ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਵੱਲੋਂ ਐਸਬੀ ਐਨਰਜੀ ਹੋਲਡਿੰਗ ਲਿਮਟਿਡ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ

Posted On: 01 JUL 2021 1:02PM by PIB Chandigarh

ਭਾਰਤ ਦੇ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਬੀਤੇ ਦਿਨੀਂ ਕੰਪੀਟੀਸ਼ਨ ਐਕਟ , 2002 ਦੀ ਧਾਰਾ 31 (1) ਦੇ ਤਹਿਤ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਵੱਲੋਂ ਐਸਬੀ ਐਨਰਜੀ ਹੋਲਡਿੰਗ ਲਿਮਟਿਡ (“ਟਾਰਗੇਟ”) ਨੂੰ ਪ੍ਰਾਪਤ ਕਰਨ (“ਐਕੁਆਇਰ”) ਦੀ ਤਜ਼ਬੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੀ।

ਪ੍ਰਸਤਾਵਿਤ ਰਲੇਵਾਂ ਟਾਰਗੇਟ ਦੇ ਮੌਜੂਦਾ ਸ਼ੇਅਰਧਾਰਕਾਂ ਤੋਂ ਪ੍ਰਾਪਤਕਰਤਾ ਵੱਲੋਂ ਟਾਰਗੇਟ ਦੀ ਪੂਰੀ (ਭਾਵ, 100%) ਹਿੱਸੇਦਾਰੀ ਦੇ ਗ੍ਰਹਿਣ ਦੀ ਕਲਪਨਾ ਕਰਦਾ ਹੈ।

ਪ੍ਰਾਪਤ ਕਰਤਾ ਨਵਿਆਉਣਯੋਗ ਊਰਜਾ ਰਾਹੀਂ ਬਿਜਲੀ ਉਤਪਾਦਨ ਦੇ ਕਾਰੋਬਾਰ ਵਿਚ ਜੁਟਿਆ ਹੋਇਆ ਹੈ। ਪ੍ਰਾਪਤਕਰਤਾ ਅਡਾਨੀ ਸਮੂਹ ਦਾ ਹਿੱਸਾ ਹੈ,ਜੋ ਇਕ ਭਾਰਤੀ ਜਨਤਕ ਬਹੁ-ਰਾਸ਼ਟਰੀ ਸਮੂਹ ਹੈ ਜਿਸ ਵਿਚ ਛੇ ਜਨਤਕ ਤੌਰ ਤੇ ਵਪਾਰਕ ਕੰਪਨੀਆਂ ਸ਼ਾਮਲ ਹਨ। ਭਾਰਤ ਵਿੱਚ ਪ੍ਰਾਪਤਕਰਤਾ ਅਤੇ ਇਸਦੀਆਂ ਸਹਾਇਕ ਕੰਪਨੀਆਂ (i) ਸੂਰਜੀ ਊਰਜਾ, (ii) ਵਾਯੂ ਊਰਜਾ, ਅਤੇ (iii) ਹਾਈਬ੍ਰਿਡ ਊਰਜਾ ਰਾਹੀਂ ਬਿਜਲੀ ਉਤਪਾਦਨ ਦੇ ਇੰਟਰ ਆਲੀਆ ਕਾਰੋਬਾਰ ਵਿੱਚ ਲੱਗੇ ਹੋਏ ਹਨ.

ਟਾਰਗੇਟ, ਵੱਖ-ਵੱਖ ਵਿਸ਼ੇਸ਼ ਉਦੇਸ਼ਾਂ ਵਾਲੇ ਵਾਹਨਾਂ ("ਐਸਪੀਵੀਜ਼") ਰਾਹੀਂ ਨਵਿਆਉਣਯੋਗ ਸਰੋਤਾਂ ਤੋਂ ਪੈਦਾ ਕੀਤੀ ਬਿਜਲੀ ਅਤੇ ਊਰਜਾ ਦੀ ਪੈਦਾਵਾਰ,ਸਪਲਾਈ ਅਤੇ ਵਿਕਰੀ ਵਿਚ ਰੱਖਿਆ ਹੋਇਆ ਹੈ। ਟਾਰਗੇਟ ਭਾਰਤ ਵਿੱਚ ਗਠਿਤ ਐਸਪੀਵੀਜ਼ ਲਈ ਅੰਤਮ ਹੋਲਡਿੰਗ ਕੰਪਨੀ ਹੈ, ਜਿਸਦਾ ਧਿਆਨ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਨੂੰ ਵਿਕਸਤ ਕਰਨ 'ਤੇ ਕੇਂਦ੍ਰਿਤ ਹੈ।

ਸੀਸੀਆਈ ਦੇ ਵਿਸਥਾਰਿਤ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ।

*******

ਆਰ ਐਮ /ਐਮ ਵੀ/ਕੇ ਐਮ ਐਨ



(Release ID: 1731921) Visitor Counter : 184