ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਕੋਵਿਡ ਮਹਾਮਾਰੀ ਨੇ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਜਨਤਕ-ਨਿਜੀ ਭਾਗੀਦਾਰੀ ਮਾਡਲ ਨੂੰ ਦੋਹਾਂ ਲਈ ਲਾਭ ਦੀ ਸਥਿਤੀ ਨਾਲ ਮਜ਼ਬੂਤ ਕੀਤਾ ਹੈ


ਦੂਜੇ ਜਨ ਸਿਹਤ ਸਿਖਰ ਸੰਮੇਲਨ 2021 ਵਿੱਚ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

Posted On: 28 JUN 2021 5:50PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ)  ਉੱਤਰੀ ਪੂਰਬ ਖੇਤਰ ਵਿਕਾਸ  (ਡੋਨਰ) ਅਤੇ ਪ੍ਰਧਾਨ ਮੰਤਰੀ ਦਫ਼ਤਰ,  ਪਰਸੋਨਲ,  ਲੋਕ ਸ਼ਿਕਾਇਤ,  ਪੈਂਸ਼ਨ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ,  ਕੋਵਿਡ ਮਹਾਮਾਰੀ ਨੇ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਜਨਤਕ-ਨਿਜੀ ਭਾਗੀਦਾਰੀ ਮਾਡਲ ਨੂੰ ਦੋਨਾਂ ਲਈ ਹੀ ਲਾਭ ਦੀ ਸਥਿਤੀ ਦੇ ਨਾਲ ਮਜ਼ਬੂਤ ਕੀਤਾ ਹੈ। 

ਭਾਰਤੀ ਉਦਯੋਗ ਪਰਿਸੰਘ ( ਸੀਆਈਆਈ )  ਦੁਆਰਾ ਆਯੋਜਿਤ ਦੂਜੇ ਜਨ ਸਿਹਤ ਸਿਖਰ ਸੰਮੇਲਨ 2021 ਨੂੰ ਸੰਬੋਧਨ ਕਰਦੇ ਹੋਏ ਡਾ.  ਸਿੰਘ ਨੇ ਕਿਹਾ ਕਿ,  ਉਦਯੋਗ ਅਤੇ ਜਨ ਸਿਹਤ ਮਾਹਰਾਂ ਦੇ ਵਿੱਚ ਇਹ ਸਾਂਝੇਦਾਰੀ ਸਿਹਤ ਦੇਖਭਾਲ ਅਤੇ ਨਿਦਾਨ ਪ੍ਰਣਾਲੀ ,  ਟੀਕਾ ਵਿਕਾਸ ,  ਖੋਜ ਅਤੇ ਵਿਕਾਸ ,  ਗ੍ਰਾਮੀਣ ਖੇਤਰਾਂ ਲਈ ਟੈਲੀਮੈਡੀਸਿਨ ਸੁਵਿਧਾਵਾਂ ਅਤੇ ਦਵਾਈਆਂ ਦੀ ਡਿਜਿਟਲ ਡਿਲੀਵਰੀ ਵਰਗੇ ਕਈ ਮਾਡਲਾਂ ‘ਤੇ ਕੰਮ ਕਰਨ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।  ਕੇਂਦਰੀ ਮੰਤਰੀ ਨੇ ਕਿਹਾ ਕਿ ,  ਇਹ ਸਾਂਝੇਦਾਰੀ ਪਰਿਵਰਤਨਕਾਰੀ ਸਾਬਿਤ ਹੋ ਸਕਦੀ ਹੈ ਅਤੇ ਇਹ ਭਾਰਤ ਵਿੱਚ ਸਿਹਤ ਖੇਤਰ ਨੂੰ ਸਹੀ ਅਰਥਾਂ ਵਿੱਚ ਬਦਲ ਕੇ ਰੱਖ ਦੇਵੇਗੀ ।

 

G:\Surjeet Singh\June 2021\24 June\DJS-1CY40.jpg

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਦੁਨੀਆ ਦੇ ਸਭ ਤੋਂ ਵੱਡੇ ਮੁਫ਼ਤ ਟੀਕਾਕਰਣ ਅਭਿਯਾਨ ਦਾ ਜ਼ਿਕਰ ਕਰਦੇ ਹੋਏ ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ,  32 ਕਰੋੜ ਤੋਂ ਅਧਿਕ ਟੀਕੇ ਲਗਾਉਣ  ਦੇ ਨਾਲ ਹੀ ਭਾਰਤ,  ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਟੀਕਾਕਰਣ ਕਰਨ ਵਾਲਾ ਦੇਸ਼ ਹੈ ।  ਉਨ੍ਹਾਂ ਨੇ ਕਿਹਾ ,  ਇਹ ਨਾ ਕੇਵਲ ਇਸ ਨੂੰ ਦੁਨੀਆ ਦਾ ਸਭ ਤੋਂ ਤੇਜ਼ ਗਤੀ ਵਾਲਾ ਟੀਕਾਕਰਣ ਅਭਿਯਾਨ ਬਣਾਉਂਦਾ ਹੈ,  ਸਗੋਂ ਦੇਸ਼ ਦੀਆਂ ਅਜੀਬ ਪਰਿਸਥਿਤੀਆਂ ਅਤੇ 135 ਕਰੋੜ ਦੀ ਵਿਸ਼ਾਲ ਆਬਾਦੀ ਹੋਣ ਦੇ ਬਾਵਜੂਦ ਬੜੀ ਸਹਿਜਤਾ ਨਾਲ ਅੱਗੇ ਵਧਣ ਦੇ ਕਾਰਨ ਇਸ ਨੂੰ ਵਿਸ਼ੇਸ਼ ਵੀ ਬਣਾਉਂਦਾ ਹੈ । 

ਟੈਲੀਮੈਡੀਸਿਨ ਸਿਹਤ ਸਹੂਲਤਾਂ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਕਿ,  ਦੇਸ਼ ਵਿੱਚ ਇਨ੍ਹਾਂ ਸੇਵਾਵਾਂ ‘ਤੇ ਧਿਆਨ ਨਹੀਂ ਦਿੱਤਾ ਗਿਆ।  ਉਨ੍ਹਾਂ ਨੇ ਕਿਹਾ ਕਿ,  ਹੁਣ ਸਮਾਂ ਆ ਗਿਆ ਹੈ ਜਦੋਂ ਲੋਕਾਂ ਨੂੰ ਘਰ ਬੈਠੇ ਮੁਫਤ ਸਲਾਹ ਪ੍ਰਦਾਨ ਕਰਨ ਲਈ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਖੇਤਰਾਂ ਵਿੱਚ ਇਸ ਨੂੰ ਵੱਡੇ ਪੈਮਾਨੇ ‘ਤੇ ਸ਼ੁਰੂ ਕੀਤਾ ਜਾਵੇ।  ਡਾ. ਸਿੰਘ ਨੇ ਕਿਹਾ ਕਿ ,  ਸ਼ਿਫਟ  ਦੇ ਅਧਾਰ ‘ਤੇ ਮਰੀਜ਼ਾਂ ਨੂੰ ਟੈਲੀ-ਸਲਾਹ ਦੇਣ ਲਈ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਡਾਕਟਰਾਂ ਦੇ ਪੈਨਲ  ਦੇ ਵਾਸਤੇ ਦਿਸ਼ਾ ਨਿਰਦੇਸ਼ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਸਭਾ ਖੇਤਰ ਊਧਮਪੁਰ - ਕਠੁਆ - ਡੋਡਾ ਦੇ ਜ਼ਿਲ੍ਹਾ ਹਸਪਤਾਲ ਕਠੁਆ ਵਿੱਚ ਸਾਰੀਆਂ ਪੰਚਾਇਤਾਂ ਨਾਲ ਜੁੜੀ ਹੋਈ ਟੈਲੀ-ਪਰਾਮਰਸ਼ ਸਹੂਲਤ ਸਥਾਪਤ ਕੀਤੀ ਗਈ ਹੈ ਅਤੇ ਨਿਯਮਿਤ ਰੂਪ ਨਾਲ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ । 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਤੇ ਸਫਲ ਸਿਹਤ ਬੀਮਾ ਯੋਜਨਾ ਦੇ ਰੂਪ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਇਹ ਯੋਜਨਾ ਇੱਕ ਮਹੱਤਵਪੂਰਣ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਇਸ ਯੋਜਨਾ ਦੇ ਤਹਿਤ ਕੋਵਿਡ ਦੇ ਇਲਾਜ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।  ਉਨ੍ਹਾਂ ਨੇ ਕਿਹਾ ਕਿ ਸਸਤੀ  ਅਤੇ ਅਸਾਨ ਗੁਣਵੱਤਾ ਵਾਲੀਆਂ ਸਿਹਤ ਦੇਖਭਾਲ ਸੇਵਾਵਾਂ ਦੇ ਨਾਲ ,  ਆਯੁਸ਼ਮਾਨ ਯੋਜਨਾ “ਕੇਂਦਰ ਸਰਕਾਰ ਦੁਆਰਾ ਵਿੱਤ ਪੋਸ਼ਿਤ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਦੇਖਭਾਲ ਪ੍ਰੋਗਰਾਮ” ਹੈ,  ਜੋ 50 ਕਰੋੜ ਤੋਂ ਅਧਿਕ ਲਾਭਾਰਥੀਆਂ ਨੂੰ ਟਾਰਗੇਟ ਕਰਦਾ ਹੈ । 

ਪਿਛਲੇ ਸਾਲ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੀ ਘੋਸ਼ਣਾ ਦਾ ਜ਼ਿਕਰ ਕਰਦੇ ਹੋਏ ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ਇਸ ਤੋਂ ਦੇਸ਼  ਦੇ ਅੰਦਰ ਸਿਹਤ ਸੇਵਾ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਵੇਗਾ ।  ਕੇਂਦਰੀ ਮੰਤਰੀ ਨੇ ਕਿਹਾ ਕਿ,  ਰਾਸ਼ਟਰੀ ਡਿਜਿਟਲ ਸਿਹਤ ਮਿਸ਼ਨ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਅਧਾਰਿਤ ਪਹਿਲ ਹੋਵੇਗੀ ਅਤੇ ਹਰੇਕ ਭਾਰਤੀ ਨੂੰ ਇੱਕ ਸਿਹਤ ਪਹਿਚਾਣ ਪੱਤਰ ਮਿਲੇਗਾ ,  ਜਿਸ ਵਿੱਚ ਉਸ ਵਿਅਕਤੀ ਦੀ ਚਿਕਿਤਸਾ ਅਤੇ ਸਿਹਤ ਸੰਬੰਧੀ ਸਥਿਤੀ ਦੇ ਬਾਰੇ ਸਾਰੀ ਮਹੱਤਵਪੂਰਣ ਜਾਣਕਾਰੀ ਉਪਲੱਬਧ ਹੋਵੇਗੀ।  ਡਾ.  ਜਿਤੇਂਦਰ ਸਿੰਘ  ਨੇ ਕਿਹਾ ਕਿ ,  ਰੋਗਾਂ ਦੀ ਪ੍ਰਭਾਵੀ ਨਿਗਰਾਨੀ ਅਤੇ ਜਾਂਚ ਅਤੇ ਇਸ ਦੇ ਸਫਲ ਪ੍ਰਬੰਧਨ ਲਈ ਜਨ ਸਿਹਤ ਨੂੰ ਟੈਕਨੋਲੋਜੀ ਅਤੇ ਡੇਟਾ ਦੁਆਰਾ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ । 

ਆਪਣੇ ਸੰਬੋਧਨ ਦੇ ਸਮਾਪਤੀ ‘ਤੇ ਡਾ. ਜਿਤੇਂਦਰ ਸਿੰਘ ਨੇ ਉਦਯੋਗ ਸੰਸਥਾ ਨੂੰ ਸਿਹਤ ਪੇਸ਼ੇਵਰਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਕਿ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਦੇ ਬਾਰੇ  ਲੋਕਾਂ ਦੀ ਬੇਚੈਨੀ ਦੂਰ ਹੋ ਜਾਵੇ।  ਉਨ੍ਹਾਂ ਨੇ ਕਿਹਾ ਕਿ ,  ਸਾਰਿਆਂ ਨੂੰ ਕੋਵਿਡ ਦੀ ਦੂਜੀ ਲਹਿਰ ਨੂੰ ਪ੍ਰਭਾਵੀ ਤਰੀਕੇ ਨਾਲ ਸਮਾਪਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ।  ਡਾ. ਸਿੰਘ ਨੇ ਦੋਹਰਾਇਆ ਕਿ ,  ਕੋਵਿਡ ਮਹਾਮਾਰੀ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਅਤੇ ਇਸ ਨਾਲ ਲੜਨ ਲਈ ਸਾਡਾ ਮੁੱਖ ਜ਼ੋਰ ‘ਸਾਵਧਾਨੀ’ ‘ਤੇ ਹੋਣਾ ਚਾਹੀਦਾ ਹੈ । 

 

ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਏਮਸ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਆਪਣੇ ਸੰਬੋਧਨ  ਦੇ ਦੌਰਾਨ ਭਾਰਤ ਵਿੱਚ ਸਿਹਤ ਬਜਟ ਦੇ ਰੂਪ ਵਿੱਚ ਸਕਲ ਘਰੇਲੂ ਉਤਪਾਦ ਦੇ ਲਗਭਗ 2.5% ਹਿੱਸੇ ਦੇ ਨਾਲ ਇੱਕ ਮਜ਼ਬੂਤ ਸਿਹਤ ਦੇਖਭਾਲ ਪ੍ਰਣਾਲੀ ਦਾ ਸੱਦਾ ਦਿੱਤਾ। ਡਾ.  ਗੁਲੇਰੀਆ ਨੇ ਸਿਹਤ ਦੇ ਰਾਜ ਦਾ ਵਿਸ਼ੇ ਹੋਣ  ਦੇ ਬਾਵਜੂਦ ਸਿਹਤ ਦੇ ਮੁੱਦਿਆਂ ‘ਤੇ ਕੇਂਦਰ ਅਤੇ ਰਾਜਾਂ ਦਰਮਿਆਨ ਗਹਿਰੇ ਸਹਿਯੋਗ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ,  ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਸਮਾਨ ਪਹੁੰਚ ਸੁਨਿਸ਼ਚਿਤ ਕਰਨ ਲਈ ਦੇਸ਼ ਵਿੱਚ ਵਿਸ਼ੇਸ਼ ਕਾਰਜਬਲ ਨੂੰ ਵਧਾਉਣ ਅਤੇ ਸਿਹਤ ਬੁਨਿਆਦੀ ਢਾਂਚੇ  ਦੇ ਉਨਤੀਕਰਨ ਦੀ ਲੋੜ ਹੈ । 

ਰਾਸ਼ਟਰੀ ਸਿਹਤ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਆਰ.ਐੱਸ.  ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਟੀਕਾਕਰਣ ਲਈ ਬਣਾਇਆ ਗਿਆ ਕੋਵਿਨ ਪੋਰਟਲ ਪੋਰਟੇਬਿਲਿਟੀ,  ਸਕੇਲੇਬਿਲਿਟੀ ਅਤੇ ਸਮਾਵੇਸ਼ਿਤਾ ਦੇ ਮਾਮਲੇ ਵਿੱਚ ਦੁਨੀਆ ਭਰ ਵਿੱਚ ਵਿਲੱਖਣ ਹੈ ਅਤੇ ਨਾਲ ਹੀ ਇਹ ਇੱਕ ਨਾਗਰਿਕ ਕੇਂਦ੍ਰਿਤ ਪਲੇਟਫਾਰਮ ਹੈ। ਉਨ੍ਹਾਂ ਨੇ ਕਿਹਾ ਕਿ, ਇਸ ਪੋਰਟਲ ‘ਤੇ ਲੋਕਾਂ ਨੂੰ ਰਜਿਸਟਰਡ ਕਰਨ ਦੀ ਇੱਕ ਬਹੁਤ ਹੀ ਸਰਲ ਪ੍ਰਕਿਰਿਆ  ਦੇ ਨਾਲ 300 ਮਿਲੀਅਨ ਤੋਂ ਅਧਿਕ ਰਜਿਸਟ੍ਰੇਸ਼ਨ ਅਤੇ ਟੀਕਾਕਰਣ ਦੀ ਜਾਣਕਾਰੀ ਹਰੇਕ ਵਿਅਕਤੀ ਦੇ ਸੰਖੇਪ ਵੇਰਵੇ ਦੇ ਨਾਲ ਉਪਲੱਬਧ ਹੈ ।  ਡਾ.  ਸ਼ਰਮਾ ਨੇ ਦੱਸਿਆ ਕਿ ਲੈਟਿਨ ਅਮਰੀਕਾ,  ਅਫਰੀਕਾ ਅਤੇ ਏਸ਼ੀਆ  ਦੇ 50 ਤੋਂ ਅਧਿਕ ਦੇਸ਼ਾਂ ਨੇ ਸਾਡੀ ਟੀਕਾਕਰਣ ਪ੍ਰਣਾਲੀ ਵਿੱਚ ਰੁਚੀ ਵਿਖਾਈ ਹੈ ਅਤੇ ਅਸੀਂ ਉਨ੍ਹਾਂ ਦੇ  ਨਾਲ ਇਸ ਟੈਕਨੋਲੋਜੀ ਨੂੰ ਮੁਫਤ ਸਾਂਝੀ ਕਰਾਂਗੇ ।

<><><><><>

ਐੱਸਐੱਨਸੀ


(Release ID: 1731165) Visitor Counter : 171