ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲੱਦਾਖ ਵਿਚ, ਬੀਆਰਓ ਵਲੋਂ 6 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਣਾਏ ਗਏ 63 ਪੁੱਲ ਰਾਸ਼ਟਰ ਨੂੰ ਸਮਰਪਤ ਕੀਤੇ


ਰਾਸ਼ਟਰ ਦੀ ਸੁਰੱਖਿਆ ਅਤੇ ਵਿਕਾਸ ਲਈ ਸਰਹੱਦੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਸੰਕਲਪ ਦੀ ਮੁੜ ਤੋਂ ਪੁਸ਼ਟੀ ਕੀਤੀ

Posted On: 28 JUN 2021 5:25PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 28 ਜੂਨ, 2021 ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ਕਸਬੇ ਤੋਂ 88 ਕਿਲੋਮੀਟਰ ਦੂਰ ਕਿਊਂਗਾਮ ਵਿਚ ਕਰਵਾਏ ਗਏ ਇਕ ਸਮਾਰੋਹ ਵਿਖੇ 6 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸੀਮਾ ਸੜਕ ਸੰਗਠਨ (ਬੀਆਰਓ) ਵਲੋਂ ਬਣਾਏ ਗਏ 63 ਪੁੱਲ ਰਾਸ਼ਟਰ ਨੂੰ ਸਮਰਪਤ ਕੀਤੇ ਇਨ੍ਹਾਂ ਪੁਲਾਂ ਦਾ ਉਦਘਾਟਨ ਰਕਸ਼ਾ ਮੰਤਰੀ ਵਲੋਂ ਲੱਦਾਖ ਦੇ ਉਪ-ਰਾਜਪਾਲ ਸ਼੍ਰੀ ਆਰ ਕੇ ਮਾਥੁਰ, ਲੱਦਾਖ ਦੇ ਐਮਪੀ ਸ਼੍ਰੀ ਜਾਮਯਾਂਗ ਤਸਰਿੰਗ ਨਾਮਗਿਆਲ, ਉੱਤਰੀ ਕਮਾਂਡ ਦੇ ਜਨਰਲ ਆਫਿਸਰ ਕਮਾਂਡਰ ਇਨ ਚੀਫ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਅਤੇ ਰੱਖਿਆ ਮੰਤਰਾਲਾ, ਭਾਰਤੀ ਸੈਨਾ, ਬੀਆਰਓ ਅਤੇ ਸਿਵਲ ਪ੍ਰਸ਼ਾਸਨ ਦੇ ਕਈ ਹੋਰ ਸੀਨੀਅਰ ਸਿਵਲ ਅਤੇ ਸੈਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।

 

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਯ ਰਾਮ ਠਾਕੁਰ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤੀਰਥ ਸਿੰਘ ਰਾਵਤ, ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ, ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਜੰਮੂ ਅਤੇ ਕਸ਼ਮੀਰ ਤੋਂ ਸੰਸਦ ਮੈਂਬਰ ਸ਼੍ਰੀ ਜੁਗਲ ਕਿਸ਼ੋਰ, ਉੱਤਰਾਖੰਡ ਤੋਂ ਸੰਸਦ ਮੈਂਬਰ ਸ਼੍ਰੀ ਅਜੇ ਟਾਮਟਾ ਅਤੇ ਮਿਜ਼ੋਰਮ ਤੋਂ ਸੰਸਦ ਮੈਂਬਰ ਸ਼੍ਰੀ ਸੀ ਲਾਲਰੋਸਾਂਗਾ ਉਨ੍ਹਾਂ ਸ਼ਖਸੀਅਤਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਵਰਚੁਅਲ ਤੌਰ ਤੇ ਸਮਾਰੋਹ ਵਿਚ ਹਿੱਸਾ ਲਿਆ

 

ਕਿਊਂਗਾਂਮ ਤੋਂ ਰਕਸ਼ਾ ਮੰਤਰੀ ਨੇ ਲੱਦਾਖ ਵਿਚ ਲੇਹ-ਲੋਮਾ ਸੜਕ ਤੇ ਬਣਾਏ ਗਏ 50 ਮੀਟਰ ਲੰਬੇ ਪੁੱਲ ਦਾ ਉਦਘਾਟਨ ਕੀਤਾ ਇਹ ਸਿੰਗਲ ਸਪੈਨ ਸਟੀਲ ਸੁਪਰ ਸਟ੍ਰਕਚਰ ਜੋ ਮੌਜੂਦਾ ਬੈਲੀ ਪੁੱਲ ਦੀ ਜਗ੍ਹਾ ਮਲ੍ਹੇਗਾ, ਇਸ ਗੱਲ ਨੂੰ ਸੁਨਿਸ਼ਚਿਤ ਕਰੇਗਾ ਕਿ ਭਾਰੀ ਹਥਿਆਰ ਪ੍ਰਣਾਲੀਆਂ, ਜਿਨ੍ਹਾਂ ਵਿਚ ਬੰਦੂਕਾਂ, ਟੈਂਕ ਅਤੇ ਹੋਰ ਵਿਸ਼ੇਸ਼ਤਾ ਵਾਲੇ ਉਪਕਰਣ ਸ਼ਾਮਿਲ ਹਨ, ਦੀ ਨਿਰਵਿਘਨ ਆਵਾਜਾਈ ਹੋਵੇ ਲੇਹ-ਲੂਮਾ ਸੜਕ ਜੋ ਲੇਹ ਨੂੰ ਚੁਮਾਥਾਂਗ, ਹੈਨਲੀ ਅਤੇ ਤਸੋ ਮੋਰੋਰੀ ਝੀਲ ਨਾਲ ਜੋੜਦੀਆਂ ਹਨ, ਪੂਰਬੀ ਲੱਦਾਖ ਵਿਚ ਅਗਲੇਰੇ ਇਲਾਕਿਆਂ ਤੱਕ ਪਹੁੰਚ ਕਰਨ ਲਈ ਮਹੱਤਵਪੂਰਨ ਹੈ

 

ਇਸ ਤੋਂ ਇਲਾਵਾ ਸ਼੍ਰੀ ਰਾਜਨਾਥ ਸਿੰਘ ਨੇ 62 ਹੋਰ ਪੁਲਾਂ ਦਾ ਉਦਘਾਟਨ ਕੀਤਾ ਜਿਨ੍ਹਾਂ ਵਿਚ 11 ਪੁੱਲ ਲੱਦਾਖ ਵਿਚ 4 ਪੁੱਲ ਜੰਮੂ ਤੇ ਕਸ਼ਮੀਰ ਵਿਚ, 3 ਪੁੱਲ ਹਿਮਾਚਲ ਪ੍ਰਦੇਸ਼, 6 ਪੁੱਲ ਉੱਤਰਾਖੰਡ, 8 ਪੁੱਲ ਸਿੱਕਮ ਵਿਚ, ਨਾਗਾਲੈਂਡ ਅਤੇ ਮਨੀਪੁਰ ਵਿਚ 1,1 ਅਤੇ ਅਰੁਣਾਚਲ ਪ੍ਰਦੇਸ਼ ਵਿਚ 29 ਪੁੱਲ ਸ਼ਾਮਿਲ ਹਨ ਇਨ੍ਹਾਂ ਪ੍ਰੋਜੈਕਟਾਂ ਦੀ ਸਾਂਝੀ ਕੀਮਤ 240 ਕਰੋੜ ਰੁਪਏ ਹੈ ਅਤੇ ਇਹ ਸਰਹੱਦੀ ਇਲਾਕਿਆਂ ਵਿਚ ਕੁਨੈਕਟਿਵਿਟੀ ਨੂੰ ਬਹੁਤ ਵੱਡਾ ਹੁਲਾਰਾ ਦੇਣਗੇ

 

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਦੂਰ ਦੁਰਾਡੇ ਦੇ ਇਲਾਕਿਆਂ ਲਈ ਕੁਨੈਕਿਟਿਵਿਟੀ ਸਥਾਪਤ ਕਰਨ ਲਈ, ਵਿਸ਼ੇਸ਼ ਤੌਰ ਤੇ ਕੋਵਿਡ-19 ਮਹਾਮਾਰੀ ਦੌਰਾਨ ਇਹ ਕਹਿ ਕੇ ਬੀਆਰਓ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਕਿ ਇਨ੍ਹਾਂ ਵਿਚੋਂ ਕੁਝ ਪੁੱਲ, ਉਨ੍ਹਾਂ ਰਿਮੋਟ ਇਲਾਕਿਆਂ ਵਿਚ ਸਥਿਤ ਕਈ ਪਿੰਡਾਂ ਲਈ ਜੀਵਨ ਰੇਖਾ ਬਣਨਗੇ ਜਿਥੇ ਪਹੁੰਚਣਾ ਮੁਸ਼ਕਿਲ ਹੈ ਕੁਨੈਕਟਿਵਿਟੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਵਿਸ਼ੇਸ਼ ਤੌਰ ਤੇ ਇਕ ਰਾਸ਼ਟਰ ਦੇ ਵਿਕਾਸ ਲਈ ਸਰਹੱਦੀ ਇਲਾਕਿਆਂ ਵਿਚ, ਉਨ੍ਹਾਂ ਸਰਕਾਰ ਦੇ ਦੂਰ ਦੁਰਾਡੇ ਸਰਹੱਦੀ ਇਲਾਕਿਆਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਸੰਕਲਪ ਦੀ ਮੁਡ਼ ਤੋਂ ਪੁਸ਼ਟੀ ਕੀਤੀ ਅਤੇ ਕਿਹਾ ਕਿ ਅੱਜ 63 ਪੁਲਾਂ ਦਾ ਕੀਤਾ ਗਿਆ ਉਦਘਾਟਨ ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ ਉਨ੍ਹਾ ਵਿਸ਼ਵਾਸ ਦਿਵਾਇਆ ਕਿ ਪੁੱਲ ਸੁਰੱਖਿਆ ਦੀ ਮਜ਼ਬੂਤੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਇਸ ਦੇ ਨਾਲ ਹੀ ਬਿਹਤਰ ਕੁਨੈਕਟਿਵਿਟੀ ਰਾਹੀਂ ਸੰਬੰਧਤ ਰਾਜਾਂ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ

 

ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖੋ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਦਲਣ ਬਾਰੇ ਸਰਕਾਰ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਮਜ਼ਬੂਤ ਅਤੇ ਦੂਰਦਰਸ਼ੀ ਕਦਮਾਂ ਨੇ ਰਾਸ਼ਟਰ ਦੀ ਏਕਤਾ ਨੂੰ ਹੁਲਾਰਾ ਦਿੱਤਾ ਹੈ ਜਿਸ ਨਾਲ ਬਾਹਰੋਂ ਸਪਾਂਸਰ ਕੀਤੀਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਵਿਚ ਵੱਡੀ ਕਮੀ ਆਈ ਹੈ ਅਤੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਨਵੇਂ ਰਸਤੇ ਖੁਲ੍ਹੇ ਹਨ ਲੱਦਾਖ ਦੇ ਵਿਕਾਸ ਤੇ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਨੈਸ਼ਨਲ ਰੂਰਲ ਲਾਇਵਲੀਹੁੱਡ ਮਿਸ਼ਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮੇਤ ਕਈ ਭਲਾਈ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਜੋ ਖੇਤਰ ਦੀ ਭਲਾਈ ਨਾਲ ਸਰਕਾਰ ਦੇ ਸੰਕਲਪ ਨੂੰ ਦਰਸਾਉਂਦੀਆਂ ਹਨ ਉਨ੍ਹਾਂ ਖੇਤਰ ਵਿਚ ਲੋਕਤੰਤਰ ਪ੍ਰਕ੍ਰਿਆ ਸ਼ੁਰੂ ਕਰਨ ਬਾਰੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਵੀ ਕੀਤੀ

 

2020 ਵਿਚ ਗਲਵਾਨ ਘਾਟੀ ਦੀ ਘਟਨਾ ਦੌਰਾਨ ਭਾਰਤੀ ਸੈਨਾ ਵਲੋਂ ਵਿਖਾਈ ਗਈ ਬੇਮਿਸਾਲ ਹਿੰਮਤ ਦੀ ਸ਼ਲਾਘਾ ਕਰਦਿਆਂ ਰਕਸ਼ਾ ਮੰਤਰੀ ਨੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਡਿਊਟੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਉਨ੍ਹਾਂ ਗਵਾਂਢੀ ਦੇਸ਼ਾਂ ਨੂੰ ਵਿਵਾਦਾਂ ਨੂੰ ਹੱਲ ਕਰਨ ਲਈ ਸੰਵਾਦ ਦਾ ਸੱਦਾ ਦਿੱਤਾ ਅਤੇ ਕਿਹਾ, "ਭਾਰਤ ਇਕ ਸ਼ਾਂਤੀਪ੍ਰਿਯ ਦੇਸ਼ ਹੈ ਜੋ ਹਮਲਿਆਂ ਵਿਚ ਵਿਸ਼ਵਾਸ ਨਹੀਂ ਕਰਦਾ ਭਾਵੇਂ ਉਸ ਨੂੰ ਏਨਾਂ ਹੀ ਉਤੇਜਿਤ ਨਾ ਕੀਤਾ ਜਾਵੇ, ਅਸੀਂ ਢੁਕਵਾਂ ਜਵਾਬ ਦੇਵਾਂਗੇ" ਉਨ੍ਹਾਂ ਦੇਸ਼ ਨੂੰ ਭਰੋਸਾ ਦਿਵਾਇਆ ਕਿ ਹਥਿਆਰਬੰਦ ਸੈਨਾਵਾਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਸ਼੍ਰੀ ਰਾਜਨਾਥ ਸਿੰਘ ਨੇ ਸਰਹੱਦਾਂ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਕੀਤੇ ਗਏ ਸੁਧਾਰਾਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦਰਮਿਆਨ ਸਾਂਝੀ ਵਾਰਤਾ ਦੁਹਰਾਈ ਗਈ ਹੈ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਗਿਆ ਹੈ ਉਨ੍ਹਾਂ ਕਿਹਾ, "ਅਸੀਂ ਹਰ ਢੰਗ ਤਰੀਕੇ ਨਾਲ ਦੇਸ਼ ਨੂੰ ਇਕ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਬਣਾਉਣ ਦੀ ਦਿਸ਼ਾ ਵਲ ਤੇਜ਼ੀ ਨਾਲ ਵਧ ਰਹੇ ਹਾਂ"

 

ਆਪਣੇ ਸੰਬੋਧਨ ਵਿਚ ਡਾਇਰੈਕਟਰ ਜਨਰਲ ਬਾਰਡਰ ਰੋਡਜ਼ ਨੇ ਕਿਹਾ ਕਿ ਪ੍ਰੋਜੈਕਟ ਸੀਮਿਤ ਵਰਕਿੰਗ ਵਿੰਡੋ ਅਤੇ ਕੋਵਿਡ-19 ਦੇ ਬਾਅਦ ਮੁਕੰਮਲ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਪੁੱਲ ਰਣਨੀਤਿਕ ਤੌਰ ਤੇ ਮਹੱਤਵਪੂਰਨ ਖੇਤਰਾਂ ਵਿਚ ਹਥਿਆਰਬੰਦ ਸੈਨਾਵਾਂ ਦੀ ਤੇਜ਼ੀ ਨਾਲ ਆਵਾਜਾਈ ਵਿਚ ਸਹਾਇਤਾ ਕਰਨਗੇ ਜਿਸ ਨਾਲ ਸੁਰੱਖਿਆ ਵਾਤਾਵਰਨ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਇਸ ਦੇ ਨਾਲ ਹੀ ਰਿਮੋਟ ਸਰਹੱਦੀ ਇਲਾਕਿਆਂ ਦੇ ਸਰਵਪੱਖੀ ਆਰਥਿਕ ਵਾਧੇ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ ਉਨ੍ਹਾਂ ਚੁਣੌਤੀਆਂ ਦੇ ਬਾਵਜੂਦ ਦੇਸ਼ ਦੀ ਨਿਰੰਤਰ ਸੇਵਾ ਵਿਚ ਬੀਆਰਓਜ਼ ਦੇ ਸੰਕਲਪ ਨੂੰ ਦੁਹਰਾਇਆ

 

63 ਪੁਲਾਂ ਦੇ ਇਕੋ ਸਮੇਂ ਵਿਚ ਉਦਘਾਟਨ ਨਾਲ ਬੀ ਆਰ ਓ ਨੇ 2020 ਵਿਚ ਸ਼ੁਰੂ ਕੀਤੇ ਗਏ 44 ਪੁਲਾਂ ਦੇ ਆਪਣੇ ਰਿਕਾਰਡ ਨੂੰ ਪਾਰ ਕਰ ਲਿਆ ਹੈ ਇਹ 63 ਪੁੱਲ 17 ਜੂਨ, 2021 ਨੂੰ ਸ਼੍ਰੀ ਰਾਜਨਾਥ ਸਿੰਘ ਵਲੋਂ 12 ਸੜਕਾਂ ਨਾਲ ਜੋੜ ਕੇ ਰਾਸ਼ਟਰ ਨੂੰ ਸਮਰਪਤ ਕੀਤੇ ਗਏ ਸਨ ਅਤੇ ਇਹ ਬੀਆਰਓ ਵਲੋਂ ਮੁਕੰਮਲ ਕੀਤੇ ਗਏ 75 ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਇਕ ਗੁਲਦਸਤਾ ਬਣਾਉਂਦੇ ਹਨ ਜਦੋਂ ਕਿ ਦੇਸ਼ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ

 

-------------------------

ਏਬੀਬੀ ਨੈਂਪੀ ਡੀਕੇ ਸੈਵੀ ਏਡੀਏ


(Release ID: 1731000)