ਰੱਖਿਆ ਮੰਤਰਾਲਾ

ਵਾਈਸ ਚੀਫ਼ ਆਫ ਆਰਮੀ ਸਟਾਫ ਨੇ ਉੱਤਰੀ ਕਮਾਂਡ ਦੇ ਅਗਲੇ ਖੇਤਰਾਂ ਦਾ ਦੌਰਾ ਕੀਤਾ

Posted On: 01 JUL 2021 5:15PM by PIB Chandigarh

ਵਾਈਸ ਚੀਫ ਆਫ਼ ਆਰਮੀ ਸਟਾਫ (ਵੀ.ਸੀ.. ਏ. ਐੱਸ.) ਲੈਫਟੀਨੈਂਟ ਜਨਰਲ ਸੀ ਪੀ ਮੋਹੰਤੀ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਕੰਟਰੋਲ ਰੇਖਾ ਦੇ ਨਾਲ ਨਾਲ ਮੌਜੂਦਾ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਉੱਤਰੀ ਕਮਾਂਡ ਦੇ ਅਗਲੇ ਖੇਤਰਾਂ ਦੇ ਤਿੰਨ ਦਿਨਾਂ ਦੌਰੇ ਤੇ ਹਨ। ਦੌਰੇ ਦੇ ਦੌਰਾਨ, ਵਾਈਸ ਚੀਫ ਆਫ ਆਰਮੀ ਸਟਾਫ ਨੂੰ ਗਠਨ ਅਤੇ ਇਕਾਈ ਕਮਾਂਡਰਾਂ ਦੁਆਰਾ ਕਾਰਜਸ਼ੀਲ ਤਿਆਰੀ, ਟੈਕਨਾਲੋਜੀ ਦੀ ਵਰਤੋਂ ਅਤੇ ਵੱਖ-ਵੱਖ ਸੁਰੱਖਿਆ ਬਲਾਂ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਆਬਾਦੀ ਦਰਮਿਆਨ ਤਾਲਮੇਲ ਦੇ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ I ਸੈਨਾ ਦੇ ਵਾਈਸ ਚੀਫ਼ ਨੇ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਕੰਟਰੋਲ ਰੇਖਾ ਪਾਰ ਤੋਂ ਕਿਸੇ ਵੀ ਭਿਆਨਕ ਗਤੀਵਿਧੀਆਂ ਦਾ ਜਵਾਬ ਦੇਣ ਲਈ ਅਤੇ ਅੰਦਰੂਨੀ ਹਿੱਸੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਖੁਫੀਆ ਅਧਾਰਤ ਤਾਲਮੇਲ ਵਾਲੇ ਨਿਰੰਤਰ ਅਭਿਆਨ ਚਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਡਿਪਟੀ ਚੀਫ਼ ਨੇ ਮੌਜੂਦਾ ਕੋਵਿਡ -19 ਮਹਾਮਾਰੀ ਦੇ ਬਾਵਜੂਦ ਲੜਾਈ ਦੀ ਤਿਆਰੀ ਦੀ ਉੱਚ ਸਥਿਤੀ ਬਣਾਈ ਰੱਖਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਰਾਸ਼ਟਰੀ ਯਤਨ ਵਿਚ ਭਾਰਤੀ ਫੌਜ ਦੀ ਵਚਨਬੱਧਤਾ ਨੂੰ ਦੁਹਰਾਇਆ। ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ, ਉਪ-ਮੁਖੀ ਨੇ ਉਧਮਪੁਰ ਵਿਖੇ ਉੱਤਰੀ ਕਮਾਂਡ ਹੈਡਕੁਆਟਰਾਂ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੂੰ ਜੰਮੂ-ਕਸ਼ਮੀਰ ਅਤੇ ਲੇਹ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭਾਰਤੀ ਫੌਜ ਦੁਆਰਾ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ। ਵੀ.ਸੀ.. ਏ .ਐੱਸ ਨੇ ਸਾਰੀਆਂ ਸੁਰੱਖਿਆ ਏਜੰਸੀਆਂ, ਖਾਸ ਕਰਕੇ ਉੱਤਰੀ ਕਮਾਂਡ, ਹਵਾਈ ਸੈਨਾ, ਨੀਮ ਫੌਜੀ ਦਸਤਿਆਂ ਸਿਵਲ ਪ੍ਰਸ਼ਾਸਨ ਅਤੇ ਖੇਤਰ ਵਿੱਚ ਕੰਮ ਕਰ ਰਹੇ ਕੇਂਦਰੀ ਪੁਲਿਸ ਸੰਗਠਨਾਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਤ ਕਰਨ ਦੀ ਸ਼ਲਾਘਾ ਕੀਤੀ। ਸੈਨਾ ਦੇ ਉਪ ਮੁੱਖੀ ਨੇ ਸਮੂਹ ਸ਼੍ਰੇਣੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਅਤੇ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰਨ ਲਈ ਖਿੱਤੇ ਲਈ ਇੱਕ ਸੁਰੱਖਿਅਤ ਅਤੇ ਸ਼ਾਂਤਮਈ ਵਾਤਾਵਰਣ ਬਣਾਉਣ ਲਈ ਪੇਸ਼ੇਵਰ ਤਰੀਕੇ ਨਾਲ ਆਪਣੇ ਕੰਮ ਨੂੰ ਜਾਰੀ ਰੱਖਣ

************

ਏ.ਏ., ਐਸ.ਸੀ., ਬੀ.ਐੱਸ.ਸੀ., ਵੀ.ਬੀ.ਵਾਈ



(Release ID: 1732142) Visitor Counter : 124