ਰੱਖਿਆ ਮੰਤਰਾਲਾ

ਆਈ ਐੱਨ ਐੱਸ ਤਾਬਾਰ ਨੂੰ ਅਫਰੀਕਾ ਤੇ ਯੂਰਪ ਦੀਆਂ ਦੋਸਤ ਜਲ ਸੈਨਾਵਾਂ ਨਾਲ ਸੰਯੁਕਤ ਅਭਿਆਸ ਵਿੱਚ ਹਿੱਸਾ ਲੈਣ ਲਈ ਤਾਇਨਾਤ ਕੀਤਾ ਗਿਆ

Posted On: 26 JUN 2021 6:36PM by PIB Chandigarh

ਦੋਸਤ ਮੁਲਕਾਂ ਨਾਲ ਮਿਲਟਰੀ ਸਹਿਯੋਗ ਵਧਾਉਣ ਲਈ ਭਾਰਤੀ ਜਲ ਸੈਨਾ ਜਹਾਜ਼ ਤਾਬਾਰ ਦੀ ਕਾਫੀ ਚਿਰਾਂ ਤੋਂ ਸ਼ੁਰੂ ਹੋਣ ਵਾਲੀ ਤਾਇਨਾਤੀ 13 ਜੂਨ ਨੂੰ ਸ਼ੁਰੂ ਹੋ ਗਈ ਅਤੇ ਉਹ ਸਤੰਬਰ ਤੱਕ ਅਫਰੀਕਾ ਤੇ ਯੂਰਪ ਦੀਆਂ ਕਈ ਬੰਦਰਗਾਹਾਂ ਦਾ ਦੌਰਾ ਕਰੇਗਾ । ਬੰਦਰਗਾਹਾਂ ਦੇ ਦੌਰਿਆਂ ਦੌਰਾਨ ਤਾਬਾਰ ਪੇਸ਼ਾਵਰਾਨਾ , ਸਮਾਜਿਕ ਅਤੇ ਸਹਿਯੋਗੀ ਅੰਤਰਕਾਰਜ ਕਰੇਗਾ । ਜਹਾਜ਼ ਦੋਸਤ ਜਲ ਸੈਨਾ ਨਾਲ ਕਈ ਸੰਯੁਕਤ ਅਭਿਆਸਾਂ ਵਿੱਚ ਵੀ ਹਿੱਸਾ ਲਵੇਗਾ ।

ਤਾਇਨਾਤੀ ਦੌਰਾਨ ਆਈ ਐੱਨ ਐੱਸ ਤਾਬਾਰ ਏਡਨ ਦੀ ਖਾੜੀ , ਲਾਲ ਸਾਗਰ , ਸਵੇਜ਼ ਨਹਿਰ , ਭੂ ਮੱਧ ਸਾਗਰ , ਉੱਤਰੀ ਸਾਗਰ ਅਤੇ ਬਾਲਟਿਕ ਸਾਗਰ ਵਿੱਚੋਂ ਲੰਘੇਗਾ , ਜਦਕਿ ਦਜਿਬੂਤੀ , ਮਿਸਰ , ਇਟਲੀ , ਫਰਾਂਸ , ਯੂ ਕੇ , ਰੂਸ , ਨੀਦਰਲੈਂਡ , ਮੋਰੱਕੋ ਅਤੇ ਆਰਕਟਿਕ ਕੌਂਸਿਲ ਮੁਲਕਾਂ ਜਿਵੇਂ ਸਵੀਡਨ ਅਤੇ ਨਾਰਵੇ ਦੀਆਂ ਬੰਦਰਗਾਹਾਂ ਤੇ ਵੀ ਰੁਕੇਗਾ । ਇਸ ਤੋਂ ਇਲਾਵਾ ਮੇਜ਼ਬਾਨ ਮੁਲਕਾਂ ਦੀਆਂ ਜਲ ਸੈਨਾਵਾਂ ਨੂੰ ਵੀ ਦੇਖੇਗਾ । ਜਹਾਜ਼ ਦੁਵੱਲੇ ਅਭਿਆਸਾਂ ਜਿਵੇਂ ਸਾਬਕਾ ਕੌਂਕਣ ਨਾਲ ਰਾਇਲ ਨੇਵੀ , ਸਾਬਕਾ ਵਰੁਣਾ ਨਾਲ ਫਰਾਂਸ ਨੇਵੀ ਅਤੇ ਸਾਬਕਾ ਇੰਦਰਾ ਨਾਲ ਰੂਸ ਫੈਡਰੇਸ਼ਨ ਨੇਵੀ , ਵਿੱਚ ਹਿੱਸਾ ਲੈਣ ਲਈ ਵੀ ਸੂਚੀਬੱਧ ਹੈ ।

ਇਸ ਤਾਇਨਾਤੀ ਦੌਰਾਨ ਜਹਾਜ਼ ਰੂਸ ਨੇਵੀ ਦਿਵਸ ਸਮਾਗਮਾਂ ਵਿੱਚ 22 ਤੋਂ 27 ਜੁਲਾਈ ਤੱਕ ਹਿੱਸਾ ਵੀ ਲਵੇਗਾ । ਇਹ ਜਹਾਜ਼ ਦੋਸਤ ਜਲ ਸੈਨਾਵਾਂ ਨਾਲ ਮਿਲ ਕੇ ਅਪਰੇਟ ਕਰੇਗਾ ਤਾਂ ਜੋ ਮਿਲਟਰੀ ਸਬੰਧਾਂ , ਅੰਤਰਕਾਰਜਸ਼ੀਲਤਾ ਨੂੰ ਵਿਕਸਿਤ ਕਰਨ ਅਤੇ ਪ੍ਰਾਜੈਕਟ ਦੀ ਲੰਮੀ ਰੇਂਜ ਉਸਾਰੀ ਜਾ ਸਕੇ । ਆਈ ਐੱਨ ਐੱਸ ਤਾਬਾਰ ਮੁੱਢਲੇ ਹਿੱਤਾਂ ਲਈ ਸਮੁੰਦਰੀ ਖੇਤਰਾਂ ਵਿੱਚ ਵਿਸ਼ੇਸ਼ ਕਰਕੇ ਲਗਾਤਾਰ ਓਵਰਸੀਜ਼ ਤਾਇਨਾਤੀਆਂ ਕਰਦਾ ਰਿਹਾ ਹੈ । ਇਹ ਰੁਝਾਨ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਅਤੇ ਸਮੁੰਦਰੀ ਖ਼ਤਰਿਆਂ ਖਿ਼ਲਾਫ਼ ਸਾਂਝੇ ਅਪਰੇਸ਼ਨਸ ਨੂੰ ਮਜ਼ਬੂਤ ਕਰਦਾ ਹੈ । ਇਹ ਅੰਤਰਕਾਰਜ ਜਲ ਸੈਨਾਵਾਂ ਨੂੰ ਇੱਕ ਦੂਜੀ ਜਲ ਸੈਨਾ ਦੇ ਵਿੱਚ ਅਪਣਾਏ ਜਾ ਰਹੇ “ਵਧੀਆ ਅਭਿਆਸਾਂ” ਨੂੰ ਘੋਖਣ ਅਤੇ ਆਪਣੇ ਆਪ ਵਿੱਚ ਸਮਾਉਣ ਲਈ ਇੱਕ ਮੌਕਾ ਵੀ ਦੇਵੇਗਾ ।

ਆਈ ਐੱਨ ਐੱਸ ਤਾਬਾਰ ਰੂਸ ਵਿੱਚ ਭਾਰਤੀ ਜਲ ਸੈਨਾ ਦੀ ਤਲਵਾਰ ਸ਼੍ਰੇਣੀ ਸਟੀਲ ਫਰੀਗੇਟ ਦੁਆਰਾ ਬਣਾਇਆ ਗਿਆ ਹੈ । ਇਸ ਜਹਾਜ਼ ਦੀ ਕਮਾਂਡ ਕੈਪਟਨ ਐੱਮ ਮਹੇਸ਼ ਕਰ ਰਹੇ ਹਨ ਅਤੇ ਹੋਰ 300 ਮੁਲਾਜ਼ਮ ਵੀ ਜਹਾਜ਼ ਤੇ ਹਨ । ਇਸ ਜਹਾਜ਼ ਨੂੰ ਵਧੀਆ ਰੇਂਜ ਦੇ ਹਥਿਆਰਾਂ ਅਤੇ ਸੈਂਸਜ਼ ਨਾਲ ਲੈਸ ਕੀਤਾ ਗਿਆ ਹੈ ਅਤੇ ਭਾਰਤੀ ਜਲ ਸੈਨਾ ਦੇ ਪਹਿਲੇ ਸਟੀਲ ਫਰੀਗੇਟਸ ਵਿੱਚੋਂ ਹੈ । ਇਹ ਜਹਾਜ਼ ਭਾਰਤੀ ਜਲ ਸੈਨਾ ਦੇ ਪੱਛਮੀ ਬੇੜੇ ਦਾ ਹਿੱਸਾ ਹੈ , ਜੋ ਪੱਛਮ ਨੇਵਲ ਕਮਾਂਡ ਤਹਿਤ ਮੁੰਬਈ ਤੇ ਅਧਾਰਿਤ ਹੈ ।

 

 

***********************


ਏ ਬੀ ਬੀ ਬੀ / ਐੱਮ ਕੇ / ਵੀ ਐੱਮ / ਐੱਮ ਐੱਮ
 


(Release ID: 1730615) Visitor Counter : 207