ਜਹਾਜ਼ਰਾਨੀ ਮੰਤਰਾਲਾ
                
                
                
                
                
                
                    
                    
                        ਵਰਚੁਅਲੀ ਮਨਾਇਆ ਗਿਆ ‘ਡੇ ਆਵ੍ ਦ ਸੀਫੇਅਰਰ 2021’
                    
                    
                        
ਸਾਰੇ ਬੰਦਰਗਾਹਾਂ ‘ਤੇ ਐਡਵਾਂਸ ਸੀਫੇਅਰ ਵੈੱਲਨੈਸ ਸੈਂਟਰ ਉਪਲਬਧ ਕਰਵਾਏ ਜਾਣਗੇ: ਸ਼੍ਰੀ ਮਨਸੁਖ ਮੰਡਾਵੀਆ
ਸ਼ਿਪਿੰਗ ਕੋਰਪੋਰੇਸ਼ਨ ਆਵ੍ ਇੰਡੀਆ ਦਾ 1st ਇੰਡੀਅਨ ਫਲੈਗ ਵੈਸਲ ਪੋਰਟ ‘ਐੱਮ. ਟੀ. ਸਵਰਣ ਕ੍ਰਿਸ਼ਣਾ’, ਜਿਸ ਵਿੱਚ ਸਾਰੇ ਮਹਿਲਾ ਅਧਿਕਾਰੀ ਸ਼ਾਮਲ ਹਨ, ਨੂੰ ਸਨਮਾਨਤ ਕੀਤਾ ਗਿਆ 
                    
                
                
                    Posted On:
                25 JUN 2021 8:36PM by PIB Chandigarh
                
                
                
                
                
                
                ਮੱਲਾਹਾਂ ਦੁਆਰਾ ਆਮ ਲੋਕਾਂ ਦੇ ਲਈ ਕੀਤੇ ਗਏ ਮਹਾਨ ਯਤਨਾਂ ਨੂੰ ਯਾਦ ਕਰਦੇ ਹੋਏ, ਭਾਰਤ ਅਤੇ ਵਿਦੇਸ਼ਾਂ ਵਿੱਚ ਵੱਡੀ ਸੰਖਿਆ ਵਿੱਚ ਸਮੁੰਦਰੀ ਦੁਨੀਆ ਦੇ ਸ਼ਖਸੀਅਤਾਂ, ਮੱਲਾਹਾਂ ਅਤੇ ਪਰਿਵਾਰਾਂ ਦੀ ਮੌਜੂਦਗੀ ਵਿੱਚ 25 ਜੂਨ, 2021 ਨੂੰ ‘ਡੇ ਆਵ੍ ਦਾ ਸੀਫੇਅਰਰ- 2021’ ਮਨਾਇਆ ਗਿਆ। ਉਨ੍ਹਾਂ ਦੇ ਦੁਆਰਾ ਵਿਸ਼ਵ ਅਰਥਵਿਵਸਥਾ ਵਿੱਚ ਦਿੱਤੇ ਗਏ ਯੋਗਦਾਨ ਅਤੇ ਉਨ੍ਹਾਂ ਦੀ ਨੌਕਰੀ ਦੇ ਦੌਰਾਨ ਆਉਣ ਵਾਲੇ ਜੋਖਮਾਂ ਨੂੰ ਸਹਿਣ ਅਤੇ ਵਿਅਕਤੀਗਤ ਸ਼ਕਤੀ ਨੂੰ ਸਹਿਣ ਕਰਨ ਲਈ ਸ਼ਲਾਘਾ ਕੀਤੀ ਗਈ।

ਪੋਰਟ, ਸ਼ਿਪਿੰਗ ਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਨੇ ਇਸ ਅਵਸਰ ‘ਤੇ ਆਪਣੇ ਵੀਡੀਓ ਸੰਦੇਸ਼ ਦੇ ਜ਼ਰੀਏ ਮੱਲਾਹਾਂ ਨੂੰ ਵਧਾਈ ਦਿੱਤੀ। ਮੰਤਰੀ ਨੇ ਭਰੋਸਾ ਦਿੱਤਾ ਕਿ ਸਾਰੇ ਬੰਦਰਗਾਹਾਂ ‘ਤੇ ਐਡਵਾਂਸ ਸੀਫੇਅਰ ਵੈੱਲਨੈਸ ਸੈਂਟਰ ਉਪਲਬਧ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਅਗਲੇ ਦਸ ਵਰ੍ਹਿਆਂ ਵਿੱਚ ਮੱਲਾਹਾਂ ਦੀ ਸੰਖਿਆ ਨੂੰ 2,40,000 ਤੋਂ ਵਧ ਕੇ 5 ਲੱਖ ਤੋਂ ਉੱਪਰ ਕਰਨ ਦੇ ਲਈ ਮੈਰੀਟਾਈਮ ਵਿਜ਼ਨ 2030 ਯੋਜਨਾ ਬਣਾਈ ਹੈ। ਸ਼੍ਰੀ ਮੰਡਾਵੀਆ ਨੇ ਇਹ ਵੀ ਇੱਛਾ ਜਤਾਈ ਕਿ ਮਹਿਲਾ ਮੱਲਾਹਾਂ ਦੀ ਹਿੱਸੇਦਾਰੀ ਵਧਾਈ ਜਾਵੇ ਅਤੇ ਭਾਰਤ ਵਿੱਚ ਸਮੁੰਦਰੀ ਟ੍ਰੇਨਿੰਗ ਸੰਸਥਾਵਾਂ ਨੂੰ ਸ਼ਿਪਿੰਗ ਸੈਕਟਰ ਵਿੱਚ ਨਵੀਂ ਚੁਣੌਤੀਆਂ ਨੂੰ ਦੇਖਦੇ ਹੋਏ ਮੱਲਾਹਾਂ ਨੂੰ ਸਰਬੋਤਮ ਟ੍ਰੇਨਿੰਗ ਦੇਣ ਦੇ ਲਈ ਤਿਆਰ ਕੀਤਾ ਜਾਵੇ। ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਮੱਲਾਹਾਂ ਦੀ ਭਲਾਈ ਦੇ ਲਈ ਇੱਕ ਫੰਡ ਬਣਾਇਆ ਹੈ।

ਸ਼ਿਪਿੰਗ ਕੋਰਪੋਰੇਸ਼ਨ ਆਵ੍ ਇੰਡੀਆ ਦਾ 1st ਇੰਡੀਅਨ ਫਲੈਗ ਵੈਸਲ ਪੋਰਟ ‘ਐੱਮ. ਟੀ. ਸਵਰਣ ਕ੍ਰਿਸ਼ਣ’ ਹੋਣ ਦੇ ਨਾਤੇ ਇਸ ਸਮਾਰੋਹ ਵਿੱਚ ਸਾਰੇ ਮਹਿਲਾ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਚਾਲਕ ਦਲ ਦੇ ਮੈਂਬਰਾਂ ਨੇ ਭਾਰਤ ਵਿੱਚ ਇਸ ਇਤਿਹਾਸਕ ਪੋਰਟ ‘ਤੇ ਯਾਤਰਾ ਦੇ ਆਪਣੇ ਅਨੁਭਵ ਸਾਂਝੇ ਕੀਤੇ।
ਸਾਲ 2020 ਵਿੱਚ ਮੇਧਾਵੀ ਮੱਲਾਹਾਂ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਅਕਾਦਮਿਕ ਉਪਲਬਧੀਆਂ ਦੇ ਲਈ ਸਨਮਾਨਤ ਕੀਤਾ ਗਿਆ। ਮੱਲਾਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਸੁੰਦਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਸਮਾਰੋਹ ਦੇ ਮੁੱਖ ਮਹਿਮਾਨ ਡਾ. ਸੰਜੀਵ ਰੰਜਨ, ਸਕੱਤਰ, ਪੋਰਟ, ਸ਼ਿਪਿੰਗ ਤੇ ਜਲਮਾਰਗ ਮੰਤਰਾਲੇ ਨੇ ਇਸ ਅਵਸਰ ‘ਤੇ ਸਾਰੇ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਆਲਮੀ ਸਪਲਾਈ ਲੜੀ ਨੂੰ ਇਸ ਚੁਣੌਤੀਪੂਰਨ ਸਮੇਂ ਵਿੱਚ ਬਰਕਰਾਰ ਰੱਖਣ ਵਿੱਚ ਮੱਲਾਹਾਂ ਦੇ ਸਮੁਦਾਏ ਦੁਆਰਾ ਕੀਤੇ ਗਏ ਜ਼ਬਰਦਸਤ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਕੁਸ਼ਲ ਕੰਮਗਾਰਾਂ ਦੀ ਸੰਖਿਆ ਵਧਾਉਣ ਦੇ ਲਈ ਸ਼ਿਪਿੰਗ ਉਦਯੋਗ ਨੂੰ ਚਾਹੀਦਾ ਹੈ ਕਿ ਉਹ ਨਵੇਂ ਕੌਸ਼ਲ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰ ਕੇ ਯੁਵਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਿਪਿੰਗ ਦੇ ਜਨਰਲ ਡਾਇਰੈਕਟਰ ਸ਼੍ਰੀ ਅਮਿਤਾਭ ਕੁਮਾਰ ਨੇ ਮੱਲਾਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦੇ ਲਈ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੱਲਾਹਾਂ ਨੂੰ ਸਮੇਂ ‘ਤੇ ਕੋਵਿਡ ਟੀਕਾਕਰਨ ਦੀ ਪੂਰੀ ਖੁਰਾਕ ਦਿਵਾਉਣ ਵਿੱਚ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਨਵੀਂ ਤਕਨੀਕ ‘ਤੇ ਜ਼ੋਰ ਦੇਣ ਵਾਲੇ ਨੌਟਿਕਲ ਅਤੇ ਇੰਜੀਨੀਅਰਿੰਗ ਵਿਸ਼ਿਆਂ ਵਿੱਚ ਦੋਹਰੀ ਡਿਗ੍ਰੀ ਪ੍ਰੋਗਰਾਮ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਕੀਤੇ ਜਾਣਗੇ ਤਾਕਿ ਮੱਲਾਹਾਂ ਨੂੰ ਸ਼ਿਪਿੰਗ ਸੈਕਟਰ ਵਿੱਚ ਰਵਾਇਤੀ ਅਤੇ ਐਡਵਾਂਸ ਤਕਨੀਕ ਦੇ ਅੰਤਰ ਨੂੰ ਘਟਾਉਣ ਲਈ ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਉਤਪਾਦਕਤਾ, ਕੁਸ਼ਲਤਾ ਅਤੇ ਅਨੁਸ਼ਾਸਨ ਵਧਾਉਣ ਦੇ ਲਈ ਸਮੁੰਦਰੀ ਸੈਕਟਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਜ਼ਰੂਰਤ ਹੈ। 
 
ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓ) ਦੇ ਮਾਨਯੋਗ ਜਨਰਲ ਸਕੱਤਰ, ਸ਼੍ਰੀ ਕਿਟਕ ਲਿਮ ਦਾ ਇੱਕ ਵੀਡੀਓ ਸੰਦੇਸ਼ ਚਲਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਮੱਲਾਹਾਂ ਦੁਆਰਾ ਸਮਾਜ ਨੂੰ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਓ ਸੁਨਿਸ਼ਚਿਤ ਕਰੀਏ, ਹੁਣ ਅਸੀਂ ਸਾਰੇ ਉਨ੍ਹਾਂ ਦੇ ਲਈ ਆਪਣਾ ਯੋਗਦਾਨ ਦੇਵਾਂਗੇ।
ਰਾਸ਼ਟਰੀ ਸਮੁੰਦਰੀ ਦਿਵਸ ਸਮਾਰੋਹ (ਆਯੋਜਨ) ਕਮੇਟੀ ਦੇ ਚੇਅਰਮੈਨ, ਸ਼੍ਰੀ ਅਤੁਲ ਉਬਾਲੇ ਨੇ ਪ੍ਰੋਗਰਾਮ ਵਿੱਚ ਸਾਰੇ ਸਨਮਾਨਿਤ ਵਿਅਕਤੀਆਂ ਦਾ ਸੁਆਗਤ ਕੀਤਾ ਅਤੇ ਇਸ ਦਿਵਸ ਦੇ ਉਤਸਵ ਨੂੰ ਮਨਾਉਣ ਦਾ ਕਾਰਨ ਦੱਸਿਆ।
ਐੱਨਐੱਮਸੀਡੀਸੀ (ਕੇਂਦਰੀ) ਕਮੇਟੀ ਦੇ ਮੈਂਬਰ ਸਕੱਤਰ, ਡਾ. ਰਾਉਤ ਪਾਂਡੁਰੰਗ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਪ੍ਰੋਗਰਾਮ ਦਾ ਸਮਾਪਨ ਰਾਸ਼ਟ੍ਰਗਾਨ ਦੇ ਨਾਲ ਹੋਇਆ।
*****
ਐੱਮਜੇਪੀਐੱਸ/ਜੇਕੇ
                
                
                
                
                
                (Release ID: 1730899)
                Visitor Counter : 208