ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਸਥਿਰਤਾ ਦੀ ਦਿਸ਼ਾ ਵਿੱਚ ਆਪਣੇ ਊਰਜਾ ਕੰਪੈਕਟ ਟੀਚਿਆਂ ਨੂੰ ਦਾ ਐਲਾਨ ਕੀਤਾ

Posted On: 27 JUN 2021 4:54PM by PIB Chandigarh

ਊਰਜਾ ਮੰਤਰਾਲੇ ਦੇ ਤਹਿਤ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਟਿਡ, ਊਰਜਾ ’ਤੇ ਯੂਐੱਨ ਦੇ ਉੱਚ ਪੱਧਰੀ ਸੰਵਾਦ (ਐੱਚਐੱਲਡੀਈ) ਦੇ ਹਿੱਸੇ ਦੇ ਰੂਪ ਵਿੱਚ ਆਪਣੇ ਊਰਜਾ ਕੰਪੈਕਟ ਟੀਚਿਆਂ ਦੀ ਘੋਸ਼ਣਾ ਕਰਨ ਦੇ ਲਈ ਭਾਰਤ ਵਿੱਚ ਊਰਜਾ ਖੇਤਰ ਵਿੱਚ ਪਹਿਲੀ ਊਰਜਾ ਕੰਪਨੀ ਬਣ ਗਈ ਹੈ| ਐੱਨਟੀਪੀਸੀ ਨੇ 2032 ਤੱਕ 60 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ। ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਦੇ 2032 ਤੱਕ ਸ਼ੁੱਧ ਊਰਜਾ ਤੀਬਰਤਾ ਵਿੱਚ 10% ਦੀ ਕਮੀ ਦਾ ਵੀ ਟੀਚਾ ਰੱਖਿਆ ਹੈ।

ਐੱਨਟੀਪੀਸੀ ਵਿਸ਼ਵ ਪੱਧਰ ’ਤੇ ਆਪਣੇ ਊਰਜਾ ਕੰਪੈਕਟ ਟੀਚਿਆਂ ਦੀ ਘੋਸ਼ਣਾ ਕਰਨ ਵਾਲੇ ਕੁਝ ਸੰਗਠਨਾਂ ਵਿੱਚੋਂ ਇੱਕ ਹੈ|

ਇਸ ਤੋਂ ਇਲਾਵਾ, ਐੱਨਟੀਪੀਸੀ ਨੇ ਐਲਾਨ ਕੀਤਾ ਹੈ ਕਿ ਉਹ 2025 ਤੱਕ ਸਵੱਛ ਊਰਜਾ ਖੋਜ ਦੀ ਸਹੂਲਤ ਅਤੇ ਊਰਜਾ ਮੁੱਲ ਲੜੀ ਵਿੱਚ ਸਥਿਰਤਾ ਨੂੰ ਵਧਾਵਾ ਦੇਣ ਦੇ ਲਈ ਘੱਟੋ-ਘੱਟ 2 ਅੰਤਰਰਾਸ਼ਟਰੀ ਗਠਜੋੜ/ ਸਮੂਹਾਂ ਦਾ ਗਠਨ ਕਰੇਗੀ|

ਹਾਲ ਹੀ ਵਿੱਚ ਆਯੋਜਿਤ ‘ਮਿਨਿਸਟ੍ਰੀਅਲ ਥੀਮੇਟਿਕ ਫੋਰਮ ਫਾਰ ਦਾ ਐੱਚਡੀਐੱਲਈ’ ਪ੍ਰੋਗਰਾਮ ਵਿੱਚ ਟੀਚਿਆਂ ਨੂੰ ਪੇਸ਼ ਕੀਤਾ ਗਿਆ ਸੀ। ਐੱਨਟੀਪੀਸੀ ਦੀ ਪ੍ਰਤੀਬੱਧਤਾ ਨੂੰ ਯੂਐੱਨ ਦੀ ਵੈਬਸਾਈਟ ’ਤੇ ਵੀ ਸਰਵਜਨਕ ਕੀਤਾ ਗਿਆ ਹੈ।

ਸਯੁੰਕਤ ਵਿਕਾਸ ਦੇ ਲਈ 2030 ਕਾਰਜ ਯੋਜਨਾ ਦੇ ਊਰਜਾ ਸੰਬੰਧੀ ਉਦੇਸ਼ਾਂ ਅਤੇ ਟੀਚਿਆਂ ਨੂੰ ਲਾਗੂ ਕਰਨ ਨੂੰ ਵਧਾਵਾ ਦੇਣ ਦੇ ਲਈ ਸਤੰਬਰ, 2021 ਵਿੱਚ ਸੰਯੁਕਤ ਰਾਸ਼ਟਰ ਇੱਕ ਉੱਚ ਪੱਧਰੀ ਗੱਲਬਾਤ ਆਯੋਜਿਤ ਕਰਨ ਜਾ ਰਿਹਾ ਹੈ।

ਐੱਨਟੀਪੀਸੀ ਨਵਿਆਉਣਯੋਗ ਊਰਜਾ (ਆਰਈ) ਸਰੋਤਾਂ ਦੀ ਮਹੱਤਵਪੂਰਣ ਯੋਗਤਾਵਾਂ ਨੂੰ ਜੋੜ ਕੇ ਆਪਣੇ ਗ੍ਰੀਨ ਊਰਜਾ ਪੋਰਟਫੋਲੀਓ ਨੂੰ ਵਧਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਕੰਪਨੀ ਨੇ ਪਹਿਲਾਂ ਆਰਆਈ ਸਰੋਤਾਂ ਦੇ ਮਾਧਿਅਮ ਨਾਲ ਘੱਟੋ-ਘੱਟ 32 ਗੀਗਾਵਾਟ ਸਮਰੱਥਾ ਰੱਖਣ ਦੀ ਯੋਜਨਾ ਬਣਾਈ ਸੀ, ਜੋ 2032 ਤੱਕ ਇਸਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਦਾ ਲਗਭਗ 25 ਫ਼ੀਸਦੀ ਹੈ। ਇਹ ਵਿਕਾਸ ਦੇਸ਼ ਦੇ ਸਭ ਤੋਂ ਵੱਡੇ ਊਰਜਾ ਉਤਪਾਦਕ ਦੇ ਲਈ ਬਹੁਤ ਵੱਡਾ ਹੁਲਾਰਾ ਸਾਬਤ ਹੋਵੇਗਾ ਜੋ ਦੇਸ਼ ਦੇ ਗ੍ਰੀਨ ਊਰਜਾ ਖੇਤਰ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।

***

ਐੱਸਐੱਸ/ ਆਈਜੀ


(Release ID: 1730778) Visitor Counter : 210