ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐਮਐਸਐਮਈ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਤਮਨਿਰਭਰ ਭਾਰਤ ਦੇ ਹਿੱਸੇ ਵਜੋਂ ਵੱਖ ਵੱਖ ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਸਰਵਪੱਖੀ ਯਤਨਾਂ 'ਤੇ ਜ਼ੋਰ ਦਿੱਤਾ

Posted On: 28 JUN 2021 4:04PM by PIB Chandigarh

ਐਮਐਸਐਮਈ ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਜ਼ੋਰ ਦਿੱਤਾ ਹੈ ਕਿ ਆਤਮਨਿਰਭਰ ਭਾਰਤ ਦੇ ਹਿੱਸੇ ਵਜੋਂ ਵੱਖ-ਵੱਖ ਪਹਿਲਕਦਮਾਂ ਨੂੰ ਲਾਗੂ ਕਰਨ ਲਈ ਸਰਬਪੱਖੀ ਯਤਨ ਕੀਤੇ ਜਾਣ ਦੀ ਲੋੜ ਹੈ। ਅੰਤਰਰਾਸ਼ਟਰੀ ਐਮਐਸਐਮਈ ਦਿਵਸ ਦੇ ਮੌਕੇ 'ਤੇ ਗ੍ਰੋਥ ਇੰਜਣਾਂ ਤੋਂ ਅਰਥਚਾਰੇ ਵੱਲ ਵਿਸ਼ੇ ਤੇ ਭਾਰਤੀ ਐਮਐਸਐਮਈਜ਼' ਤੇ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਜ਼ਿਕਰ ਕੀਤਾ ਕਿ ਆਤਮਨਿਰਭਰ ਭਾਰਤ ਬਣਾਉਣ ਦੀ ਯਾਤਰਾ ਵਿਚ, ਇਹ ਲਾਜ਼ਮੀ ਹੈ ਕਿ ਖੇਤੀਬਾੜੀ, ਫ਼ੂਡ ਪ੍ਰੋਸੈਸਿੰਗ ਉਦਯੋਗ, ਚਮੜਾ ਅਤੇ ਕਬਾਇਲੀ ਉਦਯੋਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਖੋਜ, ਨਵੀਨਤਾ ਅਤੇ ਗੁਣਵੱਤਾ ਵਿੱਚ ਸੁਧਾਰ ਉਦਯੋਗਿਕ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।

ਇਸ ਵਿਸ਼ੇਸ਼ ਮੌਕੇ ਤੇ, ਐਮਐਸਐਮਈ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਐਮਐਸਐਮਈਜ ਵਿੱਚ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਲਾਭਾਂ ਨੂੰ ਵਧਾਉਣ ਲਈ ਉਦਯਮ ਰਜਿਸਟ੍ਰੇਸ਼ਨ ਪੋਰਟਲ ਦੀ ਸਾਂਝੇ ਸੇਵਾ ਕੇਂਦਰ (ਸੀਐਸਸੀ) ਪੋਰਟਲ ਨਾਲ ਸ਼ੁਰੂਆਤ ਕੀਤੀ।

ਐਮਐਸਐਮਈ ਅਤੇ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਰਾਜ ਮੰਤਰੀ, ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਕਿ ਮੰਤਰਾਲੇ ਵੱਖ ਵੱਖ ਯੋਜਨਾਵਾਂ ਅਤੇ ਪਹਿਲਕਦਮੀਆਂ ਰਾਹੀਂ ਐਮਐਸਐਮਈਜ਼ ਦਾ ਨਿਰਮਾਣ ਮੁਕਾਬਲੇ ਵਧਾਉਣ ਅਤੇ ਐਮਐਸਐਮਜ਼ ਦੀ ਸੱਚੀ ਸੰਭਾਵਨਾ ਨੂੰ ਬਾਹਰ ਲਿਆਉਣ ਲਈ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦਰਾਮਦ ਦੇ ਬਦਲ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਅਤੇ ਐਮਐਸਐਮਈਜ ਨੂੰ ਬੇਮਿਸਾਲ ਸਮੇਂ ਵਿੱਚ ਡਿਜੀਟਲ ਸਾਧਨਾਂ ਅਤੇ ਤਕਨੀਕਾਂ ਨੂੰ ਅਪਨਾਉਣ, ਨਵੇਂ ਮਾਡਲਾਂ ਦੇ ਮੁੜ ਨਿਰਮਾਣ ਅਤੇ ਕਰਾਫਟ ਲਈ ਉਤਸ਼ਾਹਿਤ ਕੀਤਾ ਜੋ ਉਨ੍ਹਾਂ ਦੇ ਕਾਰੋਬਾਰਾਂ ਦੀ ਤੇਜ ਸੁਰਜੀਤੀ ਨੂੰ ਯਕੀਨੀ ਬਣਾਵੇਗੀ ਅਤੇ ਭਵਿੱਖ ਲਈ ਤਿਆਰ ਬਣੇਗੀ।

ਸਕੱਤਰ (ਐਮਐਸਐਮਈ) ਅਤੇ ਵਧੀਕ ਸੱਕਤਰ ਅਤੇ ਵਿਕਾਸ ਕਮਿਸ਼ਨਰ (ਐਮਐਸਐਮਈ) ਦੀ ਪ੍ਰਧਾਨਗੀ ਹੇਠ ਪੈਨਲ ਵਿਚਾਰ-ਵਟਾਂਦਰੇ ਦੌਰਾਨ, 2025 ਤੱਕ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਨ ਦੇ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਰਾਮਦ ਨੂੰ ਵਧਾਉਣ ਅਤੇ ਮੁਕਤ ਵਪਾਰ ਸਮਝੌਤਿਆਂ (ਐਫਟੀਏ) ਦੀ ਵਰਤੋਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਰਹੱਦਾਂ ਤੋਂ ਪਰਾਂ ਕਾਰੋਬਾਰ ਲਈ ਐਮਐਸਐਮਈ ਈ-ਕਾਮਰਸ ਨੂੰ ਸਮਰੱਥ ਕਰਨ ਦੇ ਇਕ ਹੋਰ ਸੈਸ਼ਨ ਵਿਚ, ਇਸ ਗੱਲ ਤੇ ਚਾਨਣਾ ਪਾਇਆ ਗਿਆ ਕਿ ਹਾਲ ਹੀ ਦੇ ਸਾਲਾਂ ਵਿਚ, ਈ-ਕਾਮਰਸ ਰਾਹੀਂ ਆਨਲਾਈਨ ਬਾਜ਼ਾਰਾਂ ਦੇ ਉਭਰਨ ਵਿੱਚ ਤੇਜੀ ਆਈ ਹੈ ਅਤੇ ਐਮਐਸਐਮਈ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ। ਈ-ਕਾਮਰਸ ਨੂੰ ਅਪਣਾਉਣ ਨਾਲ, ਐਮਐਸਐਮਈ ਮਹੱਤਵਪੂਰਨ ਲਾਭ ਪ੍ਰਾਪਤ ਹੋਏ ਹਨ, ਜਿਵੇਂ ਕਿ ਆਮਦਨੀ ਅਤੇ ਮਾਰਜਨ ਵਿੱਚ ਵਾਧਾ, ਬਿਹਤਰ ਮਾਰਕੀਟ ਪਹੁੰਚ, ਨਵੀਆਂ ਮਾਰਕੀਟਾਂ ਤੱਕ ਪਹੁੰਚ, ਮਾਰਕੀਟਿੰਗ ਖਰਚਿਆਂ ਵਿੱਚ ਬਚਤ, ਗਾਹਕ ਦੀ ਪ੍ਰਾਪਤੀ ਅਤੇ ਗ੍ਰਾਹਕ ਦਾ ਵਧੀਆ ਤਜ਼ੁਰਬਾ। ਐਮਐਸਐਮਈ ਮੰਤਰਾਲਾ ਐਮਐਸਐਮਈਜ਼ ਅਤੇ ਆਉਣ ਵਾਲੇ ਉੱਦਮੀਆਂ ਨੂੰ ਭਾਰਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਆਤਮਨਿਰਭਰ ਭਾਰਤ ਦੇ ਦਰਸ਼ਨ ਵੱਲ ਕੰਮ ਕਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਅੰਤਰਰਾਸ਼ਟਰੀ ਐਮਐਸਐਮਈ ਦਿਵਸ ਦੇ ਮੌਕੇ ਤੇ, ਐਮਐਸਐਮਈ ਮੰਤਰਾਲਾ ਵੱਲੋਂ ਇੰਡੀਆ ਐਸਐਮਈ ਫੋਰਮ, ਇਲੈਕਟ੍ਰੋਨਿਕਸ ਅਤੇ ਕੰਪਿਉਤਰ ਸਾੱਫਟਵੇਅਰ ਐਕਸਪੋਰਟ ਪ੍ਰੋਮੋਸ਼ਨ ਕੌਂਸਲ, ਐਕਸਪੋਰਟ ਪ੍ਰਮੋਸ਼ਨ ਕਾਉਂਸਲ ਫਾਰ ਹੈਂਡਿਕ੍ਰਾਫਟ, ਜੈਮ ਐਂਡ ਜਵੈਲਰੀ ਐਕਸਪੋਰਟ ਪ੍ਰੋਮੋਸ਼ਨ ਕੌਂਸਲ, ਕੌਂਸਿਲ ਫਾਰ ਲੈਦਰ ਏਕ੍ਸਪੋਰਟਸ ਅਤੇ ਆਲ ਇੰਡੀਆ ਪਲਾਸਟਿਕਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਇੰਡੀਅਨ ਐਮਐਸਐਮਈਜ਼ ਨੂੰ ਅਰਥਚਾਰੇ ਦੇ ਗ੍ਰੋਥ ਇੰਜਣਾਂ ਵੱਜੋਂ ਇਨ੍ਹਾਂ ਦੀ ਭੂਮਿਕਾ ਉੱਤੇ ਵਰਚੁਅਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਤਾਂ ਜੋ ਐਮਐਸਐਮਈਜ਼ ਦੀ ਭੂਮਿਕਾ ਨੂੰ ਵਧਾਇਆ ਜਾਵੇ, ਜਿਸ ਨਾਲ ਪ੍ਰਧਾਨ ਮੰਤਰੀ ਦੇ 5 ਖਰਬ ਡਾਲਰ ਦੀ ਆਰਥਿਕਤਾ ਨੂੰ ਪ੍ਰਾਪਤ ਕਰਨ ਦੇ ਵਿਜਨ ਨੂੰ ਹਾਸਲ ਕੀਤਾ ਜਾ ਸਕੇ।

-------------------------------------

ਐਮਜੇਪੀਐਸ(Release ID: 1730958) Visitor Counter : 242