ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

29 ਜੂਨ, 2021 ਨੂੰ “ਅੰਕੜੇ ਦਿਵਸ” ਮਨਾਇਆ ਜਾਵੇਗਾ


ਵਿਸ਼ਾ: ਸਥਿਰ ਵਿਕਾਸ ਟੀਚੇ (ਐੱਸਡੀਜੀ) -2: ਭੁੱਖਮਰੀ ਨੂੰ ਖਤਮ ਕਰਨਾ, ਖੁਰਾਕ ਸੁਰੱਖਿਆ ਹਾਸਲ ਕਰਨਾ ਅਤੇ ਪੋਸ਼ਣ ਵਿੱਚ ਸੁਧਾਰ ਅਤੇ ਸਥਿਰ ਖੇਤੀਬਾੜੀ ਨੂੰ ਵਧਾਵਾ ਦੇਣਾ

Posted On: 28 JUN 2021 11:47AM by PIB Chandigarh

ਸਰਕਾਰ ਰੋਜ਼ਾਨਾ ਜੀਵਨ ਵਿੱਚ ਅੰਕੜਿਆਂ ਦੀ ਵਰਤੋਂ ਨੂੰ ਪ੍ਰਸਿੱਧ ਬਣਾਉਣ ਅਤੇ ਜਨਤਾ ਨੂੰ ਇਸ ਗੱਲ ਦੇ ਲਈ ਜਾਗਰੂਕ ਕਰਨ ਲਈ ਕਿ ਕਿਸ ਤਰ੍ਹਾਂ ਅੰਕੜੇ ਨੀਤੀਆਂ ਨੂੰ ਆਕਾਰ ਦੇਣ ਅਤੇ ਤਿਆਰ ਕਰਨ ਵਿੱਚ ਸਹਾਇਕ ਹਨ, ਅੰਕੜਾ ਦਿਵਸ ਮਨਾਉਂਦੀ ਰਹੀ ਹੈ। ਇਸ ਨੂੰ ਦੇਸ਼ ਪੱਧਰ ’ਤੇ ਮਨਾਏ ਜਾਣ ਵਾਲੇ ਵਿਸ਼ੇਸ਼ ਦਿਨਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਜਿਸ ਨੂੰ ਸਵਰਗਵਾਸੀ ਪ੍ਰੋਫੈਸਰ ਪੀ. ਸੀ. ਮਹਾਲਨੋਬਿਸ ਦੀ ਜਯੰਤੀ 29 ਜੂਨ ਨੂੰ ਰਾਸ਼ਟਰੀ ਅੰਕੜਾ ਪ੍ਰਣਾਲੀ ਦੀ ਸਥਾਪਨਾ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਮਨਾਇਆ ਜਾਂਦਾ ਹੈ।

ਇਸ ਸਾਲ ਕੋਵਿਡ-19 ਮਹਾਮਾਰੀ ਦੇ ਕਾਰਨ ਅੰਕੜਾ ਦਿਵਸ 2021 ਦਾ ਮੁੱਖ ਆਯੋਜਨ ਨੀਤੀ ਆਯੋਗ, ਨਵੀਂ ਦਿੱਲੀ ਵਿੱਚ ਵੀਡਿਓ ਕਾਨਫ਼ਰੰਸਿੰਗ/ ਵੈੱਬ ਕਾਸਟਿੰਗ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਰਾਜ ਮੰਤਰੀ (ਸੁਤੰਤਰ ਚਾਰਜ), ਯੋਜਨਾ ਮੰਤਰਾਲੇ ਵਿੱਚ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਰਾਸ਼ਟਰੀ ਅੰਕੜਾ ਕਮਿਸ਼ਨ (ਐੱਨਐੱਸਸੀ) ਦੇ ਚੇਅਰਮੈਨ ਪ੍ਰੋ. ਵਿਮਲ ਕੁਮਾਰ ਰਾਏ, ਮੁੱਖ ਅੰਕੜਾ ਵਿਗਿਆਨੀ ਅਤੇ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਕੱਤਰ ਡਾ. ਜੀ ਪੀ ਸਾਮੰਤਾ, ਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸੰਘਮਿੱਤਰਾ ਬੰਦੋਪਾਧਿਆ, ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਅੰਕੜਾ ਵਿਗਿਆਨੀ ਸ਼੍ਰੀ ਪਿਏਤ੍ਰੋ ਜੇਨਾਰੀ, ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਸ਼੍ਰੀਮਤੀ ਰੇਨਾਟਾ ਲੋਕ-ਡੇਸਾਲਿਅਨ ਵੀ ਭਾਗੀਦਾਰਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ, ਕੇਂਦਰ/ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਿੱਤਧਾਰਕ ਵੀ ਵੀਡਿਓ ਕਾਨਫ਼ਰੈਂਸਿੰਗ/ਵੈੱਬ ਕਾਸਟਿੰਗ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਹਰ ਸਾਲ ਅੰਕੜਾ ਪ੍ਰਣਾਲੀਆਂ ਵਿੱਚ ਸੁਧਾਰ ਅਤੇ ਡੇਟਾ ਗੈਪ ਨੂੰ ਭਰਨ ਦੀ ਦਿਸ਼ਾ ਵਿੱਚ ਵਰਤਮਾਨ ਰਾਸ਼ਟਰੀ ਮਹੱਤਵ ਦਾ ਇੱਕ ਵਿਸ਼ੇਸ਼ ਫੋਕਸ ਰੂਪ ਵਿੱਚ ਚਰਚਾ ਦੇ ਲਈ ਚੁਣਿਆ ਜਾਂਦਾ ਹੈ। ਅੰਕੜਾ ਦਿਵਸ 2021 ਦਾ ਵਿਸ਼ਾ ਸਥਿਰ ਵਿਕਾਸ ਟੀਚੇ (ਐੱਸਡੀਜੀ) ਭੁੱਖਮਰੀ ਨੂੰ ਖਤਮ ਕਰਨਾ, ਖੁਰਾਕ ਸੁਰੱਖਿਆ ਹਾਸਲ ਕਰਨਾ ਅਤੇ ਪੋਸ਼ਣ ਵਿੱਚ ਸੁਧਾਰ ਅਤੇ ਸਥਿਰ ਖੇਤੀਬਾੜੀ ਨੂੰ ਵਧਾਵਾ ਦੇਣਾ ਹੈ।

ਇਸ ਮੌਕੇ ’ਤੇ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਰਕਾਰੀ ਅੰਕੜੇ ਨੂੰ ਲਾਭ ਪਹੁੰਚਾਉਣ ਵਾਲੇ ਵਿਵਹਾਰਕ ਅਤੇ ਸਿਧਾਂਤਕ ਅੰਕੜਿਆਂ ਦੇ ਖੇਤਰ ਵਿੱਚ ਉੱਚ ਗੁਣਵੱਤਾ ਵਾਲੇ ਖੋਜ ਕਾਰਜ ਦੇ ਲਈ ਪ੍ਰਮੁੱਖ ਯੋਗਦਾਨ ਨੂੰ ਵੀ ਮਾਨਤਾ ਪ੍ਰਦਾਨ ਕਰਦਾ ਹੈ। ਇਸ ਸਾਲ ਪ੍ਰੋਗਰਾਮ ਦੇ ਦੌਰਾਨ ਸਰਕਾਰੀ ਅੰਕੜਾ 2021 ਵਿੱਚ ਪ੍ਰੋ. ਪੀ. ਸੀ. ਮਹਾਲਨੋਬਿਸ ਰਾਸ਼ਟਰੀ ਪੁਰਸਕਾਰ ਅਤੇ ਨੌਜਵਾਨ ਅੰਕੜਾ ਵਿਗਿਆਨੀਆਂ ਦੇ ਲਈ ਪ੍ਰੋਫੈਸਰ ਸੀ. ਆਰ. ਰਾਓ ਰਾਸ਼ਟਰੀ ਪੁਰਸਕਾਰ 2021 ਦੇ ਜੇਤੂਆਂ ਦਾ ਐਲਾਨ ਵੀ ਕੀਤਾ ਜਾਵੇਗਾ। ਸਰਬ ਭਾਰਤੀ ਪੱਧਰ ’ਤੇ ਆਯੋਜਿਤ ਅੰਕੜਿਆਂ ਦੇ ਸੰਬੰਧਤ ਵਿਸ਼ੇ ’ਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਦੇ ਲਈ ਆਨ ਦਾ ਸਪਾਟ ਲੇਖ ਲਿਖਣਾ ਪ੍ਰਤੀਯੋਗਤਾ 2021 ਦੇ ਜੇਤੂਆਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ।

 

******

ਡੀਐੱਸ/ ਵੀਜੇ/ ਏਕੇ   (Release ID: 1731044) Visitor Counter : 200