸਟੇਸ਼ਨ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ
ਰੇਡੀਓ ਵਿਸ਼ਵਾਸ ਦੇ ‘ਸਿਕਸ਼ਨ ਸਰਵਾਂਸਾਠੀ’ ਪ੍ਰੋਗਰਾਮ ਨੇ ਕੋਵਿਡ-19 ਮਹਾਮਾਰੀ ਦੌਰਾਨ ਸਿੱਖਿਆ ਦੀ ਖਾਈ ਨੂੰ ਪੂਰਨ ਵਿੱਚ ਮਦਦ ਕੀਤੀ
ਮਹਾਰਾਸ਼ਟਰ ਵਿੱਚ 50,000 ਤੋਂ ਵੱਧ ਗ਼ਰੀਬ ਵਿਦਿਆਰਥੀਆਂ ਨੂੰ ਫ੍ਰੀ ਲੈਕਚਰਾਂ ਨਾਲ ਲਾਭ ਹੋਇਆ
Posted On:
02 JUL 2021 10:54AM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਥਾਪਿਤ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ (ਪੁਰਸਕਾਰਾਂ) ਦੇ 8ਵੇਂ ਸੰਸਕਰਣ ਵਿੱਚ ਨਾਸਿਕ, ਮਹਾਰਾਸ਼ਟਰ ਦੇ ਇੱਕ ਕਮਿਊਨਿਟੀ ਰੇਡੀਓ ਸਟੇਸਨ ‘ਰੇਡੀਓ ਵਿਸ਼ਵਾਸ’ ਨੇ ਦੋ ਪੁਰਸਕਾਰ ਹਾਸਲ ਕੀਤੇ ਹਨ।
ਰੇਡੀਓ ਵਿਸ਼ਵਾਸ 90.8 ਐੱਫਐੱਮ ਨੇ “ਸਸਟੇਨੇਬਿਲਿਟੀ ਮਾਡਲ ਅਵਾਰਡਸ” ਸ਼੍ਰੇਣੀ ਵਿੱਚ ਪਹਿਲਾ ਪੁਰਸਕਾਰ ਅਤੇ “ਥੀਮੈਟਿਕ ਅਵਾਰਡਸ” ਸ੍ਰੇਣੀ ਵਿੱਚ ਆਪਣੇ ਪ੍ਰੋਗਰਾਮ ਕੋਵਿਡ-19 ਦੇ ਕਾਲ ਵਿੱਚ ‘ਐਜ਼ੂਕੇਸ਼ਨ ਫਾਰ ਆਲ’ ਦੇ ਲਈ ਦੂਸਰਾ ਪੁਰਸਕਾਰ ਜਿੱਤਿਆ ਹੈ।
ਰੇਡੀਓ ਵਿਸ਼ਵਾਸ, ਵਿਸ਼ਵਾਸ ਧਿਆਨ ਪ੍ਰਬੋਧਿਨੀ ਅਤੇ ਰਿਸਰਚ ਇੰਸਟੀਟਿਊਟ, ਨਾਸਿਕ, ਮਹਾਰਾਸ਼ਟਰ ਦੁਆਰਾ ਚਲਾਇਆ ਜਾਂਦਾ ਹੈ। ਇਸ ਇੰਸਟੀਟਿਊਟ ਦੀ ਸ਼ੁਰੂਆਤ ਤੋਂ ਹੀ ਇਸ ਰੇਡੀਓ ਸਟੇਸ਼ਨ ਤੋਂ ਪ੍ਰਸਾਰਣ ਕੀਤਾ ਜਾ ਰਿਹਾ ਹੈ। ਸਟੇਸ਼ਨ ਰੋਜ਼ਾਨਾ 14 ਘੰਟੇ ਦਾ ਪ੍ਰਸਾਰਣ ਕਰਦਾ ਹੈ।
‘ਸ਼ਿਕਸ਼ਨ ਸਰਵਾਂਸਾਠੀ’ (ਸਾਰਿਆਂ ਦੇ ਲਈ ਸਿੱਖਿਆ)
ਥੀਮੈਟਿਕ ਆਵਰਡਸ ਸ਼੍ਰੇਣੀ (ਐਜ਼ੂਕੇਸ਼ਨ ਫਾਰ ਆਲ)
ਥੀਮੈਟਿਕ ਅਵਾਰਡਸ ਸ਼੍ਰੇਣੀ ਦੇ ਤਹਿਤ ‘ਸਿਕਸ਼ਣ ਸਰਵਾਂਸਾਠੀ’ (ਸਾਰਿਆਂ ਦੇ ਲਈ ਸਿੱਖਿਆ) ਦੇ ਲਈ ਪੁਰਸਕਾਰ ਜਿੱਤਣ ਵਾਲਾ ਇਹ ਕਮਿਊਨਿਟੀ ਰੇਡੀਓ ਸਟੇਸ਼ਨ ਜੂਨ 2020 ਵਿੱਚ ਕੋਵਿਡ-19 ਦੇ ਕਠਿਨ ਸਮੇਂ ਦੌਰਾਨ ਤੀਸਰੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ।
ਇਸ ਰੇਡੀਓ ਸਟੇਸ਼ਨ ਦੇ ਜ਼ਿਲ੍ਹਾ ਪਰਿਸ਼ਦ ਅਤੇ ਨਾਸਿਕ ਨਗਰ ਪਾਲਿਕਾ ਸਕੂਲਾਂ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਦੇ ਲਈ ਆਡੀਓ ਲੈਕਚਰ ਪ੍ਰਸਾਰਿਤ ਕੀਤੇ ਗਏ। ਪ੍ਰੋਗਰਾਮ ਦਾ ਪ੍ਰਸਾਰਣ ਵੱਖ-ਵੱਖ ਭਾਸ਼ਾਵਾਂ ਅਰਥਾਤ ਹਿੰਦੀ, ਅੰਗ੍ਰੇਜ਼ੀ, ਮਰਾਠੀ, ਸੰਸਕ੍ਰਿਤ ਵਿੱਚ ਕੀਤਾ ਗਿਆ।
ਕਮਿਊਨਿਟੀ ਰੇਡੀਓ ਸਟੇਸ਼ਨ ਦੇ ਕੰਮਕਾਜ ਅਤੇ ਦ੍ਰਿਸ਼ਟੀਕੋਣ ਬਾਰੇ ਪੱਤਰ ਸੂਚਨਾ ਦਫ਼ਤਰ ਨਾਲ ਗੱਲ ਕਰਦੇ ਹੋਏ ਇਸ ਦੇ ਸਟੇਸ਼ਨ ਡਾਇਰੈਕਟਰ, ਡਾ. ਹਰੀ ਵਿਨਾਇਕ ਕੁਲਕਰਣੀ ਨੇ ਕਿਹਾ ਕਿ ਪ੍ਰੋਗਰਾਮ ਨੂੰ ਬਹੁਤ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ। “ਇਹ ਉਹ ਗ਼ਰੀਬ ਵਿਦਿਆਰਥੀ ਹਨ ਜੋ ਡਿਜੀਟਲ ਸਿੱਖਿਆ ਦੇ ਲਈ ਸਮਾਰਟ ਫੋਨ ਨਹੀਂ ਖਰੀਦ ਸਕਦੇ ਸਨ। ‘ਸਿਕਸ਼ਣ ਸਰਵਾਂਸਾਠੀ’ ਪ੍ਰੋਗਰਾਮ 150 ਅਧਿਆਪਕਾਂ ਦੀ ਮਦਦ ਨਾਲ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਉਨ੍ਹਾਂ ਨੇ ਸਾਡੇ ਸਟੂਡੀਓ ਵਿੱਚ ਲੈਕਚਰ ਰਿਕਾਰਡ ਕੀਤੇ। ਬਾਅਦ ਵਿੱਚ ਲੈਕਚਰ ਹਰੇਕ ਵਿਸ਼ੇ ਦੇ ਲਈ ਐਲੋਕੇਟ ਕੀਤੇ ਗਏ ਸਲੌਟ ਦੇ ਅਨੁਸਾਰ ਪ੍ਰਸਾਰਿਤ ਕੀਤੇ ਗਏ। ਪ੍ਰੋਗਰਾਮ ਨੂੰ ਲਕਸ਼ਿਤ ਸਮੁਦਾਇ ਤੋਂ ਜ਼ਬਰਦਸਤ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਅਤੇ ਇਸ ਨਾਲ ਨਗਰ ਨਿਗਮ ਅਤੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਦੇ 50,000-60,000 ਵਿਦਿਆਰਥੀਆਂ ਨੂੰ ਲਾਭ ਹੋਇਆ।”
ਡਾ. ਕੁਲਕਰਣੀ ਨੇ ਇਹ ਵੀ ਦੱਸਿਆ ਕਿ ਲੈਕਚਰਾਂ ਨੂੰ ਮਹਾਰਾਸ਼ਟਰ ਦੇ 6 ਹੋਰ ਕਮਿਊਨਿਟੀ ਰੇਡੀਓਜ਼ ਦੇ ਨਾਲ ਵੀ ਸਾਂਝਾ ਕੀਤਾ ਗਿਆ, ਤਾਕਿ ਉਹ ਵੀ ਆਪਣੇ ਰੇਡੀਓ ਚੈਨਲਾਂ ਰਾਹੀਂ ਉਨ੍ਹਾਂ ਨੂੰ ਪ੍ਰਸਾਰਿਤ ਕਰ ਸਕਣ। “ਸਾਨੂੰ ਖੁਸ਼ੀ ਹੈ ਕਿ ਅਸੀਂ ਪੂਰੇ ਮਹਾਰਾਸ਼ਟਰ ਦੇ ਵਿਦਿਆਰਥੀਆਂ ਦੀ ਮਦਦ ਕਰ ਸਕੇ ਕਿਉਂਕਿ 6 ਕਮਿਊਨਿਟੀ ਰੇਡੀਓ ਸਟੇਸ਼ਨਾਂ ਨੇ ਇਸ ਸਮੱਗਰੀ ਨੂੰ ਆਪਣੇ-ਆਪਣੇ ਸ਼ਹਿਰਾਂ ਵਿੱਚ ਪ੍ਰਸਾਰਿਤ ਕਰਨ ਦੇ ਲਈ ਸਾਡੇ ਨਾਲ ਸੰਪਰਕ ਕੀਤਾ ਹੈ।”
ਡਾ. ਕੁਲਕਰਣੀ ਨੇ ਵਿਦਿਆਰਥੀਆਂ ਨੂੰ ਐੱਫਐੱਮ ਉਪਕਰਣ ਵੰਡਣ ਵਿੱਚ ਅਧਿਆਪਕਾਂ ਦੁਆਰਾ ਕੀਤੀਆਂ ਜਾ ਰਹੀਆਂ ਪਹਿਲਾਂ ਬਾਰੇ ਵੀ ਦੱਸਿਆ। “ਨਾਸਿਕ ਦੇ ਇਗਤਪੁਰੀ ਤਾਲੁਕਾ ਵਿੱਚ ਅਧਿਆਪਕਾਂ ਦੇ ਇੱਕ ਸਮੂਹ ਨੇ ਵਿਦਿਆਰਥੀਆਂ ਨੂੰ 451 ਐੱਫਐੱਮ ਡਿਵਾਈਸ (ਹਾਈ-ਐਂਡ ਸਪੀਕਰਸ ਸਹਿਤ ਯੂਐੱਸਬੀ, ਬਲੂਟੂਥ) ਵੰਡੇ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਰਤਮਾਨ ਪ੍ਰੋਗਰਾਮ ਉਨ੍ਹਾਂ ਤੋਂ ਰਹਿ ਨਾ ਜਾਵੇ। ਅਧਿਆਪਕ ਇਸ ਨੂੰ ਯੂਟਿਊਬ ‘ਤੇ ਅੱਪਲੋਡ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ, ਜਿਸ ਦਾ ਉਪਯੋਗ ਆਮ ਸਕੂਲੀ ਸਿੱਖਿਆ ਸ਼ੁਰੂ ਹੋਣ ਦੇ ਬਾਅਦ ਵੀ ਕੀਤਾ ਜਾ ਸਕਦਾ ਹੈ।
“ਪ੍ਰੋਗਰਾਮ ਹਮੇਸ਼ਾ ਲੋਕਾਂ ਦੇ ਨਾਲ ਰਹਿਣਗੇ”
ਡਾ. ਕੁਲਕਰਣੀ ਨੇ ਦੱਸਿਆ ਕਿ ਕਿਵੇਂ ਕਮਿਊਨਿਟੀ ਰੇਡੀਓ ਸਟੇਸ਼ਨ ਨੇ ਅਭਿਨਵ ਮਾਡਲ ਅਪਣਾਉਂਦੇ ਹੋਏ ਚਾਰ ਪ੍ਰਮੁੱਖ ਖੇਤਰਾਂ – ਵਿੱਤੀ, ਮਾਨਵ, ਤਕਨੀਕ ਅਤੇ ਸਮੱਗਰੀ ਉਪਲਬਧਤਾ – ਵਿੱਚ ਖੁਦ ਨੂੰ ਬਣਾਈ ਰੱਖਣ ਦੇ ਸਮਰੱਥ ਬਣਾਇਆ ਹੈ। ਇਹ ਦਸਦੇ ਹੋਏ ਕਿ ਕੋਈ 10 ਵਰ੍ਹਿਆਂ ਦੀ ਮਿਆਦ ਵਿੱਚ ਇਹ ਸਟੇਸ਼ਨ ਲਗਭਗ 3 ਲੱਖ ਲੋਕਾਂ ਦੇ ਸੁਣਨ ਵਾਲਿਆਂ ਦੇ ਅਧਾਰ ਨੂੰ ਵਿਕਸਿਤ ਕਰਨ ਦੇ ਸਮਰੱਥ ਰਿਹਾ ਹੈ, ਉਨ੍ਹਾਂ ਨੇ ਕਿਹਾ, “ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਪ੍ਰੋਗਰਾਮਾਂ ਦੇ ਜ਼ਰੀਏ ਉਠਾਏ ਗਏ ਮੁੱਦਿਆਂ ਦੇ ਕਾਰਨ ਪਰਿਵਰਤਨ ਆਵੇਗਾ ਅਤੇ ਸਕਾਰਾਤਮਕ ਕਦਮ ਉਠਾਏ ਜਾਣਗੇ।”
ਕਮਿਊਨਿਟੀ ਰੇਡੀਓ ਸਟੇਸ਼ਨ ਦੇ ਜ਼ਰੀਏ ਪ੍ਰਸਾਰਿਤ ਕੀਤੇ ਜਾ ਰਹੇ ਵਿਭਿੰਨ ਪ੍ਰੋਗਰਾਮਾਂ ਬਾਰੇ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਵੇਂ ‘ਸ਼ਹਿਰੀ ਪਰਸਬਾਗ’ (ਕਿਚਨ ਗਾਰਡਨ) ਪ੍ਰੋਗਰਾਮ ਨਾਲ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਮਿਲੀ। ਉਨ੍ਹਾਂ ਨੇ ਕਿਹਾ, “ਇਸ ਪ੍ਰੋਗਰਾਮ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਬੀਜ ਦੀ ਉਪਲਬਧਤਾ ਤੋਂ ਲੈ ਕੇ ਪਲਾਂਟੇਸ਼ਨ ਤੱਕ ਦੀ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।” ‘ਮਾਲਾ ਅਵਦਲੇਲਾ ਪੁਸਤਕ’ (ਪੜ੍ਹਣ ਦੇ ਲਈ ਪਸੰਦੀਦਾ ਪੁਸਤਕਾਂ ਬਾਰੇ) ਅਤੇ ‘ਜਾਨੀਵ ਸਮਾਜਕਚੀ’ (ਸੀਨੀਅਰ ਸਿਟੀਜ਼ਨਸ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ‘ਤੇ ਕੇਂਦ੍ਰਿਤ) ਅਜਿਹੇ ਪ੍ਰੋਗਰਾਮ ਹਨ ਜੋ ਦਹਾਕਿਆਂ ਦੀ ਇੱਕ ਵਿਸਤ੍ਰਿਤ ਚੇਨ ਨੂੰ ਕਵਰ ਕਰਨ ਦੇ ਲਈ ਲਕਸ਼ਿਤ ਹਨ।
ਕਮਿਊਨਿਟੀ ਰੇਡੀਓ ਸਟੇਸ਼ਨ ਆਮ ਤੌਰ ‘ਤੇ 10-15 ਕਿਲੋਮੀਟਰ ਦੇ ਦਾਇਰੇ ਵਿੱਚ ਲੋਕਲ ਕਮਿਊਨਿਟੀ ਦੇ ਲਾਭ ਦੇ ਲਈ ਸਥਾਨਕ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਇਹ ਸਟੇਸ਼ਨ ਜ਼ਿਆਦਾਤਰ ਸਥਾਨਕ ਲੋਕਾਂ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ ਜੋ ‘ਟਾਕ ਸ਼ੋਅ’ ਹੋਸਟ ਕਰਦੇ ਹਨ, ਲੋਕਲ ਸੰਗੀਤ ਵਜਾਉਂਦੇ ਹਨ ਅਤੇ ਲੋਕਲ ਗਾਣੇ ਗਾਉਂਦੇ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਦਰਮਿਆਨ ਇਨੋਵੇਸ਼ਨ ਅਤੇ ਸੁਅਰਥ ਮੁਕਾਬਲੇ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਵਰ੍ਹੇ 2011-12 ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ (ਪੁਰਸਕਾਰਾਂ) ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਸੰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅੱਜ ਦੀ ਤਰੀਕ ਵਿੱਚ, ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ 327 ਕਮਿਊਨਿਟੀ ਰੇਡੀਓ ਸਟੇਸ਼ਨ ਚਲ ਰਹੇ ਹਨ।
ਸੰਪਰਕ:
ਡਾ. ਹਰੀ ਕੁਲਕਰਣੀ, ਸਟੇਸ਼ਨ ਡਾਇਰੈਕਟਰ- 8380016500
ਰੂਚਿਤਾ ਠਾਕੁਰ, ਪ੍ਰੋਗਰਾਮ ਕੋਆਰਡੀਨੇਟਰ- 9423984888
ਈਮੇਲ: radiovishwas[at]gmail[dot]com
***
ਡੀਜੇਐੱਮ/ਪ੍ਰਾਰਥਨਾ/ਧਨਲਕਸ਼ਮੀ/ਡੀਵਾਈ
(Release ID: 1732363)
Visitor Counter : 210