ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਲੱਦਾਖ ਵਿੱਚ ਭਾਰਤੀ ਫੌਜ ਦੀ 14ਵੀਂ ਕੋਰ ਦੀਆਂ ਫੌਜੀ ਟੁਕੜੀਆਂ ਨਾਲ ਗੱਲਬਾਤ ਕੀਤੀ

ਕਿਹਾ, ਭਾਰਤ ਗੁਆਂਢੀ ਮੁਲਕਾਂ ਨਾਲ ਸੰਵਾਦ ਰਾਹੀਂ ਮਸਲੇ ਹੱਲ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ , ਪਰ ਉਕਸਾਹਟ ਦੀ ਸੂਰਤ ਵਿੱਚ ਢੁੱਕਵਾਂ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ

Posted On: 28 JUN 2021 2:40PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 28 ਜੂਨ 2021 ਨੂੰ ਲੱਦਾਖ ਵਿੱਚ ਕਾਰੂ ਮਿਲਟ੍ਰੀ ਸਟੇਸ਼ਨ ਤੇ ਭਾਰਤੀ ਫੌਜ ਦੀ 14ਵੀਂ ਕੌਰ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਗੱਲਬਾਤ ਕੀਤੀ । ਆਪਣੇ ਸੰਬੋਧਨ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ 2020 ਦੀ ਗਲਵਾਨ ਘਾਟੀ ਘਟਨਾ ਦੌਰਾਨ ਦੇਸ਼ ਲਈ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾ ਭੇਟ ਕਰਦਿਆਂ ਕਿਹਾ ਕਿ ਦੇਸ਼ ਉਹਨਾਂ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ । ਉਹਨਾਂ ਨੇ ਇਸ ਘਟਨਾ ਦੌਰਾਨ ਭਾਰਤੀ ਫੌਜ ਵੱਲੋਂ ਦਿਖਾਏ ਗਏ ਉਦਾਹਰਣੀ ਸਾਹਸ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਸ਼ਟਰ ਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ਤੇ ਮਾਣ ਹੈ । 
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਇੱਕ ਅਮਨ ਪਸੰਦ ਦੇਸ਼ ਹੈ । ਜੋ ਕਿਸੇ ਤਰ੍ਹਾਂ ਦਾ ਕੋਈ ਹਮਲਾ ਕਦੇ ਵੀ ਨਹੀਂ ਕਰਦਾ ਪਰ ਉਸੇ ਵੇਲੇ ਇਹ ਹਮੇਸ਼ਾ ਉਕਸਾਹਟ ਦੀ ਸੂਰਤ ਵਿੱਚ ਢੁੱਕਵਾਂ ਜਵਾਬ ਦੇਣ ਲਈ ਹਮੇਸ਼ਾ ਤਿਆਰ ਹੈ । ਉਹਨਾਂ ਨੇ ਗੁਆਂਢੀ ਮੁਲਕਾਂ ਨਾਲ ਸੰਵਾਦ ਰਾਹੀਂ ਮਸਲਿਆਂ ਦੇ ਹੱਲ ਬਾਰੇ ਸਰਕਾਰ ਦੇ ਪੱਖ ਨੂੰ ਦੁਹਰਾਇਆ ਪਰ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਦੇਸ਼ ਦੀ ਸੁਰੱਖਿਆ ਅਤੇ ਰੱਖਿਆ ਨਾਲ ਕਿਸੇ ਕੀਮਤ ਤੇ ਵੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ । ਉਹਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਹਥਿਆਰਬੰਦ ਫੌਜਾਂ ਨੂੰ ਸਾਰੀ ਸੰਭਵ ਸਹਾਇਤਾ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਇੱਕ ਮਜ਼ਬੂਤ ਮਿਲਟ੍ਰੀ ਕਾਇਮ ਕਰਨ, ਜੋ ਕਿਸੇ ਵੀ ਘਟਨਾ ਨਾਲ ਨਜਿੱਠਣ ਦੇ ਯੋਗ ਹੋਵੇ, ਬਾਰੇ ਸਰਕਾਰ ਦੀ ਦ੍ਰਿਸ਼ਟੀ ਦੀ ਪੁਸ਼ਟੀ ਵੀ ਕੀਤੀ ।
ਰਕਸ਼ਾ ਮੰਤਰੀ ਨੇ 1965 ਭਾਰਤ ਪਾਕਿ ਯੁੱਧ ਦੇ ਨਾਲ ਨਾਲ 1999 ਕਾਰਗਿਲ ਯੁੱਧ ਦੌਰਾਨ 14ਵੀਂ ਕੋਰ ਦੇ ਬੇਸ਼ਕੀਮਤੀ ਯੋਗਦਾਨ ਦੀ ਸ਼ਲਾਘਾ ਵੀ ਕੀਤੀ ।
ਜਨਰਲ ਆਫਿਸਰ ਕਮਾਂਡਿੰਗ ਇਨ ਚੀਫ , ਉੱਤਰੀ ਕਮਾਨ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਅਤੇ ਜਨਰਲ ਆਫਿਸਰ ਕਮਾਂਡਿੰਗ 14ਵੀਂ ਕੋਰ ਪੀ ਜੀ ਕੇ ਮੈਨਨ ਵੀ ਇਸ ਮੌਕੇ ਹਾਜ਼ਰ ਸਨ।

 

*********************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ(Release ID: 1730930) Visitor Counter : 44