ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਅਦ ਜੰਮੂ ਅਤੇ ਕਸ਼ਮੀਰ ਵਿੱਚ ਦੂਰਗਾਮੀ ਸੁਧਾਰ ਜਿਵੇਂ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਗਰੁੱਪ ਸੀ ਅਤੇ ਡੀ ਦੇ ਪੋਸਟ ਲਈ ਇੰਟਰਵਿਊ ਦੀ ਸਮਾਪਤੀ ਸਮੇਤ 800 ਤੋਂ ਅਧਿਕ ਕੇਂਦਰੀ ਕਾਨੂੰਨ ਲਾਗੂ ਹੋਏ
ਮਾਣਯੋਗ ਮੰਤਰੀ ਨੇ ਸ਼੍ਰੀਨਗਰ ਵਿੱਚ ‘ਸੁਸ਼ਾਸਨ ਕਾਰਜਪ੍ਰਣਾਲੀ ਦੇ ਅਨੁਕਰਣ’ ਵਿਸ਼ੇ ‘ਤੇ ਆਯੋਜਿਤ ਖੇਤਰੀ ਸੰਮੇਲਨ ਦਾ ਉਦਘਾਟਨ ਕੀਤਾ, ਜਿਸ ਵਿੱਚ 10 ਰਾਜਾਂ ਤੋਂ 750 ਪ੍ਰਤੀਨਿਧੀਆਂ ਨੇ ਹਿੱਸਾ ਲਿਆ
ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ( ਡੀਏਆਰਪੀਜੀ ) ਅਤੇ ਪ੍ਰਬੰਧ ਅਤੇ ਲੋਕ ਪ੍ਰਸ਼ਾਸਨ ਅਤੇ ਗ੍ਰਾਮੀਣ ਵਿਕਾਸ ਸੰਸਥਾਨ, ਜੰਮੂ ਕਸ਼ਮੀਰ ਸਰਕਾਰ ( ਆਈਐੱਮਪੀਏਆਰਡੀ ) 2000 ਸਿਵਲ ਸੇਵਕਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਲਈ ਮਿਲਕੇ ਕੰਮ ਕਰਨਗੇ
ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਸੁਸ਼ਾਸਨ ਸੂਚਕਾਂਕ ਦੀ ਤਰਜ਼ ‘ਤੇ ਇੱਕ ਜ਼ਿਲ੍ਹਾ ਸ਼ਾਸਨ ਸੂਚਕਾਂਕ ਵਿਕਸਿਤ ਕਰਨ ਲਈ ਡੀਏਆਰਪੀਜੀ-ਜੰਮੂ ਕਸ਼ਮੀਰ ਸਰਕਾਰ ਦੇ ਨਾਲ ਆਉਣ ਦੀ ਘੋਸ਼ਣਾ ਕੀਤੀ
Posted On:
01 JUL 2021 6:20PM by PIB Chandigarh
ਕੇਂਦਰੀ ਰਾਜ ਮੰਤਰੀ ( ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪ੍ਰਮਾਣੁ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਪ੍ਰਾਪਤ ਕਰਨ ਦੇ ਬਾਅਦ ਮੋਦੀ ਸਰਕਾਰ ਦੇ ਕਈ ਦੂਰਗਾਮੀ ਸੁਧਾਰ ਜਿਵੇਂ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਗਰੁੱਪ ਸੀ ਅਤੇ ਡੀ ਦੀ ਪੋਸਟ ਲਈ ਇੰਟਰਵਿਊ ਦੀ ਸਮਾਪਤੀ ਸਮੇਤ 800 ਤੋਂ ਅਧਿਕ ਕੇਂਦਰੀ ਕਾਨੂੰਨ ਰਾਜ ਵਿੱਚ ਲਾਗੂ ਹੋਏ ।
ਸ਼੍ਰੀਨਗਰ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ‘ਸੁਸ਼ਾਸਨ ਕਾਰਜਪ੍ਰਣਾਲੀ ਦੀ ਨਕਲ’ ਵਿਸ਼ੇ ‘ਤੇ ਆਯੋਜਿਤ ਸੈਮੀ-ਵਰਚੁਅਲ ਖੇਤਰੀ ਸੰਮੇਲਨ ਵਿੱਚ 10 ਰਾਜਾਂ ਦੇ 750 ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੇ ਉਦਘਾਟਨ ਦੇ ਬਾਅਦ ਡਾ. ਜਿਤੇਂਦਰ ਸਿੰਘ ਨੇ ਕਿਹਾ, ‘ਮੋਦੀ ਸਰਕਾਰ ਪਾਰਦਰਸ਼ਿਤਾ ਅਤੇ “ਸਾਰਿਆਂ ਲਈ ਨਿਆਂ” ਨੂੰ ਲੈ ਕੇ ਦ੍ਰਿੜ੍ਹ ਸੰਕਲਪਿਤ ਹੈ ਅਤੇ ਪਿਛਲੇ ਸੱਤ ਸਾਲ ਵਿੱਚ ਹੋਏ ਸੁਧਾਰਾਂ ਨਾਲ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਸਮੇਤ ਪੂਰੇ ਦੇਸ਼ ਨੂੰ ਲਾਭ ਹੋਇਆ ਹੈ। ’
ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕਾਫ਼ੀ ਸਮੇਂ ਤੋਂ ਲੰਬਿਤ ਕੈਡਰ ਸਮੀਖਿਆ, ਸੀਏਟੀ ਬੈਂਚ ਦੀ ਸਥਾਪਨਾ, ਆਰਟੀਆਈ ਐਕਟ ਦੇ ਵਿਸਤਾਰ, ਕੇਂਦ੍ਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਨ ਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ)ਅਤੇ ਹਰੇਕ ਜ਼ਿਲ੍ਹਾ ਹੈੱਡਕੁਆਟਰ ‘ਤੇ ਨੈਸ਼ਨਲ ਰਿਕਰੂਟਮੈਂਟ ਏਜੰਸੀ ਰਾਹੀਂ ਬਰਾਬਰ ਯੋਗਤਾ ਪ੍ਰੀਖਿਆ ਆਯੋਜਿਤ ਕਰਨ ਸਮੇਤ ਜੰਮੂ ਅਤੇ ਕਸ਼ਮੀਰ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਸ਼ਾਸਨ ਸੰਬੰਧੀ ਪਹਿਲਾਂ ਦਾ ਹਵਾਲਾ ਦਿੱਤਾ ।
ਡਾ. ਜਿਤੇਂਦਰ ਸਿੰਘ ਨੇ ਮਿਸ਼ਨ ਕਰਮਯੋਗੀ ਰਾਹੀਂ ਸਰਕਾਰ ਦੁਆਰਾ ਚਲਾਏ ਜਾ ਰਹੇ ਪਰਿਵਰਤਨਕਾਰੀ ਬਦਲਾਵਾਂ ਦੇ ਬਾਰੇ ਦੱਸਿਆ ਜਿਸ ਵਿੱਚ ਐੱਨਸੀਜੀਜੀ ਅਤੇ ਪ੍ਰਬੰਧ ਅਤੇ ਲੋਕ ਪ੍ਰਸ਼ਾਸਨ ਅਤੇ ਗ੍ਰਾਮੀਣ ਵਿਕਾਸ ਸੰਸਥਾਨ , ਜੰਮੂ ਕਸ਼ਮੀਰ ਸਰਕਾਰ ( ਆਈਐੱਮਪੀਏਆਰਡੀ ) ਮਿਲਕੇ 2000 ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਕਰਨਗੇ । ਉਨ੍ਹਾਂ ਨੇ ਸ਼ਿਕਾਇਤ ਨਿਵਾਰਨ ਅਤੇ ਪ੍ਰੋਬੇਸ਼ਨ ਮਿਆਦ ਪੂਰੀ ਹੋਣ ‘ਤੇ ਸਹਾਇਕ ਸਕੱਤਰ ਦੇ ਰੂਪ ਵਿੱਚ ਆਈਏਐੱਸ ਅਧਿਕਾਰੀਆਂ ਦੀ ਨਿਯੁਕਤੀ ਵਿੱਚ ਹੋਏ ਭਾਰੀ ਸੁਧਾਰਾਂ ਦੇ ਬਾਰੇ ਵੀ ਦੱਸਿਆ। ਇਸਦੇ ਇਲਾਵਾ ਉਨ੍ਹਾਂ ਨੇ ਭਾਰਤ ਦੇ ਅਲਪ-ਵਿਕਸਿਤ ਜ਼ਿਲ੍ਹਿਆਂ ਵਿੱਚ ਸ਼ਾਸਨ ਦੀ ਗੁਣਵੱਤਾ ਦੇ ਸੁਧਾਰ ਵਿੱਚ ਅਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੀ ਸਫਲਤਾ ਦਾ ਹਵਾਲਾ ਵੀ ਦਿੱਤਾ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਤਾਰ ਵਿੱਚ ਖੜ੍ਹੇ ਅੰਤਿਮ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੇ ਕੋਵਿਡ ਦੇ ਕੁਸ਼ਲ ਪ੍ਰਬੰਧਨ ਲਈ ਜੰਮੂ ਅਤੇ ਕਸ਼ਮੀਰ ਸਰਕਾਰ ਦੀ ਤਾਰੀਫ ਕੀਤੀ ਅਤੇ ਕੋਵਿਡ - 19 ਮਹਾਮਾਰੀ ਵਿੱਚ ਸਮੁਦਾਇਕ ਪ੍ਰਬੰਧਨ ਲਈ ਜੰਮੂ ਅਤੇ ਕਸ਼ਮੀਰ ਦੀ ਆਵਾਮ ਨੂੰ ਵਧਾਈ ਦਿੱਤੀ ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਖੇਤਰੀ ਕਾਨਫਰੰਸ ਦਾ ਉਦੇਸ਼ ਅਧਿਕਾਰੀਆਂ ਨੂੰ ਬਿਹਤਰੀਨ ਸ਼ਾਸਨ ਕਾਰਜਪ੍ਰਣਾਲੀ ਤੋਂ ਜਾਣੂ ਕਰਵਾਉਣਾ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ “ਨਿਊਨਤਮ ਸਰਕਾਰ, ਅਧਿਕਤਮ ਸ਼ਾਸਨ” ਦੇ ਪ੍ਰਤੀਮਾਨ ਨੂੰ ਅਪਣਾਇਆ ਜਿਸ ਦੀ ਪੂਰੀ ਦੁਨੀਆ ਵਿੱਚ ਚਰਚਾ ਅਤੇ ਪ੍ਰਸ਼ੰਸਾ ਹੋ ਰਹੀ ਹੈ। ਪੂਰੀ ਦੁਨੀਆ ਤੋਂ ਸਿਵਲ ਸੇਵਕ ਇਸ ਦੀ ਟ੍ਰੇਨਿੰਗ ਲੈਣ ਭਾਰਤ ਆ ਰਹੇ ਹਨ । ਖੇਤਰੀ ਸੰਮੇਲਨ ਦੀ ਪ੍ਰਾਸੰਗਿਕਤਾ ਇਸ ਵਿਚਾਰ ਤੋਂ ਉਤਪੰਨ ਹੋਈ ਕਿ ਸਰਕਾਰ ਨੂੰ ਵਿਗਿਆਨ ਭਵਨ ਤੋਂ ਬਾਹਰ ਕੱਢ ਕੇ ਕਈ ਰਾਜਾਂ ਦੇ ਪ੍ਰਸ਼ਾਸਕਾਂ ਤੱਕ ਪਹੁੰਚਣਾ ਚਾਹੀਦਾ ਹੈ ।
ਡਾ. ਜਿਤੇਂਦਰ ਸਿੰਘ ਨੇ ਜੰਮੂ ਵਿੱਚ ਹੋਏ ਪਿਛਲੇ 3 ਸੰਮੇਲਨਾਂ ਦੀ ਨਿਰੰਤਰਤਾ ਸਹਿਤ ਸਾਰੀਆਂ ਅਸਮਾਨਤਾਵਾਂ ਦੇ ਖਿਲਾਫ਼ ਸ਼੍ਰੀਨਗਰ ਵਿੱਚ 2 ਦਿਨਾਂ ਖੇਤਰੀ ਸੰਮੇਲਨ ਆਯੋਜਿਤ ਕਰਨ ਲਈ ਡੀਏਆਰਪੀਜੀ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ। ਇਹ ਖੇਤਰੀ ਸੰਮੇਲਨ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਇਆ ਸਰਬਦਲੀ ਬੈਠਕ ਦੇ ਇੱਕ ਹਫਤੇ ਬਾਅਦ , ਜ਼ਮੀਨੀ ਪੱਧਰ ‘ਤੇ ਲੋਕਤੰਤਰ ਨੂੰ ਹੁਲਾਰਾ ਦੇਣ ਅਤੇ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਹੈ । ਇਸ ਦਾ ਸੰਮੇਲਨ ਦੇ ਪ੍ਰਸਤਾਵ “ਬਿਹਤਰ ਨਿਜਾਮ ਏ-ਹੁਕੂਮਤ” ਨੂੰ ਅਪਣਾਉਣ ਵਿੱਚ ਬਹੁਤ ਮਹੱਤਵਪੂਰਣ ਯੋਗਦਾਨ ਹੈ ਜੋ ਜੰਮੂ ਅਤੇ ਕਸ਼ਮੀਰ ਦੇ ਸਾਰੇ ਲੋਕਾਂ ਅਤੇ ਖੇਤਰਾਂ ਲਈ ਨਿਆਂ ਨੂੰ ਸੁਨਿਸ਼ਚਿਤ ਕਰੇਗਾ ।
ਇਸ ਮੌਕੇ ‘ਤੇ, ਡਾ. ਜਿਤੇਂਦਰ ਸਿੰਘ ਨੇ ਡੀਏਆਰਪੀਜੀ-ਜੰਮੂ ਅਤੇ ਕਸ਼ਮੀਰ ਸਰਕਾਰ ਦੇ ਕਈ ਸਹਿਯੋਗਾਂ ਦੀ ਘੋਸ਼ਣਾ ਕੀਤੀ:
- . ਰਾਸ਼ਟਰੀ ਸੁਸ਼ਾਸਨ ਸੂਚਕਾਂਕ ਦੀ ਤਰਜ਼ ‘ਤੇ ਜ਼ਿਲ੍ਹਾ ਪੱਧਰ ‘ਤੇ ਸੁਸ਼ਾਸਨ ਸੂਚਕਾਂਕ ਦਾ ਵਿਕਾਸ ਕਰਨ ਦੇ ਲਈ ।
- . ਐੱਨਸੀਜੀਜੀ ਅਤੇ ਆਈਐੱਮਪੀਏਆਰਡੀ ਦੇ ਸਹਿਯੋਗ ਨਾਲ 000 ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ।
- . ਜੰਮੂ ਅਤੇ ਕਸ਼ਮੀਰ ਵਿੱਚ ਹਰ ਸਾਲ ਸ਼ਾਸਨ ‘ਤੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ ।
ਡਾ. ਜਿਤੇਂਦਰ ਸਿੰਘ ਨੇ ਉਦਘਾਟਨੀ ਸੈਸ਼ਨ ਵਿੱਚ ਡੀਏਆਰਪੀਜੀ ਦੀ ਈ-ਮੈਗਜ਼ੀਨ ‘ਮਿਨੀਮਮ ਗਵਰਨਮੈਂਟ ਮੈਕਸਿਮਮ ਗਵਰਨੈਂਸ (ਐੱਮਜੀਐੱਮਜੀ) ’ਜਾਰੀ ਕੀਤੀ ਜਿਸ ਵਿੱਚ ਪ੍ਰਸ਼ਾਸਨਿਕ ਇਨੋਵੇਸ਼ਨ ‘ਤੇ ਲੇਖ ਹਨ। ਇਸ ਮੌਕੇ ‘ਤੇ ਉਹ 2000 ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ ਲਈ ਐੱਨਸੀਜੀਜੀ ਅਤੇ ਆਈਐੱਮਪੀਏਆਰਡੀ ਦਰਮਿਆਨ ਸਹਿਮਤੀ ਪੱਤਰ ਦੇ ਆਦਾਨ - ਪ੍ਰਦਾਨ ਦੇ ਵੀ ਗਵਾਹ ਬਣੇ ।
ਇਸ ਖੇਤਰੀ ਸੰਮੇਲਨ ਨੂੰ ਜੰਮੂ ਅਤੇ ਕਸ਼ਮੀਰ ਦੇ ਮਾਣਯੋਗ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ, ਡੀਏਆਰਪੀਜੀ ਸਕੱਤਰ ਸ਼੍ਰੀ ਸੰਜੈ ਸਿੰਘ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਸ਼੍ਰੀ ਅਰੁਣ ਕੁਮਾਰ ਮੇਹਤਾ ਅਤੇ ਡੀਏਆਰਪੀਜੀ ਦੇ ਐਡੀਸ਼ਨਲ ਸਕੱਤਰ ਵੀ. ਸ਼੍ਰੀਨਿਵਾਸ ਨੇ ਵੀ ਸੰਬੋਧਨ ਕੀਤਾ ।
ਸੰਮੇਲਨ ਦੇ ਆਯੋਜਨ ਦਾ ਸਮਾਂ 1 - 2 ਜੁਲਾਈ 2021 ਹੈ । ਇਸ ਵਿੱਚ 7 ਟੈਕਨੀਕਲ ਸੈਸ਼ਨ ਹੋਣਗੇ ਜਿਨ੍ਹਾਂ ਵਿੱਚ ਕੇਂਦਰ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨਿਕ ਇਨੋਵੇਸ਼ਨਾ, ਸਵੱਛ ਭਾਰਤ ਮਿਸ਼ਨ ਵਿੱਚ ਨਵੀਨਤਾਵਾਂ , ਅਕਾਂਖੀ ਜ਼ਿਲ੍ਹਾ ਪ੍ਰੋਗਰਾਮ , ਸਲਾਨਾ ਕ੍ਰੇਡਿਟ ਪਲਾਨ ‘ਤੇ ਫੋਕਸ ਕੀਤਾ ਜਾਵੇਗਾ। ਜੰਮੂ ਅਤੇ ਕਸ਼ਮੀਰ ਵਿੱਚ ਹੋਏ ਕਾਰਜ ਨੂੰ ਪ੍ਰਦਰਸ਼ਿਤ ਕਰਨ ਲਈ ਖੇਤਰੀ ਕਾਨਫਰੰਸ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਪ੍ਰਸ਼ਾਸਨਿਕ ਇਨਵੋਸ਼ਨ ‘ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ ।
<><><><><>
ਜੀਏ/ਐੱਸਐੱਨਸੀ
(Release ID: 1732295)
Visitor Counter : 203