ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਵਿਸ਼ਵ ਬੌਧਿਕ ਸੰਪਦਾ ਸੰਸਥਾ ਨੇ ਦਿੱਲੀ ਅਧਾਰਤ ਫਰਮ ਉੱਤੇ ਬ੍ਰੈਂਡ ਨਾਂ “ਖ਼ਾਦੀ” ਦੀ ਗ਼ੈਰ ਕਾਨੂੰਨੀ ਵਰਤੋਂ ਕਰਨ ਤੇ ਪਾਬੰਦੀ ਲਾਈ
प्रविष्टि तिथि:
01 JUL 2021 2:01PM by PIB Chandigarh
ਵਿਸ਼ਵ ਬੌਧਿਕ ਸੰਪਦਾ ਸੰਸਥਾ ਜੋ ਵਿਸ਼ਵ ਭਰ ਵਿੱਚ ਬ੍ਰੈਂਡ ਰੱਖਿਆ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਹੈ , ਨੇ ਦਿੱਲੀ ਅਧਾਰਤ ਫਰਮ ਖਿ਼ਲਾਫ਼ ਡੋਮੇਨ ਨਾਂ www.urbankhadi.com, ਦੀ ਵਰਤੋਂ ਤੇ ਰੋਕ ਲਾਈ ਹੈ । ਇਹ ਫਰਮ “ਖ਼ਾਦੀ” ਬ੍ਰੈਂਡ ਨਾਂ ਦੀ ਗ਼ੈਰ ਕਾਨੂੰਨੀ ਵਰਤੋਂ ਕਰਦੀ ਹੈ । ਡਬਲਿਊ ਆਈ ਪੀ ਓਜ਼ ਆਰਬੀਟ੍ਰੇਸ਼ਨ ਅਤੇ ਮੀਡੀਏਸ਼ਨ ਸੈਂਟਰ ਦੇ ਪ੍ਰਸ਼ਾਸਕੀ ਪੈਨਲ ਨੇ ਹੁਕਮ ਦਿੱਤਾ ਹੈ ਕਿ ਇੱਕ ਹਰਸ਼ ਗਾਬਾ ਦੀ ਮਲਕੀਅਤ ਵਾਲੀ “ਓਮ ਸਾਫਟ ਸੋਲਯੂਸ਼ਨਸ” ਫਰਮ ਨੇ www.urbankhadi.com ਡੋਮੇਨ ਨਾਂ ਪੰਜੀਕ੍ਰਿਤ ਕੀਤਾ ਹੈ ਤੇ ਵਰਤੋਂ ਕਰਦੀ ਹੈ । ਇਹ “ਬੈਡ ਫੇਥ” ਵਿੱਚ ਹੈ ਅਤੇ ਖ਼ਾਦੀ ਦੀ ਸਦਭਾਵਨਾ ਦਾ ਫਾਇਦਾ ਉਠਾਉਂਦੀ ਹੈ ।
ਪੈਨਲ ਦਾ ਇਹ ਹੁਕਮ ਖ਼ਾਦੀ ਅਤੇ ਪੇਂਡੂ ਉਦਯੋਗ ਕਿਸਮ ਦੁਆਰਾ “ਓਮ ਸਾਫਟ ਸੋਲਯੂਸ਼ਨਸ” ਜੋ “ਖ਼ਾਦੀ” ਦੇ ਬ੍ਰੈਂਡ ਨਾਂ ਦੀ ਦੁਰਵਰਤੋਂ ਕਰਕੇ ਕੱਪੜਿਆਂ ਦਾ ਕਾਰੋਬਾਰ ਕਰ ਰਹੀ ਹੈ , ਖਿ਼ਲਾਫ਼ ਆਇਆ ਹੈ । ਪੈਨਲ ਨੇ ਕੇ ਵੀ ਆਈ ਸੀ ਦੇ ਇਰਾਦਿਆਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਕਿਹਾ , “ਇਹ ਹਰਸ਼ ਗਾਬਾ ਦੁਆਰਾ ਗ਼ੈਰ ਵਾਜਬੀ ਲਾਭ ਲੈਣ , ਗਲਤ ਤਰੀਕੇ ਨਾਲ ਵਪਾਰਕ ਲਾਭ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਯੋਜਨਾਬੱਧ ਕੋਸਿ਼ਸ਼ ਕੀਤੀ ਗਈ ਹੈ ਕਿ www.urbankhadi.com ਖ਼ਾਦੀ ਭਾਰਤ ਦੀ ਸਹਿਯੋਗੀ ਹੈ “। ਪੈਨਲ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਜਵਾਬ ਦੇਣ ਵਾਲੇ ਦਾ ਵਿਵਾਦਤ ਡੋਮੇਨ ਨਾਮ ਵਿੱਚ ਕੋਈ ਜਾਇਜ਼ ਰੁਚੀ ਨਹੀਂ ਹੋ ਸਕਦੀ । ਕੋਈ ਵੀ “ਖ਼ਾਦੀ” ਸ਼ਬਦ ਉਦੋਂ ਤੱਕ ਨਹੀਂ ਵਰਤੇਗਾ , ਜਦੋ ਤੱਕ ਖ਼ਾਦੀ ਨਾਲ ਸਬੰਧ ਬਣਾਉਣ ਦੀ ਕੋਸਿ਼ਸ਼ ਨਾ ਕਰੇ ।
ਪੈਨਲ ਨੇ ਫ਼ੈਸਲਾ ਸੁਣਾਇਆ , “ਇਹ ਸ਼ਿਕਾਇਤਕਰਤਾ (ਕੇ ਵੀ ਆਈ ਸੀ) ਦੁਆਰਾ ਪੇਸ਼ ਕੀਤੇ ਸਬੂਤਾਂ ਤੋਂ ਮੰਨਿਆ ਜਾਂਦਾ ਹੈ ਕਿ ਵਿਵਾਦਤ ਡੋਮੇਨ ਨਾਮ www.urbankhadi.com ਪੰਜੀਕ੍ਰਿਤ ਹੈ ਅਤੇ ਜਵਾਬ ਦੇਣ ਵਾਲਾ ਇਸਨੂੰ ਮਾੜੇ ਵਿਸ਼ਵਾਸ ਵਿੱਚ ਇਸਤੇਮਾਲ ਕਰ ਰਿਹਾ ਹੈ । ਪੈਨਲ ਨੇ ਹੁਕਮ ਦਿੱਤਾ ਕਿ ਵਿਵਾਦਤ ਡੋਮੇਨ ਨਾਮ ਨੂੰ ਸਿ਼ਕਾਇਤਕਰਤਾ ਯਾਨੀ ਕਿ ਕੇ ਵੀ ਆਈ ਸੀ ਨੂੰ ਤਬਦੀਲ ਕਰ ਦਿੱਤਾ ਜਾਵੇ” ।
ਪੈਨਲ ਨੇ “ਓਮ ਸਾਫਟ ਸੋਲਯੂਸ਼ਨਸ” ਦੀਆਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸ਼ਬਦ “ਖ਼ਾਦੀ” ਕੋਈ ਸੁਰੱਖਿਆ ਨਹੀਂ ਚਾਹੁੰਦਾ ਅਤੇ ਕਿਸੇ ਨੂੰ ਵੀ ਖ਼ਾਦੀ ਨਾਂ ਦੀ ਵਰਤੋਂ ਕਰਨ ਲਈ ਐਕਸਲਿਊਸਿਵ ਅਧਿਕਾਰ ਨਹੀਂ ਹੈ । ਸ਼ਿਕਾਇਤਕਰਤਾ (ਕੇ ਵੀ ਆਈ ਸੀ) ਕਈ ਖ਼ਾਦੀ ਟ੍ਰੇਡ ਮਾਰਕ ਰਜਿਸਟ੍ਰੇਸ਼ਨ ਦਾ ਮਾਲਕ ਹੈ । ਸ਼ਿਕਾਇਤਕਰਤਾ “ਖ਼ਾਦੀ” “ਖ਼ਾਦੀ ਇੰਡੀਆ” ਦਾ ਵੀ ਮਾਲਕ ਹੈ । ........... ਵਿਵਾਦਤ ਡੋਮੇਨ ਨਾਂ www.urbankhadi.com ਵੀ ਕੇ ਵੀ ਆਈ ਸੀ ਟ੍ਰੇਡ ਮਾਰਕ ਵਿੱਚ ਸ਼ਾਮਲ ਹੈ ਅਤੇ ਸ਼ਿਕਾਇਤਕਰਤਾ (ਕੇ ਵੀ ਆਈ ਸੀ) ਦੇ ਟ੍ਰੇਡ ਮਾਰਕਾਂ ਵਰਗਾ ਹੋਣ ਕਰਕੇ ਸ਼ਸ਼ੋਪੰਜ ਪੈਦਾ ਕਰਦਾ ਹੈ । ਇਹ ਫ਼ੈਸਲਾ ਪੈਨਲ ਨੇ ਸੁਣਾਇਆ ।
ਕੇ ਵੀ ਆਈ ਸੀ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਵਿਸ਼ਵ ਬੌਧਿਕ ਸੰਪਦਾ ਸੰਸਥਾ ਦਾ ਆਰਡਰ ਨਾ ਕੇਵਲ ਭਾਰਤ ਵਿੱਚ ਬਲਕਿ ਵਿਸ਼ਵ ਵਿੱਚ ਖ਼ਾਦੀ ਦੀ ਬ੍ਰੈਂਡ ਨੇਮ ਦੀ ਉਲੰਘਣਾ ਖਿ਼ਲਾਫ਼ ਲੜਾਈ ਨੂੰ ਮਜ਼ਬੂਤ ਕਰੇਗਾ । ਉਨ੍ਹਾਂ ਕਿਹਾ ਕਿ ਕੇ ਵੀ ਆਈ ਸੀ ਖ਼ਾਦੀ ਦੀ ਵਿਸ਼ਵੀ ਪਸੰਦ ਅਤੇ ਪਛਾਣ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇਗਾ । ਉਨ੍ਹਾਂ ਕਿਹਾ ਕਿ ਕੇ ਵੀ ਆਈ ਸੀ ਨੇ ਖ਼ਾਦੀ ਬ੍ਰੈਂਡ ਨੇਮ ਦੀ ਦੁਰਵਰਤੋਂ ਨੂੰ ਰੋਕਣ ਲਈ ਕਈ ਮੁਲਕਾਂ ਵਿੱਚ “ਖ਼ਾਦੀ” ਟ੍ਰੇਡ ਮਾਰਕ ਪੰਜੀਕ੍ਰਿਤ ਕਰਾਇਆ ਹੈ , ਕਿਉਂਕਿ ਇਹ ਸਾਡੇ ਕਾਰੀਗਰਾਂ ਦੀ ਰੋਜ਼ੀ ਰੋਟੀ ਉੱਤੇ ਸਿੱਧਾ ਅਸਰ ਪਾਉਂਦੀ ਹੈ ।
ਇੱਥੇ ਇਹ ਜਿ਼ਕਰ ਕਰਨਾ ਵੀ ਜ਼ਰੂਰੀ ਹੈ ਕਿ ਕੇ ਵੀ ਆਈ ਸੀ ਨੇ ਹਾਲ ਹੀ ਦੇ ਸਮੇਂ ਵਿੱਚ “ਖ਼ਾਦੀ” ਟ੍ਰੇਡ ਮਾਰਕ ਦੀ ਉਲੰਘਣਾ ਖਿ਼ਲਾਫ਼ ਕਈ ਕੇਸ ਕੀਤੇ ਹਨ । 4 ਜੂਨ ਨੂੰ , ਦਿੱਲੀ ਹਾਈਕੋਰਟ ਨੇ ਗਾਜ਼ੀਆਬਾਦ ਅਧਾਰਿਤ ਵਪਾਰੀ ਜੇ ਬੀ ਐੱਮ ਆਰ ਐਂਟਰਪ੍ਰਾਈਜ਼ਰਸ ਨੂੰ ਨਕਲੀ ਖ਼ਾਦੀ ਪ੍ਰਕਿਰਤਿਕ ਪੇਂਟ ਵੇਚਣ ਅਤੇ ਬਣਾਉਣ ਤੇ ਪਾਬੰਦੀ ਲਾਈ ਸੀ । 28 ਮਈ ਨੂੰ ਦਿੱਲੀ ਹਾਈਕੋਰਟ ਨੇ “ਖ਼ਾਦੀ ਡਿਜ਼ਾਇਨ ਕੌਂਸਿਲ ਆਫ਼ ਇੰਡੀਆ” ਅਤੇ “ਮਿਸ ਇੰਡੀਆ ਖ਼ਾਦੀ ਫਾਊਂਡੇਸ਼ਨ” ਨੂੰ ਖ਼ਾਦੀ ਬ੍ਰੈਂਡ ਨਾਂ ਵਰਤਣ ਤੇ ਰੋਕ ਲਗਾਈ ਸੀ । 3 ਮਈ ਨੂੰ ਦਿੱਲੀ ਵਿੱਚ ਆਰਬੀਟ੍ਰੇਸ਼ਨ ਟ੍ਰਿਬਿਊਨਲ ਨੇ ਕਿਹਾ ਸੀ ਕਿ “ਖ਼ਾਦੀ” ਨਿੱਜੀ ਵਿਅਕਤੀਆਂ ਜਾਂ ਫਰਮਾਂ ਵੱਲੋਂ ਵਰਤਿਆ ਜਾਣ ਵਾਲਾ ਜੈਨਰਿਕ ਨਾਂ ਨਹੀਂ ਹੈ ਅਤੇ ਨਾਲ ਹੀ ਕਿਸੇ ਨੂੰ ਵੀ ਬ੍ਰੈਂਡ ਨਾਮ “ਖ਼ਾਦੀ” ਵਰਤਣ ਤੇ ਰੋਕ ਲਗਾਈ ਸੀ । ਇਸ ਸਾਲ ਮਾਰਚ ਦਿੱਲੀ ਹਾਈਕੋਰਟ ਨੇ “ਆਈ ਵੀਅਰ ਖ਼ਾਦੀ” ਦੇ ਨਾਂ ਤਹਿਤ ਆਪਣੇ ਉਤਪਾਦਾਂ ਨੂੰ ਵੇਚਣ ਲਈ ਚਰਖ਼ੇ ਦਾ ਚਿੰਨ੍ਹ ਅਤੇ ਖ਼ਾਦੀ ਬ੍ਰੈਂਡ ਨਾਂ ਵਰਤਣ ਲਈ ਇੱਕ ਫਰਮ ਤੇ ਰੋਕ ਲਗਾਈ ਸੀ ।
ਕੇ ਵੀ ਆਈ ਸੀ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਉਲੰਘਣਾ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਕਰਦਾ ਆ ਰਿਹਾ ਹੈ । ਹੁਣ ਤੱਕ ਕੇ ਵੀ ਆਈ ਸੀ ਨੇ ਫੈਬ ਇੰਡੀਆ ਸਮੇਤ 1000 ਨਿੱਜੀ ਫਰਮਾਂ ਨੂੰ ਖ਼ਾਦੀ ਦੇ ਨਾਂ ਹੇਠ ਉਤਪਾਦਾਂ ਨੂੰ ਵੇਚਣ ਅਤੇ ਬ੍ਰੈਂਡ ਨਾਂ ਦੀ ਦੁਰਵਰਤੋਂ ਲਈ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ । ਕੇ ਪੀ ਆਈ ਸੀ ਨੇ ਫੈਬ ਇੰਡੀਆ ਤੋਂ 5 ਕਰੋੜ ਰੁਪਏ ਦੇ ਨੁਕਸਾਨ ਦਾ ਦਾਅਵਾ ਮੰਗਿਆ ਹੈ , ਜੋ ਮੁੰਬਈ ਹਾਈਕੋਰਟ ਵਿੱਚ ਲੰਬਿਤ ਹੈ ।
Click here to see WIPO Decision
************
ਐੱਮ ਜੇ ਪੀ ਐੱਸ
(रिलीज़ आईडी: 1732012)
आगंतुक पटल : 275