ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ -19 'ਤੇ ਉੱਤਰ ਪੂਰਬੀ ਅਤੇ ਦੱਖਣੀ ਰਾਜਾਂ ਦੇ ਮੀਡੀਆ ਪੇਸ਼ੇਵਰਾਂ / ਸਿਹਤ ਪ੍ਰਤੀਨਿਧੀਆਂ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਆਯੋਜਿਤ ਕੀਤੀ


ਪੱਤਰਕਾਰ ਸਮਾਜ ਦੇ ਤਬਦੀਲੀ ਏਜੰਟ ਹਨ; ਉਨ੍ਹਾਂ ਨੂੰ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕਰਨ ਅਤੇ ਮਿਥਾਂ ਅਤੇ ਜਾਲੀ ਖ਼ਬਰਾਂ ਤੋਂ ਪਰਦਾ ਹਟਾਉਣ ਲਈ ਕੰਮ ਕਰਨਾ ਚਾਹੀਦਾ ਹੈ

ਕੋਵਿਡ ਉਚਿਤ ਵਿਵਹਾਰ, ਸਬੂਤ ਅਧਾਰਤ ਰਿਪੋਰਟਿੰਗ ਅਤੇ ਕੋਵਿਡ ਅਤੇ ਟੀਕਾਕਰਨ 'ਤੇ ਮਿਥਾਂ ਨੂੰ ਦੂਰ ਕਰਨ ਕਮਿਊਨਿਟੀ ਜਿੰਮੇਵਾਰੀ: ਤਿੰਨ ਭਾਸ਼ਾਈ ਰਣਨੀਤੀ ਦੀ ਰੂਪ ਰੇਖਾ

ਟੀਕਾਕਰਨ ਪ੍ਰਤੀ ਝਿਜਕ ਨੂੰ ਦੂਰ ਕਰਨ ਵਿੱਚ ਮੀਡੀਆ ਇੱਕ ਮਹੱਤਵਪੂਰਣ ਹਿਤਧਾਰਕ ਹੈ

Posted On: 01 JUL 2021 7:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ, ਯੂਨੀਸੈਫ ਦੀ ਭਾਈਵਾਲੀ ਨਾਲ ਭਾਰਤ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਮੀਡੀਆ ਪੇਸ਼ੇਵਰਾਂ ਅਤੇ ਉੱਤਰ ਪੂਰਬੀ ਅਤੇ ਦੱਖਣੀ ਰਾਜਾਂ ਦੇ ਸਿਹਤ ਪੱਤਰਕਾਰਾਂ ਲਈ ਇੱਕ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ ਵਿੱਚ ਵੈਕਸੀਨ ਅਤੇ ਟੀਕਾਕਰਨ ਬਾਰੇ ਮਿਥਾਂ ਨੂੰ ਦੂਰ ਕਰਨ ਅਤੇ ਕੋਵਿਡ ਉਚਿਤ ਵਿਵਹਾਰ ਦੀ ਮਹੱਤਤਾ ਨੂੰ ਹੋਰ ਮਜਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਵਰਕਸ਼ਾਪ ਵਿੱਚ ਆਸਾਮ, ਓਡੀਸ਼ਾ, ਤਾਮਿਲਨਾਡੂ, ਕੇਰਲ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਮਣੀਪੁਰ, ਨਾਗਾਲੈਂਡ, ਸਿੱਕਮ, ਪੱਛਮੀ ਬੰਗਾਲ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਮੀਡੀਆ ਪੇਸ਼ੇਵਰਾਂ ਅਤੇ ਸਿਹਤ ਪੱਤਰਕਾਰਾਂ ਨੇ ਵਰਚੁਅਲ ਮਾਧਿਅਮ ਰਾਹੀਂ ਹਿੱਸਾ ਲਿਆ।

ਸਿਹਤ ਮੰਤਰਾਲੇ ਦੀ ਵਧੀਕ ਸੱਕਤਰ ਸ੍ਰੀਮਤੀ ਆਰਤੀ ਆਹੂਜਾ ਨੇ ਵਰਕਸ਼ਾਪ ਨੂੰ ਸੰਬੋਧਿਤ ਕੀਤਾ, ਜਿਸ ਵਿੱਚ 200 ਤੋਂ ਵੱਧ ਸਿਹਤ ਪੱਤਰਕਾਰਾਂ ਅਤੇ ਡੀਡੀ ਨਿਊਜ਼, ਆਲ ਇੰਡੀਆ ਰੇਡੀਓ, ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਉਨ੍ਹਾਂ ਸਾਰੇ ਮੀਡੀਆ ਪੇਸ਼ੇਵਰਾਂ ਨੂੰ ਕੋਵਿਡ -19 ਵਿਰੁੱਧ ਲੜਾਈ ਵਿੱਚ ਨਿਰੰਤਰ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੀਡੀਆ ਪਰਸਨ ਸਮਾਜ ਦੇ ਪ੍ਰਮੁੱਖ ਪ੍ਰਭਾਵਕ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿੱਥਾਂ ਅਤੇ ਝੂਠੀਆਂ ਖ਼ਬਰਾਂ ਤੋਂ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਉਨ੍ਹਾਂ ਮੀਡੀਆ ਸਖਸ਼ੀਅਤਾਂ ਨੂੰ ਸਕਾਰਾਤਮਕ ਖਬਰਾਂ ਅਤੇ ਰੋਲ ਮਾਡਲਾਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ ਤਾਂ ਜੋ ਨਿਰੰਤਰ ਸਕਾਰਾਤਮਕ ਪੁਨਰ ਨਿਰਮਾਣ ਹੋ ਸਕੇ। ਉਨ੍ਹਾਂ ਕੋਵਿਡ ਦੌਰਾਨ ਮਾਨਸਿਕ ਸਿਹਤ ਦੇ ਮੁੱਦੇ ਉੱਤੇ ਵੀ ਚਾਨਣਾ ਪਾਇਆ ਅਤੇ ਮੀਡੀਆ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਮੈਸੇਜਿੰਗ ਰਾਹੀਂ ਇਸ ਨੂੰ ਹੱਲ ਕਰਨ। ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੂਜੀ ਲਹਿਰ ਅਜੇ ਵੀ ਖਤਮ ਨਹੀਂ ਹੋਈ ਹੈ।

ਭਾਰਤ ਸਰਕਾਰ ਦੁਆਰਾ ਅਪਣਾਈ ਗਈ ਕੋਵਿਡ ਰਣਨੀਤੀ ਦੀ ਜਾਣਕਾਰੀ ਦਿੰਦਿਆਂ, ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਲਵ ਅਗਰਵਾਲ ਨੇ ਕਮਿਊਨਿਟੀ ਲਾਮਬੰਦੀ ਅਤੇ ਵਿਵਹਾਰ ਤਬਦੀਲੀ ਸੰਚਾਰ ਦੇ ਮੁੱਦੇ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਵਿਰੁੱਧ ਲੜਾਈ ਦੇ ਤਿੰਨ ਮਹੱਤਵਪੂਰਨ ਅੰਗ ਹਨ - ਕੋਵਿਡ ਉਚਿਤ ਵਿਵਹਾਰ, ਸਬੂਤ ਅਧਾਰਤ ਰਿਪੋਰਟਿੰਗ ਅਤੇ ਕੋਵਿਡ ਅਤੇ ਟੀਕਾਕਰ 'ਤੇ ਮਿਥਾਂ ਨੂੰ ਦੂਰ ਕਰਨਾ। ਭਾਰਤ ਨੂੰ ਦਰਪੇਸ਼ ਚੁਣੌਤੀਆਂ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਮਹਾਮਾਰੀ ਨਾਲ ਲੜਨ ਲਈ ਇੱਕ ਕਿਰਿਆਸ਼ੀਲ, ਪੂਰਵ-ਪ੍ਰਭਾਵਸ਼ਾਲੀ ਅਤੇ ਦਰਜਾਬੰਦੀ ਵਾਲਾ ਤਰੀਕਾ ਅਪਣਾਇਆ ਹੈ।

ਸਰਕਾਰ ਦੁਆਰਾ ਕੀਤੇ ਯਤਨਾਂ ਅਤੇ ਪਹਿਲਕਦਮੀਆਂ ਦੀ ਵਿਸਥਾਰਪੂਰਵਕ ਤਸਵੀਰ ਦਿੰਦਿਆਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਇਸ ਸਮੇਂ ਦੇਸ਼ ਵਿੱਚ ਟੈਸਟਿੰਗ ਸਹੂਲਤਾਂ ਵਿੱਚ 35.6 ਗੁਣਾ ਵਾਧਾ ਦਰਜ ਕੀਤਾ ਹੈ, ਜਿਸ ਵਿੱਚ ਇਸ ਵੇਲੇ ਦੇਸ਼ ਵਿੱਚ 2,675 ਟੈਸਟਿੰਗ ਸੁਵਿਧਾਵਾਂ ਹਨ, ਜੋ ਤਾਲਾਬੰਦੀ ਤੋਂ ਪਹਿਲਾਂ ਸਿਰਫ 75 ਪ੍ਰਯੋਗਸ਼ਾਲਾ ਸਨ। ਲੌਕਡਾਉਨ ਤੋਂ ਪਹਿਲਾਂ 10,180 ਦੇ ਮੁਕਾਬਲੇ ਕੁੱਲ ਆਈਸੋਲੇਸ਼ਨ ਬੈੱਡ (ਆਕਸੀਜਨ ਅਤੇ ਗ਼ੈਰ - ਆਕਸੀਜਨ) 18.12 ਲੱਖ ਤੋਂ ਵੱਧ ਹੋ ਗਏ ਹਨ। ਆਈਸੀਯੂ ਬੈੱਡ ਮਹਾਮਾਰੀ ਦੇ ਮੁਢਲੇ ਪੜਾਵਾਂ ਵਿੱਚ ਸਿਰਫ 2,168 ਦੇ ਮੁਕਾਬਲੇ ਵੱਧ ਕੇ 1.21 ਲੱਖ ਤੋਂ ਵੱਧ ਹੋ ਗਏ ਹਨ। ਉਨ੍ਹਾਂ ਕਿਹਾ ਕਿ ਐਨ -95 ਅਤੇ ਪੀਪੀਈ ਕਿੱਟਾਂ ਦੀ ਉਪਲਬਧਤਾ ਕ੍ਰਮਵਾਰ 14.6 ਮਿਲੀਅਨ ਅਤੇ 10.2 ਮਿਲੀਅਨ ਤੋਂ ਵੱਧ ਹੋ ਗਈ ਹੈ। ਮਾਰਚ 2020 ਵਿੱਚ ਕੋਈ ਨਿਰਮਾਤਾ ਨਹੀਂ ਸੀ, ਹੁਣ ਭਾਰਤ ਵਿੱਚ ਪੀਪੀਈ ਕਿੱਟਾਂ ਦੇ 1,100 ਸਵਦੇਸ਼ੀ ਨਿਰਮਾਤਾ ਹਨ।

 

ਟੀਕਾਕਰਨ ਲਈ ਮੀਡੀਆ ਨੂੰ ਇੱਕ ਮਹੱਤਵਪੂਰਣ ਹਿਤਧਾਰਕ ਮੰਨਦਿਆਂ, ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ 33.5 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਰੋਲ-ਮਾਡਲਾਂ ਅਤੇ ਕਮਿਊਨਿਟੀ ਨਾਇਕਾਂ ਦੀ ਵਿਸ਼ੇਸ਼ਤਾ ਦੇ ਕੇ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ।

 

ਵੈਕਸੀਨ ਤੋਂ ਝਿਜਕ ਦੇ ਕਾਰਨਾਂ ਤੋਂ ਇਲਾਵਾ ਵੱਖ-ਵੱਖ ਕਮਿਊਨਿਟੀ ਸਮੂਹਾਂ ਲਈ ਵਰਕਸ਼ਾਪ ਵਿੱਚ ਐਡਵਰਸ ਈਵੈਂਟ ਫਾਲੋਇੰਗ ਇਮਿਊਨਾਈਜ਼ੇਸ਼ਨ (ਏਈਐਫਆਈ), ਇਸ ਦੇ ਪ੍ਰਬੰਧਨ, ਅਤੇ ਏਈਐਫਆਈ 'ਤੇ ਰਿਪੋਰਟ ਕਰਦੇ ਸਮੇਂ ਵਧੀਆ ਅਭਿਆਸਾਂ ਬਾਰੇ ਦੱਸਿਆ ਗਿਆ। ਵਰਕਸ਼ਾਪ ਦੌਰਾਨ ਪੱਤਰਕਾਰਾਂ ਦੇ ਵੱਖ-ਵੱਖ ਸਵਾਲਾਂ ਬਾਰੇ ਵੀ ਜਾਣਕਾਰੀ ਸਾਂਝੀ ਦਿੱਤੀ ਗਈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ,, ਯੂਨੀਸੈਫ, ਡੀਡੀ ਨਿਊਜ਼, ਪੀਆਈਬੀ, ਏਆਈਆਰ ਨਿਊਜ਼ ਅਤੇ ਦੇਸ਼ ਭਰ ਦੇ ਸਿਹਤ ਪੱਤਰਕਾਰਾਂ ਤੇ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰੀ ਵਰਕਸ਼ਾਪ ਵਿਚ ਹਿੱਸਾ ਲਿਆ।

*****

ਐਮਵੀ / ਏਐਲ / ਜੀਐਸ



(Release ID: 1732118) Visitor Counter : 218