ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਨਜਿੱਠਣਾ ਅਤੇ ਈ-ਵਾਹਨਾਂ ਦੇ ਲਈ ਭਾਰਤੀ ਟੈਕਨੋਲੋਜੀ ਅਤੇ ਇਨੋਵੇਸ਼ਨ ਸਰਕਾਰ ਦੀ ਪ੍ਰਾਥਮਿਕਤਾ
Posted On:
01 JUL 2021 9:13PM by PIB Chandigarh
ਸੜਕ ਆਵਾਜਾਈ ਅਤੇ ਰਾਜਮਾਰਗ ਤੇ ਸੂਖਮ, ਲਘੂ ਅਤੇ ਮੱਧਮ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਪ੍ਰਦੂਸ਼ਣ ਨਾਲ ਜੰਗ ਅਤੇ ਈ-ਵਾਹਨਾਂ ਦੇ ਲਈ ਭਾਰਤੀ ਟੈਕਨੋਲੋਜੀ ਅਤੇ ਇਨੋਵੇਸ਼ਨ ਸਰਕਾਰ ਦੀ ਪ੍ਰਾਥਮਿਕਤਾ ਹੈ। ‘ਕਲਾਈਮੇਟ ਐਕਸ਼ਨ: ਇਲੈਕਟ੍ਰਿਕ ਮੋਬਿਲਿਟੀ ਨਾਊ’ (ਜਲਵਾਯੂ ਅਨੁਕੂਲਤਾ: ਹੁਣ ਇਲੈਕਟ੍ਰਿਕ ਗਤੀਸ਼ੀਲਤਾ) ਵਿਸ਼ੇ ‘ਤੇ ਆਯੋਜਿਤ ਇੰਡੀਆ ਗਲੋਬਲ ਫੋਰਮ 2021 ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹਰਿਤ ਹਾਈਡ੍ਰੋਜਨ ਦੇ ਖੇਤਰ ਵਿੱਚ ਜ਼ਬਰਦਸਤ ਕੰਮ ਚਲ ਰਿਹਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਸਾਰੀ ਇਮਾਰਤੀ ਸਮੱਗਰੀ ਦੇ ਲਈ ਹਰਿਤ ਵਿਕਲਪ ਤਿਆਰ ਕਰ ਲਈਏ। ਉਨ੍ਹਾਂ ਨੇ ਕਿਹਾ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਜਨਤਾ ਦੀ ਬਹੁਤ ਚੰਗੀ ਪ੍ਰਤੀਕਿਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਇਲੈਕਟ੍ਰਿਕ ਮੋਟਰਕਾਰ ਇਸਤੇਮਾਲ ਕਰਦੇ ਹਨ ਅਤੇ ਕਈ ਹੋਰ ਮੰਤਰੀ ਵੀ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਕਾਸ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਦੋ-ਪਹੀਆ ਵਾਹਨ ਅਤੇ ਆਟੋ-ਰਿਕਸ਼ਾ ਬਹੁਤ ਲੋਕਪ੍ਰਿਯ ਹਨ ਤੇ ਫੇਮ-II (ਫਾਸਟਰ ਐਡਾੱਪਸ਼ਨ ਐਂਡ ਮੈਨੂਫੈਕਚਰਿੰਗ ਆਵ੍ ਹਾਈਬ੍ਰਿਡ ਐਂਡ ਈਵੀ – ਦੋ ਈਂਧਣਾਂ ਨਾਲ ਚਲਣ ਵਾਲੇ ਵਾਹਨਾਂ ਨੂੰ ਅਪਣਾਉਣਾ ਅਤੇ ਉਨ੍ਹਾਂ ਦਾ ਨਿਰਮਾਣ ਤੇ ਇਲੈਕਟ੍ਰਿਕ ਵਾਹਨ) ਸਰਕਾਰੀ ਯੋਜਨਾ ਦੇ ਜ਼ਰੀਏ ਦੋ-ਪਹੀਆ ਵਾਹਨਾਂ ਅਤੇ ਆਟੋ-ਰਿਕਸ਼ਾ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ ਸੜਕ ਵਿਕਾਸ ਸੈਕਟਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਅਪਾਰ ਅਵਸਰ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇੱਕ ਵੱਡਾ ਘਰੇਲੂ ਬਜ਼ਾਰ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕੀ ਈ-ਵਾਹਨਾਂ ਦੇ ਸਿਲਸਿਲੇ ਵਿੱਚ ਭਾਰਤ ਦੁਨੀਆ ਦੇ ਸਾਹਮਣੇ ਮਿਸਾਲ ਬਣ ਕੇ ਉਭਰੇਗਾ।
******
ਐੱਸਜੇਪੀਐੱਸ
(Release ID: 1732294)
Visitor Counter : 156