ਵਣਜ ਤੇ ਉਦਯੋਗ ਮੰਤਰਾਲਾ
ਮਹਾਰਾਸ਼ਟਰ ਤੋਂ ਇੱਕ ਵਿਲੱਖਣ ਡਰੈਗਨ ਫਲ ਜਾਂ ਕਮਾਲਮ ਦੁਬਈ ਨੂੰ ਬਰਾਮਦ ਕੀਤਾ ਗਿਆ
Posted On:
26 JUN 2021 5:05PM by PIB Chandigarh
ਵਿਲੱਖਣ ਫਲਾਂ ਦੀ ਬਰਾਮਦ ਨੂੰ ਇੱਕ ਵੱਡਾ ਉਛਾਲ ਦੇਣ ਲਈ , ਰੇਸ਼ੇ ਅਤੇ ਖਣਿੱਜ ਭਰਪੂਰ , “”ਰੈਗਨ ਫਲ” , ਜਿਸ ਨੂੰ ਕਮਾਲਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ , ਦੀ ਖੇਪ ਦੁਬਈ ਨੂੰ ਬਰਾਮਦ ਕੀਤੀ ਗਈ ਹੈ । ਡਰੈਗਨ ਫਲ ਦੀ ਬਰਾਮਦ ਲਈ ਖੇਪ ਮਹਾਰਾਸ਼ਟਰ ਦੇ ਸਾਂਗਲੀ ਜਿ਼ਲ੍ਹੇ ਦੇ ਟਾਡਾਸਰ ਪਿੰਡ ਦੇ ਕਿਸਾਨਾਂ ਤੋਂ ਪ੍ਰਾਪਤ ਕੀਤੀ ਗਈ ਸੀ ਅਤੇ ਇਸ ਨੂੰ ਅਪੀਡਾ ਮਾਨਤਾ ਪ੍ਰਾਪਤ ਬਰਾਮਦਕਾਰ ਐੱਮ / ਐੱਸ ਕੇ. ਬੀ. ਨੇ ਪ੍ਰੋਸੈੱਸ ਅਤੇ ਪੈਕ ਕੀਤਾ ਸੀ ।
ਵਿਗਿਆਨਕ ਤੌਰ ਤੇ ਹਾਈਲੋਸਰੰਡੇਟਸ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਡ੍ਰੈਗਨ ਫਲ ਮਲੇਸ਼ੀਆ , ਥਾਈਲੈਂਡ , ਫਿਲੀਪੀਨਜ਼ , ਯੂ ਐੱਸ ਏ ਅਤੇ ਵੀਅਤਨਾਮ ਵਰਗੇ ਮੁਲਕਾਂ ਵਿੱਚ ਉਗਾਇਆ ਜਾਂਦਾ ਹੈ ।
ਡਰੈਗਨ ਫਲ ਦਾ ਉਤਪਾਦਨ 1990 ਦੇ ਸ਼ੁਰੂ ਵਿੱਚ ਭਾਰਤ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਘਰਾਂ ਦੇ ਬਗੀਚਿਆਂ ਵਿੱਚ ਉਗਾਇਆ ਜਾਂਦਾ ਸੀ । ਡਰੈਗਨ ਫਲ ਦੇਸ਼ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਜਿ਼ਆਦਾ ਹਰਮਨਪਿਆਰਾ ਹੋ ਗਿਆ ਹੈ , ਕਿਉਂਕਿ ਇਸ ਨੂੰ ਵੱਖ ਵੱਖ ਸੂਬਿਆਂ ਵਿੱਚ ਕਿਸਾਨਾਂ ਨੇ ਕਾਸ਼ਤ ਲਈ ਅਪਣਾ ਲਿਆ ਹੈ ।
ਇਸ ਵੇਲੇ ਡਰੈਗਨ ਫਲ ਜਿ਼ਆਦਾਤਰ ਕਰਨਾਟਕ , ਕੇਰਲ , ਤਾਮਿਲਨਾਡੂ , ਮਹਾਰਾਸ਼ਟਰ , ਗੁਜਰਾਤ , ਓਡੀਸ਼ਾ , ਪੱਛਮ ਬੰਗਾਲ , ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਤੇ ਨਿੱਕੋਬਾਰ ਦੀਪ ਵਿੱਚ ਉਗਾਇਆ ਜਾਂਦਾ ਹੈ । ਇਸਦੀ ਕਾਸ਼ਤ ਲਈ ਪਾਣੀ ਦੀ ਘੱਟ ਲੋੜ ਹੁੰਦੀ ਹੈ ਅਤੇ ਇਹ ਵੱਖ ਵੱਖ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ । ਡਰੈਗਨ ਫਲ ਦੀਆਂ ਮੁੱਖ ਤਿੰਨ ਕਿਸਮਾਂ ਹਨ — ਚਿੱਟੇ ਗੁੱਦੇ ਦੇ ਨਾਲ ਗੁਲਾਬੀ ਰੰਗ ਦਾ ਉੱਪਰਲਾ ਹਿੱਸਾ , ਲਾਲ ਗੁੱਦੇ ਦੇ ਨਾਲ ਗੁਲਾਬੀ ਉੱਪਰਲਾ ਹਿੱਸਾ ਅਤੇ ਚਿੱਟੇ ਗੁੱਦੇ ਦੇ ਨਾਲ ਪੀਲੇ ਉੱਪਰਲੇ ਹਿੱਸੇ ਵਾਲਾ ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੁਲਾਈ 2020 ਵਿੱਚ ਆਲ ਇੰਡੀਆ ਰੇਡੀਓ ਦੇ ਚਰਚਿਤ ਪ੍ਰੋਗਰਾਮ “ਮਨ ਕੀ ਬਾਤ” ਵਿੱਚ ਗੁਜਰਾਤ ਖੇਤਰ ਦੇ ਕੱਛ ਵਿੱਚ ਡਰੈਗਨ ਫਲ ਦੀ ਕਾਸ਼ਤਕਾਰੀ ਦਾ ਜਿ਼ਕਰ ਕੀਤਾ ਸੀ । ਉਨ੍ਹਾਂ ਨੇ ਕੱਛ ਦੇ ਕਿਸਾਨਾਂ ਨੂੰ ਫਲ ਦੀ ਕਾਸ਼ਤਕਾਰੀ ਨਾਲ ਇਸ ਦੇ ਉਤਪਾਦਨ ਵਿੱਚ ਭਾਰਤ ਨੂੰ ਯਕੀਨੀ ਤੌਰ ਤੇ ਸਵੈਨਿਰਭਰ ਬਣਾਉਣ ਲਈ ਵਧਾਈ ਦਿੱਤੀ ਸੀ । ਇਸ ਫਲ ਵਿੱਚ ਰੇਸ਼ੇ , ਵਿਟਾਮਿਨਸ , ਖਣਿਜ ਅਤੇ ਐਂਟੀ ਔਕਸੀਡੈਂਟਸ ਹੁੰਦੇ ਹਨ । ਇਹ ਇਨਫਲਾਮੇਸ਼ਨ ਘਟਾਉਣ ਅਤੇ ਆਕਸੀਡੇਟਿਵ ਦਬਾਅ ਕਾਰਨ ਨਸ਼ਟ ਹੋਏ ਸੈੱਲਾਂ ਦੀ ਮੁਰੰਮਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਪਾਚਣ ਪ੍ਰਣਾਲੀ ਵਿੱਚ ਵੀ ਸੁਧਾਰ ਕਰਦਾ ਹੈ , ਕਿਉਂਕਿ ਇਸ ਫਲ ਦੇ ਵਿੱਚ ਧਾਰੀਆਂ ਤੇ ਪੱਤੀਆਂ ਲੋਟਸ ਨਾਲ ਮਿਲਦੀਆਂ ਜੁਲਦੀਆਂ ਹਨ । ਇਸ ਲਈ ਇਸ ਨੂੰ ਕਮਾਲਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ।
ਅਪੀਡਾ ਵੱਖ ਵੱਖ ਕੰਪੋਨੈਂਟਸ ਜਿਵੇਂ ਬੁਨਿਆਦੀ ਢਾਂਚੇ ਦੇ ਵਿਕਾਸ , ਗੁਣਵੱਤਾ ਵਿਕਾਸ ਅਤੇ ਮਾਰਕੀਟ ਵਿਕਾਸ ਤਹਿਤ ਬਰਾਮਦਕਾਰਾਂ ਨੂੰ ਸਹਾਇਤਾ ਮੁਹੱਈਆ ਕਰਕੇ ਖੇਤੀਬਾੜੀ ਤੇ ਪ੍ਰੋਸੈੱਸਡ ਫੂਡ ਉਤਪਾਦਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਦਾ ਹੈ । ਇਸ ਤੋਂ ਇਲਾਵਾ ਵਣਜ ਵਿਭਾਗ ਵੀ ਵੱਖ ਵੱਖ ਸਕੀਮਾਂ , ਜਿਵੇਂ ਬਰਾਮਦ ਸਕੀਮ ਲਈ ਵਪਾਰ ਬੁਨਿਆਦੀ ਢਾਂਚਾ , ਮਾਰਕੀਟ ਪਹੁੰਚ ਪਹਿਲਕਦਮੀ ਆਦਿ ਰਾਹੀਂ ਬਰਾਮਦ ਦੀ ਸਹਾਇਤਾ ਵੀ ਕਰਦਾ ਹੈ ।
**********
ਵਾਈ ਬੀ / ਐੱਸ ਐੱਸ
(Release ID: 1730557)
Visitor Counter : 239