ਕਾਨੂੰਨ ਤੇ ਨਿਆਂ ਮੰਤਰਾਲਾ
ਸ਼੍ਰੀ ਜਸਟਿਸ ਰਵੀ ਵਿਜੇਕੁਮਾਰ ਮਲੀਮਥ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਦਫਤਰ ਦੀਆਂ ਡਿਉਟੀਆਂ ਨਿਭਾਉਣ ਲਈ ਨਿਯੁਕਤ ਕੀਤੇ ਗਏ
Posted On:
28 JUN 2021 11:35AM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ, ਭਾਰਤ ਦੇ ਸੰਵਿਧਾਨ ਦੇ ਆਰਟੀਕਲ 223 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਸ਼੍ਰੀ ਜਸਟਿਸ ਰਵੀ ਵਿਜੇਕੁਮਾਰ ਮਲੀਮਥ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ, ਨੂੰ ਉਸ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਨਿਯੁਕਤ ਕੀਤਾ ਹੈ । ਇਹ ਨਿਯੁਕਤੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ, ਲਿੰਗਪਾ ਨਾਰਾਇਣਾ ਸਵਾਮੀ ਦੀ ਰਿਟਾਇਰਮੈਂਟ ਦੇ ਮੱਦੇਨਜ਼ਰ ਕੀਤੀ ਗਈ ਹੈ , ਜੋ 1 ਜੁਲਾਈ, 2021 ਤੋਂ ਪ੍ਰਭਾਵੀ ਹੋਵੇਗੀ। ਇਸ ਸੰਬੰਧੀ ਨੋਟੀਫਿਕੇਸ਼ਨ ਅੱਜ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।
ਸ਼੍ਰੀ ਜਸਟਿਸ ਰਵੀ ਵਿਜੇਕੁਮਾਰ ਮਲੀਮਥ, ਬੀ.ਕਾਮ., ਐਲ.ਐਲ.ਬੀ., ਨੂੰ 28 ਜਨਵਰੀ, 1987 ਨੂੰ ਇੱਕ ਵਕੀਲ ਵਜੋਂ ਐਨਰੋਲ ਕੀਤਾ ਗਿਆ ਸੀ। ਉਨ੍ਹਾਂ ਨੇ ਕਰਨਾਟਕ ਹਾਈ ਕੋਰਟ, ਮਦਰਾਸ ਦੀ ਹਾਈ ਕੋਰਟ ਅਤੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਸਿਵਲ, ਅਪਰਾਧਿਕ, ਸੰਵਿਧਾਨਕ, ਲੇਬਰ, ਕੰਪਨੀ, ਸਰਵਿਸ ਮਾਮਲਿਆਂ ਵਿੱਚ 20 ਸਾਲ ਪ੍ਰੈਕਟਿਸ ਕੀਤੀ ਹੈ। ਉਨ੍ਹਾਂ ਦੀ ਸੰਵਿਧਾਨਕ ਕਾਨੂੰਨ ਵਿੱਚ ਵਿਸ਼ੇਸ਼ ਮੁਹਾਰਤ ਹੈ। ਉਨ੍ਹਾਂ ਬੰਗਲੌਰ ਯੂਨੀਵਰਸਿਟੀ, ਬੰਗਲੌਰ ਅਤੇ ਕੁਵੈਂਪੂ ਯੂਨੀਵਰਸਿਟੀ, ਸ਼ਿਮੋਗਾ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੂੰ 18 ਫਰਵਰੀ, 2008 ਨੂੰ ਕਰਨਾਟਕ ਹਾਈ ਕੋਰਟ ਦੇ ਵਧੀਕ ਜੱਜ ਵੱਜੋਂ ਅਤੇ 17 ਫਰਵਰੀ, 2010 ਨੂੰ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 07.01.2019 ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ।
--------------------------
ਮੋਨਿਕਾ
(Release ID: 1730928)
Visitor Counter : 181