ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਬੀ ਆਰ ਕ੍ਰਿਸ਼ਨਾ ਏਵੀਐਸਐਮ ਐਸਸੀ ਨੇ ਵੈਸਟਰਨ ਏਅਰ ਕਮਾਂਡ ਸੰਭਾਲੀ

Posted On: 01 JUL 2021 5:43PM by PIB Chandigarh

ਏਅਰ ਮਾਰਸ਼ਲ ਬੀਆਰ ਕ੍ਰਿਸ਼ਨਾ ਅਤਿ ਵਿੱਸ਼ਿਤ ਸੇਵਾ ਮੈਡਲ, ਸ਼ੌਰਿਆ ਚੱਕਰ ਨੇ 01 ਜੁਲਾਈ 21 ਨੂੰ ਪੱਛਮੀ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ (ਏਓਸੀ-ਇਨ-ਸੀ) ਦਾ ਅਹੁਦਾ ਸੰਭਾਲ ਲਿਆ।  

ਏਅਰ ਮਾਰਸ਼ਲ ਨੂੰ ਇੱਕ ਫਾਈਟਰ ਪਾਇਲਟ ਵਜੋਂ ਦਸੰਬਰ 1983 ਵਿੱਚ ਆਈਏਐਫ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਲਗਭਗ 38 ਸਾਲਾਂ ਦੇ ਵਿਸੇਸ ਕਰੀਅਰ ਵਿੱਚ, ਏਅਰ ਅਫਸਰ, ਇੱਕ ਯੋਗਤਾ ਪ੍ਰਾਪਤ ਫਲਾਈਇੰਗ ਇੰਸਟ੍ਰਕਟਰ ਅਤੇ ਇੱਕ ਐਕਸਪੇਰੀਮੈਂਟਲ ਟੈਸਟ ਪਾਇਲਟ ਹੋਣ ਦੇ ਨਾਤੇ ਆਈਏਐਫ ਦੀ ਇਨਵੈਂਟਰੀ ਵਿੱਚ ਕਈ ਕਿਸਮ ਦੇ ਲੜਾਕੂ, ਟਰਾਂਸਪੋਰਟ ਜਹਾਜ਼ਾਂ ਅਤੇ ਹੇਲੀਕਾਪਟਰਾਂ ਨੂੰ ਉਡਾਇਆ ਹੈ।  ਉਨ੍ਹਾਂ ਨੂੰ ਓਪ੍ਰੇਸ਼ਨਲ, ਇੰਸਟ੍ਰਕ੍ਸ਼ਨਲ ਅਤੇ ਟੈਸਟ ਫਲਾਈਇੰਗ ਸਮੇਤ ਤਕਰੀਬਨ 5000 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।  

ਆਈਏਐਫ ਵਿੱਚ ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਏਅਰ ਅਫਸਰ ਨੇ ਕਈ ਮਹੱਤਵਪੂਰਨ ਕਮਾਂਡ ਅਤੇ ਸਟਾਫ ਨਿਯੁਕਤੀਆਂ ਤੇ ਕੰਮ ਕੀਤਾ ਹੈ। ਉਹ ਇਕ ਫਰੰਟਲਾਈਨ ਫਾਈਟਰ ਸਕੁਐਡਰਨ ਦਾ ਕਮਾਂਡਿੰਗ ਅਫਸਰ ਸਨ, ਜਿਨ੍ਹਾਂ ਨੇ  ਏਅਰ ਫੋਰਸ ਟੈਸਟ ਪਾਇਲਟਸ ਸਕੂਲ, ਇਕ ਫਾਰਵਰਡ ਬੇਸ ਦੇ ਚੀਫ ਓਪ੍ਰੇਸ਼ਨਲ ਅਫਸਰ, ਕਮਾਂਡੈਂਟ ਏਅਰਕ੍ਰਾਫਟ ਐਂਡ ਸਿਸਟਮਜ਼ ਟੈਸਟਿੰਗ ਐਸਟੈਬਲਿਸ਼ਮੈਂਟ  (ਏਐਸਟੀਈ) ਦੀ ਕਮਾਂਡ ਸੰਭਾਲੀ। ਇੱਕ ਏਅਰ ਵਾਈਸ ਮਾਰਸ਼ਲ ਹੋਣ ਦੇ ਨਾਤੇ, ਉਨ੍ਹਾਂ ਨੇ ਏਅਰ ਹੈਡਕੁਆਰਟਰ ਵਿਖੇ ਸਹਾਇਕ ਚੀਫ਼ ਆਫ਼ ਏਅਰ ਸਟਾਫ (ਪ੍ਰਾਜੈਕਟ) ਅਤੇ ਏਸੀਏਐੱਸ (ਯੋਜਨਾਵਾਂ) ਦੇ ਉੱਘੇ ਅਹੁਦਿਆਂ ਤੇ ਕੰਮ ਕੀਤਾ। ਏਅਰ ਮਾਰਸ਼ਲ ਹੋਣ ਦੇ ਨਾਤੇ, ਉਨ੍ਹਾਂ ਨੇ ਸੀਨੀਅਰ ਏਅਰ ਸਟਾਫ ਅਫਸਰ, ਹੈਡਕੁਆਰਟਰ ਐਸ ਡਬਲਯੂ ਏ ਸੀ (ਸਵਾਕ) ਵਜੋਂ ਸੇਵਾ ਨਿਭਾਈ ਅਤੇ ਏਓਸੀ-ਇਨ-ਸੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਨ੍ਹਾਂ ਏਅਰ ਹੈਡਕੁਆਰਟਰ ਵਿਖੇ ਡਾਇਰੈਕਟਰ ਜਨਰਲ ਏਅਰ (ਆਪ੍ਰੇਸ਼ਨ) ਦੀ ਨਿਯੁਕਤੀ ਤੇ ਕੰਮ ਕੀਤਾ। ਏਅਰ ਮਾਰਸ਼ਲ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਇਕ ਸਾਬਕਾ ਵਿਦਿਆਰਥੀ ਹਨ। 

ਹਵਾ ਵਿਚ ਇਕ ਵੀਰਤਾ ਕਾਰਜ ਦੀ ਮਾਨਤਾ ਵਿਚ, ਉਨ੍ਹਾਂ ਨੂੰ 1986 ਵਿਚ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਵਿਸ਼ੇਸ਼ ਸੇਵਾ ਲਈ ਏਅਰ ਮਾਰਸ਼ਲ ਨੂੰ 2017 ਵਿਚ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 

 ********************

ਏ ਬੀ ਬੀ /ਆਈ ਐਨ /ਪੀ ਆਰ ਐਸ /ਐਮ ਐਸ 



(Release ID: 1732051) Visitor Counter : 157