ਪੇਂਡੂ ਵਿਕਾਸ ਮੰਤਰਾਲਾ

ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਚਾਇਤੀ ਰਾਜ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਲਿੰਗੀ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਸਰਬਸ਼੍ਰੇਸ਼ਠ ਪ੍ਰਥਾਵਾਂ ‘ਤੇ ਸੰਗ੍ਰਹਿ ਜਾਰੀ ਕੀਤਾ

Posted On: 29 JUN 2021 5:10PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ,  ਪੰਚਾਇਤੀ ਰਾਜ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਪੂਰੇ ਭਾਰਤ ਤੋਂ ਇਕੱਤਰ ਸਰਬਸ਼੍ਰੇਸ਼ਠ ਪ੍ਰਥਾਵਾਂ ‘ਤੇ ਇੱਕ ਸੰਗ੍ਰਹਿ ਜਾਰੀ ਕੀਤਾ। ਇਸ ਸੰਗ੍ਰਹਿ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਡੀਏਵਾਈ-ਐੱਨਆਰਐੱਲਐੱਮ (ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ), ਐੱਸਐੱਚਜੀ (ਸਵੈਮ ਸਹਾਇਤਾ ਸਮੂਹ) ਸੰਘਾਂ ਦੀਆਂ ਸਮਾਜਿਕ ਕਾਰਜ ਸਮਿਤੀਆਂ ਰਾਹੀਂ ਲਿੰਗਕ ਮੁੱਦਿਆਂ ਨੂੰ ਸੰਬੋਧਨ ਕਰ ਰਿਹਾ ਹੈ। ਗ੍ਰਾਮ ਸੰਗਠਨ ਸਮਾਜਿਕ ਕਾਰਜ ਸਮਿਤੀਆਂ ਦੀ ਅੰਤਰਦ੍ਰਿਸ਼ਟੀ ਅਤੇ ਕਹਾਣੀਆਂ ਨੂੰ ਸਾਂਝਾ ਕਰਨ ਲਈ ਆਯੋਜਿਤ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਇਸ ਸੰਗ੍ਰਹਿ ਨੂੰ ਜਾਰੀ ਕੀਤਾ ਗਿਆ, ਜੋ ਮਹਿਲਾਵਾਂ ਅਤੇ ਲੜਕੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਰਹੇ ਹਨ।  ਇੱਕ ਔਨਲਾਈਨ ਪ੍ਰੋਗਰਾਮ ਰਾਹੀਂ ਸਰਬਸ਼੍ਰੇਸ਼ਠ ਪ੍ਰਥਾਵਾਂ ‘ਤੇ ਸੰਗ੍ਰਹਿ ਜਾਰੀ ਕੀਤਾ ਗਿਆ।  ਇਸ ਪ੍ਰੋਗਰਾਮ ਵਿੱਚ ਗ੍ਰਾਮੀਣ ਵਿਕਾਸ ਮੰਤਰਾਲੇ ਵਲੋਂ ਰਾਜ ਮੰਤਰੀ  ਸ਼੍ਰੀਮਤੀ ਸਾਧਵੀ ਨਿਰੰਜਨ ਜਯੋਤੀ ਅਤੇ ਰਾਜ‍ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਅਤੇ ਸਾਰੇ ਰਾਜਾਂ ਤੋਂ ਗ੍ਰਾਮ ਸੰਗਠਨਾਂ ਅਤੇ ਸਮੂਹ ਪੱਧਰ ਸੰਘਾਂ ਦੇ ਮੈਂਬਰ ਮੌਜੂਦ ਸਨ । 

ਇਸ ਵਰਚੁਅਲ ਪ੍ਰੋਗਰਾਮ ਨੇ ਉਨ੍ਹਾਂ ਮਹਿਲਾਵਾਂ ਅਤੇ ਲੜਕੀਆਂ ਦੀ ਆਵਾਜ਼ ਨੂੰ ਉਜਾਗਰ ਕੀਤਾ,  ਜਿਨ੍ਹਾਂ ਨੇ ਕਈ ਮੁੱਦਿਆਂ ਦੇ ਸਮਾਧਾਨ ਲਈ ਗ੍ਰਾਮ ਸੰਗਠਨ ਸਮਾਜਿਕ ਕਾਰਜ ਸਮਿਤੀਆਂ ਤੋਂ ਸਹਾਇਤਾ ਦੀ ਮੰਗ ਕੀਤੀ। ਇਨ੍ਹਾਂ ਮੁੱਦਿਆਂ ਵਿੱਚ ਬਾਲ ਵਿਆਹ ਦੀ ਰੋਕਥਾਮ,  ਮਹਿਲਾਵਾਂ  ਦੇ ਖਿਲਾਫ ਹਿੰਸਾ,  ਮਹਿਲਾਵਾਂ ਨੂੰ ਡਾਇਨ ਦੱਸ ਕੇ ਉਸ ਨੂੰ ਪੀੜਿਤ ਕਰਨਾ, ਰੋਜ਼ਗਾਰ ਪੈਦਾ ਕਰਨਾ ਅਤੇ ਮਹਿਲਾਵਾਂ ਲਈ ਆਜੀਵਿਕਾ ਦਾ ਸਮਰਥਨ ਕਰਨਾ, ਰਸਮੀ ਤੰਤਰ ਰਾਹੀਂ ਕਾਨੂੰਨੀ ਨਿਵਾਰਣ ਅਤੇ ਮਸ਼ਵਰਾ ਪ੍ਰਦਾਨ ਕਰਨ ਦੇ ਨਾਲ-ਨਾਲ ਕਮਜ਼ੋਰ ਅਤੇ ਵੰਚਿਤ ਸਮੁਦਾਇਆਂ ਨੂੰ ਸਮਾਵੇਸ਼ੀ ਵਿਕਾਸ ਦੇ ਦਾਇਰੇ ਵਿੱਚ ਲਿਆਉਣ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਇਨ੍ਹਾਂ ਸੰਸਥਾਨਾਂ ਵਿੱਚ ਉਨ੍ਹਾਂ ਦਾ ਪ੍ਰਤੀਨਿਧੀਤਵ ਕਰਨਾ ਸ਼ਾਮਿਲ ਹਨ। 23 ਰਾਜਾਂ ਦੇ ਕੇਸ ਸਟਡੀਜ਼ ਵਿੱਚ ਲਿੰਗਕ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਮਹਿਲਾਵਾਂ ਤੇ ਲੜਕੀਆਂ ਦੇ ਖਿਲਾਫ਼ ਸਾਰੇ ਪ੍ਰਕਾਰ ਦੇ ਭੇਦਭਾਵ ਨੂੰ ਖਤਮ ਕਰਨ ਲਈ ਇਨ੍ਹਾਂ ਲਿੰਗੀ ਦਖਲਾਂ ਨੂੰ ਦੋਹਰਾਉਣ ਅਤੇ ਅੱਗੇ ਵਧਾਉਣ ਲਈ ਪ੍ਰਕਿਰਿਆਵਾਂ, ਤੰਤਰ,  ਰਣਨੀਤੀਆਂ ਅਤੇ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। 

ਕੇਂਦਰੀ ਮੰਤਰੀ ਨੇ ਮਹਿਲਾਵਾਂ ਅਤੇ ਲੜਕੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਨੂੰ ਲੈ ਕੇ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਡੀਏਵਾਈ-ਐੱਨਆਰਐੱਲਐੱਮ ਦੀ ਸੰਸਥਾਗਤ ਪ੍ਰਣਾਲੀ  ਰਾਹੀਂ ਸਹਾਇਤਾ ਮੰਗਣ ਲਈ ਮੰਤਰਾਲੇ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।  ਉਨ੍ਹਾਂ ਨੇ ਮਹਿਲਾ ਸਵੈ ਸਹਾਇਤਾ ਸਮੂਹਾਂ  ਦੇ ਯਤਨਾਂ ਦੀ ਪ੍ਰਸ਼ੰਸਾ ,  ਨਾ ਕੇਵਲ ਉਨ੍ਹਾਂ  ਦੇ  ਘਰਾਂ ਅਤੇ ਸਮੁਦਾਇਆਂ  ਦੇ ਅੰਦਰ ਕਈ ਚੁਣੌਤੀਆਂ ਦਾ ਸਾਹਮਣਾ ਕਰਨ  ਦੇ ਲਈ ,  ਬਲਕਿ ਭਾਰਤ ਦਾ ਵਾਧੇ ਅਤੇ ਵਿਕਾਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਮਾਜਿਕ ਸੁਧਾਰਾਂ ਅਤੇ ਸਮਾਜਿਕ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਉਨ੍ਹਾਂ ਦੇ  ਯੋਗਦਾਨ ਨੂੰ ਲੈ ਕੇ ਵੀ ਕੀਤੀ । 

ਉਨ੍ਹਾਂ ਨੇ ਸਭ ਤੋਂ ਵੰਚਿਤ ਅਤੇ ਕਮਜ਼ੋਰ ਮਹਿਲਾਵਾਂ ਅਤੇ ਲੜਕੀਆਂ ਦੀ ਸਹਾਇਤਾ ਕਰਨ ਲਈ ਸਥਾਨਿਕ ਸ਼ਾਸਨ ਤੰਤਰ ਦਾ ਨਿਰਮਾਣ ਕਰਕੇ ਭਾਰਤ ਨੂੰ ਮਜ਼ਬੂਤ ਅਤੇ ਹੋਰ ਅਧਿਕ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇਨ੍ਹਾਂ ਯਤਨਾਂ ਦੇ ਮਹੱਤਵ ਦੀ ਗੱਲ ਕੀਤੀ।  ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਹਿੱਸੇ  ਦੇ ਰੂਪ ਵਿੱਚ ,  ਭਾਰਤ ਵਿੱਚ ਸਵੈ ਸਹਾਇਤਾ ਸਮੂਹ ਅੰਦੋਲਨ ਭਾਰਤ ਦੀਆਂ ਮਹਿਲਾਵਾਂ ਦੇ ਲਚੀਲੇਪਨ ਅਤੇ ਸਾਹਸ ਨੂੰ ਪ੍ਰਦਰਸ਼ਿਤ ਕਰਦਾ ਹੈ ।  ਇਸ ਮਹੋਤਸਵ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਸੁਤੰਤਰਤਾ ਦੀ 75ਵੀਂ ਵਰ੍ਹੇ ਗੰਢ ਮਨਾਉਣ ਲਈ ਕਈ ਖੇਤਰਾਂ ਵਿੱਚ ਕੀਤੀਆਂ ਗਈਆਂ ਗੌਰਵਸ਼ਾਲੀ ਪਰੰਪਰਾਵਾਂ ਅਤੇ ਪ੍ਰਗਤੀ ਨੂੰ ਸਾਂਝਾ ਕਰਨ ਲਈ ਸ਼ੁਰੂ ਕੀਤਾ ਹੈ । 

ਮੰਤਰੀ ਨੇ ਕੋਵਿਡ -19  ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਤਰੀਕਿਆਂ  ਦੇ ਬਾਰੇ ਜਾਗਰੂਕਤਾ ਫੈਲਾਉਣ  ਦੇ ਨਾਲ - ਨਾਲ ਲੋਕਾਂ ਨੂੰ ਟੀਕਾਕਰਣ ਲਈ ਪ੍ਰੋਤਸਾਹਿਤ ਕਰਨ ਵਿੱਚ ਐੱਸਐੱਚਜੀ ਮੈਬਰਾਂ ਅਤੇ ਸਮਾਜਿਕ ਕਾਰਜ ਸਮਿਤੀਆਂ ਦੀ ਮਹੱਤਵਪੂਰਣ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ । 

ਇਸ ਮੌਕੇ ‘ਤੇ, ਗ੍ਰਾਮੀਣ ਵਿਕਾਸ ਰਾਜ ਮੰਤਰੀ  ਸਾਧਵੀ ਨਿਰੰਜਨ ਜਯੋਤੀ ਨੇ ਉਨ੍ਹਾਂ ਮਹਿਲਾਵਾਂ ਅਤੇ ਲੜਕੀਆਂ ਦੀ ਵਿਆਪਕ ਪ੍ਰਗਤੀ ਦੇ ਬਾਰੇ ਗੱਲ ਕੀਤੀ ,  ਜੋ ਸਵੈ ਸਹਾਇਤਾ ਸਮੂਹਾਂ ਦੇ ਹਿੱਸੇ ਹਨ ਅਤੇ ਜਿਨ੍ਹਾਂ ਨੇ ਪ੍ਰਤਿਗਾਮੀ ਪ੍ਰਥਾਵਾਂ ਨੂੰ ਖਤਮ ਕਰਨ ਅਤੇ ਉਨ੍ਹਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਸਮਾਜਿਕ ਕਾਰਵਾਈ ਸਮਿਤੀਆਂ ਵਰਗੇ ਮੰਚਾਂ ਦਾ ਉਪਯੋਗ ਕੀਤਾ ਹੈ। ਉਨ੍ਹਾਂ ਨੇ ਹੋਰ ਰਾਜਾਂ ਨੂੰ ਇਨ੍ਹਾਂ ਸਮੁਦਾਏ-ਅਧਾਰਿਤ ਸੰਸਥਾਨਾਂ ਰਾਹੀਂ ਲਿੰਗਕ ਸਮਾਨਤਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਸੰਗ੍ਰਹਿ ਵਿੱਚ ਰੇਖਾਂਕਿਤ ਕੀਤੀਆਂ ਗਈਆਂ ਕਹਾਣੀਆਂ ਤੋਂ ਪ੍ਰੇਰਨਾ ਲੈਣ ਲਈ ਪ੍ਰੋਤਸਾਹਿਤ ਕੀਤਾ । 

ਦੀਨਦਯਾਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਗ੍ਰਾਮੀਣ ਵਿਕਾਸ ਮੰਤਰਾਲੇ ਨੇ ਗ਼ਰੀਬਾਂ ਲਈ ਮਜ਼ਬੂਤ ਸੰਸਥਾਨਾਂ  ਦੇ ਨਿਰਮਾਣ  ਰਾਹੀਂ ਬਹੁਆਯਾਮੀ ਗ਼ਰੀਬੀ ਨੂੰ ਦੂਰ ਕਰਨ ਲਈ ਲਾਗੂਕਰਨ ਇੱਕ ਮਹੱਤਵਅਕਾਂਖੀ ਯੋਜਨਾ ਹੈ।  ਇਸ ਯੋਜਨਾ ਦੀ ਅਨੋਖੀ ਵਿਸ਼ੇਸ਼ਤਾ ਇਹ ਹੈ ਕਿ ਕਈ ਵਰਗ ਅਤੇ ਜਾਤੀ ਦੀਆਂ ਗ਼ਰੀਬ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਵਿੱਚ ਸ਼ਾਮਿਲ ਹੁੰਦੀਆਂ ਹਨ ਅਤੇ ਉਨ੍ਹਾਂ  ਦੇ  ਸੰਘ ਆਪਣੇ ਮੈਬਰਾਂ ਨੂੰ ਉਨ੍ਹਾਂ ਦੀ ਕਮਾਈ ਅਤੇ ਜੀਵਨ ਦੀ ਗੁਣਵੱਤਾ ਵਧਾਉਣ ਲਈ ਵਿੱਤੀ, ਆਰਥਕ ਅਤੇ ਸਮਾਜਿਕ ਵਿਕਾਸ ਸੇਵਾਵਾਂ ਪ੍ਰਦਾਨ ਕਰਦੇ ਹਨ।  ਸਮੁਦਾਇਕ ਸੰਸਾਧਨ ਵਿਅਕਤੀ  ( ਐੱਸਐੱਚਜੀ ਮੈਂਬਰ ਜੋ ਐੱਸਐੱਚਜੀ ਮੰਚ ਰਾਹੀਂ ਗ਼ਰੀਬੀ ਤੋਂ ਬਾਹਰ ਹੋਏ ਹਨ )  ਪਰਿਵਰਤਨ ਏਜੰਟ  ਦੇ ਰੂਪ ਵਿੱਚ ਕਾਰਜਸ਼ੀਲ ਹਨ ਅਤੇ ਪ੍ਰੋਗਰਾਮ ਦੇ ਲਾਗੂਕਰਨ ਵਿੱਚ ਸਹਾਇਤਾ ਕਰ ਰਹੇ ਹਨ ।  ਵਰਤਮਾਨ ਵਿੱਚ, ਐੱਨਆਰਐੱਲਐੱਮ 6,758 ਬਲਾਕਾਂ ਨੂੰ ਕਵਰ ਕਰਦਾ ਹੈ, ਜਿਸ ਵਿੱਚ 7.62 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ 69.9 ਲੱਖ ਐੱਸਐੱਚਜੀ ਵਿੱਚ ਸ਼ਾਮਿਲ ਕੀਤਾ ਗਿਆ ਹੈ। 

ਭਾਰਤ ਦੇ ਸਭ ਤੋਂ ਵੱਡੇ ਆਜੀਵਿਕਾ ਪ੍ਰੋਗਰਾਮ ਵਿੱਚੋਂ ਇੱਕ ਦਾ ਹਿੱਸਾ ਬਨਣ ਲਈ 7.6 ਕਰੋੜ ਤੋਂ ਅਧਿਕ ਮਹਿਲਾਵਾਂ  ਦੇ ਨਾਲ ,  ਡੀਏਵਾਈ - ਐੱਨਆਰਐੱਲਐੱਮ ਵਿੱਚ ਮਹਿਲਾਵਾਂ ਨੂੰ ਐੱਸਐੱਚਜੀ ਅਤੇ ਗ੍ਰਾਮੀਣ ਗ਼ਰੀਬਾਂ  ਦੇ ਸੰਘਾਂ ਵਿੱਚ ਸੰਗਠਿਤ ਕਰਕੇ ਉਨ੍ਹਾਂ ਦੇ  ਸਮਾਜਿਕ-ਆਰਥਕ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਦਾ ਮਹਾਨ ਸੰਕਲਪ ਹੈ। ਕਈ ਸਮਾਜਿਕ ਵਿਕਾਸ ਦੇ ਮੁੱਦਿਆਂ  ਦੇ ਸਮਾਧਾਨ  ਦੇ ਲਈ,  ਸਵੈ ਸਹਾਇਤਾ ਸਮੂਹਾਂ ਦੇ ਸੰਘਾਂ ਨੇ ਆਪਣੀਆਂ ਸਮਾਜਿਕ ਕਾਰਜ ਸਮਿਤੀਆਂ ਦੀ ਸਹਾਇਤਾ ਨਾਲ ਕਈ ਤਰ੍ਹਾਂ  ਦੇ ਦਖਲ ਸ਼ੁਰੂ ਕੀਤੇ ਹਨ । 

ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨਹਾ  ਨੇ ਗ਼ਰੀਬ ਮਹਿਲਾਵਾਂ ਲਈ ਖੁਦਮੁਖਤਿਆਰ ਸੰਸਥਾਨਾਂ  ਦੇ ਰੂਪ ਵਿੱਚ ਕੰਮ ਕਰਨ ਲਈ ਐੱਸਐੱਚਜੀ ਅਤੇ ਉਨ੍ਹਾਂ  ਦੇ  ਸੰਘਾਂ  ਦੀ ਟ੍ਰੇਨਿੰਗ  ਦੇ ਮਹੱਤਵ ‘ਤੇ ਜ਼ੋਰ ਦਿੱਤਾ । 

ਇਸ ਦੇ ਇਲਾਵਾ ਗ੍ਰਾਮੀਣ ਵਿਕਾਸ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ਼੍ਰੀਮਤੀ ਅਲਕਾ ਉਪਾਧਿਆਏ ਅਤੇ ਸੰਯੁਕਤ ਸਕੱਤਰ ਸ਼੍ਰੀਮਤੀ ਨੀਤਾ ਕੇਜਰੀਵਾਲ ਨੇ ਵੀ ਡੀਏਵਾਈ-ਐੱਨਆਰਐੱਲਐੱਮ ਦੇ ਆਪਣੇ ਸਾਰੇ ਕੰਮਾਂ ਵਿੱਚ ਜੈਂਡਰ ਨੂੰ ਸੰਸਥਾਗਤ ਬਣਾਉਣ ਲਈ ਕੀਤੇ ਗਏ ਵਿਆਪਕ ਕਾਰਜ ਅਤੇ ਮਹਿਲਾਵਾਂ ਅਤੇ ਲੜਕੀਆਂ ਲਈ ਅਧਿਕਾਰਾਂ,  ਪਾਤਰਤਾ ਅਤੇ ਇੱਕ ਸਨਮਾਨਿਤ ਜੀਵਨ ਲਈ ਸਮਾਨ ਪਹੁੰਚ ਨੂੰ ਹੁਲਾਰਾ ਦੇਣ ਨੂੰ ਲੈ ਕੇ ਸਮਾਜਿਕ ਕਾਰਵਾਈ ਸਮਿਤੀਆਂ ਵਰਗੇ ਸਮੁਦਾਏ-ਅਧਾਰਿਤ ਪਲੇਟਫਾਰਮਾਂ ਦੀ ਹੋਰ ਅਧਿਕ ਮਜ਼ਬੂਤੀ ਦੀ ਸੁਨਿਸ਼ਚਿਤਤਾ ਨੂੰ ਰੇਖਾਂਕਿਤ ਕੀਤਾ। ਮੰਤਰਾਲੇ ਦੇ ਅਧਿਕਾਰੀਆਂ ਅਤੇ ਰਾਜ ਸਰਕਾਰਾਂ ਨੇ ਵੀ ਇਸ ਵਰਚੁਅਲ ਪ੍ਰੋਗਰਾਮ ਵਿੱਚ ਹਿੱਸਾ ਲਿਆ,  ਜਿੱਥੇ ਸਮੁਦਾਇਕ ਸੰਸਾਧਨ ਵਿਅਕਤੀਆਂ (ਸੀਆਰਪੀ) ਨੇ ਮਹਿਲਾਵਾਂ ਅਤੇ ਲੜਕੀਆਂ  ਦੇ ਉਠਾਏ ਗਏ ਅਣਗਿਣਤ ਮੁੱਦਿਆਂ ਨੂੰ ਸੰਬੋਧਨ ਕਰਨ ਵਿੱਚ ਸਮਾਜਿਕ ਕਾਰਜ ਸਮਿਤੀਆਂ  ਦੇ ਪ੍ਰਭਾਵ ਨੂੰ ਸਾਂਝਾ ਕੀਤਾ। ਇਸ ਦੇ ਇਲਾਵਾ ਇਹ ਵੀ ਦੱਸਿਆ ਕਿ ਕਿਵੇਂ ਸੰਸਥਾਗਤ ਤੰਤਰ,  ਵਿਭਾਗਾਂ ਅਤੇ ਸੇਵਾਵਾਂ ਵਿੱਚ ਸ਼ਮੂਲੀਅਤ  ਦੇ ਨਾਲ - ਨਾਲ ਸਾਮੂਹਿਕ ਯਤਨ ਨੇ ਇਨ੍ਹਾਂ ਕੋਸ਼ਿਸ਼ਾਂ ਲਈ ਮਹੱਤਵਪੂਰਣ ਭੂਮਿਕਾ ਨਿਭਾਈ ।

 

****

ਏਪੀਐੱਸ/ਐੱਮਜੀ


(Release ID: 1731676) Visitor Counter : 274