ਭਾਰਤ ਚੋਣ ਕਮਿਸ਼ਨ

ਹੱਦਬੰਦੀ ਕਮਿਸ਼ਨ ਜੰਮੂ ਤੇ ਕਸ਼ਮੀਰ ਦਾ ਦੌਰਾ ਕਰੇਗਾ

Posted On: 30 JUN 2021 3:07PM by PIB Chandigarh

ਹੱਦਬੰਦੀ ਕਮਿਸ਼ਨ ਸ਼੍ਰੀਮਤੀ ਰੰਜਨਾ ਪ੍ਰਕਾਸ਼ ਦੇਸਾਈ ਰਿਟਾਇਰਡ ਜੱਜ ਦੀ ਪ੍ਰਧਾਨਗੀ ਹੇਠ 06 ਜੁਲਾਈ 2021 (ਮੰਗਲਵਾਰ) ਤੋਂ 09 ਜੁਲਾਈ 2021 (ਸ਼ੁੱਕਰਵਾਰ) ਤੱਕ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦੌਰਾ ਕਰੇਗਾ , ਬਾਰੇ ਅੱਜ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਦੀ ਹਾਜ਼ਰੀ ਵਿੱਚ ਫੈਸਲਾ ਕੀਤਾ ਗਿਆ ਹੈ । ਇਸ ਸਮੇਂ ਦੌਰਾਨ ਕਮਿਸ਼ਨ ਸਿਆਸੀ ਪਾਰਟੀਆਂ , ਜਨਤਕ ਪ੍ਰਤੀਨਿੱਧਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਅਧਿਕਾਰੀਆਂ, ਜਿ਼ਲ੍ਹਾ ਚੋਣ ਅਧਿਕਾਰੀਆਂ / ਕੇਂਦਰ ਸ਼ਾਸਤ ਪ੍ਰਦੇਸ਼ ਦੇ 20 ਜਿ਼ਲਿ੍ਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕਰਕੇ ਸਿੱਧੀ ਜਾਣਕਾਰੀ ਪ੍ਰਾਪਤ ਕਰੇਗਾ ਅਤੇ ਜੰਮੂ ਤੇ ਕਸ਼ਮੀਰ ਰੀਆਰਗੇਨਾਈਜੇਸ਼ਨ ਐਕਟ 2019 ਤਹਿਤ ਮਿਲੇ ਅਧਿਕਾਰਾਂ ਅਨੁਸਾਰ ਹੱਦਬੰਦੀ ਦੀ ਜਾਰੀ ਪ੍ਰਕਿਰਿਆ ਦੇ ਸਬੰਧ ਵਿੱਚ ਇਨਪੁੱਟ ਪ੍ਰਾਪਤ ਕਰੇਗਾ । 
ਹੱਦਬੰਦੀ ਕਮਿਸ਼ਨ ਮਾਰਚ 2020 ਵਿੱਚ ਗਠਿਤ ਕੀਤਾ ਗਿਆ ਸੀ ਤੇ ਇਸ ਦੀ ਮਿਆਦ ਜਾਰੀ ਮਹਾਮਾਰੀ ਦੇ ਮੱਦੇਨਜ਼ਰ ਇੱਕ ਸਾਲ ਹੋਰ ਵਧਾ ਕੇ ਮਾਰਚ 2021 ਤੱਕ ਕੀਤੀ ਗਈ ਸੀ । ਕਮਿਸ਼ਨ ਦਾ ਤੀਜਾ ਮੈਂਬਰ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਸੂਬਾ ਚੋਣ ਕਮਿਸ਼ਨਰ ਹੈ । ਕਮਿਸ਼ਨ ਵਿੱਚ ਲੋਕ ਸਭਾ ਸਪੀਕਰ ਦੁਆਰਾ ਨਾਮਜ਼ਦ 5 ਐਸੋਸ਼ੀਏਟ ਮੈਂਬਰ ਵੀ ਹਨ । ਕਮਿਸ਼ਨ ਪਹਿਲਾਂ ਹੀ ਮਰਦਮਸ਼ੁਮਾਰੀ 2011 ਨਾਲ ਸਬੰਧਿਤ ਹਲਕਿਆਂ / ਜਿ਼ਲਿ੍ਆਂ ਦੇ ਨਕਸ਼ੇ / ਡਾਟੇ ਨਾਲ ਸਬੰਧਤ ਬੈਠਕਾਂ ਦੀ  ਲੜੀ ਕਰ ਚੁੱਕਾ ਹੈ । ਇਸ ਤੋਂ ਪਹਿਲਾਂ ਇਸਨੇ ਗੱਲਬਾਤ ਲਈ ਸਾਰੇ ਐਸੋਸ਼ੀਏਟ ਮੈਂਬਰਾਂ ਨੂੰ ਸੱਦਾ ਦਿੱਤਾ ਸੀ , ਜਿਸ ਵਿੱਚ 2 ਐਸੋਸ਼ੀਏਟ ਮੈਂਬਰਾਂ ਨੇ ਹਿੱਸਾ ਲਿਆ ਸੀ । ਕੇਂਦਰ ਸ਼ਾਸਤ ਪ੍ਰਦੇਸ਼ ਦੇ ਜਨਤਕ ਮੈਂਬਰਾਂ ਅਤੇ ਸਿਵਲ ਸੁਸਾਇਟੀ ਤੋਂ ਹੱਦਬੰਦੀ ਸਬੰਧੀ ਵੱਖ ਵੱਖ ਪਹਿਲੂਆਂ ਤੇ ਕਈ ਨੁਮਾਇੰਦਗੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਕਮਿਸ਼ਨ ਨੇ ਅਜਿਹੇ ਸਾਰੇ ਸੁਝਾਵਾਂ ਨੂੰ ਪਹਿਲਾਂ ਹੀ ਨੋਟ ਕੀਤਾ ਹੈ ਅਤੇ ਨਿਰਦੇਸ਼ ਦਿੱਤੇ ਹਨ ਕਿ ਹੱਦਬੰਦੀ ਸਬੰਧੀ ਜ਼ਮੀਨੀ ਹਕੀਕਤ ਦੇ ਸੰਦਰਭ ਵਿੱਚ ਇਸ ਤੇ ਅੱਗੇ ਵਿਚਾਰ ਵਟਾਂਦਰਾ ਕੀਤਾ ਜਾਵੇ ।
ਕਮਿਸ਼ਨ ਆਸ ਕਰਦਾ ਹੈ ਕਿ ਸਾਰੇ ਭਾਈਵਾਲ ਇਸ ਯਤਨ ਵਿੱਚ ਸਹਿਯੋਗ ਦੇਣਗੇ ਅਤੇ ਆਪਣੇ ਬੇਸ਼ਕੀਮਤੀ ਸੁਝਾਅ ਮੁਹੱਈਆ ਕਰਨਗੇ ਤਾਂ ਜੋ ਹੱਦਬੰਦੀ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ ।

 

*********************

ਐੱਸ ਬੀ ਐੱਸ / ਏ ਸੀ



(Release ID: 1731683) Visitor Counter : 120