ਨੀਤੀ ਆਯੋਗ
ਦੇਸ਼ ਭਰ ਵਿੱਚ ਟੇਕ ਸਟਾਰਟ-ਅੱਪਸ ਵਿੱਚ ਤੇਜੀ ਲਿਆਉਣ ਦੇ ਪ੍ਰਮੁੱਖ ਕਦਮ ਦੇ ਰੂਪ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਨੇ ‘ਏਆਈਐੱਮ-ਆਈਐੱਲਈਏਪੀ’ ਦੇ ਪਹਿਲੇ ਫਿਨਟੇਕ ਸਮੂਹ ਸੰਮੇਲਨ ਦਾ ਪ੍ਰਬੰਧ ਕੀਤਾ
Posted On:
30 JUN 2021 8:04PM by PIB Chandigarh
ਦੇਸ਼ ਭਰ ਵਿੱਚ ਟੇਕ ਸਟਾਰਟ-ਅੱਪਸ ਨੂੰ ਹੁਲਾਰਾ ਦੇਣ ਦੇ ਇੱਕ ਵੱਡੇ ਕਦਮ ਦੇ ਤੌਰ ’ਤੇ, ਅਟਲ ਨਵਪ੍ਰਵਰਤਨ (ਇਨੋਵੇਸ਼ਨ) ਮਿਸ਼ਨ ਨੇ ਬੁੱਧਵਾਰ ਨੂੰ ਏਆਈਐੱਮ-ਆਈਐੱਲਈਏਪੀ ਦੇ ਪਹਿਲੇ ਫਿਨਟੇਕ ਸਮੂਹ ਸੰਮੇਲਨ ਦਾ ਸਮਾਪਨ ਕੀਤਾ । ਇਹ ਉਦਯੋਗ, ਬਾਜ਼ਾਰਾਂ ਅਤੇ ਨਿਵੇਸ਼ਕਾਂ ਤੱਕ ਜ਼ਰੂਰੀ ਪਹੁੰਚ ਦੇ ਨਾਲ ਟੇਕ ਸਟਾਰਟ-ਅੱਪਸ ਨੂੰ ਸਹਿਯੋਗ ਕਰਨ ਦੀ ਪਹਿਲ ਹੈ।
ਫਿਨਟੇਕ ਸੰਮੇਲਨ ਨੂੰ ਵਿਸ਼ਾ ਸਬੰਧੀ ਵਰਚੁਅਲ ਡੈਮੋ ਡੇਜ ਦੀ ਇੱਕ ਲੜੀ ਦੇ ਮਾਧਿਅਮ ਰਾਹੀਂ ਕੀਤਾ ਗਿਆ । ਏਆਈਐੱਮ-ਆਈਐੱਲਈਏਪੀ (ਉੱਦਮਤਾ ਸਬੰਧੀ ਤੇਜੀ ਅਤੇ ਲਾਭ ਲਈ ਅਭਿਨਵ ਅਗਵਾਈ) ਪਹਿਲ ਦੇ ਹਿੱਸੇ ਦੇ ਰੂਪ ਵਿੱਚ ਸਟਾਰਟਅਪ ਰੈਸੀਓ ਅਤੇ ਵੀਜ਼ੇ ਦੇ ਨਾਲ ਸਾਂਝੇਦਾਰੀ ਵਿੱਚ ਇਹ ਪ੍ਰਬੰਧ ਕੀਤਾ ਗਿਆ ।
ਪ੍ਰੋਗਰਾਮ ਦੀ ਸ਼ੁਰੂਆਤ 14 ਤੋਂ 17 ਜੂਨ 2021 ਤੱਕ ‘ਫਿਨਟੇਕ’ ਸਟਾਰਟ-ਅੱਪਸ (ਏਆਈਐੱਮ ਦੇ ਸਹਿਯੋਗ ਵਾਲੇ ਕਈ ਫਿਨਟੇਕ ਸਟਾਰਟ-ਅੱਪਸ ਵਿੱਚੋਂ ਕੁਝ ਚੁਣੇ ਹੋਏ) ਲਈ ਚਾਰ ਦਿਨਾਂ ਦੇ ਬੂਟਕੈਂਪ ਦੇ ਉਦਘਾਟਨ ਦੇ ਨਾਲ ਹੋਈ ।
ਫਿਨ-ਟੇਕ ਸੰਮੇਲਨ ਵਿੱਚ ਵੱਖ-ਵੱਖ ਖੇਤਰਾਂ ਤੋਂ ਸਟਾਰਟ-ਅੱਪਸ ਸ਼ਾਮਲ ਸਨ ਜਿਵੇਂ - ਭੁਗਤਾਨ, ਅੰਤਰਰਾਸ਼ਟਰੀ ਮਨੀ ਟ੍ਰਾਂਸਫਰ, ਪਰਸਨਲ ਫਾਇਨੈਂਸ, ਕੰਜਿਊਮਰ ਬੈਂਕਿੰਗ, ਬੀਮਾ, ਨਿਯੋ ਬੈਂਕ ਆਦਿ । ਬੂਟਕੈਂਪ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਨੂੰ ਸਹੀ ਦਿਸ਼ਾ ਵਿੱਚ ਲਗਾਉਣ, ਆਪਣੀ ਜੀਟੀਐੱਮ ਰਣਨੀਤੀ ’ਤੇ ਕੰਮ ਕਰਨ, ਫਿਨਟੇਕ ਈਕੋ ਸਿਸਟਮ ਬਾਰੇ ਜਿਆਦਾ ਸਮਝਣ, ਖੇਤਰ ਦੇ ਮਾਹਰਾਂ ਤੋਂ ਸਵਾਲ ਪੁੱਛਣ ਆਦਿ ਦਾ ਮੌਕਾ ਮਿਲਿਆ ।
ਸਘਨ ਚਰਚਾ ਸੈਸ਼ਨ ਤੋਂ ਨਿਕਲਣ ਦੇ ਬਾਅਦ, ਸਟਾਰਟ-ਅੱਪਸ ਨੇ 30 ਜੂਨ 2021 ਨੂੰ ਵਰਚੁਅਲ ਡੇਮੋ ਡੇ ਦੇ ਮਾਧਿਅਮ ਰਾਹੀਂ ਬਾਜ਼ਾਰ ਅਤੇ ਫੰਡਿੰਗ ਲਈ ਨਿਵੇਸ਼ਕਾਂ ਤੱਕ ਪਹੁੰਚ ਲਈ ਵੱਖ-ਵੱਖ ਉੱਦਮਾਂ ਲਈ ਆਪਣੇ ਸਮਾਧਾਨ ਪ੍ਰਦਰਸ਼ਿਤ ਕੀਤੇ । ਡੇਮੋ ਡੇ ’ਤੇ ਵੱਡੀ ਸੰਖਿਆ ਵਿੱਚ ਕਾਰਪੋਰੇਟਸ ਅਤੇ ਨਿਵੇਸ਼ਕਾਂ ਨੇ ਹਿੱਸਾ ਲਿਆ । ਫਿਨਟੇਕ ਦੀਆਂ ਦਿੱਗਜ ਕੰਪਨੀਆਂ ਜਿਵੇਂ ਵੀਜਾ, ਪੇਟੀਐੱਮ ਆਦਿ ਦੇ ਨਾਲ-ਨਾਲ ਵੱਡੇ ਨਿਵੇਸ਼ਕ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ।
ਏਆਈਐੱਮ ਦੇ ਮਿਸ਼ਨ ਅਨੁਸਾਰ, ਏਆਈਐੱਮ-ਆਈਐੱਲਈਏਪੀ ਬੂਟਕੈਂਪ ਅਤੇ ਡੇਮੋ ਡੇ ਦੇਸ਼ ਵਿੱਚ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤੀਆਂ ਜਾਣ ਵਾਲੀਆਂ ਪਹਿਲਾਂ ਵਿੱਚੋਂ ਪਹਿਲਾ ਹੈ, ਹਾਲੇ ਅੱਗੇ ਹੋਰ ਹਨ । ਭਵਿੱਖ ਵਿੱਚ ਅਜਿਹੇ ਪ੍ਰਬੰਧ ਨੂੰ ਵੱਖ-ਵੱਖ ਖੇਤਰਾਂ ਜਿਵੇਂ ਐਗਰੀ-ਟੇਕ, ਡਿਫੈਂਸ ਟੇਕ, ਸਮਾਰਟ ਮੋਬਿਲੀਟੀ, ਏਆਈ ਆਦਿ ’ਤੇ ਕੇਂਦਰਿਤ ਕੀਤਾ ਜਾਵੇਗਾ ।
ਅੱਜ ਵਰਚੁਅਲ ਇਵੈਂਟ ਵਿੱਚ ਬੋਲਦੇ ਹੋਏ ਮਿਸ਼ਨ ਡਾਇਰੈਕਟਰ ਏਆਈਐੱਮ, ਨੀਤੀ ਆਯੋਗ ਡਾ. ਚਿੰਤਨ ਵੈਸ਼ਣਵ ਨੇ ਕਿਹਾ ਕਿ ਏਆਈਐੱਮ ਦਾ ਮੁੱਖ ਉਦੇਸ਼ ਭਾਰਤ ਦੇ ਸਟਾਰਟ-ਅਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਅੱਗੇ ਵਧਾਉਣਾ ਹੈ ਅਤੇ ਏਆਈਐੱਮ-ਆਈਐੱਲਈਏਪੀ ਪ੍ਰੋਗਰਾਮ ਉਸ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘ਇਹ ਸਟਾਰਟ-ਅੱਪ, ਉਦਮਾਂ, ਨਿਵੇਸ਼ਕਾਂ ਅਤੇ ਫਾਇਨੈਂਸਰਾਂ ਨੂੰ ਇਕੱਠੇ ਲਿਆਉਣ ਅਤੇ ਸਾਂਝੇਦਾਰੀ ਬਣਾਉਣ ਲਈ ਇੱਕ ਵਿਵਸਥਿਤ ਅਤੇ ਸਰਲ ਅਪ੍ਰੋਚ ਸਾਹਮਣੇ ਰੱਖਦਾ ਹੈ ਜੋ ਇਨ੍ਹਾਂ ਸਟਾਰਟ-ਅੱਪਸ ਨੂੰ ਹੋਰ ਸਮਰੱਥਾ ਵਧਾਉਣ ਅਤੇ ਟਿਕਾਊ ਸਮਾਧਾਨ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ।’
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਾਲ ਸਾਰੇ ਹਿਤਧਾਰਕਾਂ ਵਿੱਚ ਭਰੋਸਾ ਅਤੇ ਆਤਮਵਿਸ਼ਵਾਸ ਪੈਦਾ ਕਰਨ ਵਿੱਚ ਮਦਦ ਮਿਲੇਗੀ, ਜੋ ਇੱਕ ਜੀਵੰਤ ਸਟਾਰਟ-ਅੱਪ ਅਤੇ ਇਨੋਵੇਸ਼ਨ ਈਕੋ ਸਿਸਟਮ ਦਾ ਮਹੱਤਵਪੂਰਣ ਘਟਕ ਹੈ। ਫਿਨਟੇਕ ਸਮੁਦਾਏ ਇੱਕ ਅਜਿਹਾ ਈਕੋ ਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਵਧ ਰਿਹਾ ਹੈ ਜਿੱਥੇ ਹਰ ਕੋਈ ਜਿੱਤਦਾ ਹੈ, ਅਜਿਹੇ ਪਲੇਟਫਾਰਮ ਲਕਸ਼ ਤੱਕ ਪਹੁੰਚਣ ਦੀ ਦਿਸ਼ਾ ਵਿੱਚ ਅਭਿਯਾਨ ਨੂੰ ਉਤਪ੍ਰੇਰਿਤ ਕਰਦੇ ਹਨ । ਭਾਰਤੀ ਇਨੋਵੇਸ਼ਨ ਈਕੋ ਸਿਸਟਮ ਦੇ ਵਿਜਨ ਨੂੰ ਹਕੀਕਤ ਵਿੱਚ ਬਦਲਣਾ ਏਆਈਐੱਮ ਦਾ ਮੁੱਖ ਉਦੇਸ਼ ਹੈ, ਜੋ ਸਥਾਈ ਰੂਪ ਤੋਂ ਆਟੋ-ਪਾਇਲਟ ਮੋਡ ’ਤੇ ਚੱਲਦਾ ਹੈ ।
ਏਆਈਐੱਮ ਦੇ ਨਾਲ ਸਾਂਝੇਦਾਰੀ ਵਿੱਚ, ਸਟਾਰਟਅੱਪ ਰੈਸੀਓ ਦਾ ਟੀਚਾ ਪ੍ਰੋਗਰਾਮ ਦੇ ਦੌਰਾਨ 12 ਵਿਸ਼ੇਗਤ ਬੂਟਕੈਂਪ ਅਤੇ ਵਰਚੁਅਲ ਡੇਮੋ ਡੇਜ਼ ਦੀ ਇੱਕ ਲੜੀ ਲਈ 80-100 ਕਾਰਪੋਰੇਟਸ ਦੀ ਭਾਗੀਦਾਰੀ ਨੂੰ ਆਕਰਸ਼ਿਤ ਕਰਨਾ ਹੈ।
ਇਸ ਨੇ ਕੰਪਨੀਆਂ ਨੂੰ ਨਵੇਂ ਨਿਯਮ ਬਣਾਉਣ ਲਈ ਵਾਤਾਵਰਣ ਪ੍ਰਦਾਨ ਕਰਨ ਲਈ ਇੱਕ ਵਿਵਸਥਿਤ ਅਤੇ ਉਦੇਸ਼ਪੂਰਣ ਮਾਡਲ ਵਿਕਸਿਤ ਕੀਤਾ ਹੈ, ਜੋ ਨਵੇਂ ਵਿਚਾਰਾਂ ਨੂੰ ਪਛਾਣਨ ਅਤੇ ਬਿਜਨੈੱਸ ਦੇ ਮੂਲ ਵਿੱਚ ਰੱਖਣ ਦੇ ਨਾਲ-ਨਾਲ ਇੱਕ ਸਥਾਨ ਵੀ ਸੁਨਿਸ਼ਚਿਤ ਕਰਦਾ ਹੈ ਜਿੱਥੇ ਸੰਗਠਨ ਦੇ ਸਮਰਥਨ ਦੇ ਬਾਅਦ ਵੀ ਵਿਘਟਨਕਾਰੀ ਵਿਚਾਰਾਂ ਨੂੰ ਉਸ ਤੋਂ ਸੁਰੱਖਿਅਤ ਰੱਖਿਆ ਜਾ ਸਕੇ ।
ਸਟਾਰਟਅੱਪ ਰੈਸੀਓ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਰਾਮਸੁਬਰਮਂਣਿਯਮ ਨੇ ਵਰਚੁਅਲ ਇਵੈਂਟ ਦੇ ਦੌਰਾਨ ਕਿਹਾ, ‘ਅਸੀਂ ਦ੍ਰਿੜ੍ਹਤਾ ਨਾਲ ਇਹ ਮੰਨਦੇ ਹਾਂ ਕਿ ਸਟਾਰਟ-ਅੱਪਸ ਦੇ ਫੱਲਣ-ਫੁੱਲਣ ਦੇ ਸਫ਼ਲ ਮਾਡਲ ਲਈ ਵੱਡੇ ਪੈਮਾਨੇ ’ਤੇ ਉਦਯੋਗ ਦੀ ਭਾਗੀਦਾਰੀ ਦੀ ਜ਼ਰੂਰਤ ਹੁੰਦੀ ਹੈ। ਅਟਲ ਇਨੋਵੇਸ਼ਨ ਮਿਸ਼ਨ ਇਨਕਿਊਬੇਟਰਾਂ ਅਤੇ ਇਨੋਵੇਸ਼ਨ ਅਤੇ ਉੱਦਮਤਾ ਦਾ ਸਹਿਯੋਗ ਕਰਨ ਵਾਲੇ ਬੁਨਿਆਦੀ ਢਾਂਚੇ ਨੂੰ ਸਮਰੱਥਾ ਬਣਾਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਟਾਰਟਅਪ ਰੈਸੀਓ ਸੈਂਟਰਾਂ, ਉੱਦਮ ਕਨੈਕਸ਼ਨਾਂ ਅਤੇ ਨਿਵੇਸ਼ਕਾਂ ਦਾ ਇੱਕ ਮਜ਼ਬੂਤ ਗਲੋਬਲ ਨੈੱਟਵਰਕ ਤਿਆਰ ਕਰਦਾ ਹੈ, ਜਿਸ ਦਾ ਅਟਲ ਇਨਕਿਊਬੇਸ਼ਨ ਸੈਂਟਰਸ ਦੇ ਤਹਿਤ ਸਮਰਥਿਤ ਇਨ ਸਟਾਰਟ- ਅੱਪਸ ਦੁਆਰਾ ਲਾਭ ਚੁੱਕਿਆ ਜਾ ਸਕਦਾ ਹੈ। ਏਆਈਐੱਮ-ਆਈਐੱਲਈਏਪੀ ਦੇ ਮਾਧਿਅਮ ਰਾਹੀਂ, ਏਆਈਐੱਮ ਬੂਟਕੈਂਪ ਅਤੇ ਡੇਮੋ ਡੇਜ਼ ਦੀ ਲੜੀ ਦੇ ਜ਼ਰੀਏ ਭਾਰਤ ਵਿੱਚ ਅਗਲੀ ਪੀੜ੍ਹੀ ਦੇ ਸਟਾਰਟ-ਅੱਪਸ ਨੂੰ ਖੜ੍ਹਾ ਕਰਨਾ ਚਾਹੁੰਦਾ ਹੈ, ਜਿਨ੍ਹਾਂ ਤੋਂ ਨਵੇਂ ਰਸਤੇ ਖੁਲ੍ਹਣਗੇ ।
ਏਆਈਐੱਮ ਨੇ ਇੰਡਸਟਰੀ ਪਾਰਟਨਰ ਦੇ ਤੌਰ ’ਤੇ ਵੀਜਾ ਨੂੰ ਵੀ ਨਾਲ ਲਿਆ ਹੈ ਜੋ ਗਲੋਬਲ ਪੱਧਰ ’ਤੇ ਉੱਦਮਤਾ ਨੂੰ ਅੱਗੇ ਵਧਾਉਣ ਲਈ ਜਾਣਿਆ ਜਾਂਦਾ ਹੈ। ਡਿਜੀਟਲ ਭੁਗਤਾਨ ਕੰਪਨੀ ਆਪਣੇ ਏਪੀਆਈ ਅਤੇ ਸੇਵਾਵਾਂ ਨੂੰ ਸਟਾਰਟ- ਅੱਪਸ ਤੱਕ ਪਹੁੰਚਾਏਗੀ । ਉਹ ਡਿਜੀਟਲ ਭੁਗਤਾਨ ਲਈ ਬੀ2ਬੀ ਅਤੇ ਬੀ2ਸੀ ਸਟਾਰਟ-ਅੱਪਸ ਨੂੰ ਆਪਣਾ ਪਲੇਟਫਾਰਮ ਵੀ ਉਪਲੱਬਧ ਕਰਾਉਣਗੇ ।
ਸਾਂਝੇਦਾਰੀ ’ਤੇ ਟਿੱਪਣੀ ਕਰਦੇ ਹੋਏ ਅਰਵਿੰਦ ਰੋਂਟਾ (ਪ੍ਰਮੁੱਖ-ਉਤਪਾਦ, ਭਾਰਤ ਅਤੇ ਦੱਖਣੀ ਏਸ਼ੀਆ, ਵੀਜਾ) ਨੇ ਕਿਹਾ, ਚਾਹੇ ਸਾਡੇ ਏਪੀਆਈ ਉਨ੍ਹਾਂ ਲਈ ਖੋਲ੍ਹਣਾ ਹੋਵੇ ਜਾਂ ਵੀਜਾ ਐਵਰੀਵੇਅਰ ਪਹਿਲ, ਜਿਹੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਵੀਜਾ ਹਮੇਸ਼ਾ ਤੋਂ ਦੁਨਿਆ ਭਰ ਅਤੇ ਭਾਰਤ ਵਿੱਚ, ਫਿਨਟੇਕ ਲਈ ਇੱਕ ਭਰੋਸੇਯੋਗ ਸਾਂਝੀਦਾਰ ਰਿਹਾ ਹੈ। ਹੁਣ ਅਸੀਂ ਏਆਈਐੱਮ - ਆਈਐੱਲਈਏਪੀ ਪ੍ਰੋਗਰਾਮ ਲਈ ਏਆਈਐੱਮ ਦੇ ਨਾਲ ਸਹਿਯੋਗ ਕਰਨ ਅਤੇ ਪੂਰੇ ਭਾਰਤ ਵਿੱਚ ਟੇਕ ਸਟਾਰਟ-ਅੱਪਸ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ । ਇਸ ਸਾਂਝੇਦਾਰੀ ਦੇ ਮਾਧਿਅਮ ਰਾਹੀਂ, ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਦੇ ਨਵੇਂ ਸਟਾਰਟ-ਅਪ ਈਕੋ ਸਿਸਟਮ ਲਈ ਤੇਜ਼ੀ ਨਾਲ ਬਾਜ਼ਾਰ ਵਿੱਚ ਸੁਰੱਖਿਅਤ, ਵਿਆਪਕ ਸਮਾਧਾਨ ਦੇ ਮੌਕੇ ਉਪਲੱਬਧ ਹੋਣਗੇ ।’
ਇਸ ਵਿੱਚ, ਡੇਮੋ ਡੇ ਦੀ ਸ਼ੁਰੂਆਤ ਇੱਕ ਅਨੁਭਵੀ ਫਿਨਟੇਕ ਐਕਸਪਰਟ, ਨਿਯੋ-ਬੈਂਕਿੰਗ ਸਟਾਰਟ-ਅਪ ਜਿਊਪਿਟਰ ਅਤੇ ਸਾਇਟ੍ਰਸ ਪੇਅ ਦੇ ਸੰਸਥਾਪਕ ਜਿਤੇਂਦਰ ਗੁਪਤਾ ਦੁਆਰਾ ਫਿਨਟੇਕ ਪਲੇਅਰਸ ਲਈ ਗ੍ਰਾਹਕ ਅਨੁਭਵਾਂ ਤੇ ਵਧਾਉਣ ’ਤੇ ਭਾਸ਼ਣ ਦੇ ਨਾਲ ਹੋਈ ।
ਇਸ ਦੇ ਬਾਅਦ ‘ਫਿਨ-ਟੇਕ ਸੈਕਟਰ ਵਿੱਚ ਕਾਰਪੋਰੇਟਸ ਅਤੇ ਸਟਾਰਟ-ਅੱਪਸ ਲਈ ਇਨੋਵੇਸ਼ਨ ਸਹੂਲਤ’ ’ਤੇ ਇੱਕ ਪੈਨਲ ਚਰਚਾ ਹੋਈ ।
ਇਸ ਦੌਰਾਨ ਕੁਝ ਪ੍ਰਮੁੱਖ ਅਤੇ ਪ੍ਰਤਿਸ਼ਠਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫਿਨ-ਟੇਕ ਦਿੱਗਜਾਂ ਦੀ ਪ੍ਰਧਾਨਗੀ ਵਿੱਚ ਦਿਲਚਸਪ ਅਤੇ ਵਿਵਹਾਰਕ ਚਰਚਾ ਹੋਈ ਜਿਸ ਵਿੱਚ ਵੀਜੇ ਦੇ ਭਾਰਤ ਅਤੇ ਦੱਖਣ ਏਸ਼ੀਆ ਦੇ ਹੈੱਡ ਡਿਜੀਟਲ ਪ੍ਰਮੋਦ ਮੁਲਾਨੀ, ਬਾਰਕਲੇਜ ਵਿੱਚ ਓਪਨ ਇਨੋਵੇਸ਼ਨ ਦੇ ਪ੍ਰਮੁੱਖ ਲਿੰਸੀ ਥੇਰਾਟਿਲ, ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਡਾ. ਚਿੰਤਨ ਵੈਸ਼ਣਵ ਅਤੇ ਸਟਾਰਟਅੱਪ ਰੈਸੀਓ ਦੇ ਸੰਸਥਾਪਕ ਅਤੇ ਸੀਈਓ ਅਜੈ ਰਾਮਸੁਬਰਮਣਿਯਮ ਸ਼ਾਮਲ ਸਨ ।
ਨਿਵੇਸ਼ਕਾਂ ਅਤੇ ਉੱਦਮਾਂ ਲਈ 8 ਏਆਈਐੱਮ ਸਮਰਥਿਤ ਫਿਨਟੇਕ ਸਟਾਰਟ-ਅੱਪ ਦੁਆਰਾ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ । ਡੇਮੋ ਡੇ ਦਾ ਸਮਾਪਨ ਸਟਾਰਟ-ਅੱਪਸ ਅਤੇ ਨਿਵੇਸ਼ਕ/ਉੱਦਮਾਂ ਦੇ ਵਿੱਚ ਨੈੱਟਵਰਕਿੰਗ ਸੈਸ਼ਨ ਦੇ ਨਾਲ ਹੋਇਆ । ਡੇਮੋ ਡੇ ਵਿੱਚ ਫਿਨ-ਟੇਕ ਉੱਦਮ ਅਤੇ ਨਿਵੇਸ਼ਕ ਈਕੋ ਸਿਸਟਮ ਵਿੱਚੋਂ ਕੁਝ ਪ੍ਰਮੁੱਖ ਨਾਮ ਵੀ ਸ਼ਾਮਲ ਹੋਏ ਜਿਸ ਵਿੱਚ ਫਿਨਟੇਕ ਦਿੱਗਜ ਜਿਵੇਂ ਵੀਜਾ, ਪੇਅਟੀਐੱਮ ਆਦਿ ਸ਼ਾਮਲ ਹਨ ।
ਜਿਨ੍ਹਾਂ ਸਟਾਰਟ-ਅੱਪਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਉਨ੍ਹਾਂ ਵਿੱਚ ਫਿਨਓਐੱਸ, ਵਿਲਪੇ, ਕੁਟੁੰਬ, ਮੁਦਰਾਸਰਕਲ, ਅਰਨਹੈਂਸ (ਐੱਮਕਿਕਸ ਪ੍ਰਾਈਵੇਟ ਲਿਮਟਿਡ), ਯੋਟਾਲ, ਸਟ੍ਰੈਫਾਕਸ ਕੰਸਲਟਿੰਗ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਫਿਨਾਰਾ ਟੈਕਨੋਲੋਜੀਜ ਪ੍ਰਾਈਵੇਟ ਲਿਮਿਟੇਡ ਸ਼ਾਮਲ ਹਨ ।
ਏਆਈਐਮ-ਆਈਐੱਲਈਏਪੀ ਪ੍ਰੋਗਰਾਮ ਦਾ ਉਦੇਸ਼ ਕਾਰਜਾਂ ਦੀ ਵਿਸਤ੍ਰਿਤ ਲੜੀ ਵਿੱਚ ਟੈਕਨੋਲੋਜੀ ਸਟਾਰਟ-ਅੱਪ ਨੂੰ ਸੱਦਾ ਦੇਣਾ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਤੱਕ ਪਹੁੰਚ ਅਤੇ ਉਦਯੋਗ ਭਾਗੀਦਾਰੀ ਵਿੱਚ ਸਮਰੱਥ ਬਣਾਉਣ ਲਈ ਕਾਰਪੋਰੇਟ ਅਗਵਾਈ ਅਤੇ ਇਨੋਵੇਸ਼ਨ ਟੀਮ ਦੇ ਸਾਹਮਣੇ ਆਪਣਾ ਸਮਾਧਾਨ ਪੇਸ਼ ਕਰਨਾ ਹੈ। ਦੂਜੀ ਤਰਫ਼, ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਅਕਤੀਗਤ ਅਤੇ ਸੰਸਥਾਗਤ ਨਿਵੇਸ਼ਕ ਏਆਈਐੱਮ ਸਮਰਥਿਤ ਸਟਾਰਟ-ਅੱਪ ਦੇ ਵਿਵਸਥਿਤ ਸੈੱਟ ਵਿੱਚ ਨਿਵੇਸ਼ ਕਰਨ ’ਤੇ ਵਿਚਾਰ ਕਰਨਗੇ ।
ਦੇਸ਼ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੇ ਇੱਕ ਸਿਖ਼ਰਲੀ ਸੰਸਥਾ ਦੇ ਰੂਪ ਵਿੱਚ ਕਾਰਜ ਕਰਦੇ ਹੋਏ, 65 + ਬਿਜਨੇਸ ਇਨਕਿਊਬੇਟਰਾਂ, 24 ਏਸੀਆਈਸੀ, 15 ਏਆਰਆਈਐੱਸਈ - ਏਐੱਨਆਈਸੀ ਅਤੇ 7200 + ਏਟੀਐੱਲ ਤੋਂ ਜ਼ਿਆਦਾ ਦੇ ਆਪਣੇ ਮੈਂਬਰ ਬੇਸ ਦੇ ਮਾਧਿਅਮ ਰਾਹੀਂ ਏਆਈਐੱਮ ਦੀ ਪੂਰੇ ਭਾਰਤ ਵਿੱਚ 2000 + ਤੋਂ ਅਧਿਕ ਟੇਕ ਸਟਾਰਟ - ਅੱਪ ਤੱਕ ਪਹੁੰਚ ਹੈ।
*****
ਡੀਐੱਸ/ਏਕੇਜੇ
(Release ID: 1732361)
Visitor Counter : 219