ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੰਡੀਅਨ ਚੈਸਟ ਸੋਸਾਇਟੀ ਨੇ ਸੀਐੱਸਆਈਆਰ-ਸੀਐੱਮਈਆਰਆਈ ਆਕਸੀਜਨ ਇਨਰਿਚਮੈਂਟ ਟੈਕਨੋਲੋਜੀ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਇੰਡੀਆ’ ਦੱਸਿਆ
Posted On:
27 JUN 2021 5:06PM by PIB Chandigarh
ਇੰਡੀਅਨ ਚੈਸਟ ਸੋਸਾਇਟੀ ਦੁਆਰਾ 27 ਜੂਨ 2021 ਨੂੰ ਸੀਐੱਸਆਈਆਰ-ਸੀਐੱਮਈਆਰਆਈ ਦੇ ਸਹਿਯੋਗ ਨਾਲ 'ਦ ਐਲੀਮੈਂਟ ਆਵ੍ ਹੋਪ ਇਨ ਕੋਵਿਡ ਇਰਾ: ਆਕਸੀਜਨ' ਵਿਸ਼ੇ 'ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਫੈਸਰ ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਇਸ ਵਰਚੁਅਲ ਇਵੈਂਟ ਦੇ ਮੁੱਖ ਵਕਤਾ ਸਨ। ਵੈਬੀਨਾਰ ਵਿੱਚ ਮਾਹਿਰ ਪੈਨਾਲਿਸਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਦੀਪਕ ਤਲਵਾੜ, ਡਾ. ਨੀਰਜ ਗੁਪਤਾ, ਡਾ. ਸੁਭਾਕਰ ਕੰਡੀ ਅਤੇ ਡਾ. ਧ੍ਰੁਬਜਯੋਤੀ ਰਾਏ ਸ਼ਾਮਲ ਸਨ, ਇਹ ਸਾਰੇ ਉੱਘੇ ਪਲਮਨੋਲੋਜਿਸਟ ਹਨ ਅਤੇ ਇੰਡੀਅਨ ਚੈਸਟ ਸੋਸਾਇਟੀ ਦੇ ਸੀਨੀਅਰ ਮੈਂਬਰ ਹਨ। ਡਾ. ਡੀ. ਬੇਹਰਾ ਨੇ ਇੰਡੀਅਨ ਚੈਸਟ ਸੋਸਾਇਟੀ ਦੀ ਤਰਫੋਂ, ਇਸ ਵਰਚੁਅਲ ਪੈਨਲ ਵਿਚਾਰ-ਵਟਾਂਦਰੇ ਨੂੰ ਸੰਚਾਲਿਤ ਕੀਤਾ।
ਪ੍ਰੋਫੈਸਰ ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਨੇ ਮੁੱਖ ਵਕਤਾ ਵਜੋਂ ਆਪਣੇ ਸੰਬੋਧਨ ਵਿੱਚ ਇਸ ਤੱਥ ਨੂੰ ਸਾਂਝਾ ਕੀਤਾ ਕਿ ਮਨੁੱਖੀ ਸਰੀਰ ਸਾਹ ਛੱਡਣ ਦੀ ਪ੍ਰਕਿਰਿਆ ਦੌਰਾਨ ਆਕਸੀਜਨ ਦੇ ਇੱਕ ਵੱਡੇ ਹਿੱਸੇ ਨੂੰ ਅਸਵਿਕਾਰ ਕਰ ਦਿੰਦਾ ਹੈ। ਹਾਈ ਫਲੋ ਆਕਸੀਜਨ ਥੈਰੇਪੀ ਦੇ ਦੌਰਾਨ, ਛੱਡੀ ਗਈ ਆਕਸੀਜਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਆਕਸੀਜਨ ਲੋਡ ਕਾਫ਼ੀ ਹੱਦ ਤੱਕ ਘੱਟ ਜਾਵੇਗਾ। ਸੀਐੱਸਆਈਆਰ-ਸੀਐੱਮਈਆਰਆਈ ਆਕਸੀਜਨ ਇਨਰਿਚਮੈਂਟ ਇਕਾਈ (ਓਈਯੂ) ਕਾਰਜਸ਼ੀਲਤਾ ਨੂੰ ਸ਼ਾਮਲ ਕਰਦਿਆਂ ਆਕਸੀਜਨ ਕੰਸਨਟ੍ਰੇਟਰ ਦੇ ਪੱਧਰ ਤੋਂ ਅੱਗੇ ਜਾਂਦੀ ਹੈ। ਕਿਉਂਕਿ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਭਾਰਤੀ ਅਰਥਵਿਵਸਥਾ ਦਾ ਥੰਮ ਹਨ, ਇਸ ਲਈ ਸੀਐੱਸਆਈਆਰ-ਸੀਐੱਮਈਆਰਆਈ ਨੇ ਉਨ੍ਹਾਂ ਨੂੰ ਆਪਣੇ ਦਾਇਰੇ ਵਿੱਚ ਲਿਆਉਣ ਲਈ ਵਰਚੁਅਲ ਜਾਗਰੂਕਤਾ ਅਭਿਆਸਾਂ ਦੀ ਇੱਕ ਲੜੀ ਆਯੋਜਿਤ ਕੀਤੀ ਹੈ। ਇਸ ਪਹਿਲ ਦੇ ਹਿੱਸੇ ਵਜੋਂ ਟੈਕਨੋਲੋਜੀ ਪਹਿਲਾਂ ਹੀ ਭਾਰਤ ਦੇ ਕਈ ਐੱਮਐੱਸਐੱਮਈ ਨੂੰ ਸੌਂਪ ਦਿੱਤੀ ਗਈ ਹੈ, ਜੋ ਬਦਲੇ ਵਿੱਚ ਟੈਕਨੋਲੋਜੀ ਦੇ ਪ੍ਰਸਾਰ ਵਿੱਚ ਸਹਾਇਤਾ ਕਰਨਗੇ। ਲਾਇਸੈਂਸੀਆਂ ਨੇ ਟੈਕਨੋਲੋਜੀ ਦੇ ਸੁਹਜ ਅਤੇ ਕਾਰਜਕ੍ਰਮ ਨੂੰ ਵੀ ਬਹੁਤ ਨਵੀਨਤਾਪੂਰਵਕ ਅਪਗ੍ਰੇਡ ਕੀਤਾ ਹੈ।
ਸੀਐੱਸਆਈਆਰ-ਸੀਐੱਮਈਆਰਆਈ (CSIR-CMERI) ਇੱਕ ਅਡਵਾਂਸਡ ਆਕਸੀਜਨ ਮਾਸਕ ਟੈਕਨੋਲੋਜੀ ਉੱਤੇ ਕੰਮ ਕਰ ਰਿਹਾ ਹੈ ਜੋ ਵਾਇਰਲ ਲੋਡ ਦੇ ਇਸ ਟ੍ਰਾਂਸਮਿਸ਼ਨ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ। ਇਸ ਵਿੱਚ ਸਪਲਾਈ ਅਤੇ ਨਿਕਾਸ ਦੇ ਵੱਖਰੇ ਰਸਤੇ ਹਨ। ਐਕਸਹੇਲਡ ਏਅਰ ਪੈਸੇਜ/ਚੈਨਲ ਸੀਓ2 ਸਕ੍ਰਬਰ ਅਤੇ ਬੀ ਵੀ ਫਿਲਟਰ ਨਾਲ ਲੈਸ ਹੈ। ਇਹ ਨਵੀਨਤਾਕਾਰੀ ਐਪਲੀਕੇਸ਼ਨਾਂ ਨਿਕਾਸ ਕੀਤੀ ਹਵਾ ਤੋਂ ਆਕਸੀਜਨ ਦੀ ਰੀਸਾਈਕਲਿੰਗ ਦੀ ਸੰਭਾਵਨਾ ਵੱਲ ਇੱਕ ਕਦਮ ਹਨ। ਅਜਿਹੀਆਂ ਟੈਕਨੋਲੋਜੀਆਂ ਆਈਸੋਲੇਸ਼ਨ ਵਾਰਡਾਂ / ਕੁਆਰੰਟੀਨ ਜ਼ੋਨਾਂ ਲਈ ਵੀ ਆਦਰਸ਼ ਹਨ, ਜਿੱਥੇ ਇੱਕ ਏਅਰ ਰੀਸਰਕੁਲੇਸ਼ਨ ਵਾਤਾਵਰਣ ਹੈ।
ਗ੍ਰਾਮੀਣ ਖੇਤਰਾਂ ਵਿੱਚ ਹਸਪਤਾਲਾਂ ਦੇ ਆਕਸੀਜਨ ਯੁਕਤ ਬੈੱਡਾਂ ਲਈ ਇੱਕ ਅਡਵਾਂਸਡ ਓਈਯੂ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੁਤੰਤਰ ਫਲੋ ਰੇਟ ਅਤੇ ਫਾਈਓ2 (FiO2) ਨਿਯੰਤਰਣ ਹੋਣਗੇ। ਸੀਐੱਸਆਈਆਰ-ਸੀਐੱਮਈਆਰਆਈ 50 ਐੱਲਪੀਐੱਮ ਅਤੇ 100 ਐੱਲਪੀਐੱਮ ਹਸਪਤਾਲ ਮਾਡਲ ਆਕਸੀਜਨ ਇਨਰਿਚਮੈਂਟ ਟੈਕਨੋਲੋਜੀਆਂ ਦੇ ਵਿਕਾਸ ਲਈ ਵੀ ਕੰਮ ਕਰ ਰਿਹਾ ਹੈ। ਮੌਜੂਦਾ ਹਸਪਤਾਲਾਂ ਲਈ ਇੱਕ ਹੋਰ ਹਾਈਬ੍ਰਿਡ ਸਿਸਟਮ ਕੌਂਫਿਗ੍ਰੇਸ਼ਨ, ਸਿਲੰਡਰ ਭੰਡਾਰ ਆਕਸੀਜਨ ਨਾਲ ਇਨਰਿਚਡ ਆਕਸੀਜਨ ਦੀ ਪੂਰਤੀ ਲਈ ਇਨ-ਬਿਲਟ ਇੰਟੈਲੀਜੈਂਟ ਕੰਟਰੋਲਰ ਪ੍ਰਣਾਲੀ ਦੁਆਰਾ ਹਸਪਤਾਲਾਂ ਦੇ ਆਕਸੀਜਨ ਸਿਲੰਡਰਾਂ ਅਤੇ ਆਕਸੀਜਨ ਲਾਈਨਾਂ ਦੇ ਨਾਲ ਕੰਮ ਕਰਨ ਦੇ ਯੋਗ ਹੋਵੇਗੀ। ਇਹ ਪ੍ਰਗਤੀ 5-20 ਮਰੀਜ਼ਾਂ ਲਈ ਟੈਕਨੋਲੋਜੀ ਦੀ ਵਿਕੇਂਦਰੀਕ੍ਰਿਤ ਵਰਤੋਂ ਦੀ ਸੁਵਿਧਾ ਦੇਵੇਗੀ। ਜਦੋਂ ਮਾਰਕੀਟ ਵਿੱਚ ਉਪਲਬਧ ਸੈਂਟਰਾਲਾਈਜ਼ਡ ਆਕਸੀਜਨ ਜਨਰੇਸ਼ਨ ਟੈਕਨੋਲੋਜੀ ਨਾਲ ਤੁਲਨਾ ਕੀਤੀ ਜਾਂਦੀ ਹੈ, ਸੀਐੱਸਆਈਆਰ-ਸੀਐੱਮਈਆਰਆਈ ਆਕਸੀਜਨ ਟੈਕਨੋਲੋਜੀ ਦੀ ਕੀਮਤ 50% ਤੋਂ ਵੀ ਘੱਟ ਹੈ।
ਮਾਹਿਰ ਪਲਮਨੋਲੋਜਿਸਟ ਅਤੇ ਚੈਸਟ ਸੋਸਾਇਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ, ਡਾ. ਦੀਪਕ ਤਲਵਾੜ ਨੇ ਆਕਸੀਜਨ ਥੈਰੇਪੀ ਦੇ ਵਿਭਿੰਨ ਸੰਕੇਤਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਸਾਂਝਾ ਕੀਤੀ ਕਿ ਪ੍ਰੋ. ਹਿਰਾਨੀ ਦਾ ‘ਮੇਕ ਇਨ ਇੰਡੀਆ, ਮੇਕ ਫਾਰ ਇੰਡੀਆ’ ਦਾ ਵਿਚਾਰ ਸ਼ਾਨਦਾਰ ਹੈ। ਉਨ੍ਹਾਂ ਨਿਮੋਨੀਆ ਨਾਲ ਸੰਬੰਧਿਤ ਹਾਈਪੌਕਸੀਆ ਅਤੇ ਸਾਹ ਦੀਆਂ ਮੌਜੂਦਾ ਅਤੇ ਪੁਰਾਣੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਅਧਿਐਨ ਦਰਸਾਉਂਦੇ ਹਨ ਕਿ 85% ਕੇਸਾਂ ਵਿੱਚ ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਸਿਰਫ ਦਰਮਿਆਨੇ ਤੋਂ ਗੰਭੀਰ ਮਾਮਲਿਆਂ ਵਿੱਚ ਹੀ 90 ਦੇ ਸੰਤ੍ਰਿਪਤਾ ਪੱਧਰ ਨੂੰ ਬਣਾਈ ਰੱਖਣ ਲਈ ਆਕਸੀਜਨ ਥੈਰੇਪੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਇਹ ਤੱਥ ਵੀ ਸਾਂਝਾ ਕੀਤਾ ਕਿ ਸਹੀ ਸੰਤ੍ਰਿਪਤਾ ਪੱਧਰ 92-96% ਹੈ ਅਤੇ 96% ਤੋਂ ਉਪਰ ਪੱਧਰ ਨੁਕਸਾਨਦੇਹ ਹੋ ਸਕਦਾ ਹੈ।
ਸੀਨੀਅਰ ਚੈਸਟ ਸਪੈਸ਼ਲਿਸਟ ਫਿਜ਼ੀਸ਼ੀਅਨ ਅਤੇ ਚੈਸਟ ਸੋਸਾਇਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਡਾ. ਨੀਰਜ ਗੁਪਤਾ ਨੇ ਪ੍ਰੋ. ਹਿਰਾਨੀ ਦੇ ਭਾਸ਼ਣ ਨੂੰ ਬਹੁਤ ਉਤਸ਼ਾਹਜਨਕ ਦਸਿਆ। ਉਨ੍ਹਾਂ ਪੀਐੱਸਏ ਪਲਾਂਟ ਅਤੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਓਈਯੂ ਵਿਚਕਾਰ ਤੁਲਨਾ ਅਤੇ ਇੰਸਟੀਟਿਊਟ ਦੁਆਰਾ ਵਿਕਸਤ ਕੀਤੇ ਉਪਕਰਣ ਦੇ ਨਾਲ ਮਰੀਜ਼ਾਂ ਦੀ ਸੰਭਾਵਿਤ ਸੰਖਿਆ ਦੀ ਸੰਭਾਵਨਾ ਬਾਰੇ ਵੀ ਪੁੱਛ-ਗਿੱਛ ਕੀਤੀ। ਬਾਅਦ ਵਿੱਚ ਉਨ੍ਹਾਂ ਲੋ ਫਲੋ ਅਤੇ ਹਾਈ ਫਲੋ ਰੇਟਾਂ ‘ਤੇ ਆਕਸੀਜਨ ਦੇ ਵੱਖੋ ਵੱਖਰੇ ਡਿਲੀਵਰੀ ਤਰੀਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖੋ-ਵੱਖਰੇ ਤਰੀਕਿਆਂ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਗੱਲ ਕਰਦਿਆਂ ਡਾ. ਗੁਪਤਾ ਨੇ ਕਿਹਾ ਕਿ ਭਾਵੇਂ ਨੱਕ ਦਾ ਕੈਂਨੂਲਾ ਇੱਕ ਆਰਾਮਦਾਇਕ ਤਰੀਕਾ ਹੈ, ਪਰ ਇਸ ਨਾਲ ਮਰੀਜ਼ ਨੂੰ ਨੱਕ ਅਤੇ ਗਲੇ ਦੀ ਖੁਸ਼ਕੀ ਵੀ ਹੋ ਸਕਦੀ ਹੈ।
ਡਾ. ਸੁਭਾਕਰ ਕੰਦੀ, ਸੀਨੀਅਰ ਚੈਸਟ ਸਪੈਸ਼ਲਿਸਟ ਫਿਜ਼ੀਸ਼ੀਅਨ ਅਤੇ ਚੈਸਟ ਸੋਸਾਇਟੀ ਦੀ ਗਵਰਨਿੰਗ ਬੌਡੀ ਦੇ ਮੈਂਬਰ ਨੇ ਕਿਹਾ ਕਿ ਸੀਐੱਸਆਈਆਰ-ਸੀਐੱਮਈਆਰਆਈ ਵਿਕਸਤ ਸਵਦੇਸ਼ੀ ਉਪਕਰਣ ਸਮੇਂ ਦੀ ਲੋੜ ਹੈ। ਉਨ੍ਹਾਂ ਨਵੀਨਤਾਕਾਰੀ ਉਪਕਰਣ ਲਈ ਪ੍ਰੋ. ਹਿਰਾਨੀ ਦੀ ਸ਼ਲਾਘਾ ਕੀਤੀ ਜਿਸ ਨੂੰ ਕਿ ਮਰੀਜ਼ਾਂ ਦੀ ਮੰਗ ਅਤੇ ਜ਼ਰੂਰਤਾਂ ਦੇ ਅਧਾਰ ‘ਤੇ ਅਨੁਕੂਲਿਤ ਕੀਤਾ ਜਾ ਸਕਦਾ ਹੈ ਜੋ ਕਿ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੋ ਸਕਦਾ ਹੈ। ਬਾਅਦ ਵਿੱਚ ਡਾ. ਕੰਡੀ ਨੇ ਹਾਈਪੌਕਸਿਆ ਦੀ ਵਿਧੀ ਅਤੇ ਆਕਸੀਜਨ ਥੈਰੇਪੀ ਲਈ ਵਰਤੇ ਜਾਂਦੇ ਵੱਖ-ਵੱਖ ਕਿਸਮਾਂ ਦੇ ਮਾਸਕ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ 99.5% ਦੀ ਸ਼ੁੱਧਤਾ ਵਾਲੀ ਤਰਲ ਆਕਸੀਜਨ ਦੀ ਵਰਤੋਂ ਆਈਸੀਯੂਜ਼ ਦੇ ਮਰੀਜ਼ਾਂ ਲਈ ਕੀਤੀ ਜਾ ਸਕਦੀ ਹੈ ਜਦੋਂ ਕਿ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਉਪਕਰਣ ਗ਼ੈਰ-ਨਾਜ਼ੁਕ ਹਾਲਤਾਂ ਦੇ ਨਾਲ-ਨਾਲ ਹਸਪਤਾਲ ਦੇ ਇਲਾਜ ਤੋਂ ਬਾਅਦ ਘਰ ਵਿੱਚ ਦੇਖਭਾਲ ਦੌਰਾਨ ਮਰੀਜ਼ਾਂ ਲਈ ਵਰਤੇ ਜਾ ਸਕਦੇ ਹਨ।
ਸੀਨੀਅਰ ਚੈਸਟ ਸਪੈਸ਼ਲਿਸਟ ਫਿਜ਼ੀਸ਼ੀਅਨ ਅਤੇ ਚੈਸਟ ਸੋਸਾਇਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਡਾ. ਡੀ ਜੇ ਰਾਏ ਨੇ ਮੈਡੀਕਲ ਆਕਸੀਜਨ ਦੇ ਸਰੋਤਾਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਆਕਸੀਜਨ ਭਰਪੂਰਤਾ ਪ੍ਰਣਾਲੀ ਬਾਰੇ ਪ੍ਰੋ. ਹਿਰਾਨੀ ਦੇ ਵਿਚਾਰ ਅਤੇ ਪੇਸ਼ਕਾਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਵਿਸ਼ੇ ਅਤੇ ਟੈਕਨੋਲੋਜੀ ਦਾ ਬਹੁਤ ਸਹੀ ਢੰਗ ਨਾਲ ਵਰਣਨ ਕੀਤਾ ਹੈ। ਡਾ. ਰਾਏ ਨੇ ਹਸਪਤਾਲਾਂ ਵਿੱਚ ਆਕਸੀਜਨ ਦੇ ਵੱਖ-ਵੱਖ ਸਰੋਤਾਂ ਜਿਵੇਂ ਪ੍ਰੈਸ਼ਰਾਈਜ਼ਡ ਆਕਸੀਜਨ ਸਿਲੰਡਰ, ਤਰਲ ਆਕਸੀਜਨ, ਕੰਸਨਟ੍ਰੇਟਰਾਂ ਆਦਿ ਬਾਰੇ ਗੱਲ ਕੀਤੀ। ਉਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਦੇ ਕੁਝ ਨੁਕਸਾਨਾਂ ਬਾਰੇ ਵੀ ਦੱਸਿਆ।
ਇਸ ਵਿਚਾਰ ਗੋਸ਼ਠੀ ਦਾ ਸੰਚਾਲਨ ਕਰਦਿਆਂ ਡਾ. ਡੀ. ਬੇਹਰਾ, ਮਾਹਿਰ ਪਲਮਨੋਲੋਜਿਸਟ ਅਤੇ ਪ੍ਰਧਾਨ, ਇੰਡੀਅਨ ਚੈਸਟ ਸੋਸਾਇਟੀ ਨੇ ਜੋਸਫ਼ ਪ੍ਰਿਸਟਲੀ ਦੁਆਰਾ ਆਕਸੀਜਨ ਦੀ ਖੋਜ ਅਤੇ ਇਸ ਦੇ ਇਤਿਹਾਸ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਹਰੇਕ ਨੇ ਇਸ ਮਹਾਮਾਰੀ ਵਿੱਚ ਆਕਸੀਜਨ ਦੀ ਮਹੱਤਤਾ ਨੂੰ ਪਹਿਚਾਣ ਲਿਆ ਹੈ। ਉਨ੍ਹਾਂ ਆਕਸੀਜਨ ਇਨਰਿਚਮੈਂਟ ਟੈਕਨੋਲੋਜੀ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੋਫੈਸਰ ਹਿਰਾਨੀ ਅਤੇ ਸੀਐੱਸਆਈਆਰ-ਸੀਐੱਮਈਆਰਆਈ ਦੀ ਸ਼ਲਾਘਾ ਕੀਤੀ ਅਤੇ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਵਿਭਿੰਨ ਆਕਸੀਜਨ ਸੰਸ਼ੋਧਨ ਟੈਕਨੋਲੋਜੀਆਂ ਦੇ ਖਰਚ ਦੇ ਪਹਿਲੂਆਂ ਬਾਰੇ ਵੀ ਪੁੱਛਗਿੱਛ ਕੀਤੀ। ਡਾ. ਬੇਹਰਾ ਨੇ ਕਿਹਾ ਕਿ ਉਹ ਅੰਤਲੇ ਉਪਯੋਗਕਰਤਾ ਹਨ ਅਤੇ ਉਨ੍ਹਾਂ ਨੇ ਸਮਾਜ ਨੂੰ ਖਾਸ ਕਰਕੇ ਨਰਸਿੰਗ ਸਟਾਫ ਨੂੰ ਨਵੀਨਤਾਵਾਂ ਅਤੇ ਟੈਕਨੋਲੋਜੀ ਪ੍ਰਸਾਰ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਦੇ ਲਈ ਉਨ੍ਹਾਂ ਨਰਸਿੰਗ ਸਟਾਫ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨਾਲ ਜੁੜੇ ਸੈਕਟਰਾਂ ਦੇ ਲਾਭ ਲਈ ਇਸੇ ਤਰਾਂ ਦੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਦੀ ਇੱਛਾ ਪ੍ਰਗਟਾਈ।
ਉਪਰੋਕਤ ਮਾਹਿਰਾਂ ਵਿੱਚ ਦੇਸ਼ ਵਿੱਚ ਆਕਸੀਜਨ ਨਾਲ ਸੰਬੰਧਤ ਟੈਕਨਾਲੋਜੀਆਂ ਦੇ ਵਿਭਿੰਨ ਪਹਿਲੂਆਂ ਬਾਰੇ ਵਿਸਤਰਿਤ ਵਿਚਾਰ ਵਟਾਂਦਰਾ ਹੋਇਆ।
***********
ਐੱਸਐੱਸ / ਆਰਪੀ (ਸੀਐੱਸਆਈਆਰ-ਸੀਐੱਮਈਆਰਆਈ)
(Release ID: 1730900)
Visitor Counter : 205